Sunday, October 26, 2025  

ਪੰਜਾਬ

ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹਿਣ ਵਾਲੇ ਸ.ਸ.ਸ.ਸ. ਸਕੂਲ ਸੰਗਤਪੁਰ ਸੋਢੀਆਂ ਦੇ ਵਿਦਿਆਰਥੀ ਵਿਧਾਇਕ ਰਾਏ ਵੱਲੋਂ ਸਨਮਾਨਿਤ 

May 29, 2025
 
ਸ੍ਰੀ ਫਤਿਹਗੜ੍ਹ ਸਾਹਿਬ/ 29 ਮਈ:
(ਰਵਿੰਦਰ ਸਿੰਘ ਢੀਂਡਸਾ)
 
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੰਗਤਪੁਰ ਸੋਢੀਆਂ ਵਿਖੇ ਇਨਾਮ ਵੰਡ ਸਮਾਰੋਹ ਰੱਖਿਆ ਗਿਆ। ਜਿਸ ਵਿੱਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹਿਣ ਵਾਲੇ ਅੱਠਵੀਂ, ਦਸਵੀਂ ਅਤੇ ਬਾਰਵੀਂ ਦੇ ਵਿਦਿਆਰਥੀਆਂ ਨੂੰ ਅਤੇ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਅਧਿਆਪਕਾਂ ਨੂੰ ਹਲਕਾ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਵੱਲੋਂ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਸਰਬਜੀਤ ਸਿੰਘ ਵੱਲੋਂ ਜਿੱਥੇ ਆਏ ਮਹਿਮਾਨਾਂ ਨੂੰ ਜੀ ਆਇਆ ਆਖਿਆ ਗਿਆ, ਉੱਥੇ ਹੀ ਸਕੂਲ ਦੀਆਂ ਪ੍ਰਾਪਤੀਆਂ ਤੋਂ ਜਾਣੂ ਕਰਵਾਇਆ ਗਿਆ। ਇਸ ਮੌਕੇ ਵਿਧਾਇਕ ਲਖਬੀਰ ਸਿੰਘ ਰਾਏ ਨੇ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਸਰਕਾਰੀ ਸਕੂਲ ਕਿਸੇ ਪੱਖੋਂ ਵੀ ਘੱਟ ਨਹੀਂ ਹਨ। ਜਿੱਥੇ ਹਵਾਦਾਰ ਕਮਰੇ ਹਨ, ਉੱਥੇ ਹੀ ਖੇਡ ਮੈਦਾਨ ਵੀ ਵਧੀਆ ਬਣਾਏ ਗਏ ਹਨ। ਸਿੱਖਿਅਤ ਸਟਾਫ ਵੱਲੋਂ ਵਿਦਿਆਰਥੀਆਂ ਨੂੰ ਮਿਆਰੀ ਪੜ੍ਹਾਈ ਕਰਵਾਈ ਜਾਂਦੀ ਹੈ। ਉਹਨਾਂ ਮਾਪਿਆਂ ਅਤੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਪੜਾ ਕੇ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਲੈਣ। ਇਸ ਮੌਕੇ ਸਰਪੰਚ ਗੁਰਜੰਟ ਸਿੰਘ, ਮਨੀ ਚੋਪੜਾ, ਮਨਦੀਪ ਸਿੰਘ ਪੰਚ, ਦਰਸ਼ਨ ਸਿੰਘ ਪੰਚ, ਜਸਪਾਲ ਸਿੰਘ ਪੰਚ, ਨਰਿੰਦਰ ਸਿੰਘ, ਮਨਦੀਪ ਸਿੰਘ, ਸੁਰੇਸ਼ ਕੁਮਾਰ ਬੰਟੀ, ਹਰਮੇਸ਼ ਕੁਮਾਰ, ਹਰਪ੍ਰੀਤ ਕੌਰ ਅਤੇ ਕੁਲਦੀਪ ਕੌਰ ਆਦਿ ਵੀ ਹਾਜਰ ਸਨ।
 
ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਮੌਜੂਦਾ ਅਕਾਲੀ ਸਰਪੰਚ ਜਸ਼ਨਦੀਪ ਸਿੰਘ ਸਾਥੀਆਂ ਸਮੇਤ 'ਆਪ' 'ਚ ਹੋਏ ਸ਼ਾਮਿਲ

ਮੌਜੂਦਾ ਅਕਾਲੀ ਸਰਪੰਚ ਜਸ਼ਨਦੀਪ ਸਿੰਘ ਸਾਥੀਆਂ ਸਮੇਤ 'ਆਪ' 'ਚ ਹੋਏ ਸ਼ਾਮਿਲ

ਪੰਜਾਬ ਕੈਬਨਿਟ ਨੇ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਮਨਾਉਣ ਲਈ ਸਮਾਗਮਾਂ ਦੀ ਸ਼ੁਰੂਆਤ ਕੀਤੀ

ਪੰਜਾਬ ਕੈਬਨਿਟ ਨੇ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਮਨਾਉਣ ਲਈ ਸਮਾਗਮਾਂ ਦੀ ਸ਼ੁਰੂਆਤ ਕੀਤੀ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੁਨੀਵਰਸਿਟੀ ਦੇ ਵਿਦਿਆਰਥੀਆਂ ਵਲੋਂ ਐਚ. ਐਫ. ਸੁਪਰ ਪਲਾਂਟ ਦਾ ਦੌਰਾ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੁਨੀਵਰਸਿਟੀ ਦੇ ਵਿਦਿਆਰਥੀਆਂ ਵਲੋਂ ਐਚ. ਐਫ. ਸੁਪਰ ਪਲਾਂਟ ਦਾ ਦੌਰਾ

ਜ਼ਿਲ੍ਹੇ ਦੀਆਂ ਮੰਡੀਆਂ ਚੋਂ ਬੀਤੀ ਸ਼ਾਮ ਤੱਕ 2 ਲੱਖ 42 ਹਜ਼ਾਰ 541 ਮੀਟਰਕ ਟਨ ਝੋਨੇ ਦੀ ਖਰੀਦ: ਡਾ. ਸੋਨਾ ਥਿੰਦ 

ਜ਼ਿਲ੍ਹੇ ਦੀਆਂ ਮੰਡੀਆਂ ਚੋਂ ਬੀਤੀ ਸ਼ਾਮ ਤੱਕ 2 ਲੱਖ 42 ਹਜ਼ਾਰ 541 ਮੀਟਰਕ ਟਨ ਝੋਨੇ ਦੀ ਖਰੀਦ: ਡਾ. ਸੋਨਾ ਥਿੰਦ 

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ ਸ਼ਰਧਾ ਨਾਲ ਮਨਾਇਆ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ ਸ਼ਰਧਾ ਨਾਲ ਮਨਾਇਆ

ਪੰਜਾਬ ਵਿੱਚ ਨਿਸ਼ਾਨਾ ਬਣਾ ਕੇ ਗੋਲੀਬਾਰੀ ਕਰਨ ਦੇ ਦੋਸ਼ ਵਿੱਚ ਵਿਅਕਤੀ-ਪੁੱਤਰ ਦੀ ਜੋੜੀ ਨੂੰ ਗ੍ਰਿਫ਼ਤਾਰ

ਪੰਜਾਬ ਵਿੱਚ ਨਿਸ਼ਾਨਾ ਬਣਾ ਕੇ ਗੋਲੀਬਾਰੀ ਕਰਨ ਦੇ ਦੋਸ਼ ਵਿੱਚ ਵਿਅਕਤੀ-ਪੁੱਤਰ ਦੀ ਜੋੜੀ ਨੂੰ ਗ੍ਰਿਫ਼ਤਾਰ

ਰਾਣਾ ਹਸਪਤਾਲ, ਸਰਹਿੰਦ 'ਚ ਮਾਤਾ ਲਕਸ਼ਮੀ ਦੇ ਜਨਮ ਨਾਲ ਮਨਾਈ ਗਈ ਦਿਵਾਲੀ ਦੀ ਖੁਸ਼ੀ

ਰਾਣਾ ਹਸਪਤਾਲ, ਸਰਹਿੰਦ 'ਚ ਮਾਤਾ ਲਕਸ਼ਮੀ ਦੇ ਜਨਮ ਨਾਲ ਮਨਾਈ ਗਈ ਦਿਵਾਲੀ ਦੀ ਖੁਸ਼ੀ

पंजाब में दो आतंकी गिरफ्तार, रॉकेट से चलने वाला ग्रेनेड बरामद

पंजाब में दो आतंकी गिरफ्तार, रॉकेट से चलने वाला ग्रेनेड बरामद

ਪੰਜਾਬ ਵਿੱਚ ਦੋ ਅੱਤਵਾਦੀਆਂ ਨੂੰ ਗ੍ਰਿਫ਼ਤਾਰ; ਰਾਕੇਟ ਨਾਲ ਚੱਲਣ ਵਾਲਾ ਗ੍ਰਨੇਡ ਜ਼ਬਤ

ਪੰਜਾਬ ਵਿੱਚ ਦੋ ਅੱਤਵਾਦੀਆਂ ਨੂੰ ਗ੍ਰਿਫ਼ਤਾਰ; ਰਾਕੇਟ ਨਾਲ ਚੱਲਣ ਵਾਲਾ ਗ੍ਰਨੇਡ ਜ਼ਬਤ

ਬੰਦੀ ਛੋੜ ਦਿਵਸ 'ਤੇ ਸ਼ਰਧਾਲੂਆਂ ਦੀ ਭੀੜ

ਬੰਦੀ ਛੋੜ ਦਿਵਸ 'ਤੇ ਸ਼ਰਧਾਲੂਆਂ ਦੀ ਭੀੜ