Friday, May 10, 2024  

ਖੇਤਰੀ

ਸਰਹੱਦੀ ਪਿੰਡ ਮਨਾਵਾ ਤਲਾਸ਼ੀ ਮੁਹਿੰਮ ਦੌਰਾਨ ਵਿਦੇਸ਼ੀ ਡਰੋਨ ਬਰਾਮਦ

April 27, 2024

ਪਾਕਿਸਤਾਨ ਦੇ ਇਰਾਦੇ ਕਦੇ ਸਫਲ ਨਹੀਂ ਹੋਣਗੇ:- ਡੀਐਸਪੀ 

ਭਿਖੀਵਿੰਡ 27 ਅਪ੍ਰੈਲ : ਬੇਸ਼ਕ ਭਾਵੇਂ ਗੁਆਂਢੀ ਮੁਲਕ ਪਾਕਿਸਤਾਨ ਡਰੋਨਾਂ ਰਾਹੀਂ ਭਾਰਤ ਅੰਦਰ ਮਾਰੂ ਨਸ਼ਿਆਂ ਅਤੇ ਹਥਿਆਰ ਭੇਜਕੇ ਦੇਸ਼ ਭਾਰਤ ਨੂੰ ਬਰਬਾਦ ਕਰਨਾ ਚਾਹੁੰਦਾ ਹੈ। ਜਦੋਂ ਕਿ ਦੂਜੇ ਪਾਸੇ ਸਰਹੱਦਾਂ ਤੇ ਦਿਨ ਰਾਤ ਪਹਿਰਾ ਦੇਣ ਵਾਲੇ ਸੀਮਾ ਸੁਰੱਖਿਆ ਬਲ ਜਵਾਨਾਂ ਅਤੇ ਪੰਜਾਬ ਪੁਲਿਸ ਵੱਲੋਂ ਸ਼ੁਰੂ ਕੀਤੀ ਗਈ ਤਲਾਸ਼ੀ ਮੁਹਿੰਮ ਹੇਠ ਹਰ ਰੋਜ਼ ਹੀ ਮਾਰੂ ਨਸ਼ੇ ਅਤੇ ਵਿਦੇਸ਼ੀ ਡਰੋਨ ਬਰਾਮਦ ਕੀਤੇ ਜਾ ਰਹੇ ਹਨ। ਦੱਸਣਯੋਗ ਹੈ ਪੁਲਿਸ ਥਾਣਾ ਖੇਮਕਰਨ ਮੁਖੀ ਐਸਐਚਓ ਸ਼ਮਸ਼ੇਰ ਸਿੰਘ ਸਮੇਤ ਬੀਐਸਐਫ 101 ਬਟਾਲੀਅਨ ਖੇਮਕਰਨ ਨੂੰ ਗੁਪਤ ਸੂਚਨਾ ਮਿਲਣ ਤੇ ਤਲਾਸ਼ੀ ਮੁਹਿੰਮ ਦੌਰਾਨ ਬੀਓਪੀ ਨੂਰਵਾਲਾ ਤੋਂ 5.6 ਕਿਲੋਮੀਟਰ ਦੂਰ ਬਲਵੰਤ ਸਿੰਘ ਪੁੱਤਰ ਬੀਰ ਸਿੰਘ ਵਾਸੀ ਮਨਾਵਾ ਦੇ ਖੇਤਾਂ 'ਚੋਂ ਚੀਨ ਦਾ ਬਣਿਆ ਡਰੋਨ ਡੀਜੀ ਮੈਟਿ੍ਰਕਸ ਬਰਾਮਦ ਕੀਤਾ ਗਿਆ। ਸਬ ਡਵੀਜ਼ਨ ਭਿੱਖੀਵਿਡ ਡੀਐਸਪੀ ਪ੍ਰੀਤਇੰਦਰ ਸਿੰਘ ਨੇ ਦੱਸਿਆ ਪੰਜਾਬ ਪੁਲੀਸ ਤੇ ਬੀਐਸਐਫ ਵੱਲੋਂ ਤਲਾਸ਼ੀ ਮੁਹਿੰਮ ਦੌਰਾਨ ਨੂਰ ਵਾਲਾ ਖੇਤਾਂ ਚੋਂ ਚੀਨ ਦਾ ਬਣਿਆ ਡਰੋਨ ਬਰਾਮਦ ਹੋਣ ਤੇ ਪੁਲਿਸ ਥਾਣਾ ਖੇਮਕਰਨ ਵਿਖੇ ਕੇਸ ਦਰਜ ਕਰਕੇ ਡਰੋਨ ਦੁਆਰਾ ਸੁੱਟੇ ਗਏ ਹੋਰ ਸਮਾਨ ਨੂੰ ਬਰਾਮਦ ਕਰਨ ਲਈ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਦੇਸ਼ ਵਿਰੋਧੀ ਸ਼ਕਤੀਆਂ ਨਾਲ ਡੱਟ ਕੇ ਮੁਕਾਬਲਾ ਕੀਤਾ ਜਾ ਸਕੇ।ਇਸ ਮੌਕੇ ਇੰਸਪੈਕਟਰ ਸ਼ਮਸ਼ੇਰ ਸਿੰਘ, ਏਐਸਆਈ ਸਰਬਜੀਤ ਸਿੰਘ ਸਮੇਤ ਪੰਜਾਬ ਪੁਲਿਸ ਅਤੇ ਬੀਐਸਐਫ ਦੇ ਜਵਾਨ ਹਾਜ਼ਰ ਸਨ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਰਾਜਸਥਾਨ 'ਚ ਅਗਲੇ 24 ਘੰਟਿਆਂ 'ਚ ਮੀਂਹ, ਤੂਫਾਨ ਦੀ ਸੰਭਾਵਨਾ: ਮੌਸਮ

ਰਾਜਸਥਾਨ 'ਚ ਅਗਲੇ 24 ਘੰਟਿਆਂ 'ਚ ਮੀਂਹ, ਤੂਫਾਨ ਦੀ ਸੰਭਾਵਨਾ: ਮੌਸਮ

ਦਿੱਲੀ ਹਾਈਕੋਰਟ ਨੇ ਬੇਲੋੜੇ ਕੇਸਾਂ ਦੇ ਤਬਾਦਲੇ, ਨਿਆਂਇਕ ਅਧਿਕਾਰੀਆਂ 'ਤੇ ਪ੍ਰਭਾਵ ਦੇ ਵਿਰੁੱਧ ਚੇਤਾਵਨੀ ਦਿੱਤੀ

ਦਿੱਲੀ ਹਾਈਕੋਰਟ ਨੇ ਬੇਲੋੜੇ ਕੇਸਾਂ ਦੇ ਤਬਾਦਲੇ, ਨਿਆਂਇਕ ਅਧਿਕਾਰੀਆਂ 'ਤੇ ਪ੍ਰਭਾਵ ਦੇ ਵਿਰੁੱਧ ਚੇਤਾਵਨੀ ਦਿੱਤੀ

ਅਹਿਮਦਾਬਾਦ ਸਕੂਲ ਬੰਬ ਧਮਾਕੇ ਮਾਮਲੇ 'ਚ ਪਾਕਿ ਕਨੈਕਸ਼ਨ ਦਾ ਪਤਾ ਲੱਗਾ

ਅਹਿਮਦਾਬਾਦ ਸਕੂਲ ਬੰਬ ਧਮਾਕੇ ਮਾਮਲੇ 'ਚ ਪਾਕਿ ਕਨੈਕਸ਼ਨ ਦਾ ਪਤਾ ਲੱਗਾ

ਤਮਿਲਨਾਡੂ ਦੇ ਸਿਵਾਕਾਸ਼ੀ ਵਿੱਚ ਪਟਾਕਿਆਂ ਦੀ ਫੈਕਟਰੀ ਵਿੱਚ ਧਮਾਕੇ ਵਿੱਚ ਅੱਠ ਲੋਕਾਂ ਦੀ ਮੌਤ ਹੋ ਗਈ

ਤਮਿਲਨਾਡੂ ਦੇ ਸਿਵਾਕਾਸ਼ੀ ਵਿੱਚ ਪਟਾਕਿਆਂ ਦੀ ਫੈਕਟਰੀ ਵਿੱਚ ਧਮਾਕੇ ਵਿੱਚ ਅੱਠ ਲੋਕਾਂ ਦੀ ਮੌਤ ਹੋ ਗਈ

ਯੂਪੀ ਵਿੱਚ ਸੈਪਟਿਕ ਟੈਂਕ ਦੀ ਸਫ਼ਾਈ ਕਰਦੇ ਸਮੇਂ ਚਾਰ ਦੀ ਮੌਤ

ਯੂਪੀ ਵਿੱਚ ਸੈਪਟਿਕ ਟੈਂਕ ਦੀ ਸਫ਼ਾਈ ਕਰਦੇ ਸਮੇਂ ਚਾਰ ਦੀ ਮੌਤ

ਹੈਦਰਾਬਾਦ ਦੀ ਕੰਧ ਢਹਿਣ ਦੇ ਮਾਮਲੇ 'ਚ 6 ਗ੍ਰਿਫਤਾਰ, 7 ਲੋਕਾਂ ਦੀ ਮੌਤ

ਹੈਦਰਾਬਾਦ ਦੀ ਕੰਧ ਢਹਿਣ ਦੇ ਮਾਮਲੇ 'ਚ 6 ਗ੍ਰਿਫਤਾਰ, 7 ਲੋਕਾਂ ਦੀ ਮੌਤ

ਏਅਰ ਇੰਡੀਆ ਐਕਸਪ੍ਰੈਸ ਹੜਤਾਲ: ਕੇਰਲ ਤੋਂ ਉਡਾਣਾਂ ਵਿੱਚ ਵਿਘਨ ਜਾਰੀ

ਏਅਰ ਇੰਡੀਆ ਐਕਸਪ੍ਰੈਸ ਹੜਤਾਲ: ਕੇਰਲ ਤੋਂ ਉਡਾਣਾਂ ਵਿੱਚ ਵਿਘਨ ਜਾਰੀ

ਗੋਲਡ ਮੈਡਲ ਜੇਤੂ ਪਹਿਲਵਾਨ ਦਿੱਲੀ 'ਚ ਹੱਤਿਆ ਦੀ ਕੋਸ਼ਿਸ਼ ਦੇ ਮਾਮਲੇ 'ਚ ਗ੍ਰਿਫਤਾਰ

ਗੋਲਡ ਮੈਡਲ ਜੇਤੂ ਪਹਿਲਵਾਨ ਦਿੱਲੀ 'ਚ ਹੱਤਿਆ ਦੀ ਕੋਸ਼ਿਸ਼ ਦੇ ਮਾਮਲੇ 'ਚ ਗ੍ਰਿਫਤਾਰ

ਬੰਗਾਲ ਵਿੱਚ ਚੋਣਾਂ ਤੋਂ ਬਾਅਦ ਹਿੰਸਾ: ਮੁਰਸ਼ਿਦਾਬਾਦ ਵਿੱਚ ਪੰਜ ਜ਼ਖ਼ਮੀ

ਬੰਗਾਲ ਵਿੱਚ ਚੋਣਾਂ ਤੋਂ ਬਾਅਦ ਹਿੰਸਾ: ਮੁਰਸ਼ਿਦਾਬਾਦ ਵਿੱਚ ਪੰਜ ਜ਼ਖ਼ਮੀ

ਹੈਦਰਾਬਾਦ 'ਚ ਕੰਧ ਡਿੱਗਣ ਕਾਰਨ 7 ਲੋਕਾਂ ਦੀ ਮੌਤ ਹੋ ਗਈ

ਹੈਦਰਾਬਾਦ 'ਚ ਕੰਧ ਡਿੱਗਣ ਕਾਰਨ 7 ਲੋਕਾਂ ਦੀ ਮੌਤ ਹੋ ਗਈ