ਸਮਾਣਾ 15 ਮਈ (ਸੁਭਾਸ਼ ਚੰਦਰ/ਪੱਤਰ ਪ੍ਰੇਰਕ)
ਸਮਾਣਾ-ਪਾਤੜਾਂ ਸੜਕ ਤੇ ਕੋਰਟ ਕੰਪਲੈਕਸ ਨੇੜੇ ਇੱਕ ਟਰੈਕਟਰ-ਟਰਾਲੀ ਵੱਲੋਂ ਕਾਰ ਨੂੰ ਮਾਰੀ ਟੱਕਰ ’ਚ ਕਾਰ ਸਵਾਰ ਦੋਵੇਂ ਭਰਾ ਗੰਭੀਰ ਜਖਮੀ ਹੋ ਗਏ। ਜਿਨਾਂ ਨੂੰ ਇਲਾਜ ਲਈ ਤੁਰੰਤ ਪਟਿਆਲਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ। ਇਸ ਹਾਦਸੇ ’ਚ ਕਾਰ ਦੇ ਪਰਖਚੇ ਉਡ ਗਏ, ਜਦੋਂ ਕਿ ਟਰੈਕਟਰ ਚਾਲਕ ਵਾਹਨ ਛੱਡ ਕੇ ਫਰਾਰ ਹੋ ਗਿਆ। ਮਾਮਲੇ ਦੇ ਜਾਂਚ ਅਧਿਕਾਰੀ ਸਿਟੀ ਪੁਲਸ ਦੀ ਏ.ਐਸ.ਆਈ. ਧਰਮਿੰਦਰ ਸਿੰਘ ਨੇ ਦੱਸਿਆ ਕਿ ਨਵੀਨ ਗਰਗ ਨਿਵਾਸੀ ਨਰਵਾਣਾ ਰੋਡ ਪਾਤੜਾਂ ਵੱਲੋਂ ਦਰਜ ਕਰਵਾਈ ਸ਼ਿਕਾਇਤ ਅਨੁਸਾਰ 12 ਮਈ ਦੁਪਹਿਰ ਬਾਅਦ ਉਹ ਆਪਣੇ ਭਰਾ ਦਿਨੇਸ਼ ਕੁਮਾਰ ਦੇ ਨਾਲ ਕਾਰ ਰਾਹੀਂ ਪਾਤੜਾਂ ਤੋਂ ਪਟਿਆਲਾ ਵੱਲ ਜਾ ਰਹੇ ਸੀ ਕਿ ਕੋਰਟ ਕੰਪਲੈਕਸ ਨੇੜੇ ਇੱਕ ਟਰੈਕਟਰ ਦੇ ਨਾਲ ਜੋੜੀ ਗਈ ਡਬਲ ਟਰਾਲੀ ਦੇ ਚਾਲਕ ਨੇ ਲਾਪ੍ਰਵਾਹੀ ਨਾਲ ਆਪਣਾ ਵਾਹਨ ਉਹਨਾਂ ਦੀ ਕਾਰ ਵਿੱਚ ਮਾਰ ਦਿੱਤਾ। ਇਸ ਹਾਦਸੇ ’ਚ ਦੋਵੇਂ ਭਰਾ ਗੰਭੀਰ ਜਖਮੀ ਹੋ ਗਏ। ਜਿਨਾਂ ਨੂੰ ਲੋਕਾਂ ਵੱਲੋਂ ਨੇੜਲੇ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ। ਜਿੱਥੇ ਮੁੱਢਲੇ ਇਲਾਜ ਤੋਂ ਬਾਅਦ ਉਹਨਾਂ ਨੂੰ ਪਟਿਆਲਾ ਭੇਜ ਦਿੱਤਾ ਗਿਆ।
ਅਧਿਕਾਰੀ ਅਨੁਸਾਰ ਪੁਲਸ ਨੇ ਹਾਦਸਾ ਗ੍ਰਸਤ ਟਰੈਕਟਰ-ਡਬਲ ਟਰਾਲੀ ਨੂੰ ਆਪਣੇ ਕਬਜੇ ਵਿੱਚ ਲੈ ਕੇ ਉਸ ਦੇ ਅਣ-ਪਛਾਤੇ ਚਾਲਕ ਦੀ ਭਾਲ ਸੁਰੂ ਕਰ ਦਿੱਤੀ।