Monday, May 20, 2024  

ਲੇਖ

ਵਿਦੇਸ਼ਾਂ ’ਚ ਭਾਰਤੀ ਬੱਚਿਆਂ ਦਾ ਸੰਘਰਸ਼...

May 10, 2024

ਕੈਨੇਡਾ ਵਿੱਚ ਰਹਿੰਦਿਆਂ ਮੈਂ ਕਦੇ ਵੀ ਰੈਸਟੋਰੈਂਟ ਵਿੱਚ ਖਾਣਾ ਖਾਣ ਨਹੀਂ ਜਾਂਦਾ ਕਿਉਂਕਿ ਆ ਪਣੇ ਦੇਸ਼ ਦੇ ਪੜ੍ਹੇ ਲਿਖੇ ਬੱਚੇ ਮੁੰਡੇ ਕੁੜੀਆਂ ਮਜਬੂਰੀ ਵਸ ਰੈਸਟੋਰੈਟਾਂ ’ਚ ਬੇਹਰਿਆਂ ਦਾ ਕੰਮ ਕਰਦੇ ਨਹੀਂ ਵੇਖ ਹੁੰਦੇ ਤੇ ਨਾ ਹੀ ਉਨ੍ਹਾਂ ਦਾ ਸ਼ੋਸ਼ਣ ਹੁੰਦਾ ਵੇਖਿਆ ਜਾਂਦਾ ਹੈ ,ਪਰ ਇੱਕ ਦਿਨ ਮੈਨੂੰ ਇਹ ਅੱਕ ਚੱਬਣਾ ਹੀ ਪਿਆ। ਘਰ ਵਾਲੀ ਨੇ ਪੁੱਤਰ ਤੋਂ ਅਹੁਲੇ ਹੋਕੇ ਕਿਹਾ,ਮੁੰਡੇ ਦੀ ਵਿ ਆਹ ਦੀ ਸਾਲ ਗਿ੍ਹਾ ਹੈ। ਬੱਚੇ ਰੈਸਟੋਰੈਂਟ ਤੇ ਰਾਤ ਦਾ ਖਾਣਾ ਖਾਣ ਜਾਣਾ ਚਾਹੁੰਦੇ ਹਨ। ਜੇ ਕਰ ਉਹ ਨਾਲ ਚੱਲਣ ਨੂੰ ਕਹਿਣ ਤਾਂ ਨਾਂਹ ਨਾ ਕਰਿਓ। ਮੈਂ ਨਾ ਚਾਹੁੰਦਿਆ ਵੀ ਜਾਣ ਨੂੰ ਹਾਂ ਕਰ ਦਿੱਤੀ । ਪੁੱਤਰ ਨੂੰ ਮੇਰੇ ਸੁਭਾਅ ਦਾ ਪਤਾ ਹੈ ਕਿ ਮੈਂ ਪਾਰਕਾਂ,ਪਲਜਿਆਂ ਅਤੇ ਹੋਰ ਥਾਵਾਂ ਤੇ ਮੁੰਡੇ ਕੁੜੀਆਂ ਨਾਲ ਸੰਵਾਦ ਕਰਕੇ ਉਨ੍ਹਾਂ ਨੂੰ ਪੁੱਛਦਾ ਰਹਿੰਦਾ ਹਾਂ ਕਿ ਉਨ੍ਹਾਂ ਦਾ ਸੂਬਾ ਅਤੇ ਜਿਲ੍ਹਾ ਕਿਹੜਾ ਹੈ,ਉਨ੍ਹਾਂ ਨੂੰ ਨੌਕਰੀ ਮਿਲੀ ਹੈ ਕਿ ਨਹੀਂ ? ਉਨ੍ਹਾਂ ਬੱਚਿਆਂ ਦੀ ਦਰਦ ਕਹਾਣੀ ਸੁਣਕੇ ਰੂਹ ਕੰਬ ਉੱਠਦੀ ਹੈ । ਘਰ ਵਾਲੀ ਨੇ ਘਰ ਤੋਂ ਨਿਕਲਦਿਆਂ ਮੈਨੂੰ ਸੁਚੇਤ ਕੀਤਾ ਕਿ ਬੱਚੇ ਕਹਿੰਦੇ ਨੇ ਕਿ ਰੈਸਟੋਰੈਂਟ ਵਿੱਚ ਜਾਕੇ ਬਹਿਰੇ ਦਾ ਕੰਮ ਕਰਨ ਵਾਲੇ ਬੱਚਿਆਂ ਨੂੰ ਕੋਈਸਵਾਲ ਨਾ ਕਰਿਓ । ਪੁੱਤਰ ਨੇ ਵੀ ਡਰਦੇ ਡਰਦੇ ਮੈਨੂੰ ਕੋਈ ਵੀ ਸਵਾਲ ਨਾ ਪੁੱਛਣ ਦੀ ਪਾ ਬੰਦੀ ਲਾ ਦਿੱਤੀ । ਮੈਂ ਉਨ੍ਹਾਂ ਨੂੰ ਹਾਂ ਤਾਂ ਕਰ ਦਿੱਤੀ ਪਰ ਅਜਿਹਾ ਕਰਨਾ ਮੇਰੇ ਵਸ ਤੋਂ ਬਾਹਰ ਸੀ । ਰੈਸਟੋਰੈਂਟ ਦੀਆਂ ਕੁਰਸੀਆਂ ਉੱਤੇ ਬੈਠਦਿਆਂ ਹੀ ਇੱਕ ਬਹੁਤ ਹੀ ਉੱਚੀ ਲੰਬੀ ਸੋਹਣੀ ਬਾਲੜੀ ਨੇ ਰੈਸਟੋਰੈਂਟ ਦਾ ਮੀਨੂ ਸਾਤੇ ਮੇਜ ਉੱਤੇ ਰੱਖਦਿਆਂ ਫਰਾਟੇਦਾਰ ਅੰਗ੍ਰੇਜੀ ਬੋਲਦਿਆਂ ਸਾਨੂੰ ਆਰਡਰ ਦੇਣ ਲਈ ਕਹਿ ਕੇ ਆਪ ਪਾਣੀ ਪੀਣ ਦੇ ਜੱਗ ਅਤੇ ਗਿਲਾਸ ਲੈਣ ਲਈ ਚ ਲੀ ਗਈ।
ਸਾਡੇ ਆਲੇ ਦੁਆਲੇ ਦੇ ਮੇਜਾਂ ਉੱਤੇ ਉਨ੍ਹਾਂ ਪੜ੍ਹੇ ਲਿਖੇ ਜਵਾਲ ਮੁੰਡੇ ਕੁੜੀਆਂ ਨੂੰ ਜਿਹੜੇ ਆਪਣੇ ਘਰ ਕੋਲੀ ਤੱਕ ਨਹੀਂ ਚੱਕਦੇ, ਉਨ੍ਹਾਂ ਨੂੰ ਸਰ-ਸਰ, ਕਰਦਿਆਂ ਅਤੇ ਜੂਠੇ ਭਾਂਡੇ ਚੁੱਕਦਿਆਂ ਵੇਖ ਮੇਰਾ ਮਨ ਵਲੂੰਦਰਿਆ ਗਿਆ ਪਰ ਮੇਰੇ ਕੋਲ ਵੇਖਕੇ ਮਨ ਮਾਰਨ ਤੋਂ ਬਗੈਰ ਹੋਰ ਕੋਈ ਚਾਰਾ ਵੀ ਨਹੀਂ ਸੀ ।ਖਾਣਾ ਮੰਗਵਾਉਣ ਤੋਂ ਪਹਿਲਾਂ ਪੁੱਤਰ ਅਤੇ ਨੂੰਹ ਨੇ ਆਪਸ ’ਚ ਸਲਾਹ ਮਸ਼ਵ ਰਾ ਕਰਕੇ ਸੂਪ ਮੰਗਵਾ ਲਿਆ । ਸੂਪ ਦੇ ਸਾਡੇ ਜੂਠੇ ਭਾਂਡੇ ਚੁੱਕਦਿਆਂ ਵੇਖ ਮੇਰਾ ਦਿਲ ਕਰੇ ਕਿ ਉਸ ਮਲੂਕ ਜਿਹੀ ਕੁੜੀ ਤੋਂ ਜੂਠੇ ਭਾਂਡੇ ਫੜਕੇ ਉਸਨੂੰ ਕਹਾਂ,ਧੀਏ,ਕਿਉਂ ਤੂੰ ਸਾਡੇ ਉੱਤੇ ਭਾਰ
ਚੜ੍ਹਾ ਰਹੀ ਏਂ ? ਲਿਆ ਅਸੀਂ ਰੱਖ ਆਉਂਦੇ ਹਾਂ ਇਹ ਭਾਂਡੇ ਪਰ ਪੁੱਤਰ ਦੀ ਖੁਸ਼ੀ ਨੂੰ ਮੁੱਖ ਰੱਖ ਕੇ ਅਤੇ ਉਸ ਵਲੋਂ ਲਾਈ ਗਈ ਪਾਬੰਦੀ ਦੀ ਹੱਦ ਵਿਚ ਰਹਿੰਦਿਆਂ ਮੈਂ ਚੁੱਪ ਹੀ ਰਿਹਾ । ਕੁੱਝ
ਚਿਰ ਮਗਰੋਂ ਉਹ ਖਾਣੇ ਦੇ ਦਿੱਤੇ ਹੋਏ ਆਰਡਰ ਅਨੁਸਾਰ ਖਾਣੇ ਦੀਆਂ ਪਲੇਟਾਂ ਰੱਖਣ ਆਈ
ਖਾਣੇ ਦੇ ਭਾਂਡੇ ਚੁੱਕਣੇ ਉਸ ਲਈ ਬਹੁਤ ਔਖੇ ਹੋ ਰਹੇ ਸਨ । ਹੁਣ ਮੈਥੋਂ ਰਿਹਾ ਨਾ ਗਿਆ। ਮੈਂ
ਉਸ ਕੋਲੋਂ ਖਾਣੇ ਦੇ ਭਾਂਡੇ ਫੜਦੇ ਹੋਏ ਕਿਹਾ,ਧੀਏ,ਲਿਆ ਛੱਡ ਮੇਰੇ ਕੋਲ ਫੜਾਦੇ ਇਹ ਭਾਂਡੇ।
ਮੈਂ ਉਸ ਤੋਂ ਉਸਦਾ ਪ੍ਰਾਂਤ ਅਤੇ ਜਿਲ੍ਹਾ ਪੁੱਛਿਆ। ਉਸਦਾ ਸਬੰਧ ਰਾਜਸਥਾਨ ਦੇ ਇੱਕ ਪੰਜਾਬੀ ਕਿਸਾਨ ਪਰਿਵਾਰ ਨਾਲ ਸੀ । ਉਹ ਕੈਨੇਡਾ ਦੇ ਇੱਕ ਕਾਲਜ ਤੋਂ ਅਰਥਚਾਰੇ ’ਚ ਬੀ .ਕਾਮ ਤੋਂ
ਬਾਅਦ ਪੋਸਟ ਗ੍ਰੈਜੂਏਸ਼ਨ ਵਿਚ ਡਿਗਰੀ ਕਰ ਰਹੀ ਹੈ । ਮੈਂ ਉਸ ਬਾਲੜੀ ਨੂੰ ਹੋਰ ਵੀ ਕੁੱਝ ਪੁ
ਛਣਾ ਚਾਹੁੰਦਾ ਸਾਂ ਪਰ ਪੁੱਤਰ ਦੀ ਖੁਸ਼ੀ ਲਈ ਮੈਨੂੰ ਚੁੱਪ ਰਹਿਣ ਲਈ ਮਜਬੂਰ ਹੋਣਾ ਪਿਆ।
ਮੈਂ ਚੁੱਪ ਤਾਂ ਰਿਹਾ ਪਰ ਮੇਰੇ ਗਲੇ ’ਚੋਂ ਰੋਟੀ ਨਾ ਲੰਘੀ ।ਮੈਂ ਪਤਨੀ ਨੂੰ ਮਨ ਠੀਕ ਨਾ ਹੋਣ ਦੀ ਗੱਲ ਕਹਿਕੇ ਰੋਟੀ ਘਰ ਜਾਕੇ ਖਾਣ ਲਈ ਕਹਿ ਦਿੱਤਾ ।
ਪੁੱਤਰ ਘਰ ਆਕੇ ਕਹਿਣ ਲੱਗਾ,ਪਾਪਾ,ਇਨ੍ਹਾਂ ਮੁੰਡੇ ਕੁੜੀਆਂ ਨੂੰ ਇਸ ਤਰ੍ਹਾਂ ਦਾ ਬਹਿਰਿਆਂ ਦਾ ਕੰਮ ਕਰਦਿਆਂ ਵੇਖ ਸਾਡਾ ਵੀ ਮਨ ਦੁਖੀ ਹੁੰਦਾ ਹੈ ਪਰ ਇਸ ਮੁਲਕ ’ਚ ਕੋਈ ਵੀ ਕੰਮ ਛੋਟਾ ਵੱਡਾ ਨਹੀਂ। ਇੱਥੇ ਆਕੇ ਸਭ ਕੁੱਝ ਕਰਨਾ ਹੀ ਪੈਂਦਾ ਹੈ ।ਮੈਂ ਆਪਣੇ ਪੁੱਤਰ ਦੀ ਦਲੀਲ ਦਾ ਕੋਈ ਜਵਾਬ ਨਹੀਂ ਦਿੱਤਾ ਪਰ ਇਹ ਜ਼ਰੂਰ ਸੋਚਿਆ ਕਿ ਜੇਕਰ ਇਹੋ ਕੰਮ ਖੁਦ ਨੂੰ ਕਰ ਨਾ ਪਵੇ ਤਾਂ ਪਤਾ ਲੱਗਦਾ ਹੈ ਕਿ ਕੰਮ ਵੱਡਾ ਹੈ ਕਿ ਛੋਟਾ । ਮੈਂ ਰੋਟੀ ਖਾਣ ਤੋਂ ਬਿਨਾ ਹੀ ਸੋਂ ਗਿ ਆ।
ਇਤਫ਼ਾਕ ਨਾਲ ਉਹ ਬਾਲੜੀ ਮੈਨੂੰ ਇਕ ਦਿਨ ਆਪਣੇ ਘਰ ਦੇ ਨੇੜੇ ਇਕ ਪਾਰਕ ਵਿਚ ਮਿਲ ਗਈ । ਮੈਂ ਆਪਣੇ ਪੋਤੇ ਨੂੰ ਖਿਡਾਅ ਰਿਹਾ ਸਾਂ ਤੇ ਉਹ ਪੀਂਘ ਝੂਟ ਰਹੀ ਸੀ। ਅਸੀਂ ਦੋਹਾਂ ਨੇ ਇੱਕ ਦੂਜੇ ਨੂੰ ਪਛਾਣ ਲਿਆ । ਮੈਂ ਅਜੇ ਉਸਨੂੰ ਕੁੱਝ ਪੁੱਛਣਾ ਹੀ ਸੀ ਕਿ ਉਸਨੇ ਮੈਨੂੰ ਪਹਿਲਾਂ ਹੀ ਕਹਿ ਦਿੱਤਾ, ਅੰਕਲ, ਮੈਂ ਤੁਹਾਡੀ ਗਲੀ ਵਿਚ ਹੀ ਰਹਿੰਦੀ ਹਾਂ ਤੇ ਮੈਂ ਅੰਟੀ ਅਤੇ ਤੁਹਾਨੂੰ ਆਉਂਦਿਆਂ ਜਾਂਦਿਆਂ ਵੇਖਦੀ ਹੁੰਦੀ ਹਾਂ। ਮੈਂ ਉਸਨੂੰ ਸਵਾਲ ਕੀਤਾ, ਧੀਏ , ਤੂੰ ਬੋਲ ਚਾ ਲ ਤੋਂ ਤਾਂ ਪੰਜਾਬ ਤੋਂ ਲੱਗਦੀ ਹੈ ਪਰ ਤੇਰਾ ਰਾਜਸਥਾਨ ਦੇ ਕਿਸਾਨ ਪਰਿਵਾਰ ਨਾਲ ਸਬੰਧ ਕਿਵੇਂ ਹੋਇਆ ? ਉਹ ਅੱਗੋਂ ਬੋਲੀ, ਅੰਕਲ, ਅਸੀਂ, ਹੈਂ ਤਾਂ ਪੰਜਾਬ ਦੇ ਫਿਰੋਜਪੁਰ ਜਿਲ੍ਹੇ ਤੋਂ ਹਾਂ ਪਰ ਸਾਡੇ ਬਜੁਰਗਾਂ ਨੇ ਰਾਜਸਥਾਨ ਵਿਚ ਜ਼ਮੀਨ ਖਰੀਦ ਲਈ ਸੀ।ਬਸ, ਅਸੀਂ ਉਦੋਂ ਦੇ ਹੀ ਰਾਜਸਥਨ ਵਿੱਚ ਵਸ ਗਏ ਹਾਂ। ਮੈਂ ਉਸਨੂੰ ਸਵਾਲ ਕੀਤਾ, ਧੀਏ, ਤੁਸੀਂ ਐਨੇ ਪੜ੍ਹੇ ਲਿਖੇ ਅਤੇ ਚੰਗੇ ਪਰਿਵਾਰ ਨਾਲ ਸਬੰਧ ਰੱਖਦੇ ਹੋ, ਫੇਰ ਤੁਸੀਂ ਇਹ ਰੈਸਟੋਰੈਂਟਾਂ ’ਚ ------- ਕਿਉਂ ? ਉਹ ਅੱਗੋਂ ਬੋਲੀ, ਅੰਕਲ, ਕਿਸਦਾ ਦਿਲ ਕਰਦਾ ਹੈ ਇਹ ਸਭ ਕੁੱਝ ਕਰਨ ਨੂੰ ,ਘਰਦਿਆਂ ਨੇ ਵੀਹ ਪੱਚੀ ਲੱਖ ਰੁਪਏ ਲਗਾਕੇ ਇੱਥੇ ਭੇਜ ਦਿੱਤਾ ਸੀ। ਇੱਥੇ ਆਕੇ ਪਤਾ ਲੱਗਾ ਕਿ ਜਿੰਦਗੀ ਕਿੰਨੀ ਔਖੀ ਹੈ। ਫੀਸ ਕੱਢਣ ਲਈ ਵੇਖੋ ਵੇਖੀ ਇਹ ਸਭ ਕੁੱਝ ਕਰਨਾ ਪੈਂਦਾ ਹੈ ।
ਮੈਂ ਉਸਨੂੰ ਅੱਗੋਂ ਕਿਹਾ, ਧੀਏ, ਇਸਦੇ ਨਾਲੋਂ ਤਾਂ ਕੋਈ ਹੋਰ ਨੌਕਰੀ ਕਰ ਲੈਣੀ ਸੀ । ਉਹ ਅੱਗੋਂ ਬੋਲੀ, ਅੰਕਲ, ਸ਼ੁਕਰ ਹੈ, ਇਹ ਮਿਲ ਗਈ, ਪਤਾ ਨਹੀਂ, ਇਨ੍ਹਾਂ ਨੇ ਕਦੋਂ ਕੱਢ ਦੇਣਾ। ਜੇਕਰ ਰੈਸ ਟੋਰੈਂਟ ਦੇ ਮਾਲਿਕ ਕਿਸੇ ਨਾਲ ਗੱਲ ਕਰਦੇ ਵੇਖ ਲੈਣ ਤਾਂ ਦੂਜੇ ਦਿਨ ਨਾ ਆਉਣ ਲਈ ਕਹਿ
ਦਿੰਦੇ ਹਨ । ਮੈਂ ਤੁਹਾਡੇ ਨਾਲ ਡਰਦੀ ਡਰਦੀ ਗੱਲ ਕਰ ਰਹੀ ਸਾਂ। ਸਾਡੇ ਨਾਲ ਦੇ ਬੱਚੇ ਹੀ
ਆਪਣੇ ਨਾਲ ਦੇ ਬੱਚੇ ਨੂੰ ਰਖਾਉਣ ਲਈ ਰੈਸਟੋਟੈਂਟ ਦੇ ਮਾਲਿਕ ਕੋਲ ਚੁਗਲੀ ਕਰਕੇ ਨੌਕਰੀ
ਤੋਂ ਕਢਾ ਦਿੰਦੇ ਹਨ । ਉਸ ਬਾਲੜੀ ਦੀਆਂ ਗੱਲਾਂ ਮੇਰੇ ਪੈਰਾਂ ਥਲਿਉਂ ਜ਼ਮੀਨ ਖਿਸਕਾ ਰਹੀ ਆਂ ਸਨ । ਮੈਂ ਉਸ ਤੋਂ ਉਸਨੂੰ ਮਿਲਣ ਵਾਲੀ ਤਨਖਾਹ ਬਾਰੇ ਪੁੱਛਿਆ । ਮੈਨੂੰ ਪਤਾ ਸੀ ਕਿ ਤਨਖਾਹ ਦੇਣ ’ਚ ਵੀ ਇਨ੍ਹਾਂ ਦਾ ਸ਼ੋਸ਼ਣ ਹੁੰਦਾ ਹੈ। ਉਸਨੇ ਜਵਾਬ ਦਿੱਤਾ, ਅੰਕਲ, ਸਰਕਾਰੀ ਰੇਟ ਤਾਂ 17 ਡਾਲਰ ਪ੍ਰਤੀ ਘੰਟਾ ਹੈ ਪਰ ਇਹ ਰੈਸਟੋਰੈਂਟਾਂ ਵਾਲੇ 10 ਡਾਲਰ ਤੋਂ ਵੱਧ ਨਹੀਂ ਦਿੰਦੇ। ਇਹ ਸਾਡੀ ਮਜਬੂਰੀ ਦਾ ਨਜਾਇਜ ਫਾਇਦਾ ਉਠਾਉਂਦੇ ਹਨ । ਇਹ ਸਾਨੂੰ ਨਕਦ ਤਨਖਾਹ ਦੇਕੇ ਟੈਕਸ ਅੱਡ ਬਚਾ ਲੈਂਦੇ ਹਨ । ਮੈਂ ਉਸਨੂੰ ਅੱਗੋਂ ਕਿਹਾ, ਧੀਏ, ਤੁਸੀਂ ਪੂਰੀ ਤਨ ਖਾਹ ਕਿਉਂ ਨਹੀਂ ਲੈਂਦੇ? ਉਹ ਅੱਗੋਂ ਬੋਲੀ,ਅੰਕਲ,ਤੁਸੀਂ ਪੂਰੀ ਤਨਖਾਹ ਦੀ ਗੱਲ ਕਰਦੇ ਹੋ,ਬੱਚੇ ਤਾਂ ਅੱਠ ਡਾਲਰ ’ਚ ਕੰਮ ਕਰਨ ਲਈ ਤਿਆਰ ਹਨ । ਉਸ ਬੱਚੀ ਦੇ ਬੋਲ ਮੈਨੂੰ ਇੰਜ ਲੱਗ ਰਹੇ ਸਨ ਕਿ ਜਿਵੇਂ ਕਿ ਉਸਨੇ ਮੇਰੇ ਕੰਨਾਂ ਵਿੱਚ ਸਿੱਕਾ ਪਾ ਦਿੱਤਾ ਹੋਵੇ। ਮੈਂ ਉਸ ਧੀ ਨੂੰ ਕੇਵਲ ਇੰਨਾ ਹੀ ਕਹਿ ਸਕਿਆ, ਧੀਏ, ਜੇਕਰ ਤੈਨੂੰ ਕਦੇ ਵੀ ਕੋਈ ਵੀ ਸਮੱਸਿਆ ਹੋਵੇ ਤਾਂ ਬੇਝਿਜਕ ਆਪਣਾ ਘਰ ਸਮਝਕੇ ਆ ਜਾਵੀਂ । ਉਹ ਬਾਲੜੀ ਤਾਂ ਪਾਰਕ ਚੋ ਚਲੀ ਗਈ ਪਰ ਮੇਰੇ ਮਨ ਵਿਚ ਸਵਾਲ ਉੱਠ ਰਹੇ ਸਨ ਕਿ ਸਾਡੇ ਦੇਸ਼ ਦੇ ਉਨ੍ਹਾਂ ਹੁਕਮਰਾਨਾਂ ਨੂੰ ਜੋ ਵੋਟਾਂ ਲੈਣ ਲਈ ਵਿਕਾਸ ਦੀਆਂ ਤਸਵੀਰਾਂ ਵਿਖਾ ਰਹੇ ਹਨ,ਉਨ੍ਹਾਂ ਨੂੰ ਕੈਨੇਡਾ ਆਕੇ ਆਪਣੇ ਮੁਲ ਕ ਦੇ ਬੱਚਿਆਂ ਦੀ ਹਾਲਤ ਵੇਖਣੀ ਚਾਹੀਦੀ ਹੈ ।
-ਪ੍ਰਿੰਸੀਪਲ ਵਿਜੈ ਕੁਮਾਰ
-ਮੋਬਾ: 98726 27136

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ