ਸ੍ਰੀ ਫ਼ਤਹਿਗੜ੍ਹ ਸਾਹਿਬ/22 ਨਵੰਬਰ:
(ਰਵਿੰਦਰ ਸਿੰਘ ਢੀਂਡਸਾ)
ਸਮਾਜ ਵਿਗਿਆਨ ਵਿਭਾਗ, ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ ਵੱਲੋਂ 18 ਨਵੰਬਰ 2025 ਨੂੰ “ਸ਼੍ਰੀ ਗੁਰੂ ਤੇਗ ਬਹਾਦਰ ਜੀ: ਦ ਸੋਸ਼ਿਓਲੋਜੀ ਆਫ ਸੈਕਰਿਫਾਈਸ, ਸਪਿਰਿਚੁਐਲਟੀ ਐਂਡ ਸੋਸ਼ਲ ਜਸਟਿਸ” ਵਿਸ਼ੇ ‘ਤੇ ਅੰਤਰਰਾਸ਼ਟਰੀ ਸੈਮੀਨਾਰ ਆਯੋਜਿਤ ਕੀਤਾ ਗਿਆ। ਦੇਸ਼–ਵਿਦੇਸ਼ ਦੇ ਵਿਦਵਾਨਾਂ ਨੇ ਗੁਰੂ ਤੇਗ ਬਹਾਦਰ ਜੀ ਦੇ ਮਨੁੱਖਤਾ, ਧਾਰਮਿਕ ਆਜ਼ਾਦੀ ਅਤੇ ਸਮਾਜਕ ਨਿਆਂ ਦੇ ਸੰਦੇਸ਼ ‘ਤੇ ਚਾਨਣ ਪਾਇਆ। ਪ੍ਰੋਫੈਸਰ ਹਰਵਿੰਦਰ ਸਿੰਘ ਭੱਟੀ ਨੇ ਉਦਘਾਟਨੀ, ਜਦੋਂ ਕਿ ਫ੍ਰੈਂਕਫਰਟ ਯੂਨੀਵਰਸਿਟੀ ਦੇ ਪ੍ਰੋ. ਅਜੀਤ ਸਿੰਘ ਸਿਕੰਦ ਨੇ ਮੁੱਖ ਭਾਸ਼ਣ ਪੇਸ਼ ਕੀਤਾ। ਪ੍ਰੋ. ਗੁਰਮੀਤ ਸਿੰਘ ਸਿੱਧੂ ਤੇ ਪ੍ਰੋ. ਸੁਖਵਿੰਦਰ ਸਿੰਘ ਬਿਲਿੰਗ ਨੇ ਵੀ ਸੰਬੋਧਨ ਕੀਤਾ। ਵਾਈਸ–ਚਾਂਸਲਰ ਪ੍ਰੋ. ਪਰਿਤ ਪਾਲ ਸਿੰਘ ਨੇ ਸੈਮੀਨਾਰ ਦੀ ਪ੍ਰਸ਼ੰਸਾ ਕੀਤੀ। ਪ੍ਰੋਗ੍ਰਾਮ ਦੀ ਅਗਵਾਈ ਡਾ. ਨਵ ਸ਼ਗਨ ਦੀਪ ਕੌਰ ਵੱਲੋਂ ਕੀਤੀ ਗਈ।