Tuesday, May 07, 2024  

ਖੇਤਰੀ

ਪੱਟੀ 'ਚ 35 ਤੋਂ 40 ਝੁੱਗੀਆਂ ਅੱਗ ਨਾਲ ਸੜ ਕੇ ਹੋਈਆਂ ਸੁਆਹ

April 26, 2024

ਲਾਲਜੀਤ ਭੁੱਲਰ ਨੇ ਫੜੀ ਪੀੜਤਾਂ ਦੀ ਬਾਂਹ ਵਾਸ ਤੇ ਤਰਪਾਲਾਂ ਮੁਹਈਆ ਕਰਵਾਈਆਂ

ਹਰਭਜਨ
ਪੱਟੀ, 26 ਅਪ੍ਰੈਲ : ਤਹਿਸੀਲ ਕੰਪਲੈਕਸ ਦੇ ਨਜ਼ਦੀਕ ਰੇਲਵੇ ਵਿਭਾਗ ਦੀ ਜਮੀਨ ਉਪਰ ਝੁਗੀਆਂ ਝੋਪੜੀਆਂ 'ਚ ਆਪਣਾ ਰਹਿਣ ਬਸੇਰਾ ਬਣਾਈ ਬੈਠੇ ਗਰੀਬ ਪਰਿਵਾਰਾਂ ਦੀਆਂ ਚੋਪੜੀਆਂ ਨੂੰ ਬੀਤੀ ਰਾਤ 1-30 ਵਜੇ ਦੇ ਕਰੀਬ ਭਿਆਨਕ ਅੱਗ ਨੇ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਮਿੰਟਾਂ ਸੈਕਿੰਡਾਂ ਵਿੱਚ ਸਭ ਕੁਝ ਸੜ ਕੇ ਰਾਖ ਹੋ ਗਿਆ। ਭਿਆਨਕ ਅੱਗ ਦੀਆਂ ਲਾਟਾਂ ਪੰਚੀ ਤੋਂ ਤੀਹ ਫੁੱਟ ਉੱਚੀਆਂ ਦਿਖਾਈ ਦਿੰਦੀਆਂ ਸਨ।ਕੈਬਨਟ ਮੰਤਰੀ ਲਾਲਜੀਤ ਸਿੰਘ ਭੁੱਲਰ ਆਪਣੇ ਵਰਕਰਾਂ ਸਮੇਤ ਮੌਕੇ ਉੱਪਰ ਪਹੁੰਚੇ ਤੇ ਪੀੜਤਾਂ ਨਾਲ ਹਮਦਰਦੀ ਪ੍ਰਗਟਾਈ ਅਤੇ ਝੁੱਗੀਆਂ ਵਾਲਿਆਂ ਦਾ ਮੁੜ ਵਸੇਬਾ ਕਰਨ ਵਾਸਤੇ ਵਾਂਸ ਤੇ ਤਰਪਾਲਾਂ ਦੇਣ ਦਾ ਹੁਕਮ ਦਿੱਤਾ।
ਸੁਖਵਿੰਦਰ ਸਿੰਘ ਸਿੱਧੂ ਸਾਬਕਾ ਚੇਅਰਮੈਨ ਬਲਾਕ ਸੰਮਤੀ ਅਤੇ ਸ਼੍ਰੋਮਣੀ ਕਮੇਟੀ ਮੈਂਬਰ ,ਗੁਰਵੇਲ ਸਿੰਘ ਲੁਹਾਰੀਆ ਅਤੇ ਹਰਜਿੰਦਰ ਸਿੰਘ ਬੋਬੀ ਸ਼ਰਾਫ ਨੇ ਪੀੜਤਾਂ ਨੂੰ ਦਿਲਾਸਾ ਦਿੱਤਾ ਕਿ ਕਿਸੇ ਕਿਸਮ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਏਗੀ।
ਝੁਗੀਆਂ ਝੋਪੜੀਆਂ ਦੇ ਆਗੂ ਰਾਮ ਬਿਲਾਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਸੀਂ ਇਸ ਜਗ੍ਹਾ ਉੱਪਰ ਪਿਛਲੇ 40- 45 ਸਾਲਾਂ ਤੋਂ ਇਹਨਾਂ ਝੁੱਗੀਆਂ ਵਿੱਚ ਰਹਿ ਰਹੇ ਹਾਂ ਅਤੇ 450 ਤੋਂ 500 ਦੇ ਕਰੀਬ ਸਾਢੇ ਪਰਿਵਾਰ ਮੈਂਬਰ ਹਨ। ਰਾਤ ਇੱਕ ਵਜੇ ਸਾਡੀਆਂ ਝੁਗੀਆਂ ਨੂੰ ਯਕਦਮ ਅੱਗ ਨੇ ਆਪਣੀ ਲਪੇਟ ਵਿੱਚ ਲੈ ਲਿਆਂ। ਅਸੀਂ ਆਪਣੇ ਪਰਿਵਾਰ ਦੇ ਮੈਂਬਰ ਅਤੇ ਬੱਚੇ ਬਚਾਉਣ ਵਿੱਚ ਸਫਲ ਰਹੇ ਹਾਂ, ਸਮਾਨ ਤਾਂ ਕੀ ਕੱਢਣਾ ਸੀ ਅਸੀਂ ਆਪਣੇ ਟਰੰਕਾਂ ਵਿੱਚ ਥੋੜੇ ਬਹੁਤ ਪੈਸੇ ਵੀ ਨਹੀਂ ਬਚਾ ਸਕੇ। ਮੰਜੇ, ਬਿਸਤਰੇ, ਪੱਖੇ, ਐਲ ਟੀ ਸੀ, ਰੋਟੀ ਬਣਾਉਣ ਵਾਲਾ ਸਮਾਨ, ਕਣਕ, ਟੋਆ ਢੁਆਈ ਕਰਨ ਵਾਲੇ ਰੇੜੀ ਰਕਸ਼ੇ, ਸਾਈਕਲ ਆਦਿ ਸਭ ਕੁਝ ਸੜ ਕੇ ਸੁਆਹ ਹੋ ਗਿਆ। ਨਾਂ ਰੋਟੀ ਬਣਾਉਣ ਵਾਲਾ ਰਾਸ਼ਨ ਤੇ ਨਾਂ ਹੀ ਰਾਸ਼ਨ ਪਕਾਉਣ ਵਾਲਾ ਸਮਾਨ ਕੁਝ ਨਹੀਂ ਬਚਿਆਂ ਸਿਰਫ ਤੇ ਸਿਰਫ ਤਨ ਦੇ ਦੋ ਕੱਪੜੇ ਹੀ ਬਚੇ ਹਨ।
ਝੁੱਗੀਆਂ ਝੋਪੜੀਆਂ ਨੂੰ ਲੱਗੀ ਜਬਰਦਸਤ ਅੱਗ ਦੀ ਖਬਰ ਸ਼ਹਿਰ ਅੰਦਰ ਅੱਗ ਵਾਂਗ ਫੈਲਦਿਆਂ ਸਾਰ ਸ਼ਹਿਰ ਦੀਆਂ ਸਮਾਜਸੇਵੀ ਜਥੇਬੰਦੀਆਂ ਦੇ ਆਗੂ ਆਪੋ ਆਪਣੀਆਂ ਟੀਮਾਂ ਨਾਲ ਮੌਕੇ ਉੱਪਰ ਪਹੁੰਚ ਗਏ। ਡਾ: ਸ਼ਮਸ਼ੇਰ ਸਿੰਘ ਸ਼ੇਰਾ ਵੱਲੋਂ ਝੁਗੀਆਂ ਵਾਲਿਆਂ ਦੇ ਸਮੂਹ ਮੈਂਬਰਾਂ ਨੂੰ ਗੁਰਵੇਲ ਸਿੰਘ ਲੁਹਾਰੀਆ ,ਮੇਜਰ ਸਿੰਘ ਅਮਰਜੀਤ ਸਿੰਘ ਲਾਲੀ, ਕੈਪਟਨ ਦਰਸ਼ਨ ਸਿੰਘ, ਡਾ:ਰੋਜੀ ,ਪ੍ਰੋਫੈਸਰ ਹੇਮਰਾਜ ਅਤੇ ਬਲਵਿੰਦਰ ਸਿੰਘ ਦੇ ਸਹਿਯੋਗ ਨਾਲ ਸਵੇਰ ਦਾ ਪ੍ਰਸ਼ਾਦਾ ਛਕਾਇਆ। ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਕੀਰਤਨ ਦਰਬਾਰ ਸੁਸਾਇਟੀ ਵੱਲੋਂ ਇਕਬਾਲ ਸਿੰਘ ਜੌਲੀ, ਕੁਲਵਿੰਦਰ ਸਿੰਘ ਬੱਬੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੀੜਤ ਪਰਿਵਾਰਾਂ ਦੀ ਸਹਾਇਤਾ ਵਾਸਤੇ ਗੁਰਦੁਆਰਾ ਬੀਬੀ ਰਜਨੀ ਵਿਖੇ ਹੈਡ ਕੁਆਰਟਰ ਬਣਾ ਦਿੱਤਾ ਗਿਆ ਹੈ। ਇਨਾ ਪਰਿਵਾਰਾਂ ਨੂੰ ਕੱਪੜੇ ਖਾਣ ਵਾਸਤੇ ਰੋਟੀ ਦਾ ਪ੍ਰਬੰਧ ਕੀਤਾ ਗਿਆ ਹੈ ਜਿੰਨੇ ਦਿਨ ਤੱਕ ਇਹ ਆਪਣਾ ਕਾਰੋਬਾਰ ਨਹੀਂ ਕਰ ਲੈਂਦੇ ਲੰਗਰ ਪਾਣੀ ਗੁਰਦੁਆਰਾ ਸਾਹਿਬ ਕੇ ਚੱਲਦਾ ਰਹੇ ਗਾ। ਸਮਾਜ ਸੇਵੀ ਵਿਕਾਸ ਕੁਮਾਰ ਮਿੰਟਾਂ ਨੇ ਮੌਕੇ ਉੱਪਰ ਸ਼ਹਿਰ ਵਾਸੀਆਂ ਨੂੰ ਸੱਦਾ ਦਿੱਤਾ ਕਿ ਪੀੜਤ ਪਰਿਵਾਰਾਂ ਦੀ ਵੱਧ ਤੋਂ ਵੱਧ ਸਹਾਇਤਾ ਕੀਤੀ ਜਾਵੇ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਡੀਬੀਯੂ ਕਾਰਪੋਰੇਟ ਰਿਲੇਸ਼ਨਜ਼ ਸੈੱਲ ਅਤੇ ਭਾਰਤੀ ਏਅਰਟੈੱਲ ਦੇ ਸਹਿਯੋਗ ਨਾਲ ਸਫਲ ਰਿਹਾ ਪਲੇਸਮੈਂਟ ਡਰਾਈਵ

ਡੀਬੀਯੂ ਕਾਰਪੋਰੇਟ ਰਿਲੇਸ਼ਨਜ਼ ਸੈੱਲ ਅਤੇ ਭਾਰਤੀ ਏਅਰਟੈੱਲ ਦੇ ਸਹਿਯੋਗ ਨਾਲ ਸਫਲ ਰਿਹਾ ਪਲੇਸਮੈਂਟ ਡਰਾਈਵ

ਨੇਪਾਲ ਸਰਹੱਦ 'ਤੇ ਨਾਬਾਲਗ ਨਾਲ ਬਲਾਤਕਾਰ ਕਰਨ ਵਾਲਾ ਵਿਅਕਤੀ ਕਾਬੂ

ਨੇਪਾਲ ਸਰਹੱਦ 'ਤੇ ਨਾਬਾਲਗ ਨਾਲ ਬਲਾਤਕਾਰ ਕਰਨ ਵਾਲਾ ਵਿਅਕਤੀ ਕਾਬੂ

ਦਿੱਲੀ: ਪੁਲਿਸ ਨੇ 12 ਸਾਲਾਂ ਬਾਅਦ ਕਤਲ ਦੇ ਮੁਲਜ਼ਮ ਨੂੰ ਕਾਬੂ 

ਦਿੱਲੀ: ਪੁਲਿਸ ਨੇ 12 ਸਾਲਾਂ ਬਾਅਦ ਕਤਲ ਦੇ ਮੁਲਜ਼ਮ ਨੂੰ ਕਾਬੂ 

ਦਿੱਲੀ: 5 ਕਰੋੜ ਤੋਂ ਵੱਧ ਕੀਮਤ ਦੀ ਹੈਰੋਇਨ ਬਰਾਮਦ, 5 ਗ੍ਰਿਫ਼ਤਾਰ

ਦਿੱਲੀ: 5 ਕਰੋੜ ਤੋਂ ਵੱਧ ਕੀਮਤ ਦੀ ਹੈਰੋਇਨ ਬਰਾਮਦ, 5 ਗ੍ਰਿਫ਼ਤਾਰ

ਆਬਕਾਰੀ ਨੀਤੀ ਵਿਵਾਦ: ਸੀਬੀਆਈ ਕੇਸ ਵਿੱਚ ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ 15 ਮਈ ਤੱਕ ਵਧਾਈ

ਆਬਕਾਰੀ ਨੀਤੀ ਵਿਵਾਦ: ਸੀਬੀਆਈ ਕੇਸ ਵਿੱਚ ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ 15 ਮਈ ਤੱਕ ਵਧਾਈ

ਦਿੱਲੀ ਹਾਈ ਕੋਰਟ ਨੇ ਨਾਬਾਲਗਾਂ ਨੂੰ 'ਵਰਚੁਅਲ ਟੱਚ' 'ਤੇ ਸਿੱਖਿਅਤ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ

ਦਿੱਲੀ ਹਾਈ ਕੋਰਟ ਨੇ ਨਾਬਾਲਗਾਂ ਨੂੰ 'ਵਰਚੁਅਲ ਟੱਚ' 'ਤੇ ਸਿੱਖਿਅਤ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ

ਜੰਮੂ-ਕਸ਼ਮੀਰ ਦੇ ਕੁਲਗਾਮ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਹੋਇਆ

ਜੰਮੂ-ਕਸ਼ਮੀਰ ਦੇ ਕੁਲਗਾਮ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਹੋਇਆ

ਮਹਾਰਾਸ਼ਟਰ : ਟਰੈਕਟਰ-ਟਰਾਲੀ ਪਲਟਣ ਕਾਰਨ 5 ਬੱਚਿਆਂ ਦੀ ਦਰਦਨਾਕ ਮੌਤ

ਮਹਾਰਾਸ਼ਟਰ : ਟਰੈਕਟਰ-ਟਰਾਲੀ ਪਲਟਣ ਕਾਰਨ 5 ਬੱਚਿਆਂ ਦੀ ਦਰਦਨਾਕ ਮੌਤ

ਮਹਾਰਾਸ਼ਟਰ : ਪੁਲਿਸ ਵੱਲੋਂ 9 ਕਿਲੋ ਆਈਈਡੀ ਨਸ਼ਟ

ਮਹਾਰਾਸ਼ਟਰ : ਪੁਲਿਸ ਵੱਲੋਂ 9 ਕਿਲੋ ਆਈਈਡੀ ਨਸ਼ਟ

ਜਲੰਧਰ : ਸੜਕ ਹਾਦਸੇ ’ਚ ਬੱਚੇ ਸਣੇ 4 ਮੌਤਾਂ

ਜਲੰਧਰ : ਸੜਕ ਹਾਦਸੇ ’ਚ ਬੱਚੇ ਸਣੇ 4 ਮੌਤਾਂ