ਸ੍ਰੀ ਫ਼ਤਹਿਗੜ੍ਹ ਸਾਹਿਬ/30
(ਰਵਿੰਦਰ ਸਿੰਘ ਢੀਂਡਸਾ)
ਜ਼ਿਲ੍ਹੇ ਦੇ ਪਿੰਡ ਕਪੂਰਗੜ੍ਹ ਨਾਲ ਸਬੰਧਿਤ ਉੱਘੇ ਸਮਾਜ ਸੇਵਕ ਐਡਵੋਕੇਟ ਤੀਰਥ ਕਪੂਰਗੜ੍ਹ ਦੀ ਸਵਰਗਵਾਸੀ ਮਾਤਾ ਸਵਰਨ ਕੌਰ ਜੋ ਬੀਤੇ ਦਿਨੀਂ ਪ੍ਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ।ਮਾਤਾ ਸਵਰਨ ਕੌਰ ਦੀ ਯਾਦ ਵਿੱਚ ਪਿੰਡ ਕਪੂਰਗੜ੍ਹ ਨੂੰ ਰਾਜ ਸਭਾ ਮੈਂਬਰ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਵੱਲੋਂ ਅੱਗ ਬੁਝਾਓ ਪ੍ਰਣਾਲੀ ਨਾਲ ਲੈਸ 5000 ਲੀਟਰ ਪਾਣੀ ਦੀ ਸਮਰੱਥਾ ਵਾਲਾ ਸਟੀਲ ਵਾਟਰ ਟੈਂਕਰ ਦੇਣ ਦਾ ਐਲਾਨ ਕੀਤਾ ਸੀ।ਜੋ ਕਿ ਅੱਜ ਪੰਚਾਇਤ ਰਾਹੀਂ ਤਿਆਰ ਕਰਵਾ ਕੇ ਇਸ ਸਟੀਲ ਵਾਟਰ ਟੈਂਕਰ ਨੂੰ ਐਡਵੋਕੇਟ ਤੀਰਥ ਸਿੰਘ ਕਪੂਰਗੜ੍ਹ ਵੱਲੋਂ ਪਿੰਡ ਕਪੂਰਗੜ੍ਹ ਦੇ ਵਾਸੀਆਂ ਤੇ ਗ੍ਰਾਮ ਪੰਚਾਇਤ ਨੂੰ ਸਮਰਪਿਤ ਕਰ ਦਿੱਤਾ ਗਿਆ।