ਤਰਨਤਾਰਨ, 31 ਅਕਤੂਬਰ
ਆਮ ਆਦਮੀ ਪਾਰਟੀ ਨੂੰ ਤਰਨਤਾਰਨ ਹਲਕੇ ਦੇ ਪਿੰਡ ਗਹਿਰੀ ਵਿੱਚ ਵੱਡਾ ਸਮਰਥਨ ਮਿਲਿਆ, ਜਿੱਥੇ ਪਿੰਡ ਦੇ  ਲੋਕਾਂ ਨੇ ਪਾਰਟੀ ਪ੍ਰਤੀ ਆਪਣਾ ਭਰੋਸਾ ਜਤਾਇਆ ਅਤੇ ਆਉਣ ਵਾਲੀਆਂ  ਜਿਮਨੀ ਚੋਣ ਵਿੱਚ ‘ਆਪ’ ਉਮੀਦਵਾਰ ਹਰਮੀਤ ਸੰਧੂ ਦਾ ਸਮਰਥਨ ਦੇਣ ਦਾ ਐਲਾਨ ਕੀਤਾ।
ਪਿੰਡ ਗਹਿਰੀ ਵਿਖੇ ਇਹ ਅਹਿਮ ਮੀਟਿੰਗ ਪਿੰਡ ਦੇ ਸਰਪੰਚ ਵਿਰਸਾ ਸਿੰਘ ਅਤੇ ਪਿੰਡ ਦੀਆਂ ਹੋਰ ਪ੍ਰਮੁੱਖ ਹਸਤੀਆਂ, ਜਿਨ੍ਹਾਂ ਵਿੱਚ ਸੁਖਦੇਵ ਸਿੰਘ, ਗੁਰਜੀਤ ਸਿੰਘ, ਅਮਰਜੀਤ ਸਿੰਘ, ਅਮਨਦੀਪ ਸਿੰਘ, ਗੁਰਵਿੰਦਰ ਸਿੰਘ ਡਾਕਟਰ, ਰਣਜੀਤ ਸਿੰਘ ਦੁਆਬੀਆ, ਜਗਦੀਸ਼ ਸਿੰਘ ਸ਼ਾਹ, ਕੁਲਦੀਪ ਸਿੰਘ ਮੈਂਬਰ, ਅੰਗਰੇਜ਼ ਸਿੰਘ ਮਿਸਤਰੀ, ਬਾਬਾ ਸੁਰਜੀਤ ਸਿੰਘ, ਬਾਬਾ ਬੱਲੂ ਅਤੇ ਸਿਤਾਰ ਸਿੰਘ ਹਨੇਰੀਆਂ ਸ਼ਾਮਿਲ ਸਨ, ਦੇ ਸਹਿਯੋਗ ਨਾਲ ਰਖੀ ਗਈ ਸੀ।