Wednesday, May 22, 2024  

ਅਪਰਾਧ

ਪੋਤਰਿਆਂ ਨੇ ਹੀ ਦਿੱਤਾ ਦਾਦੀ ਦੇ ਕਤਲ ਨੂੰ ਅੰਜਾਮ

April 30, 2024

ਸੰਜੀਵ ਧਮੀਜਾ/ਅਬਨਾਸ਼
ਫਾਜ਼ਿਲਕਾ/30 ਅਪ੍ਰੈਲ : ਫਾਜ਼ਿਲਕਾ ਜ਼ਿਲੇ ਦੇ ਪਿੰਡ ਆਲਮਸ਼ਾਹ ’ਚ ਬੀਤੇ ਦਿਨੀਂ ਇਕ ਬਜੁਰਗ ਔਰਤ ਦੇ ਕਤਲ ਦੇ ਮਾਮਲੇ ਨੂੰ ਪੁਲਸ ਨੇ 48 ਘੰਟਿਆਂ ’ਚ ਹੀ ਸੁਲਝਾ ਦਿੱਤਾ ਹੈ। ਜਿਸ ਵਿਚ ਇਸ ਕਤਲ ਦੇ ਮਾਮਲੇ ਵਿਚ ਪੁਲਸ ਨੇ ਔਰਤ ਦੇ ਪੋਤਰਿਆਂ ਨੂੰ ਇਸ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਹੈ। ਜਿੰਨਾਂ ਨੇ ਜ਼ਮੀਨ ਅਤੇ ਪ੍ਰਾਪਰਟੀ ਨੂੰ ਲੈ ਕੇ ਆਪਣੀ ਹੀ ਦਾਦੀ ਦਾ ਕਤਲ ਕਰ ਦਿੱਤਾ।
ਜਾਣਕਾਰੀ ਦਿੰਦਿਆਂ ਜ਼ਿਲਾ ਪੁਲਸ ਮੁਖੀ ਡਾ. ਪ੍ਰਗਿਆ ਜੈਨ ਨੇ ਦੱਸਿਆ ਪਿੰਡ ਆਲਮਸ਼ਾਹ ’ਚ ਬੀਤੇ ਦਿਨੀਂ ਆਪਣੇ ਘਰ ਦੇ ਵਿਹੜੇ ’ਚ ਸੁੱਤੀ ਹੋਈ ਇਕ ਬਜ਼ੁਰਗ ਔਰਤ ਕੁਸ਼ਲਿਆ ਬਾਈ ਦੇ ਕੰਨਾਂ ’ਚੋਂ ਕੰਨਾਂ ਦੀਆਂ ਵਾਲੀਆਂ ਲਾਹ ਕੇ ਅਤੇ ਫਿਰ ਕਥਿਤ ਤੌਰ ’ਤੇ ਗਲਾ ਘੁੱਟ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ ਵਿਚ ਪੁਲਸ ਨੇ ਆਪਣੀ ਜਾਂਚ ਪੜਤਾਲ ’ਚ ਪਾਇਆ ਕਿ ਇਸ ਕਤਲ ਨੂੰ ਉਸਦੇ ਪੋਤਰਿਆਂ ਨਰੇਸ਼ ਸਿੰਘ ਅਤੇ ਸੁਖਚੈਨ ਸਿੰਘ ਜੋ ਕਿ ਉਸਦੇ ਸਕੇ ਪੋਤਰੇ ਸਨ ਅਤੇ ਉਨ੍ਹਾਂ ਦੇ ਮਾਸੀ ਦੇ ਮੁੰਡੇ ਰਮਨਦੀਪ ਸਿੰਘ ਨੇ ਸਾਜਿਸ਼ ਦੇ ਤਹਿਤ ਇਸ ਘਟਨਾ ਨੂੰ ਅੰਜਾਮ ਦਿੱਤਾ। ਡਾ. ਜੈਨ ਨੇ ਦੱਸਿਆ ਕਿ ਇੰਨ੍ਹਾਂ ਨੇ ਦੱਸਿਆ ਸੀ ਕਿ ਉਹ ਬਾਹਰ ਗਏ ਸਨ ਅਤੇ ਜਦੋਂ ਇਹ ਘਰ ਵਾਪਸ ਆਏ ਤਾਂ ਇੰਨਾਂ ਦੀ ਦਾਦੀ ਦਾ ਕਤਲ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਜਦੋਂ ਇੰਨਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਇੰਨਾਂ ਨੇ ਦੱਸਿਆ ਕਿ ਜ਼ਮੀਨ ਅਤੇ ਪ੍ਰਾਪਰਟੀ ਦਾ ਡਿਸਪਿਊਟ ਚੱਲ ਰਿਹਾ ਸੀ। ਇੰਨ੍ਹਾਂ ਦੀ ਦਾਦੀ ਇੰਨਾਂ ਨੂੰ ਆਪਣੀ ਜ਼ਮੀਨ ਤੋਂ ਆਉਂਦੀ ਕਮਾਈ ਨਹੀਂ ਦਿੰਦੀ ਸੀ ਜਿਸ ਕਾਰਨ ਨਰਾਜ ਹੋ ਕੇ ਇੰਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਉਨ੍ਹਾਂ ਦੱਸਿਆ ਕਿ ਇਕ ਸਾਜਿਸ਼ ਤਹਿਤ ਇਨਾਂ ਨੇ ਕਤਲ ਨੂੰ ਅੰਜਾਮ ਦਿੱਤਾ। ਉਨ੍ਹਾਂ ਦੱਸਿਆ ਕਿ ਇੰਨਾਂ ਤਿੰਨਾਂ ਖਿਲਾਫ਼ ਹੀ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

ਜੰਗਲਾਤ ਬੇਲਦਾਰ 10000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਜੰਗਲਾਤ ਬੇਲਦਾਰ 10000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਹੈਰੋਇਨ, ਭਾਰਤੀ ਕਰੰਸੀ, ਪਿਸਤੌਲ, ਕਾਰਤੂਸ, ਇਲੈਕਟਰੋਨਿਕ ਕੰਡੇ ਬਰਾਮਦ

ਹੈਰੋਇਨ, ਭਾਰਤੀ ਕਰੰਸੀ, ਪਿਸਤੌਲ, ਕਾਰਤੂਸ, ਇਲੈਕਟਰੋਨਿਕ ਕੰਡੇ ਬਰਾਮਦ

ਯੂਪੀ: 10 ਸਾਲਾ ਬੱਚੇ ਨਾਲ ਬਲਾਤਕਾਰ ਕਰਨ ਅਤੇ ਕੁੱਟਮਾਰ ਕਰਨ ਦੇ ਦੋਸ਼ ਹੇਠ ਤਿੰਨ ਨੌਜਵਾਨਾਂ ਖ਼ਿਲਾਫ਼ ਕੇਸ ਦਰਜ

ਯੂਪੀ: 10 ਸਾਲਾ ਬੱਚੇ ਨਾਲ ਬਲਾਤਕਾਰ ਕਰਨ ਅਤੇ ਕੁੱਟਮਾਰ ਕਰਨ ਦੇ ਦੋਸ਼ ਹੇਠ ਤਿੰਨ ਨੌਜਵਾਨਾਂ ਖ਼ਿਲਾਫ਼ ਕੇਸ ਦਰਜ

ਬੰਗਾਲ ਕੋਲਾ ਤਸਕਰੀ ਮਾਮਲਾ: ਵਿਸ਼ੇਸ਼ ਸੀਬੀਆਈ ਅਦਾਲਤ ਵਿੱਚ ਦੋਸ਼ ਤੈਅ ਕਰਨ ਦੀ ਕਾਰਵਾਈ ਜੁਲਾਈ ਤੱਕ ਮੁਲਤਵੀ

ਬੰਗਾਲ ਕੋਲਾ ਤਸਕਰੀ ਮਾਮਲਾ: ਵਿਸ਼ੇਸ਼ ਸੀਬੀਆਈ ਅਦਾਲਤ ਵਿੱਚ ਦੋਸ਼ ਤੈਅ ਕਰਨ ਦੀ ਕਾਰਵਾਈ ਜੁਲਾਈ ਤੱਕ ਮੁਲਤਵੀ

ਬੈਂਗਲੁਰੂ ਪੁਲਿਸ ਨੇ ਤੇਲਗੂ ਅਦਾਕਾਰਾ ਹੇਮਾ ਦੀ ਫਾਰਮ ਹਾਊਸ ਰੇਵ ਪਾਰਟੀ ਵਿੱਚ ਮੌਜੂਦਗੀ ਦੀ ਪੁਸ਼ਟੀ ਕੀਤੀ 

ਬੈਂਗਲੁਰੂ ਪੁਲਿਸ ਨੇ ਤੇਲਗੂ ਅਦਾਕਾਰਾ ਹੇਮਾ ਦੀ ਫਾਰਮ ਹਾਊਸ ਰੇਵ ਪਾਰਟੀ ਵਿੱਚ ਮੌਜੂਦਗੀ ਦੀ ਪੁਸ਼ਟੀ ਕੀਤੀ 

ਸਪੈਮ ਵੌਇਸ ਕਾਲਾਂ 'ਤੇ ਰੋਕ ਲਗਾਉਂਦੇ ਹੋਏ ਪੱਧਰ-ਖੇਡਣ ਦੇ ਖੇਤਰ ਨੂੰ ਯਕੀਨੀ ਬਣਾਓ: COAI ਕੇਂਦਰ ਨੂੰ ਬੇਨਤੀ ਕਰਦਾ

ਸਪੈਮ ਵੌਇਸ ਕਾਲਾਂ 'ਤੇ ਰੋਕ ਲਗਾਉਂਦੇ ਹੋਏ ਪੱਧਰ-ਖੇਡਣ ਦੇ ਖੇਤਰ ਨੂੰ ਯਕੀਨੀ ਬਣਾਓ: COAI ਕੇਂਦਰ ਨੂੰ ਬੇਨਤੀ ਕਰਦਾ

ਕਰਨਾਟਕ 'ਚ 4 ਸਾਲ ਦੀ ਬੱਚੀ 'ਤੇ ਅਵਾਰਾ ਕੁੱਤੇ ਦਾ ਹਮਲਾ, ਆਤਮ ਹੱਤਿਆ

ਕਰਨਾਟਕ 'ਚ 4 ਸਾਲ ਦੀ ਬੱਚੀ 'ਤੇ ਅਵਾਰਾ ਕੁੱਤੇ ਦਾ ਹਮਲਾ, ਆਤਮ ਹੱਤਿਆ

ਪੁਣੇ ਪੋਰਸ਼ ਹਾਦਸਾ: ਦੋਸ਼ੀ ਨੌਜਵਾਨ ਦਾ ਪਿਤਾ ਗ੍ਰਿਫਤਾਰ

ਪੁਣੇ ਪੋਰਸ਼ ਹਾਦਸਾ: ਦੋਸ਼ੀ ਨੌਜਵਾਨ ਦਾ ਪਿਤਾ ਗ੍ਰਿਫਤਾਰ

ਵਿਜੀਲੈਂਸ ਵੱਲੋਂ ਬਿਜਲੀ ਮੀਟਰ ਲਾਉਣ ਬਦਲੇ 12 ਹਜ਼ਾਰ ਰੁਪਏ ਸਮੇਤ ਲਾਈਨਮੈਨ ਤੇ ਸਾਬਕਾ ਸਰਪੰਚ ਗ੍ਰਿਫ਼ਤਾਰ

ਵਿਜੀਲੈਂਸ ਵੱਲੋਂ ਬਿਜਲੀ ਮੀਟਰ ਲਾਉਣ ਬਦਲੇ 12 ਹਜ਼ਾਰ ਰੁਪਏ ਸਮੇਤ ਲਾਈਨਮੈਨ ਤੇ ਸਾਬਕਾ ਸਰਪੰਚ ਗ੍ਰਿਫ਼ਤਾਰ

ਏਟੀਐਸ ਵੱਲੋਂ ਇਸਲਾਮਿਕ ਸਟੇਟ ਦੇ 4 ਦਹਿਸ਼ਤਗਰਦ ਗ੍ਰਿਫ਼ਤਾਰ ਪੁਲਿਸ

ਏਟੀਐਸ ਵੱਲੋਂ ਇਸਲਾਮਿਕ ਸਟੇਟ ਦੇ 4 ਦਹਿਸ਼ਤਗਰਦ ਗ੍ਰਿਫ਼ਤਾਰ ਪੁਲਿਸ