ਸ੍ਰੀ ਫ਼ਤਹਿਗੜ੍ਹ ਸਾਹਿਬ/18 ਨਵੰਬਰ:
(ਰਵਿੰਦਰ ਸਿੰਘ ਢੀਂਡਸਾ)
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ ਦੇ ਖੇਤੀਬਾੜੀ ਵਿਭਾਗ ਨੇ ਖੇਤੀ ਵਿਰਾਸਤ ਮਿਸ਼ਨ ਦੇ ਸਹਿਯੋਗ ਨਾਲ ਰਸੋਈ ਬਾਗਬਾਨੀ ਉੱਤੇ ਇਕ-ਦਿਨਾ ਵਰਕਸ਼ਾਪਕਰਵਾਈ ਗਈ। ਯੂਨਿਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਪਰਿਤ ਪਾਲ ਸਿੰਘ ਅਤੇ ਡੀਨ ਪ੍ਰੋ. (ਡਾ.) ਸੁਖਵਿੰਦਰ ਸਿੰਘ ਬਿੱਲਿੰਗ ਨੇ ਕੁਦਰਤੀ ਖੁਰਾਕ ਤੇ ਸਥਾਈ ਖੇਤੀ ਪ੍ਰਣਾਲੀਆਂ ਦੀ ਮਹੱਤਤਾ ਉਤੇ ਰੋਸ਼ਨੀ ਪਾਈ। ਮੁੱਖ ਬੁਲਾਰਿਆਂ ਡਾ. ਜੇ.ਐਨ. ਭਾਟੀਆ ਅਤੇ ਪ੍ਰੋਗ੍ਰੈਸੀਵ ਕਿਸਾਨਾਂ ਨੇ ਜ਼ਹਿਰ-ਰਹਿਤ ਖੇਤੀ ਬਾਰੇ ਜਾਣਕਾਰੀ ਦਿੱਤੀ। ਅੰਤ ਵਿੱਚ ਖੇਤੀ ਫਾਰਮ ਵਿੱਚ ਪ੍ਰਯੋਗਾਤਮਕ ਸੈਸ਼ਨ ਵੀ ਕਰਵਾਇਆ ਗਿਆ।