Tuesday, August 19, 2025  

ਪੰਜਾਬ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚੀ ਮਾਨਵਤਾ ਲਈ ਨਿਸ਼ਕਾਮ ਸਿਹਤ ਸੇਵਾਵਾਂ ਦਾ ਪ੍ਰਤੀਕ

June 21, 2025

ਪਟਿਆਲਾ, 21 ਜੂਨ

ਨਿਸ਼ਕਾਮ ਸੇਵਾ ਸਿੱਖ ਧਰਮ ਦਾ ਇੱਕ ਮੂਲ ਸਿਧਾਂਤ ਹੈ, ਜਿਸ ਦਾ ਅਰਥ ਹੈ ਨਿਸ਼ਕਾਮ ਸੇਵਾ-ਇਹੋ ਜਿਹੀ ਸੇਵਾ ਜੋ ਕਿਸੇ ਇਨਾਮ, ਮਾਨ-ਸਨਮਾਨ ਜਾਂ ਨਿੱਜੀ ਲਾਭ ਦੀ ਉਮੀਦ ਤੋਂ ਬਿਨਾਂ ਕੀਤੀ ਜਾਂਦੀ ਹੈ। ਇਹ ਹਰ ਸਿੱਖ ਲਈ ਆਤਮਕ ਫ਼ਰਜ਼ ਮੰਨੀ ਜਾਂਦੀ ਹੈ ਅਤੇ ਸਿੱਖ ਮੁੱਲਾਂ ਅਨੁਸਾਰ ਜੀਵਨ ਜੀਉਣ ਦਾ ਕੇਂਦਰੀ ਹਿੱਸਾ ਹੈ।

ਜੇਕਰ ਨਿੱਜ ਲਾ ਕੇ ਦੇਖਿਆ ਜਾਵੇ ਤਾਂ ਮਨੁੱਖੀ ਜੀਵਨ ਨੂੰ ਜਿਉਣ ਲਈ ਰੋਟੀ, ਸਿਖਿਆ ਅਤੇ ਸਿਹਤ ਸਹੂਲਤਾਂ ਹੀ ਬੁਨਿਆਦੀ ਲੋੜਾਂ ਹਨ,ਇਸੇ ਉਦੇਸ਼ ਦੀ ਪੂਰਤੀ ਅਤੇ ਮਨੁੱਖਤਾ ਦੀ ਨਿਸ਼ਕਾਮ ਭਲਾਈ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਗਾਤਾਰ ਪਹਿਲ ਕਦਮੀਆਂ ਅਤੇ ਅਣਥੱਕ ਯਤਨਾਂ ਨਾਲ ਸਿਹਤ ਸੇਵਾਵਾਂ ਦਾ ਪ੍ਰਤੀਕ ਬਣ ਗਈ ਹੈ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਅਦੁੱਤੀ, ਅਮੂਲਕ ਅਤੇ ਪ੍ਰੇਰਣਾਦਾਇਕ ਯੋਗਦਾਨ ਨਾਲ ਇਕ ਨਵੀਂ ਉਮੀਦ, ਨਵੀਂ ਰੌਸ਼ਨੀ, ਸਮਾਜਿਕ ਭਲਾਈ ਵੱਲ ਲਗਾਤਾਰ ਉਪਰਾਲਿਆਂ ਨਾਲ ਨਾ ਸਿਰਫ ਸਿੱਖਾਂ ਦਾ ਅਕਸ ਉਚਾ ਹੋਇਆ ਸਗੋਂ ਵਿਦੇਸ਼ਾਂ ਵਿੱਚ ਵੀ ਭਾਰਤ ਦਾ ਰੋਸ਼ਨ ਹੋਇਆ ਹੈ।

ਸਮੁੱਚੀ ਮਾਨਵਤਾ ਲਈ ਨਿਸ਼ਕਾਮ ਸਿਹਤ ਸੇਵਾਵਾਂ ਦਾ ਪ੍ਰਤੀਕ ਪਿੱਛੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਦੀਪ ਸਿੰਘ ਕਾਲਕਾ ਦੀ ਨਵੀਂ ਸੋਚ ,ਉਤਸ਼ਾਹ ਅਤੇ ਪ੍ਰੇਰਣਾ ਦਾ ਸਰੋਤ ਹੈ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿਰਫ ਧਾਰਮਿਕ ਹੀ ਨਹੀਂ, ਸਗੋਂ ਸਮਾਜਿਕ ਅਤੇ ਸਿਹਤ ਖੇਤਰ ਵਿੱਚ ਵੀ ਆਪਣੇ ਵੱਡੇ ਯਤਨਾਂ ਰਾਹੀਂ ਨਵੀਂ ਮਿਸਾਲ ਕਾਇਮ ਕੀਤੀ ਹੈ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਏ ਜਾ ਰਹੇ ਹਸਪਤਾਲ, ਮੁਫ਼ਤ ਦਵਾਈਆਂ, ਲੰਗਰ ਸੇਵਾਵਾਂ, ਐਂਬੂਲੈਂਸ ਸਹੂਲਤਾਂ ਅਤੇ ਰੋਗੀਆਂ ਲਈ ਵਿਸ਼ੇਸ਼ ਸਹਾਇਤਾ ਪ੍ਰੋਗਰਾਮ-ਇਹ ਸਭ ਵੱਡੇ ਪੱਧਰ 'ਤੇ ਲੋਕਾਂ ਦੀ ਭਲਾਈ ਲਈ ਸਮਰਪਿਤ ਹਨ।

ਇਹ ਯਤਨ ਨਾ ਸਿਰਫ਼ ਦਿੱਲੀ, ਸਗੋਂ ਪੂਰੇ ਦੇਸ਼ ਵਿੱਚ ਸਮਾਜਿਕ ਭਲਾਈ ਲਈ ਪ੍ਰੇਰਣਾਦਾਇਕ ਨਮੂਨਾ ਬਣ ਚੁੱਕੇ ਹਨ, ਜਿੱਥੇ ਹਰ ਵਰਗ ਦੇ ਲੋਕਾਂ ਨੂੰ ਲਾਭ ਮਿਲ ਰਿਹਾ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਹ ਅਦੁੱਤੀ ਸੇਵਾ,ਸਮਾਜ ਵਿੱਚ ਨਵੀਂ ਉਮੀਦ ਅਤੇ ਵਿਸ਼ਵਾਸ ਦੀ ਚਾਨਣ ਵਾਂਗ ਚਮਕ ਰਹੀ ਹੈ, ਜੋ ਸੱਚੀ ਸੇਵਾ ਅਤੇ ਮਨੁੱਖਤਾ ਦੀ ਮਿਸਾਲ ਹੈ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਰਤ ਦੇਸ਼ ਵਿੱਚ ਇੱਕ ਸੰਸਥਾ ਹੈ,ਜ਼ੋ ਦਿੱਲੀ ਸਿੱਖ ਗੁਰਦੁਆਰਾ ਐਕਟ, 1971 ਦੇ ਅਧੀਨ ਕੰਮ ਕਰ ਰਹੀ ਹੈ, ਜੋ ਕਿ ਭਾਰਤ ਦੀ ਪਾਰਲੀਮੈਂਟ ਵੱਲੋਂ ਲਾਗੂ ਕੀਤਾ ਗਿਆ ਇੱਕ ਕਾਨੂੰਨ ਹੈ।* *ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਸ਼ਹਿਰ ਵਿੱਚ ਗੁਰਦੁਆਰਿਆਂ,ਸਿੱਖ ਧਾਰਮਿਕ ਸਥਾਨਾਂ ਦੇ ਪ੍ਰਬੰਧਨ ਲਈ ਜ਼ਿੰਮੇਂਵਾਰ ਹੈ। ਇਹ ਦਿੱਲੀ ਵਿੱਚ ਵੱਖ-ਵੱਖ ਵਿਦਿਅਕ ਸੰਸਥਾਵਾਂ, ਹਸਪਤਾਲਾਂ, ਬਿਰਧ ਘਰਾਂ, ਲਾਇਬ੍ਰੇਰੀਆਂ ਅਤੇ ਹੋਰ ਚੈਰੀਟੇਬਲ ਸੰਸਥਾਵਾਂ ਦਾ ਪ੍ਰਬੰਧਨ ਵੀ ਕਰਦੀ ਹੈ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਵਡਮੁੱਲਾ ਯੋਗਦਾਨ ਪਾ ਰਹੀ ਹੈ,ਇਸ ਵਿੱਚ ਵਿਸ਼ੇਸ਼ ਕਰਕੇ ਗਰੀਬ ਅਤੇ ਕਮਜ਼ੋਰ ਵਰਗਾਂ ਲਈ ਮੁਫ਼ਤ ਜਾਂ ਘੱਟ ਕੀਮਤ 'ਤੇ ਬਿਮਾਰੀਆਂ ਦੇ ਇਲਾਜ ਦੀ ਸਹੂਲਤ ਮੁਹੱਈਆ ਕਰਵਾਕੇ। ਅਜ ਤੱਕ ਲਗਭਗ 50000 ਸੀ.ਟੀ. ਸਕੈਨ 50 ਰੁਪਏ ਪ੍ਰਤੀ ਅਤੇ 60000 ਐਮ.ਆਰ.ਆਈ 50 ਰੁਪਏ ਪ੍ਰਤੀ ਦੀ ਲਾਗਤ ਨਾਲ ਕੀਤੇ ਜਾ ਚੁੱਕੇ ਹਨ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਅਨੁਸਾਰ ਕਮੇਟੀ ਵੱਲੋਂ ਸਮੁੱਚੀ ਮਨੁੱਖਤਾ ਦੀ ਭਲਾਈ ਲਈ ਨਿਸ਼ਕਾਮ ਸੇਵਾ ਦੀ ਲੜੀ ਵਿੱਚ ਹਮੇਸ਼ਾ ਅਣਥੱਕ ਯਤਨਾਂ ਕੀਤੇ ਜਾਂਦੇ ਹਨ,ਹਾਲ ਹੀ ਵਿੱਚ ਇਸੇ ਉਦਮ ਨੂੰ ਅੱਗੇ ਤੋਰਦਿਆਂ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਕਈ ਹੋਰ ਪਹਿਲ ਕਦਮੀਆਂ ਆਰੰਭੀਆਂ ਗਈਆਂ ਹਨ,ਜਿਸ ਦੇ ਸਾਰਥਕ ਨਤੀਜੇ ਭਵਿੱਖ ਵਿੱਚ ਸਾਹਮਣੇ ਆਉਣਗੇ।

ਗੁਰਦੁਆਰਾ ਬੰਗਲਾ ਸਾਹਿਬ ਵਿਖੇ ਪੀਈਟੀ ਸਕੈਨ ਸੈਂਟਰ ਸ਼ੁਰੂ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸਥਿਤ ਗੁਰੂ ਹਰਕਿਸ਼ਨ ਪੋਲੀਕਲੀਨਿਕ ਵਿੱਚ (PET SCAN ) ਪੀਈਟੀ ਸਕੈਨ ਸੈਂਟਰ ਨੂੰ ਸਮਰਪਿਤ ਕੀਤਾ। ਕੈਂਸਰ ਦੀ ਬਿਮਾਰੀ ਦੀ ਜਲਦੀ ਪਹਿਚਾਣ ਅਤੇ ਇਲਾਜ ਲਈ ਬਣਾਏ ਗਏ ਇਹ ਸਕੈਨ ਸੈਂਟਰ 6 ਜੂਨ,2025 ਨੂੰ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਹੈ ਪੀਈਟੀ ਸਕੈਨ ਸੈਂਟਰ ਦੀ ਸ਼ੁਰੂਆਤ 21ਵੀਂ ਸਦੀ ਦੇ ਉਹਨਾਂ ਸ਼ਹੀਦਾਂ ਨੂੰ ਵੀ ਸਮਰਪਿਤ ਹੈ ਜੋ ਜ਼ੁਲਮ ਅਤੇ ਤਾਨਾਸ਼ਾਹੀ ਦੇ ਕਾਰਨ ਸ਼ਹੀਦ ਹੋਏ।

ਸਰਦਾਰ ਹਰਮੀਤ ਸਿੰਘ ਕਾਲਕਾ ਅਨੁਸਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਸਾਹਿਬਾਨਾਂ ਦੇ ਦੱਸੇ ਰਾਹ ਉੱਤੇ ਚੱਲਦੇ ਹੋਏ ਮਨੁੱਖਤਾ ਦੀ ਸੇਵਾ ਕਰ ਰਹੀ ਹੈ ਅਤੇ ਕਮੇਟੀ ਸੰਸਾਰ ਨੂੰ ਇਹ ਸਾਫ਼ ਸੁਨੇਹਾ ਦੇਣਾ ਚਾਹੁੰਦੀ ਹਾਂ ਕਿ ਸਿੱਖ ਕੌਮ ਇੱਕ ਅਮਨ ਪਸੰਦ ਅਤੇ ਧਾਰਮਿਕ ਰੂਪ ਵਿੱਚ ਨਿਰਪੱਖ ਭਾਈਚਾਰਾ ਹੈ ਜੋ ਦੁੱਖ ਸਹਿ ਕੇ ਵੀ ਮਨੁੱਖਤਾ ਦੀ ਸੇਵਾ ਲਈ ਆਪਣਾ ਜੀਵਨ ਸਮਰਪਿਤ ਕਰ ਦਿੰਦਾ ਹੈ"।

ਸਰਦਾਰ ਹਰਮੀਤ ਸਿੰਘ ਕਾਲਕਾ ਅਨੁਸਾਰ ਇਸ ਪੀਈਟੀ ਸਕੈਨ ਦੀ ਕੀਮਤ ਬਹੁਤ ਘੱਟ ਰੱਖੀ ਗਈ ਹੈ, ਸਿਰਫ਼ ਟੈਸਟ ਕਰਨ ਵਿੱਚ ਆਉਣ ਵਾਲਾ ਖ਼ਰਚਾ ਹੀ ਮਰੀਜ਼ ਤੋਂ ਲਿਆ ਜਾਂਦਾ ਹੈ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਹਿਗੁਰੂ ਅੱਗੇ ਅਰਦਾਸ ਕਰਦੀ ਹੈ ਕਿ ਕਿਸੇ ਵੀ ਪਰਿਵਾਰ ਨੂੰ ਇਹ ਸਹੂਲਤ ਲੈਣ ਦੀ ਲੋੜ ਨਾ ਪਏ, ਕਿਉਂਕਿ ਕੈਂਸਰ ਦੇ ਰੋਗ ਦੀ ਪਛਾਣ ਹੋਣ 'ਤੇ ਪਰਿਵਾਰ ਤੇ ਦੁੱਖ ਦਾ ਪਹਾੜ ਟੁੱਟ ਪੈਂਦਾ ਹੈ । ਇਹ ਸਹੂਲਤ ਹਰ ਕਿਸੇ ਲਈ ਉਪਲਬਧ ਹੋਵੇਗੀ, ਭਾਵੇਂ ਉਹ ਕਿਸੇ ਵੀ ਧਰਮ ਜਾਂ ਜਾਤੀ ਨਾਲ ਸਬੰਧਤ ਹੋਣ।

ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਬਾ ਬਚਨ ਸਿੰਘ ਅਤੇ ਬਾਬਾ ਸਤਨਾਮ ਸਿੰਘ ਕਾਰ ਸੇਵਾ ਵਾਲਿਆਂ ਦਾ ਧੰਨਵਾਦੀ ਹੈ, ਜਿਨ੍ਹਾਂ ਨੇ ਪੀਈਟੀ ਸਕੈਨ ਸੈਂਟਰ ਦੀ ਇਮਾਰਤ ਤਿਆਰ ਕੀਤੀ। ਇਸ ਸਕੈਨ ਮਸ਼ੀਨ ਦੀ ਕੀਮਤ 10 ਕਰੋੜ ਰੁਪਏ ਹੈ ਜੋ ਕਿ ਇੱਕ ਗੁਰੂ ਘਰ ਦੇ ਪ੍ਰੇਮੀ ਪਰਿਵਾਰ ਵੱਲੋਂ ਦਾਨ ਕੀਤੀ ਗਈ ਹੈ।

ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਮੌਜੂਦਾ ਦਿੱਲੀ ਸਰਕਾਰ ਵਿੱਚ ਕੈਬਨਿਟ ਮੰਤਰੀ ਐੱਸ. ਮਨਜਿੰਦਰ ਸਿੰਘ ਸਿਰਸਾ ਦੀ ਵੀ ਸ਼ਲਾਘਾ ਕੀਤੀ, ਜਿਨ੍ਹਾਂ ਦੇ ਕਾਰਜਕਾਲ ਦੌਰਾਨ ਪੋਲੀਕਲੀਨਿਕ ਵਿੱਚ ਮੁਫ਼ਤ ਡਾਇਲਿਸਿਸ, ਘੱਟ ਲਾਗਤ ਵਾਲੀ ਐਮਆਰਆਈ ਅਤੇ ਹੋਰ ਟੈਸਟਾਂ ਦੀ ਸੇਵਾ ਸ਼ੁਰੂ ਹੋਈ ਸੀ। ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਵੀ ਪੋਲੀਕਲਿਨਿਕ ਵਿੱਚ ਦਿੱਤੀ ਜਾ ਰਹੀ ਇਹ ਸਹੂਲਤ ਮਨੁੱਖਤਾ ਦੀ ਸੇਵਾ ਲਈ ਬਹੁਤ ਮਹੱਤਵਪੂਰਨ ਯੋਗਦਾਨ ਹੈ।

ਬਾਲਾ ਸਾਹਿਬ ਹਸਪਤਾਲ ਦਿੱਲੀ ਵਾਸੀਆਂ ਨੂੰ ਸਮਰਪਿਤ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ 13 ਜੂਨ ਨੂੰ ਗੁਰਦੁਆਰਾ ਬਾਲਾ ਸਾਹਿਬ ਵਿਖੇ 'ਅਰਦਾਸ' ਕਰਕੇ 50 ਬਿਸਤਰਿਆਂ ਵਾਲਾ ਗੁਰੂ ਹਰਕ੍ਰਿਸ਼ਨ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਐਂਡ ਰਿਸਰਚ ਨੂੰ ਲੋਕਾਂ ਨੂੰ ਸਮਰਪਿਤ ਕੀਤਾ।

ਸਰਦਾਰ ਹਰਮੀਤ ਸਿੰਘ ਕਾਲਕਾ ਅਨੁਸਾਰ ਇਹ ਹਸਪਤਾਲ ਵਿਸ਼ਵ-ਪੱਧਰੀ ਆਧੁਨਿਕ ਸਹੂਲਤਾਂ ਨਾਲ ਲੈਸ ਹੋਏਗਾ ਪਰ ਇਲਾਜ ਦੇ ਖਰਚ ਸਰਕਾਰੀ ਹਸਪਤਾਲਾਂ ਦੇ ਬਰਾਬਰ ਰੱਖੇ ਗਏ ਹਨ। ਇਸ ਹਸਪਤਾਲ ਦੀ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਇਸ ਹਸਪਤਾਲ ਵਿੱਚ ਓ.ਪੀ.ਡੀ. ਮੁਫ਼ਤ ਦਿਤੀ ਜਾਵੇਗੀ।ਇਸ ਹਸਪਤਾਲ ਵਿੱਚ ਜਿਹੜੇ ਫੈਜੀਸੀਅਨ, ਡਾਕਟਰ ਇਥੇ ਸੇਵਾਵਾਂ ਨਿਭਾਉਣਗੇ। ਉਨ੍ਹਾਂ ਦੀਆਂ ਫੀਸਾਂ ਕਿਸੇ ਨੂੰ ਨਹੀਂ ਦੇਣੀਆਂ,ਪਰ ਇਸ ਤੋਂ ਬਾਅਦ ਜੇਕਰ ਕੋਈ ਮੈਡੀਕਲ ਖਰਚੇ ਜਾਂ ਦਵਾਈਆਂ ਦੀ ਲੋੜ ਪੈਂਦੀਆਂ ਹਨ,ਜ਼ੋ ਕਿ ਬਹੁਤ ਹੀ ਰਿਆਇਤੀ ਕੀਮਤ ਤੇ ਦਿਤੀਆਂ ਜਾਣ ਗਈਆਂ,ਜੋ ਕਿ ਦਿੱਲੀ ਵਿੱਚ ਪਹਿਲਾਂ ਤੋਂ ਹੀ ਬਾਲਾ ਸਾਹਿਬ ਦਵਾਖਾਨਿਆਂ ਵਿਚ ਦਿਤੀਆਂ ਜਾ ਰਹੀਆਂ ਹਨ।ਇਸ ਹਸਪਤਾਲ ਵਿੱਚ ਸ਼ਾਇਦ ਹੀ ਕੋਈ ਅਜਿਹੀ ਬਿਮਾਰੀ ਹੋਵੇ ਜਿਸ ਦੇ ਡਾਕਟਰ ਅਤੇ ਸਲਾਹਕਾਰ ਨਾ ਹੋਣ।

ਇਸ ਹਸਪਤਾਲ ਵਿੱਚ ਨੇਫਰੋਲੋਜੀ, ਯੂਰੋਲੋਜੀ, ਗਾਈਨਕੋਲੋਜੀ, ਪੀਡੀਆਟ੍ਰਿਕਸ ਆਦਿ ਵਿਭਾਗ ਹਨ। ਇਸ ਤੋਂ ਇਲਾਵਾ ਦੋ ਆਈ.ਸੀ.ਯੂ., ਇੱਕ ਪੀਡੀਆਟ੍ਰਿਕਸ ਆਈ.ਸੀ.ਯੂ., ਨਵੀਨਤਮ ਸੀ.ਟੀ. ਸਕੈਨ ਅਤੇ ਅਲਟਰਾਸਾਊਂਡ ਸਹੂਲਤਾਂ ਅਤੇ ਵੱਖ-ਵੱਖ ਵਿਭਾਗਾਂ ਲਈ ਮਾਹਰ ਡਾਕਟਰ ਉਪਲਬਧ ਹਨ।

ਇਥੇ ਵਿਸ਼ੇਸ਼ ਤੌਰ ਤੇ ਦਸਿਆ ਜਾਂਦਾ ਹੈ ਕਿ ਸੰਨ 2019 ਵਿੱਚ ਜਦੋਂ ਸਰਦਾਰ ਮਨਜਿੰਦਰ ਸਿੰਘ ਸਿਰਸਾ ਕਮੇਟੀ ਦੇ ਪ੍ਰਧਾਨ ਸਨ ਅਤੇ ਸਰਦਾਰ ਹਰਮੀਤ ਸਿੰਘ ਕਾਲਕਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਬਣੇ, ਤਾਂ ਹਸਪਤਾਲ ਦੀ ਸ਼ੁਰੂਆਤ ਲਈ ਯਤਨ ਕੀਤੇ ਗਏ।"ਇੱਕ ਮੁਫ਼ਤ ਡਾਇਲਿਸਿਸ ਸੈਂਟਰ ਸ਼ੁਰੂ ਕੀਤਾ ਗਿਆ ਸੀ। ਕਮੇਟੀ ਦੇ ਰਿਕਾਰਡ ਅਨੁਸਾਰ ਹੁਣ ਤੱਕ 90,000 ਡਾਇਲਿਸਿਸ ਬਿਲਕੁਲ ਮੁਫਤ ਕੀਤੇ ਗਏ ਹਨ।ਹਸਪਤਾਲ ਵਿੱਚ ਕੋਈ ਬਿੱਲਿੰਗ ਕਾਊਂਟਰ ਨਹੀਂ ਹੈ। ਕੋਵਿਡ-19 ਮਹਾਂਮਾਰੀ ਦੀ ਤੀਜੀ ਲਹਿਰ ਦੌਰਾਨ ਇਸ ਹਸਪਤਾਲ ਵਿੱਚ ਇੱਕ ਪੈਂਡੇਮਿਕ ਵਿੰਗ ਬਣਾਇਆ ਗਿਆ ਸੀ ।

ਕਮੇਟੀ ਵੱਲੋਂ ਕਾਰ ਸੇਵਾ ਵਾਲੇ ਬਾਬਾ ਜੀ - ਬਾਬਾ ਬਚਨ ਸਿੰਘ ਜੀ, ਬਾਬਾ ਸਤਨਾਮ ਸਿੰਘ ਜੀ ਅਤੇ ਬਾਬਾ ਸੁਰਿੰਦਰ ਸਿੰਘ ਜੀ ਨੂੰ ਸ਼ੁਕਰਾਨਾ ਪ੍ਰਗਟਾਇਆ ਅਤੇ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਦਾਅਵਾ ਕੀਤਾ ਕਿ ਇਹ ਹਸਪਤਾਲ ਦੀ ਸੇਵਾ ਵਿਸ਼ਵ-ਪੱਧਰੀ ਹੋਏਗੀ,ਪਰ ਚਾਰਜ ਸਰਕਾਰੀ ਹਸਪਤਾਲਾਂ ਦੇ ਬਰਾਬਰ ਹੋਣਗੇ।

ਸਰਦਾਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਵਰਤਮਾਨ ਕਮੇਟੀ ਵੱਲੋਂ ਭਾਰਤ ਸਰਕਾਰ ਵੱਲੋਂ ਲਾਗੂ ਆਯੁਸ਼ਮਾਨ ਸਕੀਮ ਦੇ ਫਾਇਦੇ ਹਸਪਤਾਲ ਲਈ ਲਾਗੂ ਕਰਨ ਲਈ ਵੀ ਪ੍ਰੀਕਿਆ ਸ਼ੁਰੂ ਕੀਤੀ ਗਈ ਹੈ, ਤਾਂ ਜੋ ਹੋਰ ਵਧੇਰੇ ਲੋਕ ਇਲਾਜ ਲੈ ਸਕਣ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀ ਮਾਨਵਤਾ ਦੀ ਭਲਾਈ ਲਈ ਨਿਸ਼ਕਾਮ ਸੇਵਾ ਦੀ ਲੜੀ ਦੀ ਪਹਿਲਕਦਮੀਆਂ ਦੀ ਸਫਲਤਾ ਬਾਰੇ ਗੱਲ ਕਰਦਿਆਂ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਅਹੁਦੇਦਾਰਾਂ, ਕਮੇਟੀ ਦੇ ਸਾਰੇ ਮੈਂਬਰਜ਼,ਹਸਪਤਾਲਾਂ ਵਿੱਚ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਸਾਰੇ, ਡਾਕਟਰਾਂ ,ਸਟਾਫ ਅਤੇ ਦਿਲੀ ਦੀ ਸੰਗਤ ਵੱਲੋਂ ਉਨ੍ਹਾਂ ਨੂੰ ਦਿਤੇ ਜਾਂਦੇ ਸਹਿਯੋਗ ਲਈ ਧੰਨਵਾਦੀ ਹਨ, ਜਿਨ੍ਹਾਂ ਦੇ ਸਹਿਯੋਗ ਅਤੇ ਪੂਰਨ ਵਿਸ਼ਵਾਸ ਸਦਕਾ ਹੀ ਉਹ ਸਮੁੱਚੀ ਮਾਨਵਤਾ ਦੀ ਭਲਾਈ ਲਈ ਨਿਸ਼ਕਾਮ ਸੇਵਾ ਕਰਨ ਦੇ ਸਮਰੱਥ ਹੋਏ ਹਨ। ਉਨ੍ਹਾਂ ਵਾਹਿਗੁਰੂ ਜੀ ਅੱਗੇ ਵੀ ਅਰਦਾਸ ਹੈ ਕਿ ਵਰਤਮਾਨ ਕਮੇਟੀ ਤੇ ਹਮੇਸ਼ਾ ਆਪਣਾ ਆਸ਼ੀਰਵਾਦ ਅਤੇ ਬਲ ਬਖਸ਼ਣ ਤਾਂ ਜ਼ੋ ਕਮੇਟੀ ਭਵਿੱਖ ਵਿੱਚ ਵੀ ਸਮੁੱਚੀ ਮਾਨਵਤਾ ਦੀ ਭਲਾਈ ਲਈ ਨਿਸ਼ਕਾਮ ਠੋਸ ਯਤਨ ਸਫ਼ਲ ਬਣਾਏ ਜਿਸ ਨਾਲ ਮਨੁੱਖਤਾ ਦੀ ਵਧ ਤੋਂ ਵਧ ਸੇਵਾ ਹੋ ਸਕੇ।

 
 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕੀਤੇ ਗਏ BKI ਕਾਰਕੁਨਾਂ ਤੋਂ ਹੈਂਡ ਗ੍ਰਨੇਡ ਬਰਾਮਦ ਕੀਤਾ

ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕੀਤੇ ਗਏ BKI ਕਾਰਕੁਨਾਂ ਤੋਂ ਹੈਂਡ ਗ੍ਰਨੇਡ ਬਰਾਮਦ ਕੀਤਾ

पंजाब में घर पर गलती से गोली चलने से 14 वर्षीय लड़के की मौत

पंजाब में घर पर गलती से गोली चलने से 14 वर्षीय लड़के की मौत

ਪੰਜਾਬ ਵਿੱਚ ਘਰ ਵਿੱਚ ਅਚਾਨਕ ਗੋਲੀਬਾਰੀ ਵਿੱਚ 14 ਸਾਲਾ ਲੜਕੇ ਦੀ ਮੌਤ

ਪੰਜਾਬ ਵਿੱਚ ਘਰ ਵਿੱਚ ਅਚਾਨਕ ਗੋਲੀਬਾਰੀ ਵਿੱਚ 14 ਸਾਲਾ ਲੜਕੇ ਦੀ ਮੌਤ

ਮਾਤਾ ਗੁਜਰੀ ਕਾਲਜ ਦੇ ਪੱਤਰਕਾਰੀ ਵਿਭਾਗ ਵੱਲੋਂ ਕਰਵਾਏ ਗਏ ਰਚਨਾਤਮਕ ਲੇਖਣ ਮੁਕਾਬਲੇ 

ਮਾਤਾ ਗੁਜਰੀ ਕਾਲਜ ਦੇ ਪੱਤਰਕਾਰੀ ਵਿਭਾਗ ਵੱਲੋਂ ਕਰਵਾਏ ਗਏ ਰਚਨਾਤਮਕ ਲੇਖਣ ਮੁਕਾਬਲੇ 

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਨੇ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਨੇ "ਐਨਸੀਏਐਚਪੀ 2021 ਐਕਟ ਅਤੇ ਇਸਦੇ ਪ੍ਰਭਾਵ ਦੀ ਸਮਝ" ਵਿਸ਼ੇ 'ਤੇ ਕਰਵਾਇਆ ਸੈਮੀਨਾਰ

18 ਤੋਂ 23 ਅਗਸਤ ਤੱਕ ਚਲਾਇਆ ਜਾ ਰਿਹੈ ਵਿਸ਼ੇਸ਼ ਟੀਕਾਕਰਨ ਅਭਿਆਨ : ਡਾ. ਦਵਿੰਦਰਜੀਤ ਕੌਰ

18 ਤੋਂ 23 ਅਗਸਤ ਤੱਕ ਚਲਾਇਆ ਜਾ ਰਿਹੈ ਵਿਸ਼ੇਸ਼ ਟੀਕਾਕਰਨ ਅਭਿਆਨ : ਡਾ. ਦਵਿੰਦਰਜੀਤ ਕੌਰ

ਦੇਸ਼ ਭਗਤ ਹਸਪਤਾਲ ਵੱਲੋਂ ਸਿਹਤ ਸਹੂਲਤਾਂ ਨੂੰ ਹੋਰ ਬਿਹਤਰ ਬਣਾਉਣ ਲਈ ਹਾਈ ਪਾਵਰ ਲੇਜ਼ਰ ਥੈਰੇਪੀ ਯੂਨਿਟ ਦਾ ਉਦਘਾਟਨ 

ਦੇਸ਼ ਭਗਤ ਹਸਪਤਾਲ ਵੱਲੋਂ ਸਿਹਤ ਸਹੂਲਤਾਂ ਨੂੰ ਹੋਰ ਬਿਹਤਰ ਬਣਾਉਣ ਲਈ ਹਾਈ ਪਾਵਰ ਲੇਜ਼ਰ ਥੈਰੇਪੀ ਯੂਨਿਟ ਦਾ ਉਦਘਾਟਨ 

ਸ਼ਰਧਾ ਨਾਲ ਮਨਾਈ ਗਈ ਸ਼੍ਰੀ ਬਾਬਾ ਬੁੱਧ ਦਾਸ ਜੀ ਦੀ 58ਵੀਂ ਸਲਾਨਾ ਬਰਸੀ

ਸ਼ਰਧਾ ਨਾਲ ਮਨਾਈ ਗਈ ਸ਼੍ਰੀ ਬਾਬਾ ਬੁੱਧ ਦਾਸ ਜੀ ਦੀ 58ਵੀਂ ਸਲਾਨਾ ਬਰਸੀ

ਜ਼ਿਲਾ ਹਸਪਤਾਲ 'ਚ 'ਮਨਾਇਆ ਆਜ਼ਾਦੀ ਦਿਵਸ 

ਜ਼ਿਲਾ ਹਸਪਤਾਲ 'ਚ 'ਮਨਾਇਆ ਆਜ਼ਾਦੀ ਦਿਵਸ 

ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਤੀਆਂ ਦਾ ਤਿਉਹਾਰ 

ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਤੀਆਂ ਦਾ ਤਿਉਹਾਰ