Tuesday, August 19, 2025  

ਪੰਜਾਬ

ਡਿਸਟਿ੍ਰਕ ਬਾੱਕਸਿੰਗ ਐਸੋਸੀਏਸਨ ਪਠਾਨਕੋਟ ਵੱਲੋਂ 31 ਮਈ ਤੋਂ ਸੁਰੂ ਬਾੱਕਸਿੰਗ ਚੈਂਪਿਅਨਸਿਪ ਦਾ ਕੀਤਾ ਸਮਾਪਨ

June 04, 2025

ਪਠਾਨਕੋਟ 4 ਜੂਨ ( ਰਮਨ ਕਾਲੀਆ )

ਡਿਸਟਿ੍ਰਕ ਬਾੱਕਸਿੰਗ ਐਸੋਸੀਏਸਨ ਪਠਾਨਕੋਟ ਵੱਲੋਂ 31 ਮਈ ਤੋਂ 4 ਜੂਨ ਤੱਕ ਬਾੱਕਸਿੰਗ ਚੈਂਪਿਅਨਸਿਪ ਪੰਜਾਬ-2025 ਮਿਊਨਸਿਪਲ ਕਲੋਨੀ ਪਠਾਨਕੋਟ ਵਿਖੇ ਕਰਵਾਈ ਗਈ । ਇਸ ਦੋਰਾਨ ਜੂਨੀਅਰ ਮੁਕਾਬਲਿਆਂ ਦੋਰਾਨ ਸ੍ਰੀ ਆਦਿੱਤਿਆ ਉੱਪਲ ਡਿਪਟੀ ਕਮਿਸਨਰ ਪਠਾਨਕੋਟ ਅਤੇ ਸਬ-ਯੂਨੀਅਰ ਮੁਕਾਬਲਿਆਂ ਦੋਰਾਨ ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ ਮੁੱਖ ਮਹਿਮਾਨ ਵਜੋਂ ਹਾਜਰ ਹੋਏ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਸੁਸੀਲ ਕੁਮਾਰ ਨਰਮੀਨੇਟਰ ਨਿਰਦੇਸਕ,ਤਰਨਵੀਰ ਸਿੰਘ ਪ੍ਰਧਾਨ, ਹਰਪ੍ਰੀਤ ਸਿੰੰਘ ਜਰਨਲ ਸਕੱਤਰ, ਸੁਰਿੰਦਰ ਰਾਹੀ ਖਜਾਨਚੀ,ਵਿਨੋਦ ਖੋਸਲਾ ਪ੍ਰੈਸ ਸਕੱਤਰ, ਨਵਲ ਸਲਾਰੀਆ, ਰਜਿੰਦਰ, ਜੀ.ਐਸ. ਰਾਠੋਰ, ਮੁੱਖਵਿੰਦਰ ਸਿੰਘ, ਕਮਲ, ਗੋਰਵ ਬਰਫਾਨੀ ਅਤੇ ਹੋਰ ਮੈਂਬਰ ਵੀ ਹਾਜਰ ਸਨ।
ਜਿਕਰਯੋਗ ਹੈ ਕਿ ਜੂਨੀਅਰ ਮੁਕਾਬਲਿਆਂ ਦੋਰਾਨ ਸ੍ਰੀ ਆਦਿੱਤਿਆ ਉੱਪਲ ਡਿਪਟੀ ਕਮਿਸਨਰ ਪਠਾਨਕੋਟ ਵੱਲੋਂ ਬਾੱਕਸਿੰਗ ਮੁਕਾਬਲਿਆਂ ਦੀ ਸੁਰੂਆਤ ਕਰਵਾਈ ਗਈ ਅਤੇ ਸਬ-ਜੂਨੀਅਰ ਮੁਕਾਬਲਿਆਂ ਦੋਰਾਨ ਸ੍ਰੀ ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ ਵੱਲੋਂ ਬਾੱਕਸਿੰਗ ਮੁਕਾਬਲਿਆਂ ਦੀ ਸੁਰੂਆਤ ਕਰਵਾਈ ਗਈ।
ਇਸ ਮੋਕੇ ਤੇ ਸੰਬੋਧਤ ਕਰਦਿਆਂ ਸ੍ਰੀ ਆਦਿੱਤਿਆ ਉੱਪਲ ਡਿਪਟੀ ਕਮਿਸਨਰ ਪਠਾਨਕੋਟ ਨੇ ਕਿਹਾ ਕਿ ਬਹੁਤ ਹੀ ਖੁਸੀ ਦੀ ਗੱਲ ਹੈ ਕਿ ਡਿਸਟਿ੍ਰਕ ਬਾੱਕਸਿੰਗ ਐਸੋਸੀਏਸਨ ਪਠਾਨਕੋਟ ਵੱਲੋਂ ਜੋ ਪੰਜਾਬ ਪੱਧਰ ਦੇ ਬਾੱਕਸਿੰਗ ਮੁਕਾਬਲੇ ਪਠਾਨਕੋਟ ਅੰਦਰ ਕਰਵਾਏ ਜਾ ਰਹੇ ਹਨ ਅਤੇ ਪੂਰੇ ਪੰਜਾਬ ਵਿੱਚੋਂ ਖਿਡਾਰੀ ਇਸ ਵਿੱਚ ਭਾਗ ਲੈਣ ਲਈ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਇਹ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ ਅਤੇ ਪਠਾਨਕੋਟ ਲਈ ਇਹ ਬਹੁਤ ਵਧੀਆ ਗੱਲ ਹੈ ਬਾੱਕਸਿੰਗ ਦੇ ਲਈ ਅਜਿਹੇ ਮੁਕਾਬਲੇ ਬੱਚਿਆਂ ਨੂੰ ਭਵਿੱਖ ਅੰਦਰ ਹੋਰ ਵੀ ਅੱਗੇ ਲੈ ਕੇ ਜਾਣਗੇ। ਜਿਲ੍ਹਾ ਪ੍ਰਸਾਸਨ ਡਿਸਟਿ੍ਰਕ ਬਾੱਕਸਿੰਗ ਐਸੋਸੀਏਸਨ ਪਠਾਨਕੋਟ ਨੂੰ ਜੋ ਵੀ ਸਹਿਯੋਗ ਚਾਹੀਦਾ ਹੋਵੇਗਾ ਉਹ ਦੇਵੇਗਾ।
ਇਸ ਮੋਕੇ ਤੇ ਸ੍ਰੀ ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ ਨੇ ਕਿਹਾ ਕਿ ਪਠਾਨਕੋਟ ਅੰਦਰ ਬਾੱਕਸਿੰਗ ਦੇ ਪੰਜਾਬ ਪੱਧਰ ਦੇ ਮੁਕਾਬਲੇ ਕਰਵਾਉਂਣਾ ਇਹ ਇੱਕ ਬਹੁਤ ਵਧੀਆ ਉਪਰਾਲਾ ਹੈ ਇਸ ਦੇ ਨਾਲ ਪਠਾਨਕੋਟ ਦਾ ਨਾਮ ਪੰਜਾਬ ਦੇ ਹਰ ਕੋਨੇ ਤੱਕ ਜਾਵੇਗਾ। ਇਨ੍ਹਾਂ ਬਾੱਕਸਿੰਗ ਮੁਕਾਬਲਿਆਂ ਦੋਰਾਨ ਪੰਜਾਬ ਦੇ ਹਰ ਜਿਲ੍ਹੇ ਤੋਂ ਖਿਡਾਰੀ ਪਹੁੰਚੇ ਹਨ ਉਨ੍ਹਾਂ ਲਈ ਇੱਕ ਵਧੀਆ ਪਲੇਟਫਾਰਮ ਹੈ ਅਸੀਂ ਆਸਾ ਕਰਦੇ ਹਾਂ ਕਿ ਇਹ ਖਿਡਾਰੀ ਨੇਸਨਲ, ਇੰਟਰਨੇਸਨਲ, ਏਸੀਅਨ ਅਤੇ ਉਲਮਪਿੰਕ ਵਿੱਚ ਵੀ ਪਹੁੰਚਣ ਅਤੇ ਪੂਰੇ ਪੰਜਾਬ ਦਾ ਅਪਣੇ ਮਾਤਾ ਪਿਤਾ ਦਾ ਨਾਮ ਰੋਸਨ ਕਰਨ।

ਇਸ ਮੋਕੇ ਤੇ ਡਿਸਟਿ੍ਰਕ ਬਾੱਕਸਿੰਗ ਐਸੋਸੀਏਸਨ ਪਠਾਨਕੋਟ ਦੇ ਕੌਚ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਬਾੱਕਸਿੰਗ ਮੁਕਾਬਲਿਆਂ ਵਿੱਚ ਕਰੀਬ 500 ਤੋਂ ਜਿਆਦਾ ਖਿਡਾਰੀਆਂ ਵੱਲੋਂ ਭਾਗ ਲਿਆ ਗਿਆ। ਜਿਸ ਵਿੱਚ ਜੂਨੀਅਰ ਮੁਕਾਬਲਿਆਂ ਵਿੱਚ 29 ਗੋਲਡ ਮੈਡਲ, 29 ਸਿਲਵਰ ਮੈਡਲ ਅਤੇ 58 ਬਰਾਊਂਨ ਮੈਡਲ ਖਿਡਾਰੀਆਂ ਵੱਲੋਂ ਜਿੱਤੇ ਗਏ । ਇਸੇ ਹੀ ਤਰ੍ਹਾਂ ਸਬ-ਜੂਨੀਅਰ ਬਾੱਕਸਿੰਗ ਮੁਕਾਬਲਿਆਂ ਵਿੱਚ 27 ਗੋਲਡ ਮੈਡਲ, 27 ਸਿਲਵਰ ਮੈਡਲ ਅਤੇ 54 ਬਰਾਊਂਨ ਮੈਡਲ ਖਿਡਾਰੀਆਂ ਵੱਲੋਂ ਜਿੱਤੇ ਗਏ। ਇਸ ਮੋਕੇ ਤੇ ਦੋਨੋ ਮੁੱਖ ਮਹਿਮਾਨਾਂ ਵੱਲੋਂ ਜੇਤੂ ਖਿਡਾਰੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਭੇਂਟ ਕਰਕੇ ਸਨਮਾਨਤ ਵੀ ਕੀਤਾ ਗਿਆ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਮਾਤਾ ਗੁਜਰੀ ਕਾਲਜ ਦੇ ਪੱਤਰਕਾਰੀ ਵਿਭਾਗ ਵੱਲੋਂ ਕਰਵਾਏ ਗਏ ਰਚਨਾਤਮਕ ਲੇਖਣ ਮੁਕਾਬਲੇ 

ਮਾਤਾ ਗੁਜਰੀ ਕਾਲਜ ਦੇ ਪੱਤਰਕਾਰੀ ਵਿਭਾਗ ਵੱਲੋਂ ਕਰਵਾਏ ਗਏ ਰਚਨਾਤਮਕ ਲੇਖਣ ਮੁਕਾਬਲੇ 

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਨੇ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਨੇ "ਐਨਸੀਏਐਚਪੀ 2021 ਐਕਟ ਅਤੇ ਇਸਦੇ ਪ੍ਰਭਾਵ ਦੀ ਸਮਝ" ਵਿਸ਼ੇ 'ਤੇ ਕਰਵਾਇਆ ਸੈਮੀਨਾਰ

18 ਤੋਂ 23 ਅਗਸਤ ਤੱਕ ਚਲਾਇਆ ਜਾ ਰਿਹੈ ਵਿਸ਼ੇਸ਼ ਟੀਕਾਕਰਨ ਅਭਿਆਨ : ਡਾ. ਦਵਿੰਦਰਜੀਤ ਕੌਰ

18 ਤੋਂ 23 ਅਗਸਤ ਤੱਕ ਚਲਾਇਆ ਜਾ ਰਿਹੈ ਵਿਸ਼ੇਸ਼ ਟੀਕਾਕਰਨ ਅਭਿਆਨ : ਡਾ. ਦਵਿੰਦਰਜੀਤ ਕੌਰ

ਦੇਸ਼ ਭਗਤ ਹਸਪਤਾਲ ਵੱਲੋਂ ਸਿਹਤ ਸਹੂਲਤਾਂ ਨੂੰ ਹੋਰ ਬਿਹਤਰ ਬਣਾਉਣ ਲਈ ਹਾਈ ਪਾਵਰ ਲੇਜ਼ਰ ਥੈਰੇਪੀ ਯੂਨਿਟ ਦਾ ਉਦਘਾਟਨ 

ਦੇਸ਼ ਭਗਤ ਹਸਪਤਾਲ ਵੱਲੋਂ ਸਿਹਤ ਸਹੂਲਤਾਂ ਨੂੰ ਹੋਰ ਬਿਹਤਰ ਬਣਾਉਣ ਲਈ ਹਾਈ ਪਾਵਰ ਲੇਜ਼ਰ ਥੈਰੇਪੀ ਯੂਨਿਟ ਦਾ ਉਦਘਾਟਨ 

ਸ਼ਰਧਾ ਨਾਲ ਮਨਾਈ ਗਈ ਸ਼੍ਰੀ ਬਾਬਾ ਬੁੱਧ ਦਾਸ ਜੀ ਦੀ 58ਵੀਂ ਸਲਾਨਾ ਬਰਸੀ

ਸ਼ਰਧਾ ਨਾਲ ਮਨਾਈ ਗਈ ਸ਼੍ਰੀ ਬਾਬਾ ਬੁੱਧ ਦਾਸ ਜੀ ਦੀ 58ਵੀਂ ਸਲਾਨਾ ਬਰਸੀ

ਜ਼ਿਲਾ ਹਸਪਤਾਲ 'ਚ 'ਮਨਾਇਆ ਆਜ਼ਾਦੀ ਦਿਵਸ 

ਜ਼ਿਲਾ ਹਸਪਤਾਲ 'ਚ 'ਮਨਾਇਆ ਆਜ਼ਾਦੀ ਦਿਵਸ 

ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਤੀਆਂ ਦਾ ਤਿਉਹਾਰ 

ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਤੀਆਂ ਦਾ ਤਿਉਹਾਰ 

ਦੇਸ਼ ਭਗਤ ਯੂਨੀਵਰਸਿਟੀ ਕੈਂਪਸ ਵਿੱਚ ਆਜ਼ਾਦੀ ਦਿਵਸ ਸਮਾਰੋਹ

ਦੇਸ਼ ਭਗਤ ਯੂਨੀਵਰਸਿਟੀ ਕੈਂਪਸ ਵਿੱਚ ਆਜ਼ਾਦੀ ਦਿਵਸ ਸਮਾਰੋਹ

ਡਾ. ਹਿਤੇਂਦਰ ਸੂਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ “ਪੰਜਾਬ ਸਰਕਾਰ ਪ੍ਰਮਾਣ ਪੱਤਰ-2025” ਨਾਲ ਕੀਤਾ ਗਿਆ ਸਨਮਾਨਤ

ਡਾ. ਹਿਤੇਂਦਰ ਸੂਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ “ਪੰਜਾਬ ਸਰਕਾਰ ਪ੍ਰਮਾਣ ਪੱਤਰ-2025” ਨਾਲ ਕੀਤਾ ਗਿਆ ਸਨਮਾਨਤ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਕਰਵਾਇਆ ਰੈਗਿੰਗ ਵਿਰੋਧੀ ਜਾਗਰੂਕਤਾ ਭਾਸ਼ਣ 

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਕਰਵਾਇਆ ਰੈਗਿੰਗ ਵਿਰੋਧੀ ਜਾਗਰੂਕਤਾ ਭਾਸ਼ਣ