ਨਾਭਾ 26 ਜੂਨ (ਵਰਿੰਦਰ ਵਰਮਾ)
ਪੰਜਾਬ ਦੀ ਨੌਜਵਾਨ ਪੀੜੀ ਨੂੰ ਨਸ਼ੇ ਦੀ ਦਲ ਦਲ ਵਿੱਚ ਧੱਕੇਲਣ ਦੇ ਲਈ ਪਹਿਲਾਂ ਵਿਅਕਤੀਆਂ ਵੱਲੋਂ ਵੱਡੇ ਪੱਧਰ ਤੇ ਨਸ਼ਾ ਤਸਕਰੀ ਦਾ ਕੰਮ ਕੀਤਾ ਜਾ ਰਿਹਾ ਸੀ ਅਤੇ ਹੁਣ ਨਸੇ ਤਸਕਰੀ ਦੇ ਧੰਦੇ ਵਿੱਚ ਔਰਤਾਂ ਵੀ ਸ਼ਾਮਿਲ ਹੋ ਚੁੱਕੀਆਂ ਹਨ, ਔਰਤਾਂ ਵੱਲੋਂ ਲਗਾਤਾਰ ਚਿੱਟੇ ਦੀ ਤਸਕਰੀ ਕਰਕੇ ਨੌਜਵਾਨ ਪੀੜੀ ਨੂੰ ਬਰਬਾਦ ਕੀਤਾ ਜਾ ਰਿਹਾ ਹੈ। ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਲਗਾਤਾਰ ਸਿਕੰਜਾ ਕਸਿਆ ਜਾ ਰਿਹਾ ਹੈ। ਜਿਸ ਦੇ ਤਹਿਤ ਨਾਭਾ ਸਦਰ ਪੁਲਿਸ ਦੇ ਅਧੀਨ ਆਉਂਦੀ ਪਿੰਡ ਗਲਵੱਟੀ ਚੌਂਕੀ ਦੀ ਇੰਚਾਰਜ ਨਵਦੀਪ ਕੌਰ ਵੱਲੋਂ 2 ਔਰਤਾਂ ਕੋਲੋਂ 10 ਗ੍ਰਾਮ ਚਿੱਟਾ ਬਰਾਮਦ ਕਰਕੇ ਜੇਲ ਦੀਆਂ ਸਲਾਖਾਂ ਪਿੱਛੇ ਪਹੁੰਚਾ ਦਿੱਤਾ ਹੈ। ਇਹਨਾਂ ਔਰਤਾਂ ਦੇ ਖਿਲਾਫ ਪਹਿਲਾਂ ਵੀ ਨਸ਼ਾ ਤਸਕਰੀ ਦੇ ਕਰੀਬ 4-4 ਮਾਮਲੇ ਦਰਜ ਹਨ। ਇਹ ਦੋਵੇਂ ਔਰਤਾਂ ਨਾਭਾ ਬਲਾਕ ਦੇ ਪਿੰਡ ਰੋਹਟੀ ਛੰਨਾ ਦੀਆਂ ਰਹਿਣ ਵਾਲੀਆਂ ਨੇ ਜਿਨਾਂ ਦੀ ਪਹਿਚਾਣ ਪਰਮਜੀਤ ਕੌਰ ਅਤੇ ਬਿਮਲਾ ਵਜੋਂ ਹੋਈ ਹੈ। ਇਸ ਮੌਕੇ ਤੇ ਗਲਵੱਟੀ ਪੁਲਿਸ ਚੌਂਕ ਇੰਚਾਰਜ ਮੈਡਮ ਨਵਦੀਪ ਕੌਰ ਨੇ ਦੱਸਿਆ ਕਿ ਇਹ 10 ਗ੍ਰਾਮ ਚਿੱਟਾ ਲੈ ਕੇ ਗਾਹਕਾਂ ਦੀ ਉਡੀਕ ਵਿੱਚ ਸਨ ਅਤੇ ਇਹਨਾਂ ਨੂੰ ਮੌਕੇ ਤੇ ਹੀ 10 ਗ੍ਰਾਮ ਚਿੱਟੇ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਹੈ, ਉਹਨਾਂ ਦੱਸਿਆ ਕਿ ਇਹਨਾਂ ਤੇ ਪਹਿਲਾਂ ਵੀ ਨਸ਼ਾ ਤਸਕਰੀ ਦੇ ਚਾਰ ਚਾਰ ਮਾਮਲੇ ਦਰਜ ਹਨ। ਉਹਨਾਂ ਨੇ ਸਖਤ ਹਦਾਇਤ ਨਸ਼ਾ ਤਸਕਰਾਂ ਨੂੰ ਦਿੰਦੇ ਹੋਏ ਕਿਹਾ ਕਿ ਜੇਕਰ ਕੋਈ ਵੀ ਨਸਾ ਤਸਕਰੀ ਦਾ ਧੰਦਾ ਕਰਦੇ ਹੋਏ ਫੜਿਆ ਗਿਆ ਪੁਲਿਸ ਵੱਲੋਂ ਉਸ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਅਤੇ ਉਨਾਂ ਨੂੰ ਜੇਲ ਦੀਆਂ ਸਲਾਖਾਂ ਪਿੱਛੇ ਪਹੁੰਚਾਇਆ ਜਾਵੇਗਾ।