Friday, August 29, 2025  

ਹਰਿਆਣਾ

ਹਰਿਆਣਾ ਸਰਕਾਰ ਦੇ ਖੁਰਾਕ ਵਿਭਾਗ ਵੱਲੋਂ ਕਿਸਾਨਾਂ ਨੂੰ ਫੁੱਲਾਂ ਦੀ ਖੇਤੀ ਕਰਨ ਲਈ ਸਿਖਲਾਈ ਦਿੱਤੀ

February 25, 2025

ਚੰਡੀਗੜ੍ਹ, 25 ਫਰਵਰੀ

ਹਰਿਆਣਾ ਸਰਕਾਰ ਦੇ ਖੁਰਾਕ ਵਿਭਾਗ ਵੱਲੋਂ ਕਿਸਾਨਾਂ ਨੂੰ ਫੁੱਲਾਂ ਦੀ ਖੇਤੀ ਕਰਨ ਲਈ ਸਿਖਲਾਈ ਦਿੱਤੀ ਜਾਂਦੀ ਹੈ ਤਾਂ ਜੋ ਉਹ ਆਧੁਨਿਕ ਤਕਨੀਕ ਨਾਲ ਖੇਤੀ ਕਰ ਕੇ ਚੰਗੀ ਖਾਸੀ ਆਮਦਨੀ ਕਰ ਸਕਣ। ਇਸ ਵਾਰ ਕਿਸਾਨਾਂ ਨੂੰ 3 ਮਾਰਚ ਤੋਂ 7 ਮਾਰਚ 2025 ਤੱਕ ਪਸ਼ਪ ਅਤੇ ਬੀਜ ਉਤਪਾਦਨ ਤਕਨੀਕੀ ਐਕਸੀਲੈਂਸ ਕੇਂਦਰ ਮੁਨੀਮਪੁਰ (ਝੱਜਰ) ਵਿਚ ਸਿਖਲਾਈ ਦਿੱਤੀ ਜਾਵੇਗੀ।

ਇੱਕ ਸਰਕਾਰੀ ਬੁਲਾਰੇ ਨੇ ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਉਪਰੋਕਤ ਕੇਂਦਰ 'ਤੇ ਪੰਜ ਦਿਨਾਂ ਦੀ ਸਿਖਲਾਈ ਦਿੱਤੀ ਜਾਵੇਗੀ। ਜਿਸ ਵਿਚ ਉਮੀਦਵਾਰਾਂ ਦੀ ਗਿਣਤੀ 10 ਹੋਵੇਗੀ। ਉਨ੍ਹਾਂ ਨੇ ਦਸਿਆ ਕਿ ਸਿਖਲਾਈ ਵਿਚ ਕਿਸਾਨਾਂ ਨੂੰ ਬਾਗਬਾਨੀ ਨਾਲ ਸਬੰਧਿਤ ਵੱਖ-ਵੱਖ ਯੋਜਨਾਵਾਂ ਦੀ ਜਾਣਕਾਰੀ ਅਤੇ ਉਨੱਤ ਤਕਨੀਕਾਂ ਵੱਲੋਂ ਫੁੱਲਾਂ ਦੀ ਖੇਤੀ ਕਰਨਾ ਸਿਖਾਇਆ ਜਾਵੇਗਾ। ਇਛੁੱਕ ਕਿਸਾਨ ਆਪਣੀ ਨਾਮਜਦਗੀ ਬਾਗਬਾਨੀ ਵਿਭਾਗ ਦੀ ਵੈਬਸਾਇਟ http:kaushal.hortharyana.gov.in 'ਤੇ ਆਨਲਾਇਨ ਕਰਨ। ਸੱਭ ਤੋਂ ਪਹਿਲਾਂ ਨਾਮਜਦਗੀ ਕਰਨ ਵਾਲੇ 10 ਕਿਸਾਨਾਂ ਨੂੰ ਸਿਖਲਾਈ ਲਈ ਪ੍ਰਾਥਮਿਕਤਾ ਦਿੱਤੀ ਜਾਵੇਗੀ। ਵਧੇਰੇ ਜਾਣਕਾਰੀ ਲਈ ਕਿਸਾਨ ਵਿਸ਼ਾ ਵਸਤੂ ਮਾਹਰ ਡਾ. ਹੇਮੰਤ ਸੈਣੀ ਤੋਂ ਉਨ੍ਹਾਂ ਦੇ ਮੋਬਾਇਲ ਨੰਬਰ 8683801977 'ਤੇ ਸੰਪਰਕ ਕਰ ਸਕਦੇ ਹਨ।

ਬੁਲਾਰੇ ਨੇ ਅੱਗੇ ਜਾਣਕਾਰੀ ਦਿੱਤੀ ਕਿ ਉਮੀਦਵਾਰ ਆਪਣਾ ਆਨਲਾਇਨ ਬਿਨੈ ਵਿਭਾਗ ਦੀ ਉਪਰੋਕਤ ਵੈਬਸਾਇਟ 'ਤੇ 28 ਫਰਵਰੀ 2025 ਨੁੰ ਦੁਪਹਿਰ ਬਾਅਦ 2 ਵਜੇ ਤੱਕ ਕਰ ਸਕਦੇ ਹਨ ਜਦੋਂ ਕਿ ਚੋਣ ਕੀਤੇ ਕਿਸਾਨਾਂ ਦੀ ਲਿਸਟ ਉਸੀ ਦਿਨ ਸ਼ਾਮ ਨੂੰ 4:30 ਵਜੇ ਤੱਕ ਅਪਲੋਡ ਕਰ ਦਿੱਤੀ ਜਾਵੇਗੀ। ਸਿਖਲਾਈ ਲਈ ਬਿਨੈਕਾਰ ਦੀ ਘੱਟੋ ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ 60 ਸਾਲ ਹੋਣੀ ਚਾਹੀਦੀ ਹੈ ਅਤੇ ਹਰਿਆਣਾ ਦਾ ਸਥਾਈ ਨਿਵਾਸੀ ਹੋਣਾ ਵੀ ਜਰੂਰੀ ਹੈ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਹਰਿਆਣਾ ਦੇ ਮੁੱਖ ਮੰਤਰੀ ਸੈਣੀ ਨੇ ਗੁਰਦੁਆਰਾ ਸ਼੍ਰੀ ਨਾਡਾ ਸਾਹਿਬ ਦਾ ਦੌਰਾ ਕੀਤਾ

ਹਰਿਆਣਾ ਦੇ ਮੁੱਖ ਮੰਤਰੀ ਸੈਣੀ ਨੇ ਗੁਰਦੁਆਰਾ ਸ਼੍ਰੀ ਨਾਡਾ ਸਾਹਿਬ ਦਾ ਦੌਰਾ ਕੀਤਾ

ਹਰਿਆਣਾ ਸਰਕਾਰ ਨੇ ਕੁਲੈਕਟਰ ਦਰਾਂ ਦੀ ਸਾਲਾਨਾ ਸੋਧ ਲਈ ਪਾਰਦਰਸ਼ੀ ਢਾਂਚਾ ਪੇਸ਼ ਕੀਤਾ: ਮੁੱਖ ਮੰਤਰੀ ਸੈਣੀ

ਹਰਿਆਣਾ ਸਰਕਾਰ ਨੇ ਕੁਲੈਕਟਰ ਦਰਾਂ ਦੀ ਸਾਲਾਨਾ ਸੋਧ ਲਈ ਪਾਰਦਰਸ਼ੀ ਢਾਂਚਾ ਪੇਸ਼ ਕੀਤਾ: ਮੁੱਖ ਮੰਤਰੀ ਸੈਣੀ

ਹਰਿਆਣਾ ਦੇ ਮੁੱਖ ਮੰਤਰੀ ਵਿਧਾਨ ਸਭਾ ਪਹੁੰਚਣ ਲਈ ਸਾਈਕਲ 'ਤੇ ਸਵਾਰ ਹੋਏ

ਹਰਿਆਣਾ ਦੇ ਮੁੱਖ ਮੰਤਰੀ ਵਿਧਾਨ ਸਭਾ ਪਹੁੰਚਣ ਲਈ ਸਾਈਕਲ 'ਤੇ ਸਵਾਰ ਹੋਏ

ਇੱਕ ਨਵਾਂ, ਬਿਹਤਰ ਹਰਿਆਣਾ ਬਣਾਉਣ ਲਈ ਇਕੱਠੇ ਕੰਮ ਕਰੋ: ਮੁੱਖ ਮੰਤਰੀ ਸੈਣੀ ਅਧਿਕਾਰੀਆਂ ਨੂੰ

ਇੱਕ ਨਵਾਂ, ਬਿਹਤਰ ਹਰਿਆਣਾ ਬਣਾਉਣ ਲਈ ਇਕੱਠੇ ਕੰਮ ਕਰੋ: ਮੁੱਖ ਮੰਤਰੀ ਸੈਣੀ ਅਧਿਕਾਰੀਆਂ ਨੂੰ

ਗਊਸ਼ਾਲਾਵਾਂ ਨੂੰ ਆਤਮਨਿਰਭਰ ਬਣਾਉਣ ਲਈ ਯਤਨ ਜਾਰੀ: ਹਰਿਆਣਾ ਦੇ ਮੁੱਖ ਮੰਤਰੀ

ਗਊਸ਼ਾਲਾਵਾਂ ਨੂੰ ਆਤਮਨਿਰਭਰ ਬਣਾਉਣ ਲਈ ਯਤਨ ਜਾਰੀ: ਹਰਿਆਣਾ ਦੇ ਮੁੱਖ ਮੰਤਰੀ

ਐਲਵਿਸ਼ ਯਾਦਵ ਦੇ ਘਰ 'ਤੇ ਗੋਲੀਬਾਰੀ ਕਰਨ ਦੇ ਦੋਸ਼ ਵਿੱਚ ਇੱਕ ਗ੍ਰਿਫ਼ਤਾਰ; ਫਰੀਦਾਬਾਦ ਕ੍ਰਾਈਮ ਬ੍ਰਾਂਚ ਟੀਮ ਨਾਲ ਗੋਲੀਬਾਰੀ ਤੋਂ ਬਾਅਦ ਗੋਲੀਬਾਰੀ ਕਰਨ ਵਾਲਾ ਗ੍ਰਿਫ਼ਤਾਰ

ਐਲਵਿਸ਼ ਯਾਦਵ ਦੇ ਘਰ 'ਤੇ ਗੋਲੀਬਾਰੀ ਕਰਨ ਦੇ ਦੋਸ਼ ਵਿੱਚ ਇੱਕ ਗ੍ਰਿਫ਼ਤਾਰ; ਫਰੀਦਾਬਾਦ ਕ੍ਰਾਈਮ ਬ੍ਰਾਂਚ ਟੀਮ ਨਾਲ ਗੋਲੀਬਾਰੀ ਤੋਂ ਬਾਅਦ ਗੋਲੀਬਾਰੀ ਕਰਨ ਵਾਲਾ ਗ੍ਰਿਫ਼ਤਾਰ

ਹਰਿਆਣਾ ਨੌਜਵਾਨਾਂ ਨੂੰ ਉੱਦਮਤਾ ਵਿੱਚ ਪ੍ਰੇਰਿਤ ਕਰਨ ਲਈ ਰਾਜ ਉਦਮਿਤਾ ਆਯੋਗ ਸਥਾਪਤ ਕਰੇਗਾ

ਹਰਿਆਣਾ ਨੌਜਵਾਨਾਂ ਨੂੰ ਉੱਦਮਤਾ ਵਿੱਚ ਪ੍ਰੇਰਿਤ ਕਰਨ ਲਈ ਰਾਜ ਉਦਮਿਤਾ ਆਯੋਗ ਸਥਾਪਤ ਕਰੇਗਾ

ਹਰਿਆਣਾ ਦੀ ਅਧਿਆਪਕਾ ਦਾ ਅੱਠਵੇਂ ਦਿਨ ਪੁਲਿਸ ਤਾਇਨਾਤੀ ਵਿਚਕਾਰ ਅੰਤਿਮ ਸੰਸਕਾਰ ਕੀਤਾ ਗਿਆ

ਹਰਿਆਣਾ ਦੀ ਅਧਿਆਪਕਾ ਦਾ ਅੱਠਵੇਂ ਦਿਨ ਪੁਲਿਸ ਤਾਇਨਾਤੀ ਵਿਚਕਾਰ ਅੰਤਿਮ ਸੰਸਕਾਰ ਕੀਤਾ ਗਿਆ

ਹਰਿਆਣਾ ਨੇ ਅਧਿਆਪਕ ਦੀ ਮੌਤ ਦੇ ਮਾਮਲੇ ਦੀ ਸੀਬੀਆਈ ਜਾਂਚ ਦੀ ਸਿਫ਼ਾਰਸ਼ ਕੀਤੀ, ਮੁੱਖ ਮੰਤਰੀ ਸੈਣੀ ਨੇ ਕਿਹਾ

ਹਰਿਆਣਾ ਨੇ ਅਧਿਆਪਕ ਦੀ ਮੌਤ ਦੇ ਮਾਮਲੇ ਦੀ ਸੀਬੀਆਈ ਜਾਂਚ ਦੀ ਸਿਫ਼ਾਰਸ਼ ਕੀਤੀ, ਮੁੱਖ ਮੰਤਰੀ ਸੈਣੀ ਨੇ ਕਿਹਾ

ਹਰਿਆਣਾ ਪੁਲਿਸ ਨੇ ਅਧਿਆਪਕ ਦੀ ਮੌਤ ਦੇ ਮਾਮਲੇ ਵਿੱਚ 10 ਸੋਸ਼ਲ ਮੀਡੀਆ ਆਪਰੇਟਰਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ

ਹਰਿਆਣਾ ਪੁਲਿਸ ਨੇ ਅਧਿਆਪਕ ਦੀ ਮੌਤ ਦੇ ਮਾਮਲੇ ਵਿੱਚ 10 ਸੋਸ਼ਲ ਮੀਡੀਆ ਆਪਰੇਟਰਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ