Sunday, May 19, 2024  

ਲੇਖ

ਡੇਰਿਆਂ ਦੀ ਰਾਜਨੀਤੀ ’ਚ ਦਖ਼ਲ-ਅੰਦਾਜ਼ੀ ਲੋਕਤੰਤਰ ਲਈ ਖ਼ਤਰਨਾਕ

May 06, 2024

ਡੇਰੇ ਸਾਡੀ ਵਿਰਾਸਤ ਦਾ ਹਿੱਸਾ ਹਨ ਡੇਰਿਆਂ ਦੇ ਗੱਦੀ ਨਾਸ਼ੀਨ ਵਿਅਕਤੀ ਪਿੰਡ ਦੀ ਭਾਈਚਾਰਕ ਸਾਝ ਦੇ ਨਾਲ ਨਾਲ ਖੇਡਾਂ ਅਤੇ ਸਭਿਆਚਾਰ ਦੇ ਪ੍ਰਚਾਰ ਪ੍ਰਸਾਰ ਅਤੇ ਪਿੰਡ ਦੇ ਸਾਝੇ ਕੰਮਾਂ ਵਿੱਚ ਆਪਣਾ ਯੌਗਦਾਨ ਪਾਉਣ ਵਿੱਚ ਆਪਣੀ ਵੱਡੀ ਭੂਮਿਕਾ ਅਦਾ ਕਰਦੇ ਰਹੇ ਹਨ।ਹਰ ਪਿੰਡ ਵਿੱਚ ਇੱਕ ਜਾਂ ਦੋ ਡੇਰੇ ਅਜਿਹੇ ਹੁੰਦੇ ਸਨ ਜੋ ਬੱਚੇ ਦੇ ਜਨਮ ਤੋਂ ਲੇਕੇ ਉਸ ਦੇ ਮਰਨ ਤੱਕ ਆਪਣਾ ਯੋਗਦਾਨ ਪਾਉਦੇ ਰਹੇ।ਪਿੰਡਾਂ ਵਿੱਚ ਦੋ ਤਰਾਂ ਦੇ ਲੋਕ ਇਹਨਾਂ ਡੇਰਿਆਂ ਨਾਲ ਜੁੜੇ ਹੁੰਦੇ ਸਨ ਇੱਕ ਤਾਂ ਉਹ ਜੋ ਕਹਿੰਦੇ ਸਨ ਕਿ ਇਹ ਡੇਰੇ ਵਿੱਚ ਕੰਮਚੋਰ ਵਿਅਕਤੀ ਮੁੱਫਤ ਵਿੱਚ ਆਪਣਾ ਤੋਰੀ ਫੁੱਲਕਾ ਚਲਾਉਦੇ ਅਤੇ ਆਮ ਤੋਰ ਤੇ ਵਿਹਲੜ ਲੋਕ ਹੀ ਇੰਨਾਂ ਕੋਲ ਆਉਦੇ ਸਨ।ਇਹਨਾਂ ਦਾ ਘੇਰਾ ਬਹੁਤ ਸੀਮਤ ਹੁੰਦਾ ਸੀ ਪਿੰਡ ਵਿੱਚੋਂ ਦਾਲ ਰੋਟੀ ਇਕੱਠੀ ਕਰਨਾ ਛੱਕਣਾ ਅਤੇ ਬੱਚਿਆਂ ਨੂੰ ਉਪਰੀ ਹਵਾ ਤੋਂ ਬਚਾਉਣ ਹਿੱਤ ਝਾੜਫੂਕ ਕਰਨਾ।ਪਰ ਕਈ ਡੇਰਿਆਂ ਕੋਲ ਕਮਾਈ ਦੇ ਸਾਧਨ ਡੇਰੇ ਦੇ ਨਾਮ ਤੇ ਜਮੀਨ ਜਾਇਦਾਦ ਹੋਣ ਕਾਰਣ ਡੇਰੇ ਦੇ ਮੁੱਖੀ ਵੱਲੋਂ ਸਾਝੇ ਕੰਮਾਂ ਵਿੱਚ ਆਪਣਾ ਯੋਗਦਾਨ ਪਾਉਣਾ।ਸਾਰਾ ਸਾਰਾ ਦਿਨ ਭਗਤੀ ਵਿੱਚ ਲੀਨ ਲੋਕਾਂ ਦੇ ਚੰਗੇ ਕੰਮਾਂ ਲਈ ਹੱਥ ਥੋਲਾ ਕਰਨਾ ਮੰਨਤ ਮੰਨੇ ਜਾਣ ਤੇ ਉਸ ਦੀ ਵਾਹ ਵਾਹ ਪਿੰਡ ਦੇ ਹਰ ਕੋਨੇ ਜਾਂ ਦੂਜੇ ਪਿੰਡ ਤੱਕ ਵੀ ਜਾਣੀ ਡੇਰੇ ਇਥੋਂ ਤੱਕ ਸੀਮਤ ਸੀ।ਸਮੇਂ ਦੇ ਵੇਗ ਨਾਲ ਅਤੇ ਪਿੰਡਾਂ ਵਿੱਚ ਜਾਤੀਵਾਦ ਪ੍ਰਥਾ ਕਾਰਨ ਇਹਨਾਂ ਡੇਰਿਆਂ ਦੀ ਵੰਡ ਵੀ ਉਸੇ ਅੁਨਸਾਰ ਹੋਣ ਲੱਗੀ ਜਿਸ ਦੀ ਜਗਾ ਬਾਅਦ ਵਿੱਚ ਵੱਖ ਵੱਖ ਜਾਤੀਵਾਦ ਦੇ ਨਾਮ ਨਾਲ ਬਣੇ ਗੁਰੂਦੁਆਰੇ ਸਨ।ਲੋਕਾਂ ਦੇ ਪੜਨ ਨਾਲ ਲੱਗਣ ਲੱਗਿਆ ਕਿ ਸ਼ਾਇਦ ਜਾਤੀ ਪ੍ਰਥਾ ਵਾਲਾ ਕੋਹੜ ਚੁਕਿਆ ਜਾਵੇਗਾ ਪਰ ਇਹ ਫਰਕ ਘੱਟਣ ਦੀ ਬਜਾਏ ਵੱਧਣ ਲੱਗਿਆ ਅਤੇ ਹੁਣ ਗੁਰੁਦੁਆਰੇ ਦੇ ਨਾਲ ਨਾਲ ਸ਼ਮਸ਼ਾਨ ਘਾਟ ਵਿੱਚ ਜਾਤੀਆਂ ਅੁਨਸਾਰ ਹੋਦ ਵਿੱਚ ਆਏ।ਆਰਿਥਕ ਸਾਧਨ ਚੰਗੇ ਹੋਣ ਕਾਰਣ ਕਈ ਗੁਰੂਘਰਾਂ ਵਿੱਚ ਲੋਕਾਂ ਦੀ ਆਮਦ ਵੱਧਣ ਲੱਗੀ ਪਰ ਬਾਅਦ ਵਿੱਚ ਇਸ ਵਿੱਚ ਵੀ ਜਾਤੀਵਦ ਭਾਰੂ ਰਿਹਾ ਜਿਸ ਨਾਮ ਨੀਵੀ ਜਾਤੀ ਦੇ ਲੋਕਾਂ ਨੂੰ ਗੁਰੂਘਰਾਂ ਵਿੱਚ ਜਾਣ ਤੋਂ ਵਰਜਿਆ ਜਾਣ ਲੱਗਿਆ।ਜਿਸ ਦਾ ਸਿੱਟਾ ਪਿੰਡਾਂ ਦੇ ਨਜਦੀਕ ਵੱਡੇ ਡੇਰਿਆ ਦੀ ਸਥਾਪਨਾ ਜਿਸ ਦਾ ਮੁੱਖੀ ਬੇਸ਼ਕ ਆਮ ਸ਼੍ਰੇਣੀ ਵਿੱਚੋਂ ਹੁੰਦਾ ਪਰ ਉਸ ਵਿੱਚ ਸਾਰੀਆਂ ਜਾਤਾਂ ਨੂੰ ਬਰਾਬਰ ਦਾ ਸਮਝਿਆ ਜਾਣ ਲੱਗਾ।ਇਸ ਲਈ ਜਿਵੇਂ ਜਿਵੇਂ ਇਹ ਡੇਰੇ ਵੱਧਣ ਲੱਗੇ ਇਹਨਾਂ ਦਾ ਵਿਸਥਾਰ ਹੋਇਆ ਆਮਦਨ ਦੇ ਸਾਧਨ ਵੱਧ ਹੋਏ ਇਹਨਾਂ ਨੂੰ ਰਾਜਨੀਤਕ ਥਾਪੜਾ Çਮਿਲਆ ਤਾਂ ਇਹਨਾਂ ਦੀ ਵੱਖਰੀ ਪਹਿਚਾਣ ਬਣ ਗਈ।
ਅਸਲੀਅਤ ਵਿੱਚ ਦੇਖਿਆ ਜਾਵੇ ਤਾਂ ਧਰਮ ਅਤੇ ਡੇਰਾਵਾਦ ਰਾਜਨੀਤੀ ਦਾ ਨਿਰਵਿਵਾਦ ਹਿੱਸਾ ਰਹੇ ਹਨ।ਸਿੱਖ ਧਰਮ ਵਿੱਚ ਮੀਰੀ-ਪੀਰੀ ਦੇ ਸਿਧਾਂਤ ਨੂੰ ਸ਼ੁਰੂ ਤੋਂ ਹੀ ਮਾਨਤਾ ਦਿੱਤੀ ਗਈ ਹੈ।ਪਰ ਸਿੱਖ ਧਰਮ ਦੀ ਰਾਜਨੀਤੀ ਕਿਸੇ ਡੇਰੇ ਦੀ ਬਜਾਏ ਅਕਾਲ ਤਖਤ ਤੋਂ ਮਿਲੇ ਹੁਕਮਾਂ ਅੁਨਸਾਰ ਚੱਲਦੀ ਸੀ ਅਤੇ ਇਹ ਹੁਕਮ ਕਿਸੇ ਵਿਅਕਤੀ ਨਾਲ ਸਬੰਧਤ ਨਾ ਹੋਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਉਟ ਆਸਰਾ ਚੁੱਕਦੇ ਹੋਏ ਲਿਆ ਜਾਦਾਂ ਅਤੇ ਅਕਾਲ ਤਖਤ ਦਾ ਹੁਕਮ ਮੰਂਨਦੇ ਹੋਏ ਇਸ ਨੂੰ ਮਾਨਤਾ ਦਿੱਤੀ ਜਾਣ ਲੱਗੀ।ਬੇਸ਼ਕ ਪਿੱਛਲੇ ਕੁਝ ਸਮਿਆਂ ਵਿੱਚ ਅਕਾਲ ਤਖਤ ਵੱਲੋਂ ਦਿੱਤੇ ਗਏ ਹੁਕਮਾਂ ਨੂੰ ਰਾਜਨੀਤੀ ਤੋਂ ਪ੍ਰਰੇਤਿ ਸਮਝਿਆ ਜਾਦਾਂ ਰਿਹਾ ਪਰ ਫੇਰ ਵੀ 1980 ਅਤੇ 1990 ਦੇ ਦਾਹਕੇ ਵਿੱਚ ਅਕਾਲ ਤਖਤ ਦਾ ਹੁਕਮ ਸੁਪਰੀਮ ਹੁੰਦਾ ਸੀ ਅਤੇ ਡੇਰਾਵਾਦ ਦੀ ਰਾਜਨੀਤੀ ਨਾਂ ਦੇ ਬਰਾਬਰ ਸੀ।
ਜਦੋਂ ਕਿ ਅਸੀ ਜਾਣਦੇ ਹਾਂ ਕਿ ਰਾਜਨੀਤੀ ਵਿੱਚ ਡੇਰਾਵਾਦ ਦੀ ਦਖਲ ਅੰਦਾਜੀ ਅਤੇ ਰਾਜਨੀਤੀ ਤੇ ਡੇਰਾਵਾਦ ਦਾ ਪ੍ਰਭਾਵ ਸਮਾਜ ਲਈ ਹਮੇਸ਼ਾ ਖੱਤਰੇ ਦੀ ਘੰਟੀ ਰਿਹਾ।ਵੋਟਾਂ ਸਮੇਂ ਦੰਗੇ ਹੁੰਦੇ ਹਨ ਅਤੇ ਉਹਨਾਂ ਦੰਗਿਆਂ ਦਾ ਲਾਭ ਰਾਜਨੀਤਕ ਪਾਰਟੀਆਂ ਲੈਦੀਆਂ ਹਨ।ਬੇਸ਼ਕ ਰਾਜਨੀਤੀ ਨਾਲ ਸਬੰਧਤ ਵੱਡੇ ਨੇਤਾ ਆਪਣੀਆਂ ਪਾਰਟੀਆਂ ਦੇ ਨੇਤਾਵਾਂ ਨੂੰ ਧਰਮ ਨਿਭਾਉਣ ਦੀਆਂ ਨਸਹੀਤਾਂ ਦਿੰਦੇ ਹਨ ਪਰ ਨਸਹੀਤਾਂ ਦੇਣ ਵਾਲੇ ਨੂੰ ਕਿਵੇਂ ਪਾਸੇ ਕਰਨਾ ਅਤੇ ਉਸ ਨੂੰ ਕਿਵੇਂ ਝੂਠਾ ਸਾਬਿਤ ਕਰਨਾ ਇਹ ਵੀ ਉਹ ਭਲੀਭਾਂਤ ਜਾਣਦੇ ਹਨ।ਜਿਵੇਂ ਅਸੀ ਦੇਖਿਆ ਕਿ ਕਿਵੇਂ ਇੱਕ ਡੇਰੇ ਦੇ ਮੁੱਖੀ ਨੂੰ ਅਦਾਲਤ ਵੱਲੋਂ ਕਤਲ,ਬਲਾਤਕਾਰ ਵਰਗੇ ਕੇਸਾਂ ਵਿੱਚ ਸਜਾ ਸੁਣਾਈ ਜਾਦੀ ਪਰ ਵੋਟਾਂ ਦੀ ਖਾਤਰ ਕਿਵੇਂ ਕਾਨੂੰਨ ਨੂੰ ਤੋੜਮਰੋੜ ਕੇ ਵਾਰ ਵਾਰ ਫਰਲੋ ਜਾਂ ਛੁੱਟੀÇÇ ਦੱਤੀ ਜਾਂਦੀ ਆਖਰ ਲੰਮੇ ਸਮੇ ਬਾਅਦ ਅਦਾਲਤ ਨੂੰ ਦਖਲ ਅੰਦਾਜੀ ਕਰਕੇ ਨਵੇ ਤੋਂ ਨਵੇ ਹੁਕਮ ਕਰਨੇ ਪੈਂਦੇ ਹਨ।ਜਦੋਂ ਕਿਸੇ ਡੇਰੇ ਦੇ ਮੁੱਖੀ ਜਿਸ ਨੂੰ ਅਦਾਲਤ ਨੇ ਦੋਸ਼ੀ ਮੰਨ ਕੇ ਸਜਾ ਐਲਾਨੀ ਹੋਵੇ ਪਰ ਉਸ ਵੱਲੋਂ ਕਰਵਾਏ ਜਾਂਦੇ ਸਮਾਗਮਾਂ ਵਿੱਚ ਵੱਡੀ ਗਿਣਤੀ ਵਿੱਚ ਹਰ ਰਾਜਨੀਤਕ ਪਾਰਟੀਆਂ ਦੇ ਨੇਤਾ ਸ਼ਾਮਲ ਹੁੰਦੇ ਹਨ ਤਾਂ ਅਸੀ ਕਿਵੇ ਕਹਿ ਸਕਦੇ ਹਾਂ ਕਿ ਪੁਲੀਸ ਜਾਂ ਜਿਲ੍ਹਾ ਪ੍ਰਸਾਸ਼ਨ ਕੋਈ ਕਾਰਵਾਈ ਕਰੇਗਾ।ਇਹ ਰਾਜਨੀਤਕ ਦਖਲ ਅੰਦਾਜੀ ਨੂੰ ਅਤੇ ਸਾਡੇ ਸਮਾਜ ਨੁੰ ਘੁਣ ਵਾਂਗ ਖਾ ਲਿਆ।
ਅੱਜ-ਕਲ ਅਸੀ ਆਮ ਦੇਖ ਸਕਦੇ ਹਾਂ ਕਿ ਜਦੋਂ ਵਿਅਕਤੀ ਵਾਰ ਵਾਰ ਬਾਬਾ ਭੀਮ ਰਾਉ ਅੰਬੇਦਕਰ ਦੀ ਗੱਲ ਕਰਦਾ ਤਾਂ ਉਹ ਸਿੱਧੇ ਤੋਰ ਤੇ ਉਸ ਵਰਗ ਨੂੰ ਪ੍ਰਭਾਵਿਤ ਕਰਨਾ ਚਾਹੁੰਦਾ।ਜਦੋਂ ਕਿ ਇਸ ਗੱਲ ਨੂੰ ਹਰ ਆਮ ਤੋਂ ਆਮ ਨਾਗਿਰਕ ਵੀ ਇਹ ਸਮਝ ਰੱਖਦਾ ਕਿ ਬਾਬਾ ਭੀਮ ਰਾਉ ਅੰਬੁਦਕਰ ਜੀ ਦੀ ਵਿਚਾਰਧਾਰਾ ਨੂੰ ਕਿਸੇ ਜਾਤੀਵਾਦ ਨਾਲੋਂ ਸਮਾਜਿਕ ਨਾਬਰਾਬਰੀ ਅਤੇ ਲੰਮੇ ਸਮੇਂ ਤੋਂ ਨਿਕਾਰੇ ਜਾ ਰਹੇ ਉਸ ਵਰਗ ਨਾਲ ਹੈ ਜਿੰਨਾਂ ਨੂੰ ਆਰਿਥਕ ਕਾਰਣਾਂ ਕਰਕੇ ਹਰ ਸਮੇਂ ਪੱਖਪਾਤ ਹੀ ਕੀਤਾ ਜਾਦਾਂ ਰਿਹਾ ਹੈ।ਪਰ ਸਾਡੇ ਪਿੰਡਾਂ ਦੇ ਕੁਝ ਲੋਕਾਂ ਦੀ ਗੰਧਲੀ ਸੋਚ ਹਰ ਗੱਲ ਨੂੰ ਜਾਤੀਵਾਦ ਅਤੇ ਧਰਮ ਨਾਲ ਜੋੜ ਕੇ ਹੀ ਦੇਖਿਆ ਜਾਦਾਂ।ਪਿੰਡਾਂ ਦੇ ਗੁਰੂਘਰ ਜਿਸ ਵਿੱਚ ਸਵੇਰੇ ਸ਼ਾਮ ਮਾਨਸ ਕੀ ਜਾਤ ਦਾ ਹੋਕਾ ਦਿੱਤਾ ਜਾਦਾਂ ਪਰ ਅਸੀ ਦੇਖਦੇ ਹਾਂ ਕਿ ਪਿੰਡਾਂ ਵਿੱਚ ਗੁਰੂਘਰਾਂ ਅਤੇ ਉਹਨਾਂ ਦੀ ਸਥਾਪਨਾ ਹੀ ਜਾਤੀ ਅਧਾਰਤ ਹੈ।ਕਿਸੇ ਖਾਸ ਫਿਰਕੇ ਜਾਤ ਨਾਲ ਸਬੰਧਿਤ ਗੁਰੂਦੁਆਰਾ,ਧਰਮਸ਼ਾਲਾ ਅਤੇ ਉਸ ਦਾ ਇਸਤੇਮਾਲ ਵੀ ਰਾਜਨੀਤਕ ਲੋਕ ਹਮੇਸ਼ਾ ੁੳਸੇ ਤਰਾਂ ਕਰਨਾ ਚਾਹੁੰਦੇ ਹਨ।ਇਸ ਵਿੱਚ ਕੋਈ ਸ਼ੱਕ ਨਹੀ ਕਿ ਸਾਡਾ ਮੁਲਕ ਲੰਮੇ ਸਮੇਂ ਤੱਕ ਗੁਲਾਮ ਰਿਹਾ ਬੇਸ਼ਕ ਉਹ ਗੁਲਾਮੀ ਅੰਗਰੇਜਾਂ ਦੀ ਸੀ ਜਾਂ ਮੁਗਲਾਂ ਦੀ ਉਸ ਦਾ ਸਬ ਤੋ ਜਿਆਦਾ ਨੁਕਸਾਨ ਉਹਨਾਂ ਲੋਕਾਂ ਨੁੰ ਵੱਧ ਹੋਇਆ ਜਿੰਂਨਾਂ ਦੇ ਆਰਿਥਕ ਹਲਾਤ ਠੀਕ ਨਹੀ ਸੀ।
ਜਦੋਂ ਸੰਤ ਰਾਮ ਉਦਾਸੀ ਕਹਿੰਦਾ ਕਿ ਮਘਦਾ ਰਹੀ ਵੇ ਸੁਰਜਾ ਕੰਮੀਆਂ ਦੇ ਵਿਹੜੇ ਤਾਂ ਉਹ ਕਿਰਤੀ ਲੋਕਾਂ ਦੀ ਗੱਲ ਕਰਦਾ ਹੈ ਕਿ ਕਿਰਤੀ ਲੋਕਾਂ ਨਾਲ ਹਮੇਸ਼ਾ ਧੱਕਾ ਹੁੰਦਾ ਰਿਹਾ ਜਿਸ ਕਾਰਣ ਉਹ ਸੂਰਜ ਨੂੰ ਵੀ ਉਲਾਭਾਂ ਦਿੰਦੇ ਹੋਏ ਕੰਮ ਕਰਨ ਵਾਲੇ ਲੋਕਾਂ ਦੇ ਵਿਹੜੇ ਵਿੱਚ ਮਘਣ ਦੀ ਗੱਲ ਕਰਦਾ।ਡੇਰਵਾਦ ਦਾ ਮੁੱਢ ਵੀ ਇਥੋਂ ਹੀ ਬੱਝਦਾ ਜਦੋਂ ਇੱਕ ਖਾਸ ਵਰਗ ਦੇ ਲੋਕਾਂ ਨੂੰ ਮੰਦਰ ਗੁਰੂਦੁਆਰਾ ਜਾਣ ਤੋਂ ਰੋਕਿਆ ਜਾਵੇਗਾ ਤਾਂ ਸੁਭਾਵਿਕ ਹੈ ਕਿ ਕੁਝ ਧਰਮ ਦੇ ਠੇਕੇਦਾਰ ਉਹਨਾਂ ਨੂੰ ਆਪਣੇ ਨਾਲ ਜੋੜ ਹਿੱਤ ਬਰਾਬਰਤਾ ਦੀ ਗੱਲ ਕਰਕੇ ਉਹਨਾਂ ਨੂੰ ਡੇਰਿਆਂ ਵਿੱਚ ਵਿਸ਼ੇਸ ਸਹੂਲਤਾਂ ਅਤੇ ਇੱਜਤ ਮਾਣ ਦੀ ਗੱਲ ਕੀਤੀ ਜਾਂਦੀ।ਉਹ ਵਿਸ਼ੇਸ ਵਰਗ ਮਹਿਸੂਸ ਕਰਦਾ ਕਿ ਉਹ ਲੋਕ ਹਨ ਜੋ ਮੇਰੇ ਹਨ ਮੇਰੀ ਗੱਲ ਕਰਦੇ ਹਨ ਮੇਰੇ ਬਾਰੇ ਸੋਚਦੇ ਹਨ।ਜੇ ਡੇਰਾ ਸੱਚਾ ਸੋਦਾ ਭਾਰਤੀ ਜੰਤਾ ਪਾਰਟੀ ਦੀ ਮਦਦ ਕਰਦਾ ਜਿਸ ਦੀ ਉਹਨਾਂ ਲਈ ਮਜਬੂਰੀ ਵੀ ਹੈ ਤਾਂ ਪੰਜਾਬ ਦੇ ਇੱਕ ਦੋ ਹਲਕਿਆਂ ਤੇ ਅਸਰ ਪਾ ਸਕਦੀ ਹੈ ਪਰ ਭਾਰਤੀ ਜੰਨਤਾ ਪਾਰਟੀ ਦਾ ਆਪਣਾ ਪੱਕਾ ਵੋਟ ਬੈਂਕ ਘੱਟ ਹੋਣ ਕਾਰਣ ਇਸ ਦਾ ਲਾਭ ਮਾਲਵਾ ਇਲਾਕੇ ਦੇ ਇੱਕ ਦੋ Çਜਿਲਆਂ ਅਤੇ ਦੁਆਬੇ ਦਾ ਇੱਕ ਦੋ Çਜਿਲਆਂ ਵਿੱਚ ਪੇ ਸਕਦਾ ਹੈ ਇਸੇ ਤਰਾਂ ਡੇਰਾ ਬੱਲਾਂ ਅਤੇ ਡੇਰਾ ਰਾਧਾ ਸੁਆਮੀ ਜੋ ਖੁੱਲੇ ਰੂਪ ਵਿੱਚ ਕਿਸੇ ਨੂੰ ਹਮਾਇਤ ਨਹੀ ਕਰਦੇ ਵੱਲੋਂ ਕਿਵੇ ਮਦਦ ਕੀਤੀ ਜਾਦੀ ਡੇਰਾ ਬੱਲਾਂ ਨਾਲ ਜੁੜੇ ਕਈ ਆਈਏਐਸ ਅਧਿਕਾਰੀ ਜਿੰਂਾ ਦਾ ਸਬੰਧ ਬੀਜੇਪੀ ਨਾਲ ਹੈ ਡੇਰਾ ਰਾਧਾ ਸੁਆਮੀ ਜਿੰਂਨਾਂ ਦੀ ਸ਼੍ਰਮੋਣੀ ਅਖਾਲੀ ਦਲ ਦੇ ਸੀਨੀਅਰ ਨੇਤਾ ਨਾਲ ਰਿਸ਼ਤੇਦਾਰੀ ਵੀ ਹੈ ਦੀ ਮਦਦ ਕਿੰਨਾਂ ਨੂੰ ਮਿਲਦੀ।ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਭਾਰਤੀ ਜੰਤਾ ਪਾਰਟੀ ਦੇ ਸੀਨੀਆਰ ਆਗੂ ਅਮਿਤ ਸ਼ਾਹ ਦਾ ਰਾਧਾ ਸੁਆਮੀ ਮੁੱਖੀ ਨੂੰ ਮਿਲਣਾ ਜਿਸ ਨਾਲ ਅਜੇ ਫੈਸਲਾ ਕਿਧਰ ਜਾਂਦਾ ਇਹ ਵੀ ਦੇਖਣਾ ਹੋਵੇਗਾ।ਅਜੇ ਪੰਜਾਬ ਦੀਆਂ ਚੋਣਾਂ ਵਿੱਚ ਲੰਮਾ ਸਮਾ ਹੈ ਤਕਰੀਬਨ ਇੱਕ ਮਹੀਨੇ ਦਾ ਸਮਾਂ ਪਾਰਟੀਆਂ ਦੇ ਗੱਠਜੋੜ ਜਾਂ ਆਪਸੀ ਸਮੌਝਤਾ ਕਿਧਰ ਨੂੰ ਰੁੱਖ ਕਰਦਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।ਜੇਕਰ ਆਖਰੀਲੇ ਦਿੰਨਾਂ ਵਿੱਚ ਭਾਰਤੀ ਜੰਤਾ ਪਾਰਟੀ ਸ਼੍ਰੰੋਮਣੀ ਅਕਾਲੀ ਦਲ ਨਾਲ ਕੋਈ ਸਮਝੋਤਾ ਕਰ ਜਾਂਦੀ ਹੈ ਤਾਂ ਡੇਰਾ ਸੱਚਾ ਸੋਦਾ ਅਤੇ ਡੇਰਾ ਰਾਧਾ ਸੁਆਮੀ ਅਤੇ ਡੇਰਾ ਸੱਚਖੰਡ ਬੱਲਾਂ ਦਾ ਵੋਟ ਬੈਂਕ ਕਿਧਰ ਨੂੰ ਜਾਦਾਂ ਜਿਸ ਨਾਲ ਸਮਕਰਣੀ ਬਦਲ ਸਕਦੇ ਹਨ।
ਇਸੇ ਲਈ ਅਸੀ ਦੇਖ ਸਕਦੇ ਹਾਂ ਕਿ ਭਾਰਤ ਵਿੱਚ ਡੇਰਿਆਂ ਦੀ ਗਿਣਤੀ ਅਤੇ ਰਾਜਨੀਤਕ ਲੋਕਾਂ ਦਾ ਡੇਰਿਆਂ ਨਾਲ ਜੋੜਤੋੜ ਦਿਨੋ ਦਿਨ ਵੱਧਦਾ ਜਾ ਰਿਹਾ ਹੈ।ਬੇਸ਼ਕ ਸਾਰੇ ਡੇਰਿਆਂ ਦੇ ਮੁੱਖੀ ਮੋਹ ਮਾਇਆ ਦੇ ਤਿਆਗਣ ਦੀ ਗੱਲ ਕਰਦੇ,ਨਸ਼ਿਆਂ ਦੇ ਛੱਡਣ ਦੀ ਗੱਲ ਕਰਦੇ ਪਰ ਡੇਰਿਆਂ ਦਾ ਮਾਇਆ ਜਾਲ ਜਿੰਨੀ ਤੇਜੀ ਨਾਲ ਵਧਿਆ ਅਤੇ ਵੱਧ ਰਿਹਾ ਉਸ ਨੂੰ ਦੇਖ ਕੇ ਇੰਝ ਮਹਿਸੂਸ ਹੁੰਦਾ ਕਿ ਜਿਵੇਂ ਸਾਡੇ ਡੇਰਿਆਂ ਵਿੱਚ ਸਰਕਾਰ ਨਾਲੋਂ ਵੱਧ ਵਿੱਤੀ ਸਾਧਨ ਹੋਣ।ਜਿਵੇ ਆਮ ਕਹਿ ਦਿੱਤਾ ਜਾਦਾਂ ਕਿ ਸ਼੍ਰਮੋਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਪੰਜਾਬ ਸਰਕਾਰ ਦੇ ਬਰਾਬਰ ਹੈ।
ਡੇਰਿਆ ਵਿੱਚ ਅਸਲੇ ਦਾ ਵੱਡੀ ਗਿਣਤੀ ਵਿੱਚ ਆਉਣਾ ਇੱਕ ਚਿੰਤਾਂ ਦਾ ਵਿਸ਼ਾ ਹੀ ਹੈ।ਇਸ ਤੋਂ ਇਲਾਵਾ ਡੇਰਿਆਂ ਦੇ ਮੁੱਖੀ ਨੂੰ ਜ਼ੈਡ ਪਲੱਸ ਸਰੁੱਖਿਆ ਦਾ ਮਿਲਣਾ ਇੰਜ ਲੱਗਦਾ ਜਿਵੇਂ ਉਹਨਾਂ ਨੂੰ ਗਲਤ ਅਤੇ ਗੈਰ ਸਮਾਜਿਕ ਕੰਮਾਂ ਲਈ ਸਰਕਾਰੀ ਸਰਪ੍ਰਸਤੀ ਮਿਲ ਰਹੀ ਹੋਵੇ।ਡੇਰਿਆਂ ਵਿੱਚ ਨਸ਼ਾ ਮੁਕਤੀ ਦੀ ਗੱਲ ਵੀ ਕੀਤੀ ਜਾਂਦੀ ਅਤੇ ਕਿਹਾ ਜਾਦਾਂ ਕਿ ਡੇਰੇ ਵੱਲੋਂ ਵੱਡੀ ਗਿਣਤੀ ਵਿੱਚ ਨਸ਼ਾ ਮੁਕਤ ਕੀਤੇ ਗਏ ਪਰ ਉਹ ਵਿਅਕਤੀ ਕੋਣ ਹਨ ਕਿਥੇ ਰੱਖਕੇ ਉਹਨਾਂ ਦੇ ਨਸ਼ੇ ਛੁਡਾਏ ਗਏ ਇਹ ਵੀ ਇੱਕ ਚਰਚਾ ਦਾ ਵਿਸ਼ਾ ਹੈ। ਪਰ ਇਸ ਵਿੱਚ ਵੀ ਕੋਈ ਸ਼ੱਕ ਨਹੀ ਕਿ ਨਸ਼ਿਆ ਦੀ ਆਮਦ ਵਿੱਚ ਵੀ ਡੇਰਾਵਾਦ ਦਾ ਵੱਡਾ ਰੋਲ ਹੈ।
ਜਦੋਂ ਹਰ ਡੇਰੇ ਦਾ ਰਾਜਨੀਤੀ ਤੇ ਡੂੰਘਾ ਪ੍ਰੜਾਵ ਹੋਵੇ ਅਤੇ ਟਿਕਟਾਂ ਦੀ ਵੰਡ ਸਮੇ ਵੀ ਡੇਰੇ ਦੇ ਪੇਰੋਕਾਰਾਂ ਅਤੇ ਰਿਸ਼ਤੇਦਾਰਾਂ ਨੂੰ ਟਿੱਕਟਾਂ ਦਿੱਤੀਆਂ ਜਾ ਰਹੀਆ ਹੋਣ।ਪੰਜਾਬ ਵਿੱਚ ਡੇਰਿਆਂ ਦੀ ਗਿਣਤੀ ਪੰਜਾਬ ਦੇ ਪਿੰਡਾਂ ਦੀ ਗਿਣਤੀ ਦੇ ਬਰਾਬਰ ਹੈ ਪਰ ਮੁੱਖ ਤੋਰ ਤੇ ਜਿਹੜੇ ਡੇਰੇ ਪੰਜਾਬ ਅਤੇ ਦੇਸ਼ ਦੀ ਰਾਜਨੀਤੀ ਤੇ ਪ੍ਰੜਾਵ ਪਾ ਰਹੇ ਹਨ ਉਹਨਾਂ ਵਿੱਚ ਡੇਰਾ ਸੱਚਾ ਸੋਦਾ ਸਿਰਸਾ ਅਤੇ ਸਲਾਬਤਪੁਰਾ, ਡੇਰਾ ਰਾਧਾ ਸੁਆਮੀ ਬਿਆਸ, ਡੇਰਾ ਸੱਚਖੰਡ ਬੱਲਾਂ( ਜਲੰਧਰ), ਡੇਰਾ ਦਿਵਯਾ ਜੋਤੀ ਜਾਗ੍ਰਤੀ ਸੰਸ਼ਥਾਨ, ਡੇਰਾ ਨੂਰ ਮਹਿਲ, ਡੇਰਾ ਬਾਬਾ ਪਿਆਰਾ ਸਿੰਘ ਭਨਿਆਰਾ ਤੋਂ ਇਲਾਵਾ ਅਜਿਹੇ ਡੇਰੇ ਜਿਸ ਦੀ ਗੱਦੀ ਤਾਂ ਕਿਸੇ ਵਿਅਕਤੀ ਵਿਸ਼ੇਸ ਕੋਲ ਹੈ ਪਰ ਉਹ ਆਸਰਾ ਗੁਰੂ ਗ੍ਰੰਥ ਸਾਹਿਬ ਦਾ ਹੀ ਲੈਂਦੇ ਹਨ।
ਇਸ ਲਈ ਰਾਜਨੀਤਕ ਲੋਕਾਂ ਦਾ ਡੇਰਿਆਂ ਕੋਲ ਜਾਣਾ ਜਾਂ ਡੇਰਿਆਂ ਵਾਲਿਆਂ ਦਾ ਰਾਜਨੀਤਕ ਲੋਕਾਂ ਕੋਲ ਜਾਣਾ ਸਮਾਨ ਸ਼ਬਦ ਹਨ ਅਤੇ ਇੱਕ ਦੂਜੇ ਦੇ ਹੱਕਾਂ ਦੀ ਪੂਰਤੀ ਕਰਦੇ ਹਨ।ਜੇਕਰ ਵੱਡੀ ਗਿਣਤੀ ਵਿੱਚ ਲੋਕਾਂ ਨਾਲ ਸਪੰਰਕ ਕਰਨ ਦੀ ਬਜਾਏ ਕੁਝ ਥਾਵਾਂ ਅਤੇ ਕੁਝ ਲੋਕਾਂ ਨਾਲ ਸਰਦਾ ਹੋਵੇ ਤਾਂ ਫੇਰ ਲੱਖਾਂ ਦੀ ਗਿਣਤੀ ਵਿੱਚ ਲੋਕਾਂ ਕੋਲ ਜਾਣ ਦੀ ਕੀ ਵਜਾ ਹੋ ਸਕਦੀ ਹੈ।ਇਸੇ ਤਰਾਂ ਸਰਕਾਰ ਵਿੱਚ ਆਪਣੇ ਦਬਦਬੇ ਲਈ ਅਤੇ ਸਰਕਾਰ ਵਿੱਚ ਆਪਣਾ ਪ੍ਰੜਾਵ ਬਣਾਈ ਰੱਖਣ ਹਿੱਤ ਡੇਰੇ ਵਿੱਚ ਰਾਜਨੀਤਕ ਵਿੰਗ ਬਣਾਉਣਾ ਮਜਬੂਰੀ ਨਹੀ ਬਹੁਤ ਵੱਡੀ ਜਰੂਰਤ ਬਣ ਜਾਦੀ।ਪਰ ਇੱਕ ਲੋਕਤੰਤਰ ਲਈ ਡੇਰਿਆਂ ਦੀ ਰਾਜਨੀਤਕ ਦਖਲ ਅੰਦਾਜੀ ਕਿੰਨੀ ਖੱਤਰਨਾਕ ਹੈ ਇਹ ਅਸੀ ਦੇਖ ਰਹੇ ਹਾਂ ਕਿ ਕਿਸ ਤਰਾਂ ਡੇਰੇ ਦੇ ਮੁੱਖੀਆਂ ਜਾਂ ਉਹਨਾਂ ਦੇ ਪੈਰੋਕਾਰਾਂ ਵੱਲੋਂ ਸਰਕਾਰ ਦੇ ਕੰਮਾਂ ਵਿੱਚ ਦਖਲ-ਅੰਦਾਜ਼ੀ ਕਰਕੇ ਆਪਣੇ ਨਿੱਜੀ ਫਾਇਦੇ ਉਠਾਏ ਜਾਂਦੇ ਹਨ।ਇਸ ਲਈ ਰਾਜਨੀਤੀ ਵਿੱਚ ਪੜੇ ਲਿੱਖੇ ਲੋਕਾਂ ਦਾ ਆਉਣਾ ਅਤੇ ਨਿਰਸਵਾਰਥ ਰਾਜਨੀਤੀ ਕਰਨਾ ਸਮੇਂ ਦੀ ਬਹੁਤ ਵੱਡੀ ਜ਼ਰੂਰਤ ਹੈ। ਪਰ ਅਜੇ ਇਸ ਦੇ ਚੱਕਰਵਿਊ ਵਿੱਚੋਂ ਨਿੱਕਲਣਾ ਮੁਸ਼ਕਲ ਅਤੇ ਨਾ-ਮੁਮਕਿਨ ਲੱਗਦਾ।
ਡਾ. ਸੰਦੀਪ ਘੰਡ
-ਮੋਬਾ: 9478231000

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ