Tuesday, May 07, 2024  

ਖੇਤਰੀ

ਮੁਕੇਰੀਆਂ ਪੁਲੀਸ ਦਾ ਕਾਰਨਾਮਾ: ਚੋਰੀ ਦੇ ਸ਼ਿਕਾਰ ਪੀੜਤਾਂ ਕੋਲੋਂ ਹੀ ਐਸਐਚਓ ਤੇ ਜਾਂਚ ਅਧਿਕਾਰੀ ਨੇ ਲਈ 5000 ਦੀ ਰਿਸ਼ਵਤ

April 26, 2024

ਪੀੜਤਾਂ ਕੀਤੀ ਮੁੱਖ ਮੰਤਰੀ ਅਤੇ ਡੀ ਜੀ ਪੀ ਨੂੰ ਸ਼ਿਕਾਇਤ; ਮਾਰਚ ਮਹੀਨੇ ਚੋਰੀ ਹੋਏ ਸਨ 19 ਤੋਲੇ ਸੋਨੇ ਦੇ ਗਹਿਣੇ ਤੇ 70 ਹਜ਼ਾਰ ਦੀ ਨਕਦੀ

ਮਨਜੀਤ ਸਿੰਘ ਚੀਮਾ
ਮੁਕੇਰੀਆਂ, 26 ਅਪਰੈਲ : ਇੱਥੋਂ ਦੇ ਐਸਐਚਓ ਅਤੇ ਪਿੰਡ ਕੋਲੀਆਂ ਦੇ ਇੱਕ ਘਰ ‘ਚੋਂ ਚੋਰੀ ਹੋਏ 19 ਤੋਲੇ ਸੋਨੇ ਦੇ ਗਹਿਣਿਆਂ ਅਤੇ 70 ਹਜ਼ਾਰ ਦੀ ਨਕਦੀ ਮਾਮਲੇ ਦੀ ਜਾਂਚ ਕਰ ਰਹੇ ਜਾਂਚ ਅਧਿਕਾਰੀ ਉੱਤੇ ਪੀੜਤਾਂ ਨੇ ਫੜੇ ਗਏ ਚੋਰਾਂ ਕੋਲੋਂ ਕਥਿਤ ਰਿਕਵਰੀ ਦਿਖਾਉਣ ਦੇ ਨਾਮ ਉੱਤੇ 5000 ਦੀ ਰਿਸ਼ਵਤ ਲੈਣ ਅਤੇ ਚੋਰੀ ਦਾ ਸਮਾਨ ਕਥਿਤ ਅੰਦਰ ਖਾਤੇ ਖਪਾਉਣ ਲਈ ਇੱਕ ਚੋਰ ਨੂੰ ਕਰੀਬ ਮਹੀਨੇ ਬਾਅਦ ਵੀ ਫਰਾਰ ਦੱਸਣ ਦੇ ਦੋਸ਼ ਲਗਾਏ ਹਨ। ਇਸ ਮਾਮਲੇ ਦੀ ਪੀੜਤ ਪਰਿਵਾਰ ਨੇ ਸੂਬੇ ਦੇ ਮੁੱਖ ਮੰਤਰੀ ਅਤੇ ਡੀ ਜੀ ਪੀ ਪੰਜਾਬ ਨੂੰ ਹਲਫੀਆ ਬਿਆਨ ਸਮੇਤ ਸ਼ਿਕਾਇਤ ਭੇਜ ਕੇ ਪੁਲੀਸ ਅਧਿਕਾਰੀਆਂ ਖਿਲਾਫ਼ ਕਾਰਵਾਈ ਕਰਨ ਅਤੇ ਫਰਾਰ ਦੱਸੇ ਜਾ ਰਹੇ ਚੋਰ ਨੂੰ ਕਾਬੂ ਕਰਕੇ ਚੋਰੀ ਹੋਏ 19 ਤੋਲੋ ਸੋਨੇ ਦੇ ਗਹਿਣੇ ਅਤੇ 70 ਹਜ਼ਾਰ ਦੀ ਨਕਦੀ ਵਾਪਸ ਦੁਆਉਣ ਦੀ ਮੰਗ ਕੀਤੀ ਹੈ।
ਉੱਧਰ ਐਸਐਚਓ ਮੁਕੇਰੀਆਂ ਪ੍ਰਮੋਦ ਕੁਮਾਰ ਅਤੇ ਏਐਸਆਈ ਕੁਲਦੀਪ ਸਿੰਘ ਨੇ ਆਪਣੇ ‘ਤੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਫਰਾਰ ਚੋਰ ਨੂੰ ਜਲਦ ਫੜ ਲੈਣ ਦਾ ਦਾਅਵਾ ਕੀਤਾ ਹੈ।
ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀ ਜੀ ਪੀ ਪੰਜਾਬ ਨੂੰ ਭੇਜੀ ਸਿੰਕਾਇਤ ਵਿੱਚ ਪਿੰਡ ਕੋਲੀਆਂ ਦੀ ਔਰਤ ਸ੍ਰੀਮਤੀ ਸੁਰਿੰਦਰ ਕੌਰ ਪਤਨੀ ਜਸਵਿੰਦਰ ਕੌਰ ਨੇ ਦੱਸਿਆ ਕਿ ਬੀਤੀ 24 ਮਾਰਚ ਨੂੰ ਜਦੋਂ ਉਹ ਕਿਸੇ ਧਾਰਮਿਕ ਸਥਾਨ ‘ਤੇ ਮੱਥਾ ਟੇਕਣ ਗਈ ਸੀ ਤਾਂ ਉਸਦੇ ਘਰੋਂ ਚੋਰਾਂ ਨੇ 19 ਤੋਲੇ ਸੋਨੇ ਦੇ ਗਹਿਣੇ ਅਤੇ 70 ਹਜ਼ਾਰ ਦੀ ਨਕਦੀ ਚੋਰੀ ਕੀਤੀ ਸੀ। ਇਸ ਚੋਰੀ ਵਿੰਚ ਪੁਲੀਸ ਨੇ ਕਾਫੀ ਜ਼ੱਦਜਹਿਦ ਉਪਰੰਤ ਕੇਸ ਦਰਜ਼ ਕਰਕੇ 3 ਜਣੇ ਨਾਮਜ਼ਦ ਕੀਤੇ ਸਨ। ਉਪਰੰਤ ਪੁਲੀਸ ਨੇ 2 ਚੋਰ ਫੜ ਲਏ ਜਾਣ ਦਾ ਦਾਅਵਾ ਕਰਦਿਆਂ ਉਨ੍ਹਾਂ ਨੂੰ ਥਾਣੇ ਸੱਦਿਆ ਸੀ। ਥਾਣੇ ਵਿੱਚ ਬੁਲਾ ਕੇ ਐਸ ਐਚ ਓ ਪ੍ਰਮੋਦ ਕੁਮਾਰ ਨੇ ਉਨ੍ਹਾਂ ਨੂੰ ਚੋਰਾਂ ਕੋਲੋਂ ਕੀਤੀ ਰਿਕਵਰੀ ਦਿਖਾਉਣ ਦੇ ਨਾਮ ‘ਤੇ 5000 ਰੁਪਏ ਦੀ ਮੰਗ ਕਰਦਿਆਂ ਇਹ ਰਕਮ ਏਐਸਆਈ ਕੁਲਦੀਪ ਸਿੰਘ ਨੂੰ ਦੇਣ ਲਈ ਆਖਿਆ ਸੀ। ਜਿਹੜੀ ਕਿ ਉਸਨੇ ਏਐਸਆਈ ਕੁਲਦੀਪ ਸਿੰਘ ਨੂੰ ਦੋ ਗਵਾਹਾਂ ਦੀ ਹਾਜ਼ਰੀ ਵਿੱਚ ਦੇ ਦਿੱਤੀ ਸੀ।
ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਸੋਨੇ ਦੇ ਗਹਿਣਿਆਂ ਦੇ ਸਾਰੇ ਬਿੱਲ ਵੀ ਪੁਲੀਸ ਨੂੰ ਪੇਸ਼ ਕੀਤੇ ਹਨ ਅਤੇ ਉਹ ਪਤੀ ਪਤਨੀ ਕਰੀਬ ਮਹੀਨੇ ਭਰ ਤੋਂ ਖੱਜਲ ਖੁਆਰ ਹੋ ਰਹੇ ਹਾਨ ਅਤੇ ਥਾਣੇ ਦੇ ਚੱਕਰ ਕੱਟ ਰਹੇ ਹਨ। ਪਰ ਹੁਣ ਐਸਐਚਓ ਪ੍ਰਮੋਦ ਕੁਮਾਰ ਤੇ ਏਐਸਆਈ ਕੁਲਦੀਪ ਸਿੰਘ ਨੇ ਚੋਰੀ ਹੋਏ ਗਹਿਣੇ ਅਤੇ ਨਕਦੀ ਲੱਭਣ ਦੀ ਥਾਂ ਇਹ ਆਖਣਾ ਸ਼ੁਰੂ ਕਰ ਦਿੱਤਾ ਹੈ ਕਿ ਸਾਰੇ ਗਹਿਣੇ ਤੇ ਨਕਦੀ ਫਰਾਰ ਹੋਏ ਚੋਰ ਕੋਲ ਹੈ ਅਤੇ ਫੜੇ ਗਏ ਦੋ ਚੋਰਾਂ ਕੋਲੋਂ ਕੇਵਲ 2000-2000 ਹਜ਼ਾਰ ਰਿਕਵਰੀ ਹੀ ਹੋਈ ਹੈ। ਉਨ੍ਹਾਂ ਦੱਸਿਆ ਕਿ ਐਸਐਚਓ ਪ੍ਰਮੋਦ ਕੁਮਾਰ ਦਾ ਆਖਣਾ ਹੈ ਕਿ ਫਰਾਰ ਚੋਰ ਨੇ ਫੋਨ ਬੰਦ ਕਰ ਲਿਆ ਹੈ ਅਤੇ ਉਹ ਬੰਬਈ ਚਲਾ ਗਿਆ ਹੈ। ਇਸ ਲਈ ਉਹ ਪੁਲੀਸ ਦੀ ਪਹੁੰਚ ਤੋਂ ਬਾਹਰ ਹੈ। ਜਦੋਂ ਕਿ ਅਸਲੀਅਤ ਇਹ ਹੈ ਕਿ ਫਰਾਰ ਚੋਰ ਦਾ ਕੇਵਲ ਬਹਾਨਾ ਘੜਿਆ ਜਾ ਰਿਹਾ ਹੈ, ਜਦੋਂ ਕਿ ਪੁਲੀਸ ਸੂਤਰਾਂ ਅਨੁਸਾਰ ਐਸਐਚਓ ਤੇ ਕੇਸ ਦੇ ਜਾਂਚ ਅਧਿਕਾਰੀ ਵਲੋਂ 19 ਤੋਲੇ ਸੋਨੇ ਦੇ ਗਹਿਣੇ ਅਤੇ ਨਕਦੀ ਖਪਾਉਣ ਲਈ ਅਜਿਹਾ ਡਰਾਮਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਥਾਣੇ ਦੇ ਭਰੋਸੇਯੋਗ ਵਸੀਲਆਂ ਤੋਂ ਪਤਾ ਲੱਗਿਆ ਹੈ ਕਿ ਉਕਤ ਦੋਹਾਂ ਪੁਲੀਸ ਅਧਿਕਾਰੀਆਂ ਨੇ ਫੜੇ ਗਏ ਚੋਰਾਂ ਨਾਲ ਕਥਿਤ ਮਿਲੀਭੁਗਤ ਕਰਕੇ ਉਨ੍ਹਾਂ ਦੀ ਜ਼ਮਾਨਤ ਕਰਵਾ ਦਿੱਤੀ ਹੈ ਅਤੇ ਫਰਾਰ ਹੋਏ ਚੋਰ ਦੇ ਸਿਰ ਪਾ ਕੇ 19 ਤੋਲੇ ਸੋਨੇ ਦੇ ਗਹਿਣੇ ‘ਤੇ ਨਕਦੀ ਅੰਦਰਖਾਤੇ ਖਪਾਈ ਜਾ ਰਹੀ ਹੈ। ਇਸਦਾ ਭਾਂਡਾ ਫਰਾਰ ਚੋਰ ਸਿਰ ਭੰਨਿਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਚੋਰਾਂ ਦੇ ਪੱਖ ਵਿੱਚ ਭੁਗਤਣ ਵਾਲੇ ਅਤੇ ਉਨ੍ਹਾਂ ਕੋਲੋਂ 5000 ਦੀ ਰਿਸ਼ਵਤ ਲੈਣ ਵਾਲੇ ਥਾਣਾ ਮੁਖੀ ਅਤੇ ਏਐਸਆਈ ਖਿਲਾਫ਼ ਅਨੁਸਾਸ਼ਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਇਸ ਮਾਮਲੇ ਦੀ ਤ?ਫਤੀਸ਼ ਕਿਸੇ ਉੱਚ ਅਧਿਕਾਰੀ ਕੋਲੋਂ ਕਰਵਾਈ ਜਾਵੇ ਅਤੇ ਜਾਂਚ ਤੋਂ ਪਹਿਲਾਂ ਉਕਤ ਦੋਹਾਂ ਪੁਲੀਸ ਅਧਿਕਾਰੀਆਂ ਦਾ ਇੱਥੋਂ ਤਬਾਦਲਾ ਕੀਤਾ ਜਾਵੇ।
ਇਸ ਸਬੰਧੀ ਸੰਪਰਕ ਕਰਨ ‘ਤੇ ਐਸ ਐਚ ਓ ਮੁਕੇਰੀਆਂ ਪ੍ਰਮੋਦ ਕੁਮਾਰ ਨੇ ਆਪਣੇ ‘ਤੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ‘ਤੇ ਲਗਾਏ ਜਾ ਰਹੇ ਇਲਜ਼ਾਮ ਬੇਬੁਨਿਆਦ ਹਨ ਅਤੇ ਫਰਾਰ ਚੋਰ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜਲਦ ਹੀ ਚੋਰ ਫੜ ਲਏ ਜਾਣਗੇ ਅਤੇ ਉਨ੍ਹਾਂ ਕੋਲੋਂ ਚੋਰੀ ਹੋਇਆ ਸਮਾਨ ਵੀ ਬਰਾਮਦ ਕਰ ਲਿਆ ਜਾਵੇਗਾ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

ਡੀਬੀਯੂ ਕਾਰਪੋਰੇਟ ਰਿਲੇਸ਼ਨਜ਼ ਸੈੱਲ ਅਤੇ ਭਾਰਤੀ ਏਅਰਟੈੱਲ ਦੇ ਸਹਿਯੋਗ ਨਾਲ ਸਫਲ ਰਿਹਾ ਪਲੇਸਮੈਂਟ ਡਰਾਈਵ

ਡੀਬੀਯੂ ਕਾਰਪੋਰੇਟ ਰਿਲੇਸ਼ਨਜ਼ ਸੈੱਲ ਅਤੇ ਭਾਰਤੀ ਏਅਰਟੈੱਲ ਦੇ ਸਹਿਯੋਗ ਨਾਲ ਸਫਲ ਰਿਹਾ ਪਲੇਸਮੈਂਟ ਡਰਾਈਵ

ਨੇਪਾਲ ਸਰਹੱਦ 'ਤੇ ਨਾਬਾਲਗ ਨਾਲ ਬਲਾਤਕਾਰ ਕਰਨ ਵਾਲਾ ਵਿਅਕਤੀ ਕਾਬੂ

ਨੇਪਾਲ ਸਰਹੱਦ 'ਤੇ ਨਾਬਾਲਗ ਨਾਲ ਬਲਾਤਕਾਰ ਕਰਨ ਵਾਲਾ ਵਿਅਕਤੀ ਕਾਬੂ

ਦਿੱਲੀ: ਪੁਲਿਸ ਨੇ 12 ਸਾਲਾਂ ਬਾਅਦ ਕਤਲ ਦੇ ਮੁਲਜ਼ਮ ਨੂੰ ਕਾਬੂ 

ਦਿੱਲੀ: ਪੁਲਿਸ ਨੇ 12 ਸਾਲਾਂ ਬਾਅਦ ਕਤਲ ਦੇ ਮੁਲਜ਼ਮ ਨੂੰ ਕਾਬੂ 

ਦਿੱਲੀ: 5 ਕਰੋੜ ਤੋਂ ਵੱਧ ਕੀਮਤ ਦੀ ਹੈਰੋਇਨ ਬਰਾਮਦ, 5 ਗ੍ਰਿਫ਼ਤਾਰ

ਦਿੱਲੀ: 5 ਕਰੋੜ ਤੋਂ ਵੱਧ ਕੀਮਤ ਦੀ ਹੈਰੋਇਨ ਬਰਾਮਦ, 5 ਗ੍ਰਿਫ਼ਤਾਰ

ਆਬਕਾਰੀ ਨੀਤੀ ਵਿਵਾਦ: ਸੀਬੀਆਈ ਕੇਸ ਵਿੱਚ ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ 15 ਮਈ ਤੱਕ ਵਧਾਈ

ਆਬਕਾਰੀ ਨੀਤੀ ਵਿਵਾਦ: ਸੀਬੀਆਈ ਕੇਸ ਵਿੱਚ ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ 15 ਮਈ ਤੱਕ ਵਧਾਈ

ਦਿੱਲੀ ਹਾਈ ਕੋਰਟ ਨੇ ਨਾਬਾਲਗਾਂ ਨੂੰ 'ਵਰਚੁਅਲ ਟੱਚ' 'ਤੇ ਸਿੱਖਿਅਤ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ

ਦਿੱਲੀ ਹਾਈ ਕੋਰਟ ਨੇ ਨਾਬਾਲਗਾਂ ਨੂੰ 'ਵਰਚੁਅਲ ਟੱਚ' 'ਤੇ ਸਿੱਖਿਅਤ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ

ਜੰਮੂ-ਕਸ਼ਮੀਰ ਦੇ ਕੁਲਗਾਮ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਹੋਇਆ

ਜੰਮੂ-ਕਸ਼ਮੀਰ ਦੇ ਕੁਲਗਾਮ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਹੋਇਆ

ਮਹਾਰਾਸ਼ਟਰ : ਟਰੈਕਟਰ-ਟਰਾਲੀ ਪਲਟਣ ਕਾਰਨ 5 ਬੱਚਿਆਂ ਦੀ ਦਰਦਨਾਕ ਮੌਤ

ਮਹਾਰਾਸ਼ਟਰ : ਟਰੈਕਟਰ-ਟਰਾਲੀ ਪਲਟਣ ਕਾਰਨ 5 ਬੱਚਿਆਂ ਦੀ ਦਰਦਨਾਕ ਮੌਤ

ਮਹਾਰਾਸ਼ਟਰ : ਪੁਲਿਸ ਵੱਲੋਂ 9 ਕਿਲੋ ਆਈਈਡੀ ਨਸ਼ਟ

ਮਹਾਰਾਸ਼ਟਰ : ਪੁਲਿਸ ਵੱਲੋਂ 9 ਕਿਲੋ ਆਈਈਡੀ ਨਸ਼ਟ

ਜਲੰਧਰ : ਸੜਕ ਹਾਦਸੇ ’ਚ ਬੱਚੇ ਸਣੇ 4 ਮੌਤਾਂ

ਜਲੰਧਰ : ਸੜਕ ਹਾਦਸੇ ’ਚ ਬੱਚੇ ਸਣੇ 4 ਮੌਤਾਂ