Thursday, May 02, 2024  

ਅਪਰਾਧ

ਅਫੀਮ ਸਮੇਤ 1 ਵਿਅਕਤੀ ਗਿ੍ਫਤਾਰ

April 18, 2024

ਸ੍ਰੀ ਮੁਕਤਸਰ ਸਾਹਿਬ, 18 ਅਪ੍ਰੈਲ (ਕੇ.ਐਲ.ਮੁਕਸਰੀ/ਕੁਲਭੂਸ਼ਨ ਚਾਵਲਾ) : ਐਸ.ਐਸ.ਪੀ ਭਾਗੀਰਥ ਸਿੰਘ ਮੀਨਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਜ਼ਿਲ੍ਹੇ ’ਚ ਨਸ਼ਿਆਂ ਖਿਲਾਫ ਵਿੱਡੀ ਮੁਹਿੰਮ ਤਹਿਤ ਜਿੱਥੇ ਪੁਲਿਸ ਦੀਆਂ ਅਲੱਗ ਅਲੱਗ ਟੁਕੜੀਆਂ ਬਣਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਉੱਥੇ ਹੀ ਨਸ਼ਾ ਤਸਕਰਾਂ ਨੂੰ ਫੜ ਕੇ ਉਨ੍ਹਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਹਿਤ ਹੀ ਮਨਮੀਤ ਸਿੰਘ ਢਿੱਲੋਂ ਐਸ.ਪੀ (ਡੀ) ਅਤੇ ਜਸਪਾਲ ਸਿੰਘ ਡੀ.ਐਸ.ਪੀ (ਡੀ) ਦੀ ਨਿਗਰਾਨੀ ਹੇਠ ਇੰਸਪੈਕਟਰ ਗੁਰਵਿੰਦਰ ਸਿੰਘ ਇੰਚਾਰਜ ਸੀ.ਆਈ.ਏ ਸ੍ਰੀ ਮੁਕਤਸਰ ਸਾਹਿਬ ਅਤੇ ਪੁਲਿਸ ਪਾਰਟੀ ਵੱਲੋਂ ਕਾਰਵਾਈ ਕਰਦੇ ਹੋਏ 1 ਵਿਅਕਤੀ ਨੂੰ 1 ਕਿਲੋ ਅਫੀਮ ਸਮੇਤ ਕਾਬੂ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਸੀ.ਆਈ.ਏ ਪੁਲਿਸ ਪਾਰਟੀ ਬ੍ਰਾਏ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਲਾਹੌਰੀਆਂ ਦੇ ਢਾਬੇ ਸ੍ਰੀ ਮੁਕਤਸਰ ਸਾਹਿਬ ਮੌਜੂਦ ਸੀ ਤਾਂ ਸਾਹਮਣੇ ਇੱਕ ਵਿਅਕਤੀ ਖੜਾ ਦਿਖਾਈ ਦਿੱਤਾ, ਜਿਸ ਨੂੰ ਸ਼ੱਕ ਦੀ ਬਿਨਾਂ ’ਤੇ ਉਸ ਵਿਅਕਤੀ ਦਾ ਨਾਮ ਪੁੱਛਿਆ ਤਾਂ ਉਸ ਨੇ ਆਪਣਾ ਨਾਮ ਮੀਠਾ ਲਾਲ ਗੁਰਜਰ ਪੁੱਤਰ ਸੀਤਾ ਲਾਲ ਗੁਰਜਰ ਵਾਸੀ ਗੁਰਜਰ ਮੁਹੱਲਾ ਪਿੰਡ ਬੈਰਨਾਂ ਪੋਸਟ ਆਫਿਸ ਅਲਾਪੁਰ ਜਿਲਾ ਸਵਾਈ ਮਾਧੋਪੁਰ (ਰਾਜਸਥਾਨ) ਦੱਸਿਆ। ਪੁਲਿਸ ਵੱਲੋਂ ਸ਼ੱਕ ਦੇ ਅਧਾਰ ’ਤੇ ਉਸਦੀ ਤਲਾਸ਼ੀ ਕੀਤੀ ਤਾਂ ਉਸ ਪਾਸੋਂ 1 ਕਿੱਲੋ ਅਫੀਮ ਬ੍ਰਾਮਦ ਹੋਈ। ਜਿਸ ਤੇ ਉਕਤ ਵਿਅਕਤੀ ’ਤੇ ਸਿਟੀ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਮੁੱਕਦਮਾ ਨੰ 67 ਮਿਤੀ 17.04.2024 ਅ/ਧ 18ਸੀ/61/85 ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਵਿਖੇ ਦਰਜ਼ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

ਸਲਮਾਨ ਖਾਨ ਗੋਲੀਬਾਰੀ ਮਾਮਲਾ: ਮੁੰਬਈ ਪੁਲਿਸ ਲਾਕਅੱਪ 'ਚ ਲਟਕਦਾ ਮਿਲਿਆ ਦੋਸ਼ੀ ਬੰਦੂਕ ਸਪਲਾਇਰ, ਮ੍ਰਿਤਕ ਐਲਾਨਿਆ

ਸਲਮਾਨ ਖਾਨ ਗੋਲੀਬਾਰੀ ਮਾਮਲਾ: ਮੁੰਬਈ ਪੁਲਿਸ ਲਾਕਅੱਪ 'ਚ ਲਟਕਦਾ ਮਿਲਿਆ ਦੋਸ਼ੀ ਬੰਦੂਕ ਸਪਲਾਇਰ, ਮ੍ਰਿਤਕ ਐਲਾਨਿਆ

ਸੀਬੀਆਈ ਨੇ ਸ਼ੇਖ ਸ਼ਾਹਜਹਾਂ ਦੇ ਭਗੌੜੇ ਭਰਾ ਨੂੰ ਪੁੱਛਗਿੱਛ ਲਈ ਨੋਟਿਸ ਜਾਰੀ ਕੀਤਾ 

ਸੀਬੀਆਈ ਨੇ ਸ਼ੇਖ ਸ਼ਾਹਜਹਾਂ ਦੇ ਭਗੌੜੇ ਭਰਾ ਨੂੰ ਪੁੱਛਗਿੱਛ ਲਈ ਨੋਟਿਸ ਜਾਰੀ ਕੀਤਾ 

ਕਰਜ਼ੇ ਦੀ ਮਾਰ ਤੋਂ ਤੰਗ ਆ ਕੇ ਅਹਿਮਦਾਬਾਦ ਦੇ ਵਪਾਰੀ ਨੇ ਖੁਦਕੁਸ਼ੀ ਕਰ ਲਈ

ਕਰਜ਼ੇ ਦੀ ਮਾਰ ਤੋਂ ਤੰਗ ਆ ਕੇ ਅਹਿਮਦਾਬਾਦ ਦੇ ਵਪਾਰੀ ਨੇ ਖੁਦਕੁਸ਼ੀ ਕਰ ਲਈ

ਸ਼ੇਅਰਾਂ ਵਿੱਚ ਪੈਸੇ 10 ਗੁਣਾ ਕਰਨ ਦਾ ਲਾਲਚ ਦੇ ਕੇ ਮਾਰੀ 39 ਲੱਖ ਰੁਪਏ ਦੀ ਠੱਗੀ,ਕੇਸ ਦਰਜ

ਸ਼ੇਅਰਾਂ ਵਿੱਚ ਪੈਸੇ 10 ਗੁਣਾ ਕਰਨ ਦਾ ਲਾਲਚ ਦੇ ਕੇ ਮਾਰੀ 39 ਲੱਖ ਰੁਪਏ ਦੀ ਠੱਗੀ,ਕੇਸ ਦਰਜ

ਮੋਟਰਸਾਈਕਲ ਸਵਾਰ ਲੁਟੇਰਾ ਮੋਬਾਇਲ ਝਪਟ ਕੇ ਫਰਾਰ

ਮੋਟਰਸਾਈਕਲ ਸਵਾਰ ਲੁਟੇਰਾ ਮੋਬਾਇਲ ਝਪਟ ਕੇ ਫਰਾਰ

ਪੋਤਰਿਆਂ ਨੇ ਹੀ ਦਿੱਤਾ ਦਾਦੀ ਦੇ ਕਤਲ ਨੂੰ ਅੰਜਾਮ

ਪੋਤਰਿਆਂ ਨੇ ਹੀ ਦਿੱਤਾ ਦਾਦੀ ਦੇ ਕਤਲ ਨੂੰ ਅੰਜਾਮ

ਮੰਡੀ ਗੋਬਿੰਦਗੜ੍ਹ ਵਿਖੇ ਮਿੱਲ ਮਜ਼ਦੂਰ ਦਾ ਬੇਰਹਿਮੀ ਨਾਲ ਕਤਲ

ਮੰਡੀ ਗੋਬਿੰਦਗੜ੍ਹ ਵਿਖੇ ਮਿੱਲ ਮਜ਼ਦੂਰ ਦਾ ਬੇਰਹਿਮੀ ਨਾਲ ਕਤਲ

ਨੌਜਵਾਨ ਨੂੰ ਜ਼ਹਿਰੀਲੀ ਵਸਤੂ ਪਿਲਾ ਕੇ ਕਤਲ ਕਰਨ ਦੇ ਦੋਸ਼ ਹੇਠ ਇੱਕ ਔਰਤ ਸਣੇ ਦੋ ਗ੍ਰਿਫਤਾਰ

ਨੌਜਵਾਨ ਨੂੰ ਜ਼ਹਿਰੀਲੀ ਵਸਤੂ ਪਿਲਾ ਕੇ ਕਤਲ ਕਰਨ ਦੇ ਦੋਸ਼ ਹੇਠ ਇੱਕ ਔਰਤ ਸਣੇ ਦੋ ਗ੍ਰਿਫਤਾਰ

ਪੰਜਾਬ ਵਿੱਚ 2024 ਦੀ ਸਭ ਤੋਂ ਵੱਡੀ ਹੈਰੋਇਨ ਖੇਪ ਜ਼ਬਤ

ਪੰਜਾਬ ਵਿੱਚ 2024 ਦੀ ਸਭ ਤੋਂ ਵੱਡੀ ਹੈਰੋਇਨ ਖੇਪ ਜ਼ਬਤ

ਮਨੀਪੁਰ : ਅੱਤਵਾਦੀ ਹਮਲੇ ’ਚ ਸੀਆਰਪੀਐਫ਼ ਦੇ 2 ਜਵਾਨ ਸ਼ਹੀਦ, 2 ਜ਼ਖ਼ਮੀ

ਮਨੀਪੁਰ : ਅੱਤਵਾਦੀ ਹਮਲੇ ’ਚ ਸੀਆਰਪੀਐਫ਼ ਦੇ 2 ਜਵਾਨ ਸ਼ਹੀਦ, 2 ਜ਼ਖ਼ਮੀ