Tuesday, May 07, 2024  

ਅਪਰਾਧ

ਚੋਰਾਂ ਨੇ ਇਕੋ ਰਾਤ ਤਿੰਨ ਦੁਕਾਨਾਂ ਨੂੰ ਬਣਾਇਆ ਨਿਸ਼ਾਨਾ,ਹਜਾਰਾਂ ਰੁਪਏ ਦੀ ਨਗਦੀ ਅਤੇ ਲੇਡੀਜ ਸੂਟ ਚੋਰੀ

April 26, 2024

ਚੋਰ ਜਾਂਦੇ ਵਕਤ ਦੁਕਾਨਾਂ ‘ਚ ਲੱਗੇ ਡੀ.ਵੀ.ਆਰ ਵੀ ਨਾਲ ਲੈ ਗਏ,ਪੁਲਸ ਜਾਂਚ ‘ਚ ਜੁਟੀ

ਤਪਾ ਮੰਡੀ, 26 ਅਪ੍ਰੈਲ (ਯਾਦਵਿੰਦਰ ਸਿੰਘ ਤਪਾ) : ਸਥਾਨਕ ਸ਼ਹਿਰ ‘ਚ ਚੋਰਾਂ ਵੱਲੋਂ ਇੱਕੋ ਰਾਤ ਤਿੰਨ ਦੁਕਾਨਾਂ ਦੇ ਜਿੰਦਰਿਆਂ ਦੀ ਕਿਸੇ ਲੋਹੇ ਦੀ ਰਾਡ ਨਾਲ ਭੰਨ੍ਹਤੋੜ ਕਰਕੇ ਹਜਾਰਾਂ ਰੁਪਏ ਦੀ ਨਗਦੀ,ਲੇਡੀਜ ਸੂਟ,2ਡੀਵੀਆਰ ਅਤੇ ਵਾਈ.ਫਾਈ ਤੋੜ ਕੇ ਚੋਰੀ ਕਰਕੇ ਲੈ ਜਾਣ ਦਾ ਸਮਾਚਾਰ ਮਿਲਿਆ ਹੈ। ਇਨ੍ਹਾਂ ਚੋਰੀਆਂ ਨੂੰ ਲੈਕੇ ਵਪਾਰੀ ਵਰਗ ਅਤੇ ਆਮ ਲੋਕਾਂ ‘ਚ ਭਾਰੀ ਦਹਿਸ਼ਤ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਇਸ ਬਾਰੇ ਗੁਪਤਾ ਮੈਡੀਕਲ ਏਜੰਸੀ,ਨੇੜੇ ਬਾਬਾ ਮੱਠ ਦੇ ਮਾਲਕ ਵਿਨੈ ਗੁਪਤਾ ਅਤੇ ਐਸ.ਪੀ ਬ੍ਰਾਦਰਜ ਦੇ ਮਾਲਕ ਸੱਤ ਪਾਲ ਸਿੰਘ ਨੇ ਦੱਸਿਆ ਕਿ ਸਵੇਰੇ 4 ਕੁ ਵਜੇ ਨੇੜਲੇ ਘਰ ਦੇ ਮਾਲਕਾਂ ਅਨੁਸਾਰ ਉਨ੍ਹਾਂ ਦੀਆਂ ਮੱਝਾਂ ਰਿਂਗਣ ਲੱਗਣ ਤੇ ਉਨ੍ਹਾਂ ਅਪਣੇ ਸੀ.ਸੀ.ਟੀ.ਵੀ ਕੈਮਰੇ ਦੇਖੇ ਤਾਂ ਪੰਜ ਨੌਜਵਾਨ ਜਿਨ੍ਹਾਂ ਅਪਣੇ ਮੂੰਹ ਸਿਰ ਲਪੇਟੇ ਹੋਏ ਸੀ ਇੱਕ ਸਵਿਫਟ ਕਾਰ ‘ਚ ਦੁਕਾਨਾਂ ‘ਚੋਂ ਚੋਰੀ ਕਰਕੇ ਕੱਪੜਾ ਰੱਖ ਰਹੇ ਸੀ ਤਾਂ ਉਨ੍ਹਾਂ ਨੇ ਤੁਰੰਤ ਦੁਕਾਨ ਮਾਲਕਾਂ ਨੂੰ ਇਸ ਦੀ ਇਤਲਾਹ ਦਿੱਤੀ ਤਾਂ ਮਾਲਕਾਂ ਦੇ ਪਹੁੰਚਣ ਤੇ ਪਤਾ ਲੱਗਾ ਕਿ ਚੋਰਾਂ ਨੇ ਸ਼ਟਰਾਂ ਦੇ ਜਿੰਦਰੇ ਕਿਸੇ ਲੋਹੇ ਦੀ ਰਾਡ ਨਾਲ ਖੋਲ੍ਹਕੇ ਵਿਨੈ ਗੁਪਤਾ ਦੀ ਮੈਡੀਕਲ ਸਟੋਰ ‘ਚੋਂ ਚੋਰ ਡੀ.ਵੀ.ਆਰ ਅਤੇ ਵਾਈ ਫਾਈ ਸਮੇਤ ਪੰਜ ਸੋ ਰੁਪਏ ਚੋਰੀ ਕਰਕੇ ਲੈ ਗਏ ਅਤੇ ਦੂਸਰੀ ਦੁਕਾਨ ‘ਚ ਜਿਨ੍ਹਾਂ ਲਗਭਗ ਡੇਢ ਮਹੀਨਾਂ ਪਹਿਲਾਂ ਹੀ ਖੋਲ੍ਹੀ ਸੀ ਮਹਿਲਾਵਾਂ ਕੱਪੜਾ ਵੇਚਣ ਦਾ ਕੰਮ ਕਰਦੀਆਂ ਸੀ ‘ਚ ਲੇਡੀਜ ਸੂਟਾਂ ਦੇ ਥਾਨ ਅਤੇ ਚੁੰਨੀਆਂ ਚੋਰੀ ਕਰਕੇ ਲੈ ਗਏ ਜਿਨ੍ਹਾਂ ਦੀ ਅੰਦਾਜਨ ਕੀਮਤ 30 ਹਜਾਰ ਰੁਪਏ ਦੇ ਕਰੀਬ ਬਣਦੀ ਹੈ। ਇਸੇ ਤਰ੍ਹਾਂ ਚੋਰਾਂ ਨੇ ਤਾਜੋਕੇ ਰੋਡ ਸਥਿਤ ਕਿਸਾਨ ਬੀਜ ਭੰਡਾਰ ਦੇ ਮਾਲਕ ਸੁਭਾਸ਼ ਗੁਪਤਾ ਅਨੁਸਾਰ ਉਨ੍ਹਾਂ ਨੂੰ ਕਿਸੇ ਗੁਆਂਢੀ ਦਾ ਫੋਨ ਆਇਆ ਕਿ ਸ਼ਟਰ ਉਪਰ ਚੁਕਿਆਂ ਪਿਆ ਹੈ,ਜਦੋਂ ਮਾਲਕ ਅਪਣੇ ਪੁੱਤਰ ਨਾਲ ਪਹੁੰਚਾ ਤਾਂ ਦੇਖਿਆ ਕਿ ਸ਼ਟਰ ਦਾ ਦੇਹਲੀ ਲਾਕ ਅਤੇ ਸ਼ਟਰਾਂ ਨੂੰ ਲੱਗੇ ਜਿੰਦਰਿਆਂ ਦੀ ਭੰਨ੍ਹਤੋੜ ਕਰਕੇ ਦੁਕਾਨ ‘ਚੋਂ ਲੱਗਿਆਂ ਡੀ.ਵੀ.ਆਰ ਅਤੇ ਵਾਈ ਫਾਈ ਤੋਂ ਇਲਾਵਾ 10-15 ਹਜਾਰ ਰੁਪਏ ਦੀ ਨਗਦੀ ਚੋਰੀ ਕਰਕੇ ਲੈ ਗਏ,ਚੋਰਾਂ ਨੇ ਸ਼ਟਰ ਨਾਲੋਂ ਜਿੰਦਰਾ ਤੋੜਕੇ ਗੁਆਂਢੀਆਂ ਦੇ ਗੇਟ ਨੂੰ ਲਾ ਦਿੱਤਾ ਤਾਂ ਕਿ ਗੁਆਂਢੀ ਖੜਕਾ ਸੁਣਕੇ ਬਾਹਰ ਨਾ ਆ ਜਾਣ। ਉਕਤ ਚੋਰੀਆਂ ਸੰਬੰਧੀ ਜਦ ਵਪਾਰੀਆਂ ਅਤੇ ਪੁਲਸ ਨੂੰ ਪਤਾ ਲੱਗਾ ਤਾਂ ਚੌਂਕੀ ਇੰਚਾਰਜ ਕਰਮਜੀਤ ਸਿੰਘ ਅਤੇ ਹਵਾਲਦਾਰ ਅਮਨਿੰਦਰ ਸਿੰਘ ਦੀ ਅਗਵਾਈ ‘ਚ ਪਹੁੰਚਕੇ ਮੋਕੇ ਦਾ ਜਾਇਜਾ ਲੈਕੇ ਉਚ-ਅਧਿਕਾਰੀਆਂ ਨੂੰ ਸੂਚਨਾ ਦਿੱਤੀ ਗਈ। ਪੁਲਸ ਦਾ ਕਹਿਣਾ ਹੈ ਕਿ ਉਹ ਇਲਾਕੇ ਭਰ ‘ਚ ਲੱਗੇ ਸੀਸੀਟੀਵੀ ਕੈਮਰੇ ਖੰਘਾਲਣ ਤੋਂ ਪਤਾ ਲੱਗਾ ਹੈ ਕਿ ਕਾਰ ‘ਚ ਸਵਾਰ ਪੰਜ ਮੈਂਬਰੀ ਚੋਰਾਂ ਦੇ ਗਿਰੋਹ ਨੇ ਸਵੇਰੇ 3-30 ਵਜੇ ਕਰੀਬ ਅੰਜਾਮ ਦਿੱਤਾ ਹੈ। ਇਨ੍ਹਾਂ ਚੋਰੀ ਦੀ ਘਟਨਾਵਾਂ ਨੂੰ ਲੈਕੇ ਵਪਾਰੀਆਂ ‘ਚ ਭਾਰੀ ਸਹਿਮ ਪਾਇਆ ਜਾ ਰਿਹਾ ਹੈ ਉਨ੍ਹਾਂ ਜਿਲਾ ਪੁਲਸ ਮੁੱਖੀ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਦੇ ਥਾਣਿਆਂ ‘ਚ ਨਫਰੀ ਵਧਾਕੇ ਦਿਨ-ਰਾਤ ਦੀ ਪੀ.ਸੀ.ਆਰ ਮੋਟਰਸਾਇਕਲਾਂ ਦੀ ਗਸ਼ਤ ਤੇਜ ਕੀਤੀ ਜਾਵੇ ਤਾਂ ਕਿ ਵਪਾਰੀ ਵਰਗ ਅਪਣਾ ਵਪਾਰ ਕਰ ਸਕਣ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਕੁਝ ਲੁਟੇਰਿਆਂ ਨੇ ਇੱਕ ਮੈਡੀਕਲ ਸਟੋਰ ਦੇ ਮਾਲਕ ਨੂੰ ਵੀ ਲੁੱਟਣ ਦੀ ਕੋਸ਼ਿਸ ਕੀਤੀ ਗਈ ਸੀ ਪਰ ਉਸ ਦਾ ਵੀ ਅਜੇ ਤੱਕ ਕੋਈ ਸੁਰਾਗ ਨਹੀਂ ਨਿਕਲਿਆਂ ਹੈ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਕੇਰਲ ਦੇ ਜੰਗਲਾਤ ਵਿਭਾਗ ਨੇ ਜੰਗਲੀ ਹਾਥੀ ਨੂੰ ਮਾਰਨ ਲਈ ਲੋਕੋ ਪਾਇਲਟ ਖਿਲਾਫ ਮਾਮਲਾ ਦਰਜ ਕੀਤਾ

ਕੇਰਲ ਦੇ ਜੰਗਲਾਤ ਵਿਭਾਗ ਨੇ ਜੰਗਲੀ ਹਾਥੀ ਨੂੰ ਮਾਰਨ ਲਈ ਲੋਕੋ ਪਾਇਲਟ ਖਿਲਾਫ ਮਾਮਲਾ ਦਰਜ ਕੀਤਾ

ED ਨੇ 35 ਕਰੋੜ ਰੁਪਏ ਜ਼ਬਤ, ਝਾਰਖੰਡ ਦੇ ਮੰਤਰੀ ਦੇ ਨਿੱਜੀ ਸਕੱਤਰ ਅਤੇ ਨੌਕਰ ਨੂੰ ਕੀਤਾ ਗ੍ਰਿਫਤਾਰ

ED ਨੇ 35 ਕਰੋੜ ਰੁਪਏ ਜ਼ਬਤ, ਝਾਰਖੰਡ ਦੇ ਮੰਤਰੀ ਦੇ ਨਿੱਜੀ ਸਕੱਤਰ ਅਤੇ ਨੌਕਰ ਨੂੰ ਕੀਤਾ ਗ੍ਰਿਫਤਾਰ

दिल्ली में ऑटोरिक्शा चालक ने चाकू घोंपकर व्यक्ति की हत्या 

दिल्ली में ऑटोरिक्शा चालक ने चाकू घोंपकर व्यक्ति की हत्या 

ਦਿੱਲੀ 'ਚ ਆਟੋਰਿਕਸ਼ਾ ਚਾਲਕ ਨੇ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ 

ਦਿੱਲੀ 'ਚ ਆਟੋਰਿਕਸ਼ਾ ਚਾਲਕ ਨੇ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ 

ਈਡੀ ਨੇ ਸਾਈਬਰ ਠੱਗ ਦੇ ਬੈਂਕ ਲਾਕਰ ਤੋਂ 19 ਕਿਲੋ ਸੋਨਾ ਬਰਾਮਦ ਕੀਤਾ 

ਈਡੀ ਨੇ ਸਾਈਬਰ ਠੱਗ ਦੇ ਬੈਂਕ ਲਾਕਰ ਤੋਂ 19 ਕਿਲੋ ਸੋਨਾ ਬਰਾਮਦ ਕੀਤਾ 

ਪੀਪੀਈ ਪਹਿਨੇ ਚੋਰਾਂ ਨੇ ਨਾਸਿਕ ਆਈਸੀਆਈਸੀਆਈ ਹੋਮ ਫਾਈਨਾਂਸ ਦੇ 5 ਕਰੋੜ ਰੁਪਏ ਦੇ ਸੋਨੇ ਦੇ ਗਹਿਣਿਆਂ ਦੇ ਲਾਕਰ ਨੂੰ ਕੀਤਾ ਸਾਫ਼

ਪੀਪੀਈ ਪਹਿਨੇ ਚੋਰਾਂ ਨੇ ਨਾਸਿਕ ਆਈਸੀਆਈਸੀਆਈ ਹੋਮ ਫਾਈਨਾਂਸ ਦੇ 5 ਕਰੋੜ ਰੁਪਏ ਦੇ ਸੋਨੇ ਦੇ ਗਹਿਣਿਆਂ ਦੇ ਲਾਕਰ ਨੂੰ ਕੀਤਾ ਸਾਫ਼

ਝਾਰਖੰਡ ਦੇ ਮੰਤਰੀ ਦੇ ਪੀਏ 'ਤੇ ਈਡੀ ਨੇ ਛਾਪਾ ਮਾਰਿਆ, ਘਰ ਤੋਂ 25 ਕਰੋੜ ਰੁਪਏ ਬਰਾਮਦ

ਝਾਰਖੰਡ ਦੇ ਮੰਤਰੀ ਦੇ ਪੀਏ 'ਤੇ ਈਡੀ ਨੇ ਛਾਪਾ ਮਾਰਿਆ, ਘਰ ਤੋਂ 25 ਕਰੋੜ ਰੁਪਏ ਬਰਾਮਦ

ਪਿਸਟਲ ਬੋਰ ਤੇ ਕਾਰਤੂਸ ਸਮੇਤ 2 ਗ੍ਰਿਫਤਾਰ

ਪਿਸਟਲ ਬੋਰ ਤੇ ਕਾਰਤੂਸ ਸਮੇਤ 2 ਗ੍ਰਿਫਤਾਰ

ਮੋਗਾ ਪੁਲਿਸ ਵੱਲੋਂ ਤਿੰਨ ਸਮਗਲਰ ਹੈਰੋਇਨ ਤੇ ਕਾਰ ਸਮੇਤ ਕਾਬੂ

ਮੋਗਾ ਪੁਲਿਸ ਵੱਲੋਂ ਤਿੰਨ ਸਮਗਲਰ ਹੈਰੋਇਨ ਤੇ ਕਾਰ ਸਮੇਤ ਕਾਬੂ

ਪੇਸ਼ੀ ਦੌਰਾਨ ਜਿਲ੍ਹਾ ਕਚਹਿਰੀ ਤੋਂ ਭੱਜਣ ਵਾਲੇ ਹਵਾਲਾਤੀ ਨੂੰ ਸਾਥੀ ਸਮੇਤ ਕੀਤਾ ਕਾਬੂ

ਪੇਸ਼ੀ ਦੌਰਾਨ ਜਿਲ੍ਹਾ ਕਚਹਿਰੀ ਤੋਂ ਭੱਜਣ ਵਾਲੇ ਹਵਾਲਾਤੀ ਨੂੰ ਸਾਥੀ ਸਮੇਤ ਕੀਤਾ ਕਾਬੂ