Tuesday, August 19, 2025  

ਪੰਜਾਬ

ਸੜਕ ਹਾਦਸਿਆਂ ਦੇ ਪੀੜਤਾਂ ਨੂੰ ਹਸਪਤਾਲ ਲਿਜਾਉਣ ਵਾਲੇ ਨਾਗਰਿਕਾਂ ਨੂੰ ‘ਫਰਿਸ਼ਤੇ’ ਸਕੀਮ ਤਹਿਤ ਨਗਦ ਇਨਾਮ ਤੇ ਪ੍ਰਸੰਸਾ ਪੱਤਰ ਨਾਲ ਨਿਵਾਜਿਆ ਜਾਂਦਾ ਹੈ : ਡਾ. ਸੋਨਾ ਥਿੰਦ

June 05, 2025
ਸ੍ਰੀ ਫ਼ਤਹਿਗੜ੍ਹ ਸਾਹਿਬ/ 5 ਜੂਨ :
(ਰਵਿੰਦਰ ਸਿੰਘ ਢੀਂਡਸਾ)
 
ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਅੱਜ ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਸੜਕ ਦੁਰਘਟਨਾਵਾਂ ਨੂੰ ਰੋਕਣ ਲਈ ਵਿਆਪਕ ਪੱਧਰ ਤੇ ਉਪਰਾਲੇ ਕੀਤੇ ਜਾਣਾ ਸਮੇਂ ਦੀ ਅਹਿਮ ਲੋੜ ਹੈ। ਉਹਨਾਂ ਨੇ ਲੋਕ ਨਿਰਮਾਣ ਵਿਭਾਗ ਅਤੇ ਨੈਸ਼ਨਲ ਹਾਈਵੇ ਦੇ ਅਧਿਕਾਰੀਆਂ ਨੂੰ, ਅਜਿਹੇ ਸਾਰੇ ਬਲੈਕ ਸਪੋਟਸ ਉੱਤੇ ਢੁਕਵੇਂ ਸੰਕੇਤਕ ਚਿੰਨ ਅਤੇ ਬੋਰਡ ਲਗਵਾਉਣ ਦੀ ਹਦਾਇਤ ਕੀਤੀ ਜਿੱਥੇ ਸੜਕ ਦੁਰਘਟਨਾਵਾਂ ਵਾਪਰਨ ਦਾ ਖਦਸ਼ਾ ਬਣਿਆ ਰਹਿੰਦਾ ਹੈ।ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੜਕ ਦੁਰਘਟਨਾਵਾਂ ਦੇ ਪੀੜਤਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਚਲਾਈ ਜਾ ਰਹੀ ਫਰਿਸ਼ਤੇ ਸਕੀਮ ਲਾਹੇਵੰਦ ਸਾਬਤ ਹੋ ਰਹੀ ਹੈ ਅਤੇ ਜੇਕਰ ਕੋਈ ਵੀ ਨਾਗਰਿਕ ਸਵੈ ਇੱਛਾ ਨਾਲ ਦੁਰਘਟਨਾ ਪੀੜਤਾਂ ਦੀ ਜਾਨ ਬਚਾਉਣ ਵਿੱਚ ਮਦਦ ਕਰਦਾ ਹੈ ਤਾਂ ਉਸ ਨੂੰ ‘ਫਰਿਸ਼ਤਾ’ ਮੰਨਦੇ ਹੋਏ 2 ਹਜ਼ਾਰ ਰੁਪਏ ਦੀ ਨਗਦ ਰਾਸ਼ੀ ਤੇ ਪ੍ਰਸੰਸਾ ਪੱਤਰ ਨਾਲ ਨਿਵਾਜਿਆ ਜਾਂਦਾ ਹੈ। ਉਨ੍ਹਾਂ ਨੇ ਜ਼ਿਲ੍ਹੇ ਦੇ ਨਾਗਰਿਕਾਂ ਨੂੰ ਦੁਰਘਟਨਾਵਾਂ ਵਿੱਚ ਪੀੜਤ ਹੋਣ ਵਾਲੇ ਵਿਅਕਤੀਆਂ ਦੀ ਮਦਦ ਲਈ ਅੱਗੇ ਆਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਕੀਮਤੀ ਜਾਨਾਂ ਨੂੰ ਬਚਾਉਣ ਲਈ ਇਹ ਮਨੁੱਖਤਾ ਦੀ ਇੱਕ ਵੱਡੀ ਸੇਵਾ ਸਾਬਤ ਹੋਵੇਗਾ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਹੈਲਪਲਾਈਨ 108 ਐਂਬੂਲੈਂਸ ਸੇਵਾ, ਸੇਫ਼ ਸਕੂਲ ਵਾਹਨ ਸਕੀਮ, ਰਾਸ਼ਟਰੀ ਹਾਈਵੇ ਤੇ ਸਟੇਟ ਹਾਈਵੇ ’ਤੇ ਹਾਦਸਿਆਂ ਤੋਂ ਬਚਾਅ ਲਈ ਢੁਕਵੇਂ ਸਾਈਨ ਬੋਰਡ ਤੇ ਹੋਰ ਟਰੈਫਿਕ ਸੰਕੇਤ ਤੇ ਚਿੰਨ੍ਹ ਲਗਾਉਣ, ਓਵਰ ਸਪੀਡ ਵਾਹਨਾਂ ਦੇ ਚਲਾਨ ਕੱਟਣ, ਕਮਰਸ਼ੀਅਲ ਵਾਹਨਾਂ ਵਿੱਚ ਸਪੀਡ ਗਵਰਨਰ ਦੀ ਫਿਟਿੰਗ ਯਕੀਨੀ ਬਣਾਉਣ, ਬਲੈਕ ਸਪੋਟ ’ਤੇ ਚਿਤਾਵਨੀ ਬੋਰਡ ਲਗਾਉਣ ਸਮੇਤ ਵੱਖ-ਵੱਖ ਵਿਭਾਗਾਂ ਦੇ ਸਬੰਧਤ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆਂ ਢੁਕਵੀਂ ਕਾਰਵਾਈ ਕਰਨ ਦੀ ਹਦਾਇਤ ਕੀਤੀ। ਇਸ ਮੌਕੇ ਰੀਜਨਲ ਟਰਾਂਸਪੋਰਟ ਅਫਸਰ ਚੇਤਨ ਬੰਗੜ ਨੇ ਦੱਸਿਆ ਕਿ ਬੀਤੇ ਦੋ ਮਹੀਨਿਆਂ ਵਿੱਚ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲੇ 115 ਵਾਹਨ ਚਾਲਕਾਂ ਦੇ ਚਲਾਨ ਕੱਟ ਕੇ ਲਗਭਗ 28 ਲੱਖ ਰੁਪਏ ਜੁਰਮਾਨੇ ਵਜੋਂ ਵਸੂਲੇ ਗਏ ਹਨ। ਉਹਨਾਂ ਕਿਹਾ ਕਿ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਖਿਲਾਫ ਇਹ ਮੁਹਿੰਮ ਜਾਰੀ ਰੱਖੀ ਜਾਵੇਗੀ। ਮੀਟਿੰਗ ਦੌਰਾਨ ਐਸਡੀਐਮ ਫਤਿਹਗੜ੍ਹ ਸਾਹਿਬ ਅਰਵਿੰਦ ਕੁਮਾਰ ਗੁਪਤਾ, ਐਸਡੀਐਮ ਬਸੀ ਪਠਾਣਾ ਹਰਵੀਰ ਕੌਰ, ਐਸਡੀਐਮ ਖਮਾਣੋਂ ਮਨਰੀਤ ਰਾਣਾ, ਮੁੱਖ ਮੰਤਰੀ ਫੀਲਡ ਅਫਸਰ ਸ਼ੰਕਰ ਸ਼ਰਮਾ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
 
ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਮਾਤਾ ਗੁਜਰੀ ਕਾਲਜ ਦੇ ਪੱਤਰਕਾਰੀ ਵਿਭਾਗ ਵੱਲੋਂ ਕਰਵਾਏ ਗਏ ਰਚਨਾਤਮਕ ਲੇਖਣ ਮੁਕਾਬਲੇ 

ਮਾਤਾ ਗੁਜਰੀ ਕਾਲਜ ਦੇ ਪੱਤਰਕਾਰੀ ਵਿਭਾਗ ਵੱਲੋਂ ਕਰਵਾਏ ਗਏ ਰਚਨਾਤਮਕ ਲੇਖਣ ਮੁਕਾਬਲੇ 

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਨੇ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਨੇ "ਐਨਸੀਏਐਚਪੀ 2021 ਐਕਟ ਅਤੇ ਇਸਦੇ ਪ੍ਰਭਾਵ ਦੀ ਸਮਝ" ਵਿਸ਼ੇ 'ਤੇ ਕਰਵਾਇਆ ਸੈਮੀਨਾਰ

18 ਤੋਂ 23 ਅਗਸਤ ਤੱਕ ਚਲਾਇਆ ਜਾ ਰਿਹੈ ਵਿਸ਼ੇਸ਼ ਟੀਕਾਕਰਨ ਅਭਿਆਨ : ਡਾ. ਦਵਿੰਦਰਜੀਤ ਕੌਰ

18 ਤੋਂ 23 ਅਗਸਤ ਤੱਕ ਚਲਾਇਆ ਜਾ ਰਿਹੈ ਵਿਸ਼ੇਸ਼ ਟੀਕਾਕਰਨ ਅਭਿਆਨ : ਡਾ. ਦਵਿੰਦਰਜੀਤ ਕੌਰ

ਦੇਸ਼ ਭਗਤ ਹਸਪਤਾਲ ਵੱਲੋਂ ਸਿਹਤ ਸਹੂਲਤਾਂ ਨੂੰ ਹੋਰ ਬਿਹਤਰ ਬਣਾਉਣ ਲਈ ਹਾਈ ਪਾਵਰ ਲੇਜ਼ਰ ਥੈਰੇਪੀ ਯੂਨਿਟ ਦਾ ਉਦਘਾਟਨ 

ਦੇਸ਼ ਭਗਤ ਹਸਪਤਾਲ ਵੱਲੋਂ ਸਿਹਤ ਸਹੂਲਤਾਂ ਨੂੰ ਹੋਰ ਬਿਹਤਰ ਬਣਾਉਣ ਲਈ ਹਾਈ ਪਾਵਰ ਲੇਜ਼ਰ ਥੈਰੇਪੀ ਯੂਨਿਟ ਦਾ ਉਦਘਾਟਨ 

ਸ਼ਰਧਾ ਨਾਲ ਮਨਾਈ ਗਈ ਸ਼੍ਰੀ ਬਾਬਾ ਬੁੱਧ ਦਾਸ ਜੀ ਦੀ 58ਵੀਂ ਸਲਾਨਾ ਬਰਸੀ

ਸ਼ਰਧਾ ਨਾਲ ਮਨਾਈ ਗਈ ਸ਼੍ਰੀ ਬਾਬਾ ਬੁੱਧ ਦਾਸ ਜੀ ਦੀ 58ਵੀਂ ਸਲਾਨਾ ਬਰਸੀ

ਜ਼ਿਲਾ ਹਸਪਤਾਲ 'ਚ 'ਮਨਾਇਆ ਆਜ਼ਾਦੀ ਦਿਵਸ 

ਜ਼ਿਲਾ ਹਸਪਤਾਲ 'ਚ 'ਮਨਾਇਆ ਆਜ਼ਾਦੀ ਦਿਵਸ 

ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਤੀਆਂ ਦਾ ਤਿਉਹਾਰ 

ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਤੀਆਂ ਦਾ ਤਿਉਹਾਰ 

ਦੇਸ਼ ਭਗਤ ਯੂਨੀਵਰਸਿਟੀ ਕੈਂਪਸ ਵਿੱਚ ਆਜ਼ਾਦੀ ਦਿਵਸ ਸਮਾਰੋਹ

ਦੇਸ਼ ਭਗਤ ਯੂਨੀਵਰਸਿਟੀ ਕੈਂਪਸ ਵਿੱਚ ਆਜ਼ਾਦੀ ਦਿਵਸ ਸਮਾਰੋਹ

ਡਾ. ਹਿਤੇਂਦਰ ਸੂਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ “ਪੰਜਾਬ ਸਰਕਾਰ ਪ੍ਰਮਾਣ ਪੱਤਰ-2025” ਨਾਲ ਕੀਤਾ ਗਿਆ ਸਨਮਾਨਤ

ਡਾ. ਹਿਤੇਂਦਰ ਸੂਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ “ਪੰਜਾਬ ਸਰਕਾਰ ਪ੍ਰਮਾਣ ਪੱਤਰ-2025” ਨਾਲ ਕੀਤਾ ਗਿਆ ਸਨਮਾਨਤ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਕਰਵਾਇਆ ਰੈਗਿੰਗ ਵਿਰੋਧੀ ਜਾਗਰੂਕਤਾ ਭਾਸ਼ਣ 

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਕਰਵਾਇਆ ਰੈਗਿੰਗ ਵਿਰੋਧੀ ਜਾਗਰੂਕਤਾ ਭਾਸ਼ਣ