ਸ੍ਰੀ ਫਤਿਹਗੜ੍ਹ ਸਾਹਿਬ/13 ਜੂਨ:
(ਰਵਿੰਦਰ ਸਿੰਘ ਢੀਂਡਸਾ)
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਤੇ ਸਿਹਤ ਡਾਇਰੈਕਟਰ ਡਾ ਹਿਤਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ. ਦਵਿੰਦਰਜੀਤ ਕੌਰ ਦੀ ਯੋਗ ਅਗਵਾਈ ਹੇਠ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ "ਹਰ ਸ਼ੁਕਰਵਾਰ-ਡੇਂਗੂ ਤੇ ਵਾਰ" ਮੁਹਿੰਮ ਤਹਿਤ ਜਿਲੇ ਅੰਦਰ ਪੈਂਦੇ ਰੈਸਟੋਰੈਂਟਾਂ ,ਮੈਰਿਜ ਪੈਲਸਾਂ, ਸਿਨੇਮਾ ਹਾਲ, ਫੂਡ ਸਟਾਲਾਂ ਅਤੇ ਹਲਵਾਈ ਦੀਆਂ ਦੁਕਾਨਾਂ ਵਿੱਚ ਜਾ ਕੇ ਡੇਂਗੂ ਸਬੰਧੀ ਸਰਵੇ ਕੀਤਾ ਗਿਆ। ਮੱਛਰ ਦਾ ਲਰਵਾ ਮਿਲਣ ਤੇ ਉਸ ਨੂੰ ਮੌਕੇ 'ਤੇ ਹੀ ਨਸ਼ਟ ਕੀਤਾ ਗਿਆ ਅਤੇ ਨਗਰ ਪਾਲਿਕਾ ਦੀ ਸਹਾਇਤਾ ਨਾਲ ਮੱਛਰ ਦਾ ਲਾਰਵਾ ਮਿਲਣ ਵਾਲੀਆਂ ਥਾਵਾਂ ਦੇ ਮਾਲਕਾਂ ਦੇ ਮੌਕੇ ਤੇ ਹੀ ਚਲਾਨ ਕੀਤੇ ਗਏ।ਮੱਛਰ ਮਾਰਨ ਵਾਲੀ ਸਪਰੇ ਕੀਤੀ ਗਈ ਅਤੇ ਇਹਨਾਂ ਥਾਵਾਂ ਤੇ ਕੰਮ ਕਰਨ ਵਾਲੇ ਵਿਅਕਤੀਆਂ ਨੂੰ ਡੈਂਗੂ ਸੰਬੰਧੀ ਜਾਗਰੂਕ ਵੀ ਕੀਤਾ ਗਿਆ। ਸ਼ਾਹ ਜਹਾਂ ਰੈਸਟੋਰੈਂਟ ਸਰਹਿੰਦ ਵਿਖੇ ਇਹਨਾਂ ਗਤੀਵਿਧੀਆਂ ਦੀ ਚੈਕਿੰਗ ਕਰਨ ਲਈ ਪਹੁੰਚੇ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡੇਂਗੂ ਵਿਰੁੱਧ ਮੁਹਿੰਮ ਹਰ ਸ਼ੁਕਰਵਾਰ, ਡੇਂਗੂ ਤੇ ਵਾਰ ਮੁਹਿੰਮ ਤਹਿਤ ਇਸ ਸ਼ੁਕਰਵਾਰ ਜ਼ਿਲ੍ਹੇ ਅੰਦਰ ਵੱਖ ਵੱਖ ਥਾਵਾਂ ਤੇ ਸਿਹਤ ਵਿਭਾਗ ਦੀਆਂ ਵੱਖ-ਵੱਖ ਟੀਮਾਂ ਵੱਲੋਂ ਡੇਂਗੂ ਦੇ ਲੱਛਣਾ, ਇਲਾਜ਼ ਅਤੇ ਬਚਾਅ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਜਿਥੇ ਵੀ ਲਾਰਵਾ ਮਿਲਿਆਂ, ਮੌਕੇ ਤੇ ਨਸ਼ਟ ਕੀਤਾ ਗਿਆ ,ਸਪਰੇ ਕੀਤੀ ਗਈ । ਇਸ ਮੌਕੇ ਤੇ ਇਹਨਾਂ ਥਾਵਾਂ ਤੇ ਕੰਮ ਕਰਦੇ ਵਿਅਕਤੀਆਂ ਅਤੇ ਮਾਲਕਾਂ ਨੂੰ ਉਹਨਾਂ ਅਪੀਲ ਕਰਦਿਆਂ ਕਿਹਾ ਕਿ ਉਹ ਹਰ ਸ਼ੁਕਰਵਾਰ ਨੂੰ ਡਰਾਈ ਡੇਅ ਮਨਾਉਣ ਅਤੇ ਆਪਣੇ ਕੰਮ ਵਾਲੀਆਂ ਥਾਵਾਂ,ਘਰ, ਫਰਿਜ ਦੀ ਟਰੇ, ਕੂਲਰਾਂ, ਘਰਾਂ ਦੀਆਂ ਛੱਤਾਂ, ਘਰਾਂ ਦੇ ਬਾਹਰ ਖੜੇ ਪਾਣੀ ਦੇ ਸ੍ਰੋਤਾ ਨੂੰ ਖਤਮ ਕਰਨ ਅਤੇ ਮੱਛਰ ਦੀ ਪੈਦਾਵਾਰ ਨੂੰ ਘਟਾਉਣ ਵਿਚ ਆਪਣਾ ਯੋਗਦਾਨ ਪਾਉਣ। ਜਿਲਾ ਐਪੀਡਿਮਾਲੋਜਿਸਟ ਡਾ. ਪ੍ਰਭਜੋਤ ਕੌਰ ਨੇ ਡੇਂਗੂ ਬੁਖਾਰ ਦੇ ਲੱਛਣ, ਚਿੰਨ, ਨਿਸ਼ਾਨੀਆ ,ਬਚਾਓ ਅਤੇ ਇਸਦੇ ਇਲਾਜ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਇਸ ਮੌਕੇ ਤੇ ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ, ਗੁਰਦੀਪ ਸਿੰਘ , ਸਿਹਤ ਸੁਪਰਵਾਈਜ਼ਰ ਰਸ਼ਮਿੰਦਰ ਸਿੰਘ, ਸਿਹਤ ਕਰਮਚਾਰੀ ਜਗਰੂਪ ਸਿੰਘ , ਤੇਜਿੰਦਰ ਸਿੰਘ,ਇਨਸੈਕਟ ਕਲੈਕਟਰ ਮਨਦੀਪ ਕੌਰ, ਬਲਵਿੰਦਰ ਸਿੰਘ, ਨਗਰ ਕੌਂਸਲ ਤੋਂ ਇੰਸਪੈਕਟਰ ਮਨੋਜ ਕੁਮਾਰ, ਤੋਂ ਇਲਾਵਾ ਨਰਸਿੰਗ ਵਿਦਿਆਰਥੀ ਹਾਜ਼ਰ ਸਨ।