Tuesday, August 19, 2025  

ਪੰਜਾਬ

ਸ੍ਰੀ ਫਤਿਹਗੜ੍ਹ ਸਿਹਤ ਵਿਭਾਗ ਨੇ "ਹਰ ਸ਼ੁਕਰਵਾਰ, ਡੇਂਗੂ ਤੇ ਵਾਰ" ਮੁਹਿੰਮ ਤਹਿਤ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਦੀ ਕੀਤੀ ਚੈਕਿੰਗ

June 06, 2025
ਸ੍ਰੀ ਫਤਿਹਗੜ੍ਹ ਸਾਹਿਬ/6 ਜੂਨ:
(ਰਵਿੰਦਰ ਸਿੰਘ ਢੀਂਡਸਾ) 
 
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਅਤੇ ਸਿਹਤ ਡਾਇਰੈਕਟਰ ਡਾ. ਹਿਤਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ. ਦਵਿੰਦਰਜੀਤ ਕੌਰ ਦੀ ਅਗਵਾਈ ਹੇਠ ਜਿਲ੍ਹੇ ਅੰਦਰ "ਹਰ ਸ਼ੁਕਰਵਾਰ ਡੇਂਗੂ ਤੇ ਵਾਰ"ਮੁਹਿੰਮ ਲਗਾਤਾਰ ਜਾਰੀ ਹੈ ਜਿਸ ਤਹਿਤ ਅੱਜ ਸਰਕਾਰੀ / ਪ੍ਰਾਈਵੇਟ ਹਸਪਤਾਲਾਂ ਅਤੇ ਕਲੀਨਿਕਾਂ ਵਿੱਚ ਮੱਛਰ ਦੇ ਲਾਰਵੇ ਅਤੇ ਡੇਂਗੂ ਵਿਰੋਧੀ ਗਤੀਵਿਧੀਆਂ ਕੀਤੀਆਂ ਗਈਆਂ , ਮੱਛਰ ਦੇ ਲਾਰਵੇ ਦੀ ਚੈਕਿੰਗ ਕੀਤੀ ਗਈ , ਲਾਰਵਾ ਮਿਲਣ ਤੇ ਉਸ ਨੂੰ ਮੌਕੇ ਤੇ ਹੀ ਨਸ਼ਟ ਕੀਤਾ ਗਿਆ ਅਤੇ ਮੱਛਰ ਮਾਰਨ ਵਾਲੀ ਸਪ੍ਰੇਅ ਕੀਤੀ ਗਈ।ਡਾ. ਦਵਿੰਦਰਜੀਤ ਕੌਰ ਵੱਲੋਂ ਆਮ ਆਦਮੀ ਕਲੀਨਿਕ ਬਾੜਾ ਵਿਖੇ ਇਹਨਾਂ ਗਤੀਵਿਧੀਆਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਉਹਨਾਂ ਵੱਲੋਂ ਕਲੀਨਿਕ ਵਿੱਚ ਰੱਖੇ ਹੋਏ ਗਮਲੇ, ਫਰਿੱਜ ਅਤੇ ਹੋਰ ਥਾਵਾਂ ਦੀ ਚੈਕਿੰਗ ਕੀਤੀ । ਕਲੀਨਿਕ ਵਿੱਚ ਆਏ ਲੋਕਾਂ ਨੂੰ ਸਿਵਲ ਸਰਜਨ ਡਾ ਦਵਿੰਦਰਜੀਤ ਕੌਰ ਵੱਲੋਂ ਜਾਗਰੂਕ ਕਰਦੇ ਹੋਏ ਦੱਸਿਆ ਗਿਆ ਕਿ ਡੇਂਗੂ ਦਾ ਮੱਛਰ ਖੜੇ ਸਾਫ ਪਾਣੀ ਵਿੱਚ ਪੈਦਾ ਹੁੰਦਾ ਹੈ ਅਤੇ ਇਹ ਮਨੁੱਖ ਨੂੰ ਦਿਨ ਵੇਲੇ ਕੱਟਦਾ ਹੈ। ਇਸ ਲਈ ਪਾਣੀ ਨੂੱ ਖੜਾ ਨਾ ਹੋਣ ਦਿੱਤਾ ਜਾਵੇ। ਮੱਛਰ ਤੋਂ ਬਚਾਓ ਲਈ ਸਾਨੂੰ ਪੂਰੀ ਬਾਂਹਾਂ ਦੇ ਕੱਪੜੇ ਪਾਉਣੇ ਚਾਹੀਦੇ ਹਨ, ਮੱਛਰਦਾਨੀ, ਮੱਛਰ ਭਜਾਉ ਕਰੀਮਾ, ਜਾਲੀ ਦਾ ਦਰਵਾਜੇ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ। ਬੁਖਾਰ ਹੋਣ ਦੀ ਸੂਰਤ ਵਿੱਚ ਤੁਰੰਤ ਨੇੜੇ ਦੇ ਸਿਹਤ ਕੇਂਦਰ ਵਿੱਚ ਜਾ ਕੇ ਆਪਣਾ ਇਲਾਜ ਕਰਵਾਇਆ ਜਾਵੇ। ਡੇਂਗੂ ਦਾ ਟੈਸਟ ਅਤੇ ਇਲਾਜ ਸਾਰੇ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮੁਫਤ ਕੀਤਾ ਜਾਂਦਾ ਹੈ।ਜਿਲਾ ਐਪੀਡਿਮਾਲੋਜਿਸਟ ਡਾ. ਪ੍ਰਭਜੋਤ ਕੌਰ ਨੇ ਜਾਣਕਾਰੀ ਦਿੱਤੀ ਕਿ ਸਿਹਤ ਵਿਭਾਗ ਦੀਆਂ ਟੀਮਾਂ ਅਤੇ ਨਰਸਿੰਗ ਵਿਦਿਆਰਥੀਆਂ ਵੱਲੋਂ ਨਗਰ ਪਾਲਿਕਾ ਦੇ ਸਹਿਯੋਗ ਨਾਲ ਸਰਕਾਰੀ/ ਪ੍ਰਾਈਵੇਟ ਹਸਪਤਾਲਾਂ ਤੇ ਕਲੀਨਿਕਾਂ ਵਿੱਖੇ ਡੇਂਗੂ ਪ੍ਰਤੀ ਜਾਗਰੂਕ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਆਮ ਲੋਕਾਂ ਨੂੰ ਟੀਮਾਂ ਵੱਲੋਂ ਡੇਂਗੂ ਦੇ ਲੱਛਣਾਂ, ਇਲਾਜ ਅਤੇ ਬਚਾਅ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੌਕੇ ਡਾਕਟਰ ਇਸ਼ਮੀਤ ਕੌਰ, ਜਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਗੁਰਦੀਪ ਸਿੰਘ, ਡਿਪਟੀ ਮਾਸ ਮੀਡੀਆ ਅਤੇ ਸੂਚਨਾ ਅਫਸਰ ਅਮਨਪ੍ਰੀਤ ਸਿੰਘ, ਕਲੀਨੀਕਲ ਅਸਿਸਟੈਂਟ ਵੰਦਨਾ ਕੁਮਾਰੀ, ਸਿਹਤ ਕਰਮਚਾਰੀ ਜਗਰੂਪ ਸਿੰਘ ਤੇ ਬਲਵਿੰਦਰ ਸਿੰਘ, ਇੰਸੈਕਟ ਕੁਲੈਕਰ ਮਨਦੀਪ ਕੌਰ, ਬ੍ਰੀਡ ਚੈਕਰ ਹਰਸ਼ਦੀਪ ਸਿੰਘ, ਨਗਰ ਪਾਲਿਕਾ ਤੋਂ ਸੈਨਟਰੀ ਇੰਸਪੈਕਟਰ ਮਨੋਜ ਕੁਮਾਰ, ਨਰਸਿੰਗ ਵਿਦਿਆਰਥੀ ਅਤੇ ਆਸ਼ਾ ਵਰਕਰ ਹਾਜ਼ਰ ਸਨ।
 
ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਮਾਤਾ ਗੁਜਰੀ ਕਾਲਜ ਦੇ ਪੱਤਰਕਾਰੀ ਵਿਭਾਗ ਵੱਲੋਂ ਕਰਵਾਏ ਗਏ ਰਚਨਾਤਮਕ ਲੇਖਣ ਮੁਕਾਬਲੇ 

ਮਾਤਾ ਗੁਜਰੀ ਕਾਲਜ ਦੇ ਪੱਤਰਕਾਰੀ ਵਿਭਾਗ ਵੱਲੋਂ ਕਰਵਾਏ ਗਏ ਰਚਨਾਤਮਕ ਲੇਖਣ ਮੁਕਾਬਲੇ 

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਨੇ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਨੇ "ਐਨਸੀਏਐਚਪੀ 2021 ਐਕਟ ਅਤੇ ਇਸਦੇ ਪ੍ਰਭਾਵ ਦੀ ਸਮਝ" ਵਿਸ਼ੇ 'ਤੇ ਕਰਵਾਇਆ ਸੈਮੀਨਾਰ

18 ਤੋਂ 23 ਅਗਸਤ ਤੱਕ ਚਲਾਇਆ ਜਾ ਰਿਹੈ ਵਿਸ਼ੇਸ਼ ਟੀਕਾਕਰਨ ਅਭਿਆਨ : ਡਾ. ਦਵਿੰਦਰਜੀਤ ਕੌਰ

18 ਤੋਂ 23 ਅਗਸਤ ਤੱਕ ਚਲਾਇਆ ਜਾ ਰਿਹੈ ਵਿਸ਼ੇਸ਼ ਟੀਕਾਕਰਨ ਅਭਿਆਨ : ਡਾ. ਦਵਿੰਦਰਜੀਤ ਕੌਰ

ਦੇਸ਼ ਭਗਤ ਹਸਪਤਾਲ ਵੱਲੋਂ ਸਿਹਤ ਸਹੂਲਤਾਂ ਨੂੰ ਹੋਰ ਬਿਹਤਰ ਬਣਾਉਣ ਲਈ ਹਾਈ ਪਾਵਰ ਲੇਜ਼ਰ ਥੈਰੇਪੀ ਯੂਨਿਟ ਦਾ ਉਦਘਾਟਨ 

ਦੇਸ਼ ਭਗਤ ਹਸਪਤਾਲ ਵੱਲੋਂ ਸਿਹਤ ਸਹੂਲਤਾਂ ਨੂੰ ਹੋਰ ਬਿਹਤਰ ਬਣਾਉਣ ਲਈ ਹਾਈ ਪਾਵਰ ਲੇਜ਼ਰ ਥੈਰੇਪੀ ਯੂਨਿਟ ਦਾ ਉਦਘਾਟਨ 

ਸ਼ਰਧਾ ਨਾਲ ਮਨਾਈ ਗਈ ਸ਼੍ਰੀ ਬਾਬਾ ਬੁੱਧ ਦਾਸ ਜੀ ਦੀ 58ਵੀਂ ਸਲਾਨਾ ਬਰਸੀ

ਸ਼ਰਧਾ ਨਾਲ ਮਨਾਈ ਗਈ ਸ਼੍ਰੀ ਬਾਬਾ ਬੁੱਧ ਦਾਸ ਜੀ ਦੀ 58ਵੀਂ ਸਲਾਨਾ ਬਰਸੀ

ਜ਼ਿਲਾ ਹਸਪਤਾਲ 'ਚ 'ਮਨਾਇਆ ਆਜ਼ਾਦੀ ਦਿਵਸ 

ਜ਼ਿਲਾ ਹਸਪਤਾਲ 'ਚ 'ਮਨਾਇਆ ਆਜ਼ਾਦੀ ਦਿਵਸ 

ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਤੀਆਂ ਦਾ ਤਿਉਹਾਰ 

ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਤੀਆਂ ਦਾ ਤਿਉਹਾਰ 

ਦੇਸ਼ ਭਗਤ ਯੂਨੀਵਰਸਿਟੀ ਕੈਂਪਸ ਵਿੱਚ ਆਜ਼ਾਦੀ ਦਿਵਸ ਸਮਾਰੋਹ

ਦੇਸ਼ ਭਗਤ ਯੂਨੀਵਰਸਿਟੀ ਕੈਂਪਸ ਵਿੱਚ ਆਜ਼ਾਦੀ ਦਿਵਸ ਸਮਾਰੋਹ

ਡਾ. ਹਿਤੇਂਦਰ ਸੂਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ “ਪੰਜਾਬ ਸਰਕਾਰ ਪ੍ਰਮਾਣ ਪੱਤਰ-2025” ਨਾਲ ਕੀਤਾ ਗਿਆ ਸਨਮਾਨਤ

ਡਾ. ਹਿਤੇਂਦਰ ਸੂਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ “ਪੰਜਾਬ ਸਰਕਾਰ ਪ੍ਰਮਾਣ ਪੱਤਰ-2025” ਨਾਲ ਕੀਤਾ ਗਿਆ ਸਨਮਾਨਤ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਕਰਵਾਇਆ ਰੈਗਿੰਗ ਵਿਰੋਧੀ ਜਾਗਰੂਕਤਾ ਭਾਸ਼ਣ 

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਕਰਵਾਇਆ ਰੈਗਿੰਗ ਵਿਰੋਧੀ ਜਾਗਰੂਕਤਾ ਭਾਸ਼ਣ