Wednesday, May 08, 2024  

ਅਪਰਾਧ

ਭਾਖੜਾ ਨਹਿਰ 'ਚੋਂ ਮਿਲੀ ਲਾਪਤਾ ਹੋਏ ਮੰਡੀ ਗੋਬਿੰਦਗੜ੍ਹ ਦੇ ਕਾਰੋਬਾਰੀ ਦੀ ਕਾਰ

April 26, 2024

ਪਰਿਵਾਰ ਅਤੇ ਪੁਲਿਸ ਵੱਲੋਂ ਗੋਤਾਖੋਰਾਂ ਦੀ ਮੱਦਦ ਨਾਲ ਕੀਤੀ ਜਾ ਰਹੀ ਹੈ ਸੰਤੋਸ਼ ਕੁਮਾਰ ਦੀ ਭਾਲ

ਸ੍ਰੀ ਫ਼ਤਹਿਗੜ੍ਹ ਸਾਹਿਬ/26 ਅਪ੍ਰੈਲ (ਰਵਿੰਦਰ ਸਿੰਘ ਢੀਂਡਸਾ) :  ਬੀਤੀ ਰਾਤ ਤੋਂ ਲਾਪਤਾ ਦੱਸੇ ਜਾ ਰਹੇ ਮੰਡੀ ਗੋਬਿੰਦਗੜ੍ਹ ਦੇ 35 ਸਾਲਾ ਕਾਰੋਬਾਰੀ ਸੰਤੋਸ਼ ਕੁਮਾਰ ਦੀ ਕਾਰ ਸਰਹਿੰਦ ਨੇੜੇ ਭਾਖੜਾ ਨਹਿਰ ਦੇ ਸੌਂਢਾ ਹੈੱਡ 'ਚੋਂ ਬਰਾਮਦ ਹੋਣ ਦਾ ਸਮਾਚਾਰ ਹੈ।ਗੋਤਾਖੋਰਾਂ ਅਤੇ ਕਰੇਨ ਦੀ ਮੱਦਦ ਨਾਲ ਨਹਿਰ 'ਚੋਂ ਕਾਰ ਬਾਹਰ ਕਢਵਾ ਰਹੇ ਭੋਲੇ ਸ਼ੰਕਰ ਡਾਈਵਰਜ਼ ਕਲੱਬ ਦੇ ਪ੍ਰਧਾਨ ਸ਼ੰਕਰ ਭਾਰਦਵਾਜ ਨੇ ਦੱਸਿਆ ਕਿ ਮੰਡੀ ਗੋਬਿੰਦਗੜ੍ਹ ਦੇ ਰਹਿਣ ਵਾਲੇ ਇੱਕ ਵਿਅਕਤੀ ਦੀ ਕਾਰ ਭਾਖੜਾ ਨਹਿਰ 'ਚ ਡਿੱਗ ਜਾਣ ਦੀ ਸੂਚਨਾ ਮਿਲਣ 'ਤੇ ਅੱਜ ਸਵੇਰ ਤੋਂ ਹੀ ਉਨਾਂ ਦੀ ਟੀਮ ਦੇ ਗੋਤਾਖੋਰਾਂ ਵੱਲੋਂ ਕਾਰ ਅਤੇ ਉਸਦੇ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ।ਉਨਾਂ ਦੱਸਿਆ ਕਿ ਸਰਹਿੰਦ ਦੇ ਫਲੋਟਿੰਗ ਰੈਸਟੋਰੈਂਟ ਨਜ਼ਦੀਕ ਨਹਿਰ ਕੰਢਿਓਂ ਕਾਰ ਦੇ ਟਾਇਰਾਂ ਦੇ ਨਿਸ਼ਾਨ ਮਿਲੇ ਸਨ ਜਿੱਥੋਂ ਨਹਿਰ 'ਚੋਂ ਕਾਰ ਦੀ ਤਲਾਸ਼ ਕਰਦੇ-ਕਰਦੇ ਉਨਾਂ ਦੀ ਟੀਮ ਦੇ ਗੋਤਾਖੋਰ ਜਦੋਂ ਕਰੀਬ ਢਾਈ ਕਿੱਲੋਮੀਟਰ ਅੱਗੇ ਸੌਂਢਾ ਹੈੱਡ ਨੇੜੇ ਪਹੁੰਚੇ ਤਾਂ ਉਥੋਂ ਨਹਿਰ 'ਚੋਂ ਚਿੱਟੇ ਰੰਗ ਦੀ ਹੁੰਡਈ ਕਾਰ ਮਿਲੀ ਪਰ ਕਾਰ ਦਾ ਚਾਲਕ ਕਾਰ 'ਚੋਂ ਨਹੀਂ ਮਿਲਿਆ ਜਿਸ ਦੀ ਭਾਲ ਜਾਰੀ ਹੈ।ਡੀ.ਐਸ.ਪੀ. ਸਬ-ਡਵੀਜ਼ਨ ਫ਼ਤਹਿਗੜ੍ਹ ਸਾਹਿਬ ਸੁਖਨਾਜ਼ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਤੋਂ ਲਾਪਤਾ ਦੱਸੇ ਜਾ ਰਹੇ ਮੰਡੀ ਗੋਬਿੰਦਗੜ੍ਹ ਦੇ ਕਾਰੋਬਾਰੀ ਸੰਤੋਸ਼ ਕੁਮਾਰ(35) ਦੀ ਹੁੰਡਈ ਵੈਨਿਊ ਕਾਰ ਤਾਂ ਅੱਜ ਸੌਂਢਾ ਹੈੱਡ ਨੇੜਿਓਂ ਮਿਲ ਗਈ ਹੈ ਪਰ ਹਾਲੇ ਤੱਕ ਚਾਲਕ ਦਾ ਕੋਈ ਸੁਰਾਗ ਨਹੀਂ ਲੱਗਾ।ਇਹ ਮਾਮਲਾ ਸੜਕ ਹਾਦਸੇ ਦਾ ਹੈ ਜਾਂ ਖੁਦਕਸ਼ੀ ਦਾ ? ਬਾਰੇ ਪੁੱਛੇ ਜਾਣ 'ਤੇ ਡੀ.ਐਸ.ਪੀ. ਨੇ ਕਿਹਾ ਕਿ ਨਹਿਰ 'ਚੋਂ ਮਿਲੀ ਕਾਰ ਗੇਅਰ ਵਿੱਚ ਸੀ ਪਰ ਕਾਰ ਨਹਿਰ 'ਚ ਕਿਵੇਂ ਡਿੱਗ ਪਈ ਇਸ ਬਾਰੇ ਹਾਲੇ ਪੁਲਿਸ ਦੀ ਤਫਤੀਸ਼ ਜਾਰੀ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

ਕੇਰਲ ਦੇ ਜੰਗਲਾਤ ਵਿਭਾਗ ਨੇ ਜੰਗਲੀ ਹਾਥੀ ਨੂੰ ਮਾਰਨ ਲਈ ਲੋਕੋ ਪਾਇਲਟ ਖਿਲਾਫ ਮਾਮਲਾ ਦਰਜ ਕੀਤਾ

ਕੇਰਲ ਦੇ ਜੰਗਲਾਤ ਵਿਭਾਗ ਨੇ ਜੰਗਲੀ ਹਾਥੀ ਨੂੰ ਮਾਰਨ ਲਈ ਲੋਕੋ ਪਾਇਲਟ ਖਿਲਾਫ ਮਾਮਲਾ ਦਰਜ ਕੀਤਾ

ED ਨੇ 35 ਕਰੋੜ ਰੁਪਏ ਜ਼ਬਤ, ਝਾਰਖੰਡ ਦੇ ਮੰਤਰੀ ਦੇ ਨਿੱਜੀ ਸਕੱਤਰ ਅਤੇ ਨੌਕਰ ਨੂੰ ਕੀਤਾ ਗ੍ਰਿਫਤਾਰ

ED ਨੇ 35 ਕਰੋੜ ਰੁਪਏ ਜ਼ਬਤ, ਝਾਰਖੰਡ ਦੇ ਮੰਤਰੀ ਦੇ ਨਿੱਜੀ ਸਕੱਤਰ ਅਤੇ ਨੌਕਰ ਨੂੰ ਕੀਤਾ ਗ੍ਰਿਫਤਾਰ

दिल्ली में ऑटोरिक्शा चालक ने चाकू घोंपकर व्यक्ति की हत्या 

दिल्ली में ऑटोरिक्शा चालक ने चाकू घोंपकर व्यक्ति की हत्या 

ਦਿੱਲੀ 'ਚ ਆਟੋਰਿਕਸ਼ਾ ਚਾਲਕ ਨੇ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ 

ਦਿੱਲੀ 'ਚ ਆਟੋਰਿਕਸ਼ਾ ਚਾਲਕ ਨੇ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ 

ਈਡੀ ਨੇ ਸਾਈਬਰ ਠੱਗ ਦੇ ਬੈਂਕ ਲਾਕਰ ਤੋਂ 19 ਕਿਲੋ ਸੋਨਾ ਬਰਾਮਦ ਕੀਤਾ 

ਈਡੀ ਨੇ ਸਾਈਬਰ ਠੱਗ ਦੇ ਬੈਂਕ ਲਾਕਰ ਤੋਂ 19 ਕਿਲੋ ਸੋਨਾ ਬਰਾਮਦ ਕੀਤਾ 

ਪੀਪੀਈ ਪਹਿਨੇ ਚੋਰਾਂ ਨੇ ਨਾਸਿਕ ਆਈਸੀਆਈਸੀਆਈ ਹੋਮ ਫਾਈਨਾਂਸ ਦੇ 5 ਕਰੋੜ ਰੁਪਏ ਦੇ ਸੋਨੇ ਦੇ ਗਹਿਣਿਆਂ ਦੇ ਲਾਕਰ ਨੂੰ ਕੀਤਾ ਸਾਫ਼

ਪੀਪੀਈ ਪਹਿਨੇ ਚੋਰਾਂ ਨੇ ਨਾਸਿਕ ਆਈਸੀਆਈਸੀਆਈ ਹੋਮ ਫਾਈਨਾਂਸ ਦੇ 5 ਕਰੋੜ ਰੁਪਏ ਦੇ ਸੋਨੇ ਦੇ ਗਹਿਣਿਆਂ ਦੇ ਲਾਕਰ ਨੂੰ ਕੀਤਾ ਸਾਫ਼

ਝਾਰਖੰਡ ਦੇ ਮੰਤਰੀ ਦੇ ਪੀਏ 'ਤੇ ਈਡੀ ਨੇ ਛਾਪਾ ਮਾਰਿਆ, ਘਰ ਤੋਂ 25 ਕਰੋੜ ਰੁਪਏ ਬਰਾਮਦ

ਝਾਰਖੰਡ ਦੇ ਮੰਤਰੀ ਦੇ ਪੀਏ 'ਤੇ ਈਡੀ ਨੇ ਛਾਪਾ ਮਾਰਿਆ, ਘਰ ਤੋਂ 25 ਕਰੋੜ ਰੁਪਏ ਬਰਾਮਦ

ਪਿਸਟਲ ਬੋਰ ਤੇ ਕਾਰਤੂਸ ਸਮੇਤ 2 ਗ੍ਰਿਫਤਾਰ

ਪਿਸਟਲ ਬੋਰ ਤੇ ਕਾਰਤੂਸ ਸਮੇਤ 2 ਗ੍ਰਿਫਤਾਰ

ਮੋਗਾ ਪੁਲਿਸ ਵੱਲੋਂ ਤਿੰਨ ਸਮਗਲਰ ਹੈਰੋਇਨ ਤੇ ਕਾਰ ਸਮੇਤ ਕਾਬੂ

ਮੋਗਾ ਪੁਲਿਸ ਵੱਲੋਂ ਤਿੰਨ ਸਮਗਲਰ ਹੈਰੋਇਨ ਤੇ ਕਾਰ ਸਮੇਤ ਕਾਬੂ

ਪੇਸ਼ੀ ਦੌਰਾਨ ਜਿਲ੍ਹਾ ਕਚਹਿਰੀ ਤੋਂ ਭੱਜਣ ਵਾਲੇ ਹਵਾਲਾਤੀ ਨੂੰ ਸਾਥੀ ਸਮੇਤ ਕੀਤਾ ਕਾਬੂ

ਪੇਸ਼ੀ ਦੌਰਾਨ ਜਿਲ੍ਹਾ ਕਚਹਿਰੀ ਤੋਂ ਭੱਜਣ ਵਾਲੇ ਹਵਾਲਾਤੀ ਨੂੰ ਸਾਥੀ ਸਮੇਤ ਕੀਤਾ ਕਾਬੂ