Monday, August 18, 2025  

ਰਾਜਨੀਤੀ

ਸਭ ਤੋਂ ਪਹਿਲਾਂ ਮੈਂ ਕਰਾਵਾਂਗਾ ਡੋਪ ਟੈੱਸਟ ਅਤੇ ਆਪਣੀਆਂ ਜਾਇਦਾਦਾਂ ਦਾ ਖ਼ੁਲਾਸਾ ਕਰਾਂਗਾ” – ਅਮਨ ਅਰੋੜਾ ਨੇ ਸੁਨੀਲ ਜਾਖੜ ਦੀ ਚੁਣੌਤੀ ਕੀਤੀ ਸਵੀਕਾਰ , ਕਿਹਾ: “ਦਿਨ, ਤਰੀਕ ਅਤੇ ਜਗ੍ਹਾ ਤੈਅ ਕਰੋ, ਮੈਂ ਤਿਆਰ ਹਾਂ

June 11, 2025

ਲੁਧਿਆਣਾ, 11 ਜੂਨ

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਭਾਜਪਾ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਦੇ ਹਾਲੀਆ ਬਿਆਨ ਦਾ ਖੁੱਲ੍ਹ ਕੇ ਸਵਾਗਤ ਕੀਤਾ ਹੈ ਜਿਸ ਵਿੱਚ ਉਨ੍ਹਾਂ ਨੇ ਰਾਜਨੀਤੀ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਦੀ ਵਕਾਲਤ ਕੀਤੀ ਹੈ। ਜਾਖੜ ਨੇ ਸੁਝਾਅ ਦਿੱਤਾ ਕਿ ਸਾਰੇ ਰਾਜਨੀਤਿਕ ਆਗੂਆਂ ਨੂੰ ਡਰੱਗ ਟੈੱਸਟ ਕਰਵਾਉਣੇ ਚਾਹੀਦੇ ਹਨ ਅਤੇ ਆਪਣੀਆਂ ਜਾਇਦਾਦਾਂ ਦਾ ਖ਼ੁਲਾਸਾ ਕਰਨਾ ਚਾਹੀਦਾ ਹੈ, ਜਿਸ ਦੀ ਸ਼ੁਰੂਆਤ ਪਾਰਟੀ ਪ੍ਰਧਾਨਾਂ ਤੋਂ ਹੋਣੀ ਚਾਹੀਦੀ ਹੈ।

ਇੱਕ ਪ੍ਰੈੱਸ ਕਾਨਫ਼ਰੰਸ ਵਿੱਚ ਬੋਲਦਿਆਂ, ਅਮਨ ਅਰੋੜਾ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ ਅਤੇ ਕਿਹਾ, "ਆਮ ਆਦਮੀ ਪਾਰਟੀ ਦੀ ਸਥਾਪਨਾ ਅਰਵਿੰਦ ਕੇਜਰੀਵਾਲ ਦੁਆਰਾ ਰਾਜਨੀਤੀ ਵਿੱਚ ਪਾਰਦਰਸ਼ਤਾ, ਇਮਾਨਦਾਰੀ ਅਤੇ ਜਵਾਬਦੇਹੀ ਲਿਆਉਣ ਦੇ ਦ੍ਰਿਸ਼ਟੀਕੋਣ ਨਾਲ ਕੀਤੀ ਗਈ ਸੀ। ਮੈਂ ਧੰਨਵਾਦੀ ਹਾਂ ਕਿ ਹੋਰ ਪਾਰਟੀਆਂ ਹੁਣ ਇਸ ਦ੍ਰਿਸ਼ਟੀਕੋਣ ਨੂੰ ਅਪਣਾ ਰਹੀਆਂ ਹਨ।" ਅਮਨ ਅਰੋੜਾ ਦੇ ਨਾਲ ਮੰਤਰੀ ਲਾਲਚੰਦ ਕਟਾਰੂਚੱਕ ਅਤੇ 'ਆਪ' ਦੇ ਸੀਨੀਅਰ ਬੁਲਾਰੇ ਨੀਲ ਗਰਗ ਵੀ ਸਨ।

ਅਰੋੜਾ ਨੇ ਜਾਖੜ ਦੀ ਚੁਣੌਤੀ ਨੂੰ ਸਵੀਕਾਰ ਕਰਦੇ ਹੋਏ ਕਿਹਾ, "ਇੱਕ ਸੱਤਾਧਾਰੀ ਪਾਰਟੀ ਦੇ ਸੂਬਾ ਪ੍ਰਧਾਨ ਹੋਣ ਦੇ ਨਾਤੇ, ਇਹ ਮੇਰੀ ਜ਼ਿੰਮੇਵਾਰੀ ਹੈ ਕਿ ਮੈਂ ਉਦਾਹਰਨ ਦੇ ਕੇ ਅਗਵਾਈ ਕਰਾਂ। ਮੈਂ ਇਸ ਪਹਿਲਕਦਮੀ ਦਾ ਸਵਾਗਤ ਕਰਦਾ ਹਾਂ ਅਤੇ ਆਪਣੀ ਜਾਇਦਾਦ ਦੇ ਵੇਰਵੇ, ਜੋ ਪਹਿਲਾਂ ਹੀ ਉਪਲਬਧ ਹਨ, ਦਾ ਖ਼ੁਲਾਸਾ ਕਰਨ ਅਤੇ ਜਾਖੜ ਦੁਆਰਾ ਨਿਰਧਾਰਿਤ ਸਮੇਂ ਅਤੇ ਸਥਾਨ 'ਤੇ ਡਰੱਗ ਟੈੱਸਟ ਕਰਵਾਉਣ ਲਈ ਤਿਆਰ ਹਾਂ। ਆਓ ਮੀਡੀਆ ਅਤੇ ਡਾਕਟਰੀ ਪੇਸ਼ੇਵਰਾਂ ਦੀ ਮੌਜੂਦਗੀ ਵਿੱਚ ਇਸ ਟੈੱਸਟ ਨੂੰ ਪਾਰਦਰਸ਼ੀ ਢੰਗ ਨਾਲ ਕਰੀਏ।"

ਜਾਖੜ ਨੂੰ ਇਸ ਪਹਿਲਕਦਮੀ ਦੇ ਦਾਇਰੇ ਨੂੰ ਵਧਾਉਣ ਦੀ ਅਪੀਲ ਕਰਦੇ ਹੋਏ ਅਰੋੜਾ ਨੇ ਕਿਹਾ, "ਇਸ ਨੂੰ ਪੰਜਾਬ ਤੱਕ ਹੀ ਸੀਮਤ ਕਿਉਂ ਰੱਖਿਆ ਜਾਵੇ? ਇਮਾਨਦਾਰ ਲੀਡਰਸ਼ਿਪ ਦੀ ਦੇਸ਼ ਭਰ ਵਿੱਚ ਲੋੜ ਹੈ। ਮੈਂ ਸੁਨੀਲ ਜਾਖੜ ਨੂੰ ਬੇਨਤੀ ਕਰਦਾ ਹਾਂ ਕਿ ਉਹ ਇਸ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਢਾ ਨਾਲ ਚਰਚਾ ਕਰਨ। ਮੈਂ ਇਸੇ ਤਰ੍ਹਾਂ 'ਆਪ' ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਵੀ ਸਲਾਹ-ਮਸ਼ਵਰਾ ਕਰਾਂਗਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਹ ਪਾਰਦਰਸ਼ਤਾ ਦੇਸ਼ ਭਰ ਵਿੱਚ ਫੈਲ ਜਾਵੇ।"

ਅਰੋੜਾ ਨੇ ਜਵਾਬਦੇਹੀ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ ਅਤੇ ਜਾਖੜ ਨੂੰ ਹੁਣ ਆਪਣੇ ਗੱਲ ਤੋਂ ਪਿੱਛੇ ਨਾ ਹਟਣ ਦੀ ਅਪੀਲ ਕੀਤੀ।ਉਨ੍ਹਾਂ ਕਿਹਾ "ਤੁਸੀਂ ਕੁਝ ਚੰਗਾ ਸ਼ੁਰੂ ਕੀਤਾ ਹੈ, ਅਤੇ ਮੈਂ ਇਸ ਵਿੱਚ ਤੁਹਾਡੀ ਅਗਵਾਈ ਦੀ ਸ਼ਲਾਘਾ ਕਰਦਾ ਹਾਂ। ਆਓ ਇਸ ਨੂੰ ਦੇਸ਼ ਭਰ ਦੀਆਂ ਸਾਰੀਆਂ ਪਾਰਟੀਆਂ ਲਈ ਇੱਕ ਮਿਸਾਲ ਬਣਾਈਏ। ਦੇਸ਼ ਇਮਾਨਦਾਰ ਨੇਤਾਵਾਂ ਦੀ ਉਡੀਕ ਕਰ ਰਿਹਾ ਹੈ।"

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਜੰਮੂ-ਕਸ਼ਮੀਰ: ਕਿਸ਼ਤਵਾੜ ਵਿੱਚ ਬੱਦਲ ਫਟਣ ਨਾਲ 23 ਮੌਤਾਂ, 100 ਜ਼ਖਮੀ; ਉਮਰ ਅਬਦੁੱਲਾ ਨੇ 'ਐਟ ਹੋਮ' ਰੱਦ ਕਰ ਦਿੱਤਾ

ਜੰਮੂ-ਕਸ਼ਮੀਰ: ਕਿਸ਼ਤਵਾੜ ਵਿੱਚ ਬੱਦਲ ਫਟਣ ਨਾਲ 23 ਮੌਤਾਂ, 100 ਜ਼ਖਮੀ; ਉਮਰ ਅਬਦੁੱਲਾ ਨੇ 'ਐਟ ਹੋਮ' ਰੱਦ ਕਰ ਦਿੱਤਾ

ਰਾਜਸਥਾਨ ਦੇ ਮੁੱਖ ਮੰਤਰੀ ਨੇ 79ਵੇਂ ਆਜ਼ਾਦੀ ਦਿਵਸ ਤੋਂ ਪਹਿਲਾਂ ਬੀਕਾਨੇਰ ਵਿੱਚ ਬੀਐਸਐਫ ਦੀ ਕੋਡੇਵਾਲਾ ਚੌਕੀ ਦਾ ਦੌਰਾ ਕੀਤਾ

ਰਾਜਸਥਾਨ ਦੇ ਮੁੱਖ ਮੰਤਰੀ ਨੇ 79ਵੇਂ ਆਜ਼ਾਦੀ ਦਿਵਸ ਤੋਂ ਪਹਿਲਾਂ ਬੀਕਾਨੇਰ ਵਿੱਚ ਬੀਐਸਐਫ ਦੀ ਕੋਡੇਵਾਲਾ ਚੌਕੀ ਦਾ ਦੌਰਾ ਕੀਤਾ

ਕੇਂਦਰੀ ਮੰਤਰੀ ਸ਼ੇਖਾਵਤ ਨੇ ਗਾਂਧੀ ਪਰਿਵਾਰ 'ਤੇ ਦਹਾਕਿਆਂ ਤੋਂ ਚੋਣ ਹੇਰਾਫੇਰੀ ਦਾ ਦੋਸ਼ ਲਗਾਇਆ

ਕੇਂਦਰੀ ਮੰਤਰੀ ਸ਼ੇਖਾਵਤ ਨੇ ਗਾਂਧੀ ਪਰਿਵਾਰ 'ਤੇ ਦਹਾਕਿਆਂ ਤੋਂ ਚੋਣ ਹੇਰਾਫੇਰੀ ਦਾ ਦੋਸ਼ ਲਗਾਇਆ

ਬਿਹਾਰ SIR ਵਿਵਾਦ: ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਨੂੰ ਡਰਾਫਟ ਸੂਚੀ ਵਿੱਚ ਛੱਡੇ ਗਏ ਵੋਟਰਾਂ ਦਾ ਡੇਟਾ ਅਪਲੋਡ ਕਰਨ ਲਈ ਕਿਹਾ

ਬਿਹਾਰ SIR ਵਿਵਾਦ: ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਨੂੰ ਡਰਾਫਟ ਸੂਚੀ ਵਿੱਚ ਛੱਡੇ ਗਏ ਵੋਟਰਾਂ ਦਾ ਡੇਟਾ ਅਪਲੋਡ ਕਰਨ ਲਈ ਕਿਹਾ

ਕੀ ਇਹ ਸਹੀ ਪ੍ਰਬੰਧਨ ਹੈ: 'ਆਪ' ਨੇ ਦਿੱਲੀ ਸਰਕਾਰ ਨੂੰ ਪਾਣੀ ਭਰਨ, ਮੀਂਹ ਤੋਂ ਬਾਅਦ ਆਵਾਜਾਈ ਵਿੱਚ ਵਿਘਨ ਪਾਉਣ ਲਈ ਨਿੰਦਾ ਕੀਤੀ

ਕੀ ਇਹ ਸਹੀ ਪ੍ਰਬੰਧਨ ਹੈ: 'ਆਪ' ਨੇ ਦਿੱਲੀ ਸਰਕਾਰ ਨੂੰ ਪਾਣੀ ਭਰਨ, ਮੀਂਹ ਤੋਂ ਬਾਅਦ ਆਵਾਜਾਈ ਵਿੱਚ ਵਿਘਨ ਪਾਉਣ ਲਈ ਨਿੰਦਾ ਕੀਤੀ

ਈਸੀਆਈ ਨੇ 'ਵੋਟ ਚੋਰੀ' ਟਿੱਪਣੀ 'ਤੇ ਇਤਰਾਜ਼ ਜਤਾਇਆ, ਇਸਨੂੰ ਵੋਟਰਾਂ ਦੇ ਮਾਣ-ਸਨਮਾਨ 'ਤੇ ਹਮਲਾ ਕਿਹਾ: ਸਰੋਤ

ਈਸੀਆਈ ਨੇ 'ਵੋਟ ਚੋਰੀ' ਟਿੱਪਣੀ 'ਤੇ ਇਤਰਾਜ਼ ਜਤਾਇਆ, ਇਸਨੂੰ ਵੋਟਰਾਂ ਦੇ ਮਾਣ-ਸਨਮਾਨ 'ਤੇ ਹਮਲਾ ਕਿਹਾ: ਸਰੋਤ

ਇੰਡੀਆ ਬਲਾਕ ਦੀ 'ਵੋਟ ਅਧਿਕਾਰ ਯਾਤਰਾ' 17 ਅਗਸਤ ਨੂੰ ਬਿਹਾਰ ਵਿੱਚ ਸ਼ੁਰੂ ਹੋਵੇਗੀ

ਇੰਡੀਆ ਬਲਾਕ ਦੀ 'ਵੋਟ ਅਧਿਕਾਰ ਯਾਤਰਾ' 17 ਅਗਸਤ ਨੂੰ ਬਿਹਾਰ ਵਿੱਚ ਸ਼ੁਰੂ ਹੋਵੇਗੀ

ਗੁਜਰਾਤ ਨੇ 1,478 ਕਰੋੜ ਰੁਪਏ ਦੇ ਉਦਯੋਗਿਕ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ, ਜਿਸ ਨਾਲ 4,100 ਤੋਂ ਵੱਧ ਨੌਕਰੀਆਂ ਪੈਦਾ ਹੋਈਆਂ

ਗੁਜਰਾਤ ਨੇ 1,478 ਕਰੋੜ ਰੁਪਏ ਦੇ ਉਦਯੋਗਿਕ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ, ਜਿਸ ਨਾਲ 4,100 ਤੋਂ ਵੱਧ ਨੌਕਰੀਆਂ ਪੈਦਾ ਹੋਈਆਂ

ਡਰਾਫਟ ਸੂਚੀਆਂ ਦੇ ਲਗਭਗ ਦੋ ਹਫ਼ਤਿਆਂ ਬਾਅਦ, ਰਾਜਨੀਤਿਕ ਪਾਰਟੀ ਵੱਲੋਂ ਕੋਈ ਸ਼ਿਕਾਇਤ ਨਹੀਂ: ਚੋਣ ਕਮਿਸ਼ਨ

ਡਰਾਫਟ ਸੂਚੀਆਂ ਦੇ ਲਗਭਗ ਦੋ ਹਫ਼ਤਿਆਂ ਬਾਅਦ, ਰਾਜਨੀਤਿਕ ਪਾਰਟੀ ਵੱਲੋਂ ਕੋਈ ਸ਼ਿਕਾਇਤ ਨਹੀਂ: ਚੋਣ ਕਮਿਸ਼ਨ

ਮਮਤਾ ਬੈਨਰਜੀ ਦੇ 'ਬੇਦਖਲੀ' ਝੂਠ ਦਾ ਪਰਦਾਫਾਸ਼ ਉਨ੍ਹਾਂ ਦੀ ਪਾਰਟੀ ਦੇ ਸੰਸਦ ਮੈਂਬਰ ਨੇ ਕੀਤਾ, ਭਾਜਪਾ ਨੇ ਕਿਹਾ

ਮਮਤਾ ਬੈਨਰਜੀ ਦੇ 'ਬੇਦਖਲੀ' ਝੂਠ ਦਾ ਪਰਦਾਫਾਸ਼ ਉਨ੍ਹਾਂ ਦੀ ਪਾਰਟੀ ਦੇ ਸੰਸਦ ਮੈਂਬਰ ਨੇ ਕੀਤਾ, ਭਾਜਪਾ ਨੇ ਕਿਹਾ