ਤਰਨਤਾਰਨ, 31 ਅਕਤੂਬਰ
ਤਰਨਤਾਰਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਦੇ ਹੱਕ ਵਿੱਚ ਚੋਣ ਮੁਹਿੰਮ ਲਗਾਤਾਰ ਤੇਜ਼ ਹੁੰਦੀ ਜਾ ਰਹੀ ਹੈ। ਇਸੇ ਲੜੀ ਤਹਿਤ ਪਿੰਡ ਗੰਡੀਵਿੰਡ ਵਿਖੇ ਹੋਈ 'ਲੋਕ ਮਿਲਣੀ' ਦੌਰਾਨ ਪਾਰਟੀ ਨੂੰ ਭਰਪੂਰ ਜਨਤਕ ਸਮਰਥਨ ਮਿਲਿਆ, ਜਿਸ ਨੇ 'ਆਪ' ਦੀ 'ਹੂੰਝਾ ਫੇਰ' ਜਿੱਤ ਦੇ ਦਾਅਵੇ ਨੂੰ ਹੋਰ ਪੱਕਾ ਕਰ ਦਿੱਤਾ ਹੈ।
ਪਿੰਡ ਗੰਡੀਵਿੰਡ ਵਿਖੇ ਇਹ 'ਲੋਕ ਮਿਲਣੀ' ਪ੍ਰੋਗਰਾਮ ਯਾਦਵਿੰਦਰ ਸਿੰਘ ਯਾਦੂ, ਗੁਰਬਿੰਦਰ ਸਿੰਘ, ਲਵਪ੍ਰੀਤ ਸਿੰਘ, ਨਿਸ਼ਾਨ ਸਿੰਘ, ਕਬੀਰ ਸਿੰਘ, ਅਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਬਲਵਿੰਦਰ ਸਿੰਘ, ਸਕੱਤਰ ਸਿੰਘ, ਸਰਬ ਸਿੰਘ, ਰਣਜੋਧ ਸਿੰਘ, ਰਾਣਾ ਸਿੰਘ, ਅੰਗਰੇਜ਼ ਸਿੰਘ, ਕੈਪਟਨ ਸਿੰਘ, ਨਵਰੋਜ ਸਿੰਘ ਅਤੇ ਬੀਬੀ ਕਸ਼ਮੀਰ ਕੌਰ ਦੇ ਵਿਸ਼ੇਸ਼ ਸਹਿਯੋਗ ਸਦਕਾ ਆਯੋਜਿਤ ਕੀਤਾ ਗਿਆ।