Tuesday, May 21, 2024  

ਲੇਖ

ਵਾਤਾਵਰਣ ਦੀ ਰੱਖਵਾਲੀ ਚੰਗੇ ਭਵਿੱਖ ਦੀ ਗਰੰਟੀ

May 10, 2024

ਧਰਤੀ ਦੇ ਜਲ, ਥਲ, ਪਹਾੜ ਤੇ ਜੰਗਲ ਆਦਿ ਭਾਵ ਹਰੇਕ ਕੋਨੇ ਵਿੱਚ ਮੌਜੂਦ ਰੁੱਖਾਂ ਤੇ ਜੀਵ-ਜੰਤੂਆਂ ਦੀਆਂ ਲੱਖਾਂ ਪ੍ਰਜਾਤੀਆਂ ਦੇ ਸਮੂਹ ਨੂੰ ਜੈਵਿਕ ਵਿਭਿੰਨਤਾ ਕਿਹਾ ਜਾਂਦਾ ਹੈ ਤੇ ਇਹ ਸਾਰੇ ਜੀਵ ਇੱਕ ਤਾਣੇ-ਬਾਣੇ ਵਿੱਚ ਬੱਝੇ ਹੋਏ ਹਨ ਤੇ ਇੱਕ ਦੂਜੇ ਦੀਆਂ ਲੋੜਾਂ ਦੀ ਪੂਰਤੀ ਲਈ ਇੱਕ ਦੂਜੇ ਦੇ ਮਦਦਗਾਰ ਸਾਬਿਤ ਹੁੰਦੇ ਹਨ। ਇਨ੍ਹK ਵਿੱਚੋਂ ਕਿਸੇ ਇੱਕ ਵੀ ਪ੍ਰਜਾਤੀ ਭਾਵ ਨਸਲ ਦੇ ਘਟਣ ਜਾਂ ਵਧਣ ਦਾ ਦੂਜੀਆਂ ਪ੍ਰਜਾਤੀਆਂ ਉਤੇ ਸਿੱਧਾ ਅਸਰ ਪੈਂਦਾ ਹੈ। ਕੁਦਰਤੀ ਵਸੀਲਿਆਂ ਦੀ ਦੁਰਵਰਤੋਂ ਤੇ ਉਨ੍ਹਾ ’ਤੇ ਕਾਬਜ਼ ਹੋਣ ਦੀ ਮਨੁੱਖੀ ਬਿਰਤੀ ਨੇ ਵਾਤਾਵਰਣ ੳਤੇ ਮਾੜਾ ਅਸਰ ਪਾਇਆ ਹੈ ਕਿ ਹੋ ਚੁੱਕੇ ਨੁਕਸਾਨ ਦੀ ਕਿਸੇ ਵੀ ਤਰ੍ਹਾਂ ਭਰਪਾਈ ਨਹੀਂ ਕੀਤੀ ਜਾ ਸਕਦੀ ਹੈ। ਧਰਤੀ ਤੋਂ ਅਲੋਪ ਹੋ ਚੁੱਕੀਆਂ ਵੱਖ ਵੱਖ ਜੀਵਾਂ ਦੀਆਂ ਪ੍ਰਜਾਤੀਆਂ ਇਸ ਤੱਥ ਦਾ ਪ੍ਰਤੱਖ ਪ੍ਰਮਾਣ ਹਨ। ਮਨੁੱਖ ਵੱਲੋਂ ਘਰਾਂ, ਉਦਯੋਗਾਂ ਅਤੇ ਵਾਹਨਾਂ ਵਿੱਚ ਕੋਲਾ, ਡੀਜ਼ਲ ਅਤੇ ਪੈਟਰੋਲ ਆਦਿ ਦੀ ਵਰਤੋਂ ਵੱਡੇ ਪੱਧਰ ’ਤੇ ਕੀਤੇ ਜਾਣ ਕਰਕੇ ਪੈਦਾ ਹੋਏ ਨਾਈਟ੍ਰੋਜਨ ਤੇ ਸਲਫ਼ਰ ਦੇ ਆਕਸਾਈਡ ਤੇਜ਼ਾਬੀ ਮੀਂਹ ਵਰਸਾਉਣ ਲਈ ਜ਼ਿੰਮੇਵਾਰ ਹੁੰਦੇ ਹਨ ਜਿਸ ਨਾਲ ਪਾਣੀ ਵਿੱਚ ਵੱਸਦੇ ਅਨੇਕਾਂ ਪੌਦਿਆਂ ਤੇ ਪ੍ਰਾਣੀਆਂ ਦਾ ਜੀਵਨ ਖ਼ਤਰੇ ਵਿੱਚ ਪੈ ਜਾਂਦਾ ਹੈ। ਇਸ ਤੋਂ ਇਲਾਵਾ ਮਨੁੱਖੀ ਵੱਸੋਂ ਦਾ ਵਿਸਫ਼ੋਟ, ਸ਼ਹਿਰੀ ਕਰਣ, ਉਦਯੋਗੀਕਰਣ, ਜੰਗਲਾਂ ਦੀ ਅੰਨ੍ਹਵਾਹ ਕਟਾਈ, ਜੰਗਲੀ ਜੀਵਾਂ ਦਾ ਸ਼ਿਕਾਰ ਕਰਨਾ ਤੇ ਖੇਤੀਬਾੜੀ ਵਿੱਚ ਖਾਦਾਂ ਤੇ ਕੀੜੇਮਾਰ ਦਵਾਈਆਂ ਦੀ ਬੇਹਿਸਾਬ ਵਰਤੋਂ ਆਦਿ ਅਨੇਕਾਂ ਕਿਰਿਆਵਾਂ ਹਨ ਜਿਨ੍ਹਾ ਰਾਹੀਂ ਮਨੁੱਖ ਨੇ ਕੁਦਰਤ ਤੋਂ ਬੇਮੁੱਖ ਹੋ ਕੇ ਉਸ ੳਤੇ ਤਸ਼ੱਦਦ ਕੀਤੇ ਹਨ। ਇਨ੍ਹਾ ਕਿਰਿਆਵਾਂ ਨੇ ਜੈਵਿਕ ਵਿਭਿੰਨਤਾ ਨੂੰ ਵੱਡੀ ਢਾਹ ਲਾਈ ਹੈ ਜੋ ਕਿ ਸਮੁੱਚੇ ਵਾਤਾਵਰਣ ਲਈ ਘਾਤਕ ਸਾਬਿਤ ਹੋਈ ਹੈ। ਸਾਲ 2019 ਵਿੱਚ ਵਿਨਾਸ਼ ਦੀਆਂ ਅਨੇਕ ਘਟਨਾਵਾਂ ਵੇਖਣ ਨੂੰ ਮਿਲੀਆਂ ;ਨ ਜੋ ਕਿ ਮਨੁੱਖ ਦੇ ਕੁਦਰਤ ਵਿਰੋਧੀ ਵਤੀਰਿਆਂ ਦੀ ਦੇਣ ਹਨ। ਬ੍ਰਾਜ਼ੀਲ ਦੇ ਐਮਾਜ਼ੋਨ ਜੰਗਲਾਂ ਵਿੱਚ ਲੱਗੀ ਅੱਗ ਨੇ ਲੱਖਾਂ ਏਕੜ’ਚ ਫੈਲੀ ਬਨਸਪਤੀ ਨੂੰ ਸਾੜ ਕੇ ਸੁਆਹ ਕਰ ਦਿੱਤਾ ਕਿਹਾ ਜਾਂਦਾ ਹੈ ਕਿ ਇਨ੍ਹK ਜੰਗਲਾਂ ਵਿੱਚ ਬੇਹੱਦ ਨਮੀ ਹੁੰਦੀ ਹੈ ਤੇ ਸਾਲ ਦਾ ਜ਼ਿਆਦਾਤਰ ਸਮਾਂ ਇੱਥੇ ਬਾਰਿਸ਼ ਪੈਂਦੀ ਰਹਿੰਦੀ ਹੈ। ਗੱਲ ਦਾ ਸਾਰ ਇਹ ਹੈ ਕਿ ਇਨ੍ਹਾ ਜੰਗਲਾਂ ਵਿੱਚ ਅੱਗ ਲੱਗਣ ਪਿੱਛੇ ਮਨੁੱਖੀ ਸ਼ਰਾਰਤ ਜਾਂ ਕਾਰਾ ਹੀ ਜ਼ਿੰਮੇਵਾਰ ;ਦੂਜੇ ਪਾਸੇ ਜੂਨ, 2019 ਤੋਂ ਆਸਟ੍ਰੇਲੀਆ ਦੇ ਜੰਗਲਾਂ ਵਿੱਚ ਲੱਗੀ ਅੱਗ ਪਿੱਛੇ ਵੀ ਮਨੁੱਖੀ ਕਰਾਰ ਦਿੱਤੀ ਜਾ ਰਹੀ; ਅੱਗ ਲੱਗਣ ਦੀਆਂ ਉਪਰੋਕਤ ਮਹਾਂਘਟਨਾਵਾਂ ਵਿੱਚ ਕਰੋੜਾਂ ਏਕੜ ਜੰਗਲ ਅਤੇ ਕਰੋੜਾਂ ਜੀਵ-ਜੰਤੂ ਅਗਨ ਭੇਂਟ ਚੜ੍ਹ ਚੁੱਕੇ ;ਨ ਤੇ ਕਈ ਪ੍ਰਜਾਤੀਆਂ ਲਗਪਗ ਖ਼ਤਮ ਹੀ ਹੋ ਗਈਆਂ ਹਨ। ਇਸੇ ਤਰ੍ਹਾਂ ਸਾਲ 2022 ਵਿਚ ਪਾਕਿਸਤਾਨ ਵਿਚ ਜੋ ਹੜ੍ਹ ਆਏ ਸਨ,ਉਨ੍ਹਾ ਨੇ ਹਜ਼ਾਰਾਂ ਮਾਸੂਮ ਲੋਕਾਂ ਦੀਆਂ ਜਾਨਾਂ ਲੈ ਲਈਆਂ ਸਨ ਅਤੇ ਅਰਬਾਂ ਰੁਪਏ ਦੀ ਸੰਪਤੀ ਦਾ ਨੁਕਸਾਨ ਕੀਤਾ ਸੀ। ਪਿਛਲੇ ਕੁਝ ਸਾਲਾਂ ਤੋਂ ਵਾਤਾਵਰਣ ਵਿਚ ਆਈ ਤਬਦੀਲੀ ਨੇ ਮੌਸਮ ਬਦਲ ਦਿੱਤੇ ਹਨ।
ਸਰਦੀਆਂ ਤੋਂ ਬਾਅਦ ਅਚਾਨਕ ਭਿਆਨਕ ਗਰਮੀ ਦਾ ਮੌਸਮ ਆ ਜਾਂਦਾ ਹੈ ਜਿਸ ਨਾਲ ਕਣਕ ਦੇ ਉਤਪਾਦਨ ਵਿਚ 15 ਤੋਂ 20 ਫ਼ੀਸਦੀ ਕਮੀ ਆ ਰਹੀ ਹੈ। ਜੇਕਰ ਇਹੋ ਰੁਝਾਨ ਅੱਗੇ ਵੀ ਜਾਰੀ ਰਿਹਾ ਤਾਂ ਬਾਕੀ ਫ਼ਸਲਾਂ ਦੇ ਉਤਪਾਦਨ ਵਿਚ ਵੀ ਕਮੀ ਆ ਸਕਦੀ ਹੈ। ਮਹਾਨ ਵਿਗਿਆਨੀ ਨਿਊਟਨ ਦੇ ਤੀਸਰੇ ਗਤੀਨਿਯਮ ਅਨੁਸਾਰ ਹਰੇਕ ਕਿਰਿਆ ਦੇ ਉਲਟ ਬਰਾਬਰ ਪ੍ਰਤੀਕਿਰਿਆ ਹੁੰਦੀ ਹੈ। ਮਨੁੱਖ ਨੇ ਕੁਦਰਤ ਨਾਲ ਘੋਰ ਜ਼ਿਆਦਤੀਆਂ ਕੀਤੀਆਂ ਹਨ ਤੇ ਕੁਦਰਤ ਨੇ ਵੀਸਮੇਂ ਸਮੇਂ ’ਤੇ ਮਨੁੱਖ ਨੂੰ ਆਪਣੀ ਸਮਰੱਥਾ ਅਨੁਸਾਰ ਦੰਡ ਦਿੱਤੇ ਹਨ। ਮਨੁੱਖ ਪੂਰੇ ਬ੍ਰਹਿਮੰਡ ਦਾ ਸਭ ਤੋਂ ਸਿਆਣਾ ਜੀਵ ਹੋਣ ਦੇ ਬਾਵਜੂਦ ਕੁਦਰਤ ਵੱਲੋਂ ਵਾਰਵਾਰ ਸਿਖਾਏ ਜਾ ਰਹੇ ਸਬਕ ਨੂੰ ਨਜ਼ਰੰਦਾਜ਼ ਕਰ ਰਿਹਾ ਹੈ ਤੇ ਪਹਿਲਾਂ ਦੀ ਤਰ੍ਹਾਂ ਇਸ ਵਾਰ ਵੀ ਆਪਣੇ ਕੀਤੇ ਦੀ ਸਜ਼ਾ ਭੁਗਤ ਰਿਹਾ ਹੈ।
ਮੁੱਕਦੀ ਗੱਲ ਇਹ ਹੈ ਕਿ ਜੇਕਰ ਮਨੁੱਖ ਸੁੱਖ-ਸ਼ਾਂਤੀ ਨਾਲ ਇਸ ਗ੍ਰਹਿ’ਤੇ ਰਹਿਣਾ ਚਾਹੁੰਦਾ ਹੈ ਤਾਂ ਉਸਨੂੰ ਆਪਣੇ ਚੁਗਿਰਦੇ ’ਚ ਮੌਜੁੂਦ ਸਮੂਹ ਕੁਦਰਤੀ ਸਾਧਨਾਂ ਤੇ ਵਾਤਾਵਰਨ ਦੀ ਸੰਭਾਲ ਤੇ ਸੁਰੱਖਿਆ ਕਰਨੀ ਪਵੇਗੀ ਤੇ ਜੈਵਿਕ ਵਿਭਿੰਨਤਾ ਦੇ ਸੰਤੁਲਨ ਨੂੰ ਕਾਇਮ ਰੱਖਣਾ ਪਏਗਾ।
ਅਸ਼ਵਨੀ ਚਤਰਥ
- ਮੋਬਾ: 62842-20595

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ