ਤਰਨਤਾਰਨ, 1 ਨਵੰਬਰ
ਤਰਨਤਾਰਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਦੇ ਸਬੰਧ ਵਿੱਚ ਪਿੰਡ ਭੋਜੀਆਂ ਵਿਖੇ ਹੋਈ ਇੱਕ ਪ੍ਰਭਾਵਸ਼ਾਲੀ 'ਲੋਕ ਮਿਲਣੀ' ਵਿੱਚ ਆਮ ਆਦਮੀ ਪਾਰਟੀ ਨੂੰ ਪਿੰਡ ਦੇ ਲੋਕਾਂ ਵਲੋਂ ਭਰਵਾਂ ਸਮਰਥਨ ਮਿਲਿਆ। ਇਹ ਮੀਟਿੰਗ ਸਥਾਨਕ ਆਗੂ ਹਰਪ੍ਰੀਤ ਸਿੰਘ ਜੀ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਈ ਗਈ।
ਇਸ 'ਲੋਕ ਮਿਲਣੀ' ਦੌਰਾਨ ਪਿੰਡ ਵਾਸੀਆਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ ਅਤੇ 'ਆਪ' ਉਮੀਦਵਾਰ ਹਰਮੀਤ ਸਿੰਘ ਸੰਧੂ ਨੂੰ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ। ਪਿੰਡ ਵਾਸੀਆਂ ਦੇ ਇਸ ਭਰਵੇਂ ਸਮਰਥਨ ਨੇ ਮਾਹੌਲ ਨੂੰ ਬੇਹੱਦ ਉਤਸ਼ਾਹਜਨਕ ਬਣਾ ਦਿੱਤਾ।
ਆਪ ਆਗੂਆਂ ਨੇ ਕਿਹਾ ਕਿ ਅਸੀਂ ਤਰਨਤਾਰਨ ਦੀ ਸੰਗਤ ਵੱਲੋਂ ਸਾਡੇ ਉਮੀਦਵਾਰ ਹਰਮੀਤ ਸੰਧੂ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਦਿੱਤੇ ਗਏ ਵਿਸ਼ਵਾਸ ਦੇ ਤਹਿ ਦਿਲੋਂ ਧੰਨਵਾਦੀ ਹਾਂ। ਇਹ ਸਮਰਥਨ ਆਉਣ ਵਾਲੀ ਜ਼ਿਮਨੀ ਚੋਣ ਵਿੱਚ 'ਆਪ' ਦੀ ਵੱਡੀ ਜਿੱਤ ਦਾ ਸਪੱਸ਼ਟ ਸੰਕੇਤ ਹੈ।