ਸ੍ਰੀ ਫ਼ਤਹਿਗੜ੍ਹ ਸਾਹਿਬ/27 ਮਈ:
(ਰਵਿੰਦਰ ਸਿੰਘ ਢੀਂਡਸਾ)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯੋਗ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਯੋਜਨਾਵਾਂ ਦੇ ਤਹਿਤ 'ਭਾਜਪਾ ਦੇ ਸੇਵਾਦਾਰ ਆ ਗਏ ਤੁਹਾਡੇ ਦੁਆਰ' ਪ੍ਰੋਗਰਾਮ ਅਧੀਨ ਪਿੰਡਾਂ ਵਿੱਚ ਕੈਂਪ ਲਗਾਏ ਜਾ ਰਹੇ ਹਨ।ਇਸ ਤਹਿਤ ਪਿੰਡ ਪੰਜੋਲੀ ਵਿਖੇ ਭਾਰਤੀ ਜਨਤਾ ਪਾਰਟੀ ਜਿਲਾ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਦੀਦਾਰ ਸਿੰਘ ਭੱਟੀ ਵੱਲੋਂ ਇੱਕ ਵਿਸ਼ੇਸ਼ ਕੈਂਪ ਲਗਵਾਇਆ ਗਿਆ ਜਿਸ ਵਿੱਚ ਕਿਸਾਨ ਸਨਮਾਨ ਨਿਧੀ ਯੋਜਨਾ,ਪ੍ਰਧਾਨ ਮੰਤਰੀ ਆਵਾਸ ਯੋਜਨਾ,ਬੁਢਾਪਾ ਪੈਨਸ਼ਨ ,ਈ ਸ਼੍ਰਮ ਯੋਜਨਾ, 70 ਸਾਲ ਤੋਂ ਵੱਧ ਉਮਰ ਦੇ ਹਰ ਵਿਅਕਤੀ ਲਈ ਆਯੁਸ਼ਮਾਨ ਕਾਰਡ ਆਦਿ ਹੋਰ ਸਕੀਮਾਂ ਦੇ ਕਾਰਡ ਮੌਕੇ ਤੇ ਹੀ ਬਣਾਏ ਗਏ । ਇਸ ਕੈਂਪ ਵਿੱਚ ਦਿੱਤੀਆਂ ਗਈਆਂ ਸੁਵਿਧਾਵਾਂ ਦਾ 132 ਲੋਕਾਂ ਨੇ ਲਾਭ ਲਿਆ। ਇਸ ਮੌਕੇ ਬੋਲਦਿਆਂ ਭਾਜਪਾ ਦੇ ਜਿਲਾ ਪ੍ਰਧਾਨ ਦੀਦਾਰ ਸਿੰਘ ਭੱਟੀ ਨੇ ਕਿਹਾ ਕਿ ਇਹ ਕੈਂਪ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ ਕਰੀਬ 50/60 ਸਥਾਨਾਂ ਤੇ ਲਗਾਏ ਜਾਣਗੇ।ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਲਾਕਾ ਵਾਸੀ ਇਹਨਾਂ ਕੈਂਪਾਂ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣ ਤਾਂ ਜੋ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਯੋਜਨਾਵਾਂ ਦਾ ਹਰ ਵਰਗ ਨੂੰ ਲਾਭ ਹਾਸਲ ਹੋ ਸਕੇ।ਇਸ ਮੌਕੇ ਸੁਭਾਸ਼ ਪੰਡਿਤ ਪ੍ਰਧਾਨ ਮੰਡਲ ਮੂਲੇਪੁਰ,ਅਜਾਇਬ ਸਿੰਘ ਜਖਵਾਲੀ ਜ਼ਿਲ੍ਹਾ ਪ੍ਰਧਾਨ ਕਿਸਾਨ ਮੋਰਚਾ,ਸੁਖਦੇਵ ਸਿੰਘ ਸਾਬਕਾ ਸਰਪੰਚ ਰਿਊਣਾ ਭੋਲਾ, ਜਸਵੰਤ ਸਿੰਘ ਪੰਜੋਲੀ ,ਗੁਰਮੇਲ ਸਿੰਘ ਪੰਜੋਲਾ,ਮੇਵਾ ਸਿੰਘ ਨੰਬਰਦਾਰ ਬਹਿਲੋਲਪੁਰ, ਬਲਜਿੰਦਰ ਸਿੰਘ ਬਹਿਲੋਲਪੁਰ, ਕਰਨੈਲ ਸਿੰਘ ਨੰਬਰਦਾਰ ਪੰਜੋਲੀ ਕਲਾਂ, ਸੁਖਵਿੰਦਰ ਸਿੰਘ ਸੋਢੀ ਪੋਲਾ ,ਜਸਵਿੰਦਰ ਸਿੰਘ ਝਿੰਜਰਾ,ਹਰਮਨਦੀਪ ਸਿੰਘ, ਹਰ ਕੇਵਲ ਸਿੰਘ ਅਤੇ
ਸਿਕੰਦਰ ਸਿੰਘ ਤਲਵਾੜਾ ਵੀ ਹਾਜ਼ਰ ਸਨ।