Tuesday, November 18, 2025  

ਚੰਡੀਗੜ੍ਹ

ਭਾਜਪਾ ਦੀ ਹਰਪ੍ਰੀਤ ਕੌਰ ਬੱਬਲਾ ਬਣੀ ਚੰਡੀਗੜ੍ਹ ਦੀ ਮੇਅਰ

January 30, 2025
ਚੰਡੀਗੜ੍ਹ, 30 ਜਨਵਰੀ, ਭੱਲਰ
 
ਨਗਰ ਨਿਗਮ ਚੰਡੀਗੜ੍ਹ ਦੀ  ਮੇਅਰ ਚੋਣ ਵਿਚ ਭਾਰਤੀ ਜਨਤਾ ਪਾਰਟੀ ਨੇ ਵੱਡਾ ਉਲਟ-ਫੇਰ  ਕਰਦੇ ਹੋਏ ਆਮ ਆਦਮੀ ਪਾਰਟੀ ਤੇ ਕਾਂਗਰਸ ਗਠਜੋੜ ਨੂੰ ਵੱਡਾ ਝਟਕਾ ਦਿੰਦੇ ਹੋਏ ਆਪਣੀ ਮੇਅਰ ਬਣਾ ਲਈ ਹੈ। । ਬਹੁਮਤ ਨਾ ਹੋਣ ਦੇ ਬਾਵਜੂਦ  ਭਾਜਪਾ ਦੀ ਉਮੀਦਵਾਰ ਹਰਪ੍ਰੀਤ ਕੌਰ ਬਬਲਾ 19 ਵੋਟ ਲੈ ਕੇ  ਚੰਡੀਗੜ੍ਹ ਦੀ ਨਵੀਂ ਮੇਅਰ ਬਣ ਗਈ ਹੈ ।
 
ਦੂਜੇ ਪਾਸੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਗੱਠਜੋੜ ਦੀ ਪ੍ਰੇਮਲਤਾ ਨੂੰ 17 ਹੀ ਵੋਟ ਮਿਲੇ ਜਦਕਿ ਤਿੰਨ ਵੋਟ ਕਰਾਸ ਹੋਏ ਹਨ। ਜਿਸ ਕਾਰਨ ਗੱਠਜੋੜ ਨੂੰ ਝਟਕਾ ਲੱਗਾ । ਕਰਾਸ ਵੋਟਿੰਗ  ਜੋ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਵਲੋਂ ਕੀਤੇ ਗਏ ਹਨ । 
 
ਚਾਹੇ  ਭਾਰਤੀ ਜਨਤਾ ਪਾਰਟੀ ਦਾ ਮੇਅਰ ਬਣ ਗਈ ਹੈ ਪਰ ਸੀਨੀਅਰ ਤੇ ਡਿਪਟੀ ਮੇਅਰ ਦੀ ਚੋਣ ਹਾਰ ਗਏ ਹਨ । ਕਾਂਗਰਸ ਦੇ ਜਸਬੀਰ ਬੰਟੀ ਸੀਨੀਅਰ ਡਿਪਟੀ ਮੇਅਰ ਚੁਣੇ ਗਏ ਹਨ। ਇਸ ਵਿੱਚ ਵੀ ਇੱਕ ਵੋਟ ਕਰਾਸ ਹੋਇਆ, ਪਰ ਕਾਂਗਰਸ ਦੇ ਉਮੀਦਵਾਰ ਨੇ ਜਿੱਤ ਹਾਸਲ ਕਰ ਲਈ। ਇਸੇ ਤਰ੍ਹਾਂ ਡਿਪਟੀ ਮੇਅਰ ਦੇ ਅਹੁਦੇ ‘ਤੇ ਵੀ ਕਾਂਗਰਸ ਪਾਰਟੀ ਦੀ ਤਰੁਣਾ ਮਹਿਤਾ ਨੇ ਜਿੱਤ ਹਾਸਿਲ ਕੀਤੀ ।ਇਹਨਾਂ  ਨੂੰ 19 ਵੋਟ ਮਿਲੇ ਹਨ, ਜਦਕਿ ਭਾਜਪਾ ਦੇ ਲਖਬੀਰ ਸਿੰਘ ਬਿੱਲੂ ਨੂੰ 17 ਵੋਟ ਮਿਲੇ ਹਨ। ਇਸ।ਅਹੁਦੇ 'ਤੇ ਵੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਗੱਠਜੋੜ ਦੇ ਇੱਕ  ਕੌਂਸਲਰ ਨੇ ਵੋਟ ਕਰਾਸ ਕੀਤਾ ਹੈ।
 
ਅੱਜ ਸਵੇਰੇ  11 ਵਜੇ ਵੋਟਿੰਗ ਦੀ ਪ੍ਰਕਿਰਿਆ ਸ਼ੁਰੂ ਹੋਈ। ਨਗਰ ਨਿਗਮ ਦੇ ਜੋਇੰਟ ਸਕੱਤਰ ਗੁਰਿੰਦਰ ਸਿੰਘ ਸੋਢੀ ਵਲੋਂ ਚੋਣ ਦੇ ਨਿਯਮਾਂ ਅਤੇ ਸ਼ਰਤਾਂ ਬਾਰੇ ਸਭ ਨੂੰ ਜਾਣਕਾਰੀ ਦਿੱਤੀ ਗਈ। ਕੌਂਸਲਰਾਂ ਨੂੰ ਬੈਲਟ ਪੇਪਰ ‘ਤੇ ਵੋਟ ਪਾਉਣ ਦੇ ਤਰੀਕੇ ਬਾਰੇ ਵੀ ਦੱਸਿਆ ਗਿਆ। ਇਸ ਤੋਂ ਬਾਅਦ ਸਭ ਤੋਂ ਪਹਿਲਾਂ ਲੋਕ ਸਭਾ ਮੈਂਬਰ ਮਨੀਸ਼ ਤਿਵਾਰੀ ਨੇ ਵੋਟ ਪਾਈ ਹਾਲਾਂਕਿ ਕਾਂਗਰਸ ਪਾਰਟੀ ਨੇ ਮੰਗ ਕੀਤੀ ਸੀ ਕਿ ਚੋਣ ਪ੍ਰਕਿਰਿਆ ਪਾਰਦਰਸ਼ੀ ਹੋਣੀ ਚਾਹੀਦੀ ਹੈ, ਕਿਉਂਕਿ ਪਿਛਲੀ ਵਾਰ ਭਾਰਤੀ ਜਨਤਾ ਪਾਰਟੀ 'ਤੇ ਗੰਭੀਰ ਦੋਸ਼ ਲੱਗੇ ਸਨ ਅਤੇ ਮਾਮਲਾ ਸੁਪਰੀਮ ਕੋਰਟ ਤੱਕ ਵੀ ਪੁੱਜਿਆ ਸੀ । ਤਿਵਾੜੀ ਤੋਂ ਬਾਅਦ  ਇੱਕ- ਇਕ ਕਰਕੇ ਬਾਕੀ ਕੌਂਸਲਰਾਂ ਨੇ ਵੋਟ ਪਾਈ।
ਜਦੋਂ  ਕਾਂਗਰਸ ਨੂੰ ਛੱਡਕੇ  ਭਾਜਪਾ ਵਿੱਚ ਸ਼ਾਮਲ ਹੋਣ ਵਾਲੀ   ਗੁਰਬਖਸ਼ ਰਾਵਤ ਵੋਟ ਪਾਉਣ ਪਹੁੰਚੀ, ਤਾਂ ਉਨ੍ਹਾਂ ਨੇ ਇੱਕ ਘੜੀ ਪਾਈ ਹੋਈ ਸੀ ਜਿਸਤੇ ਆਮ ਆਦਮੀ ਪਾਰਟੀ ਦੇ ਕੌਂਸਲਰ ਯੋਗੇਸ਼ ਢੀੰਗਰਾ ਨੇ ਇਤਰਾਜ਼ ਉਠਾਇਆ ਤਾਂ ਫਿਰ ਚੋਣ ਅਧਿਕਾਰੀ ਨੇ ਉਨ੍ਹਾਂ ਨੂੰ ਘੜੀ ਉਤਾਰਨ ਦੇ ਆਦੇਸ਼ ਦਿੱਤੇ ਗਏ ਫਿਰ ਉਨ੍ਹਾਂ ਨੇ ਆਪਣਾ ਵੋਟ ਪਾਈ।
 
ਮੇਅਰ ਚੋਣ ਵਾਸਤੇ ਸੁਪਰੀਮ ਕੋਰਟ ਵਲੋਂ ਨਿਯੁਕਤ ਕੀਤੇ ਗਏ ਸੁਤੰਤਰ ਆਬਜ਼ਰਬਰ, ਰਿਟਾਇਰਡ ਜਸਟਿਸ ਜੈ ਸ਼੍ਰੀ ਠਾਕੁਰ ਦੀ ਨਿਗਰਾਨੀ ਹੇਠ ਹੋਈ। ਵੋਟਿੰਗ ਅਤੇ ਗਿਣਤੀ ਦੀ ਪੂਰੀ ਪ੍ਰਕਿਰਿਆ ਦੀ ਵੀਡੀਓ ਰਿਕਾਰਡਿੰਗ ਵੀ ਕਰਵਾਈ ਗਈ। ਇਸ ਤੋਂ ਇਲਾਵਾ ਨਿਗਮ ਦਫਤਰ ਦੇ ਬਾਹਰ ਪੁਲਿਸ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ। ਦਫਤਰ ਦੇ ਬਾਹਰ ਵੱਡੀ ਗਿਣਤੀ ਪੁਲਿਸ ਬਲ ਤਾਇਨਾਤ ਸੀ।
 
ਉਧਰ 
ਚੰਡੀਗੜ੍ਹ ਵਿੱਚ ਭਾਜਪਾ ਦੇ ਮੇਅਰ ਬਣਨ ਤੋਂ ਬਾਅਦ, ਆਮ ਆਦਮੀ ਪਾਰਟੀ ਨੇ ਕਾਂਗਰਸ ‘ਤੇ ਗੰਭੀਰ ਦੋਸ਼ ਲਗਾਏ ਹਨ। ‘ਆਮ ਆਦਮੀ ਪਾਰਟੀ  ਦੇ ਸੀਨੀਅਰ ਨੇਤਾ ਅਤੇ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਕਾਂਗਰਸੀ ਕੌਂਸਲਰਾਂ ਨੇ ਕਰਾਸ ਵੋਟਿੰਗ ਕਰਕੇ ਭਾਜਪਾ ਦਾ ਸਾਥ ਦਿੱਤਾ ਹੈ । ਨੀਲ ਗਰਗ ਨੇ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ  ਨੇ ‘ਆਮ ਆਦਮੀ ਪਾਰਟੀ ’ ਨਾਲ ਧੋਖਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਅਤੇ ਭਾਜਪਾ ਅੰਦਰਖਾਤੇ ਮਿਲੇ ਹੋਏ ਹਨ।
 
ਦੂਜੇ ਪਾਸੇ ਭਾਜਪਾ ਦੇ ਮੇਅਰ ਦੀ ਜਿੱਤ ਦਾ ਐਲਾਨ ਹੋਣ ਤੋਂ ਬਾਅਦ ਚੰਡੀਗੜ੍ਹ ਕਾਂਗਰਸ ਪਾਰਟੀ ਦੇ  ਪ੍ਰਧਾਨ ਐਚ ਐੱਸ ਲੱਕੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗਠਜੋੜ ਦੇ ਕੌਂਸਲਰਾਂ ਦੀ ਗਿਣਤੀ ਵੱਧ ਹੋਣ ਦੇ ਬਾਵਜੂਦ ਭਾਜਪਾ ਆਪਣੀ ਕੋਝੀਆਂ ਚਾਲਾਂ ਵਿਚ ਕਾਮਯਾਬ ਹੋਈ ਹੈ। ਉਨ੍ਹਾਂ ਕਿਹਾ ਕਿ ਇਹ  ਲੋਕਤੰਤਰ ਦੀ ਹੱਤਿਆ ਹੈ। ਉਨ੍ਹਾਂ ਕਿਹਾ ਕਿ ਉਹ ਸ਼ੁਰੂ ਤੋਂ ਇਹ ਚੋਣਾਂ ਹੱਥ ਖੜਾ ਕਰਵਾਕੇ ਕਰਵਾਉਣ ਦੀ ਮੰਗ ਕਰ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਕਰੋਸ ਵੋਟਿੰਗ ਕਰਨ ਵਾਲਿਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਛੇਤੀ ਹੀ ਪਾਰਟੀ ਤੋਂ ਕੱਢਿਆ ਜਾਵੇਗਾ।
 
ਚੰਡੀਗੜ੍ਹ  ਦੀ ਨਵੀਂ ਬਣੀ ਮੇਅਰ ਹਰਪ੍ਰੀਤ ਕੌਰ ਬਬਲਾ, ਭਾਜਪਾ ਨੇਤਾ ਦੇਵਿੰਦਰ ਸਿੰਘ ਬਬਲਾ ਦੀ ਪਤਨੀ ਹਨ। ਦੋਵੇਂ ਪਤੀ-ਪਤਨੀ ਲੰਬੇ ਸਮੇਂ ਤੋਂ ਰਾਜਨੀਤੀ ਨਾਲ ਜੁੜੇ ਹੋਏ ਹਨ। ਪਹਿਲਾਂ ਕਾਂਗਰਸ ਪਾਰਟੀ ਦੇ ਵਰਕਰ ਹੁੰਦੇ ਸਨ । ਦੇਵਿੰਦਰ ਸਿੰਘ ਬਬਲਾ ਕਾਂਗਰਸ ਪਾਰਟੀ ਵਿੱਚ ਸਨ। ਲਗਭਗ ਤਿੰਨ ਸਾਲ ਪਹਿਲਾਂ ਉਹ ਕਾਂਗਰਸ ਛੱਡਕੇ ਭਾਜਪਾ ਵਿੱਚ ਸ਼ਾਮਲ ਹੋਏ ਸਨ। ਦੇਵਿੰਦਰ ਬਬਲਾ ਅਤੇ ਉਨ੍ਹਾਂ ਦੀ ਪਤਨੀ ਹਰਪ੍ਰੀਤ ਕੌਰ ਬਬਲਾ ਦੋ-ਦੋ ਵਾਰ ਕੌਂਸਲਰ ਰਹਿ ਚੁੱਕੇ ਹਨ। ਉਹ ਵਿਰੋਧੀ ਧਿਰ ਦੇ ਨੇਤਾ ਅਤੇ ਚੰਡੀਗੜ੍ਹ ਮਾਰਕੀਟ ਕਮੇਟੀ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ।
 
ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਚੰਡੀਗੜ੍ਹ ਫਲਾਈਓਵਰ ਬਹਿਸ: ਹਾਈ ਕੋਰਟ ਨਵੇਂ ਫਲਾਈਓਵਰਾਂ ਵਿਰੁੱਧ 'ਗਲੋਬਲ ਰੁਝਾਨ' 'ਤੇ ਸੁਣਵਾਈ ਕਰ ਰਹੀ ਹੈ

ਚੰਡੀਗੜ੍ਹ ਫਲਾਈਓਵਰ ਬਹਿਸ: ਹਾਈ ਕੋਰਟ ਨਵੇਂ ਫਲਾਈਓਵਰਾਂ ਵਿਰੁੱਧ 'ਗਲੋਬਲ ਰੁਝਾਨ' 'ਤੇ ਸੁਣਵਾਈ ਕਰ ਰਹੀ ਹੈ

ਪੰਜਾਬ ਪੁਲਿਸ ਨੇ ਪਾਕਿਸਤਾਨ ਨਾਲ ਜੁੜੇ ਹਥਿਆਰਾਂ ਅਤੇ ਨਾਰਕੋ ਨੈੱਟਵਰਕ ਨੂੰ ਤਬਾਹ ਕਰ ਦਿੱਤਾ; ਪੰਜ ਗ੍ਰਿਫ਼ਤਾਰ

ਪੰਜਾਬ ਪੁਲਿਸ ਨੇ ਪਾਕਿਸਤਾਨ ਨਾਲ ਜੁੜੇ ਹਥਿਆਰਾਂ ਅਤੇ ਨਾਰਕੋ ਨੈੱਟਵਰਕ ਨੂੰ ਤਬਾਹ ਕਰ ਦਿੱਤਾ; ਪੰਜ ਗ੍ਰਿਫ਼ਤਾਰ

ਭਗਵੰਤ ਮਾਨ ਸਰਕਾਰ ਨੇ ਕੀਤੀ ਵੱਡੀ ਕਾਰਵਾਈ, ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਨੂੰ ਕਰ ਦਿੱਤਾ ਮੁਅੱਤਲ

ਭਗਵੰਤ ਮਾਨ ਸਰਕਾਰ ਨੇ ਕੀਤੀ ਵੱਡੀ ਕਾਰਵਾਈ, ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਨੂੰ ਕਰ ਦਿੱਤਾ ਮੁਅੱਤਲ

ਵਿਸ਼ਵ ਜਾਗ੍ਰਿਤੀ ਮਿਸ਼ਨ ਸਰਹਿੰਦ ਵੱਲੋਂ 27ਵਾਂ ਮੁਫ਼ਤ ਅੱਖਾਂ ਦਾ ਲੈਂਸ ਕੈਂਪ 23 ਨਵੰਬਰ ਨੂੰ 

ਵਿਸ਼ਵ ਜਾਗ੍ਰਿਤੀ ਮਿਸ਼ਨ ਸਰਹਿੰਦ ਵੱਲੋਂ 27ਵਾਂ ਮੁਫ਼ਤ ਅੱਖਾਂ ਦਾ ਲੈਂਸ ਕੈਂਪ 23 ਨਵੰਬਰ ਨੂੰ 

ਡੀ ਏ.ਵੀ. ਕਾਲਜ, ਚੰਡੀਗੜ੍ਹ ਨੇ ਰਚਿਆ ਇਤਿਹਾਸ – 66ਵੇਂ ਪੰਜਾਬ ਯੂਨੀਵਰਸਿਟੀ ਇੰਟਰ-ਜ਼ੋਨਲ ਯੂਥ ਫੈਸਟੀਵਲ ‘ਚ ਕੁੱਲ ਚੈਂਪੀਅਨ ਬਣ ਕੇ ਕੀਤਾ ਨਾਮ ਰੋਸ਼ਨ

ਡੀ ਏ.ਵੀ. ਕਾਲਜ, ਚੰਡੀਗੜ੍ਹ ਨੇ ਰਚਿਆ ਇਤਿਹਾਸ – 66ਵੇਂ ਪੰਜਾਬ ਯੂਨੀਵਰਸਿਟੀ ਇੰਟਰ-ਜ਼ੋਨਲ ਯੂਥ ਫੈਸਟੀਵਲ ‘ਚ ਕੁੱਲ ਚੈਂਪੀਅਨ ਬਣ ਕੇ ਕੀਤਾ ਨਾਮ ਰੋਸ਼ਨ

ਮੁੱਖ ਮੰਤਰੀ ਦੀਆਂ ਉਦਯੋਗ-ਪੱਖੀ ਨੀਤੀਆਂ ਨੂੰ ਪਿਆ ਬੂਰ, ਭਾਰਤ ਸਰਕਾਰ ਨੇ ਪੰਜਾਬ ਨੂੰ 'ਟਾਪ ਅਚੀਵਰ' ਐਵਾਰਡ ਨਾਲ ਕੀਤਾ ਸਨਮਾਨਿਤ

ਮੁੱਖ ਮੰਤਰੀ ਦੀਆਂ ਉਦਯੋਗ-ਪੱਖੀ ਨੀਤੀਆਂ ਨੂੰ ਪਿਆ ਬੂਰ, ਭਾਰਤ ਸਰਕਾਰ ਨੇ ਪੰਜਾਬ ਨੂੰ 'ਟਾਪ ਅਚੀਵਰ' ਐਵਾਰਡ ਨਾਲ ਕੀਤਾ ਸਨਮਾਨਿਤ

ਦੂਜੇ ਫੈਡਰੇਸ਼ਨ ਗੱਤਕਾ ਕੱਪ ‘ਤੇ ਪੰਜਾਬ ਦੇ ਗੱਤਕੇਬਾਜ਼ ਕਾਬਜ ; ਹਰਿਆਣਵੀ ਗੱਤਕਈ ਰਹੇ ਰੱਨਰਜ ਅੱਪ

ਦੂਜੇ ਫੈਡਰੇਸ਼ਨ ਗੱਤਕਾ ਕੱਪ ‘ਤੇ ਪੰਜਾਬ ਦੇ ਗੱਤਕੇਬਾਜ਼ ਕਾਬਜ ; ਹਰਿਆਣਵੀ ਗੱਤਕਈ ਰਹੇ ਰੱਨਰਜ ਅੱਪ

ਡੀ.ਏ.ਵੀ. ਕਾਲਜ, ਸੈਕਟਰ–10, ਚੰਡੀਗੜ੍ਹ ਨੇ ਏ.ਐਸ. ਕਾਲਜ, ਖੰਨਾ ਵਿਚ ਹੋਏ ਇੰਟਰ-ਜ਼ੋਨਲ ਯੂਥ ਐਂਡ ਹੇਰਿਟੇਜ ਫੈਸਟਿਵਲ 2025 ’ਚ ਗੌਰਵਮਈ ਜਿੱਤ ਨਾਲ ਰਚਿਆ ਇਤਿਹਾਸ

ਡੀ.ਏ.ਵੀ. ਕਾਲਜ, ਸੈਕਟਰ–10, ਚੰਡੀਗੜ੍ਹ ਨੇ ਏ.ਐਸ. ਕਾਲਜ, ਖੰਨਾ ਵਿਚ ਹੋਏ ਇੰਟਰ-ਜ਼ੋਨਲ ਯੂਥ ਐਂਡ ਹੇਰਿਟੇਜ ਫੈਸਟਿਵਲ 2025 ’ਚ ਗੌਰਵਮਈ ਜਿੱਤ ਨਾਲ ਰਚਿਆ ਇਤਿਹਾਸ

ਪੰਜਾਬ ਕਾਂਗਰਸ ਮੁਖੀ ਵੜਿੰਗ ਦੇ ਬਿਆਨ ਸ਼ਰਮਨਾਕ ਹਨ, ਮੁੱਖ ਮੰਤਰੀ ਮਾਨ ਨੇ ਕਿਹਾ

ਪੰਜਾਬ ਕਾਂਗਰਸ ਮੁਖੀ ਵੜਿੰਗ ਦੇ ਬਿਆਨ ਸ਼ਰਮਨਾਕ ਹਨ, ਮੁੱਖ ਮੰਤਰੀ ਮਾਨ ਨੇ ਕਿਹਾ

ਪੰਜਾਬ ਦੀ ਪਛਾਣ, ਲੋਕਤੰਤਰ ਅਤੇ ਵਿਦਿਆਰਥੀ ਏਕਤਾ ਦੀ ਜਿੱਤ: ਸ਼ੈਰੀ ਕਲਸੀ

ਪੰਜਾਬ ਦੀ ਪਛਾਣ, ਲੋਕਤੰਤਰ ਅਤੇ ਵਿਦਿਆਰਥੀ ਏਕਤਾ ਦੀ ਜਿੱਤ: ਸ਼ੈਰੀ ਕਲਸੀ