Thursday, May 09, 2024  

ਕੌਮੀ

ਅੱਜ-ਕੱਲ੍ਹ ਮੋਦੀ ਘਬਰਾਏ ਹੋਏ ਹਨ, ਕੁਝ ਹੀ ਦਿਨਾਂ ’ਚ ਸਟੇਜ ’ਤੇ ਹੰਝੂ ਵਹਾਉਣਗੇ : ਰਾਹੁਲ ਗਾਂਧੀ

April 26, 2024

ਏਜੰਸੀਆਂ
ਬੰਗਲੁਰੂ/26 ਅਪ੍ਰੈਲ : ਕਾਂਗਰਸੀ ਸਾਂਸਦ ਰਾਹੁਲ ਗਾਂਧੀ ਨੇ ਕਰਨਾਟਕ ਦੇ ਬੀਜਾਪੁਰ ’ਚ ਚੋਣ ਰੈਲੀ ਦੌਰਾਨ ਆਪਣੇ ਸੰਬੋਧਨ ’ਚ ਕਿਹਾ ਕਿ ਅੱਜ-ਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਭਾਸ਼ਣ ਦੌਰਾਨ ਬਹੁਤ ਘਬਰਾਏ ਹੋਏ ਰਹਿੰਦੇ ਹਨ। ਸ਼ਾਇਦ ਕੁਝ ਦਿਨਾਂ ਵਿਚ ਉਹ ਸਟੇਜ ’ਤੇ ਹੰਝੂ ਵਹਾਉਣ ਲੱਗ ਜਾਣ।
ਰਾਹੁਲ ਨੇ ਕਿਹਾ ਕਿ ਪੀਐਮ ਮੋਦੀ ਨੇ ਪਿਛਲੇ 10 ਸਾਲਾਂ ਵਿੱਚ ਗਰੀਬਾਂ ਤੋਂ ਸਿਰਫ਼ ਪੈਸਾ ਹੀ ਖੋਹਿਆ ਹੈ। ਉਸ ਨੇ ਸਿਰਫ 20-25 ਲੋਕਾਂ ਨੂੰ ਅਰਬਪਤੀ ਬਣਾਇਆ ਹੈ। ਇਨ੍ਹਾਂ ਅਰਬਪਤੀਆਂ ਕੋਲ 70 ਕਰੋੜ ਭਾਰਤੀਆਂ ਜਿੰਨੀ ਦੌਲਤ ਹੈ। ਭਾਰਤ ਵਿੱਚ 1% ਲੋਕ ਅਜਿਹੇ ਹਨ ਜੋ 40% ਦੌਲਤ ਨੂੰ ਕੰਟਰੋਲ ਕਰਦੇ ਹਨ।
ਉਨ੍ਹਾਂ ਕਿਹਾ ਕਿ ਮੋਦੀ ਕੁਝ ਲੋਕਾਂ ਨੂੰ ਅਰਬਪਤੀ ਬਣਾਉਂਦੇ ਹਨ, ਕਾਂਗਰਸ ਸਰਕਾਰ ਕਰੋੜਾਂ ਲੋਕਾਂ ਨੂੰ ਕਰੋੜਪਤੀ ਬਣਾ ਦੇਵੇਗੀ। ਬੇਰੋਜ਼ਗਾਰੀ ਅਤੇ ਮਹਿੰਗਾਈ ਦਾ ਖ਼ਾਤਮਾ ਕਰਕੇ ਕਾਂਗਰਸ ਤੁਹਾਨੂੰ ਭਾਗੀਦਾਰੀ ਦੇਵੇਗੀ। ਮੋਦੀ ਨੇ ਜੋ ਅਰਬਪਤੀਆਂ ਨੂੰ ਦਿੱਤਾ ਹੈ, ਅਸੀਂ ਓਨਾ ਹੀ ਪੈਸਾ ਗਰੀਬਾਂ ਨੂੰ ਦੇਵਾਂਗੇ।
ਰਾਹੁਲ ਨੇ ਕਿਹਾ ਕਿ ਇਹ ਲੋਕ ਸਭਾ ਚੋਣ ਕੋਈ ਆਮ ਚੋਣ ਨਹੀਂ ਹੈ। ਇਹ ਪਿਛਲੀਆਂ ਚੋਣਾਂ ਨਾਲੋਂ ਵੱਖਰਾ ਹੈ, ਕਿਉਂਕਿ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਇੱਕ ਪਾਰਟੀ (ਭਾਜਪਾ) ਅਤੇ ਇੱਕ ਵਿਅਕਤੀ (ਭਾਜਪਾ) ਭਾਰਤ ਦੇ ਸੰਵਿਧਾਨ ਅਤੇ ਲੋਕਤੰਤਰ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਦੂਜੇ ਪਾਸੇ ਕਾਂਗਰਸ ਅਤੇ ‘ਇੰਡੀਆ’ ਗਠਜੋੜ ਸੰਵਿਧਾਨ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਦੇ ਸੰਵਿਧਾਨ ਨੇ ਲੋਕਾਂ ਨੂੰ ਅਧਿਕਾਰ, ਆਵਾਜ਼ ਅਤੇ ਰਾਖਵਾਂਕਰਨ ਦਿੱਤਾ ਹੈ। ਸੰਵਿਧਾਨ ਤੋਂ ਪਹਿਲਾਂ, ਭਾਰਤ ਵਿੱਚ ਰਾਜਿਆਂ ਅਤੇ ਬਾਦਸ਼ਾਹਾਂ ਦਾ ਰਾਜ ਸੀ। ਜੇਕਰ ਅੱਜ ਭਾਰਤ ਦੇ ਗਰੀਬਾਂ, ਪਛੜਿਆਂ, ਦਲਿਤਾਂ ਅਤੇ ਆਦਿਵਾਸੀਆਂ ਦੀ ਹੱਕ ਅਤੇ ਆਵਾਜ਼ ਹੈ ਤਾਂ ਸੰਵਿਧਾਨ ਨੇ ਦਿੱਤਾ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ