Sunday, April 18, 2021 ePaper Magazine

Archive News of April 17, 2021

ਸੂਬੇ ਵਿਚ ਹੁਣ ਤੱਕ ਮੰਡੀਆਂ ਵਿਚ ਪਹੁੰਚੀ 86 ਫੀਸਦੀ ਕਣਕ ਦੀ ਕੀਤੀ ਖ਼ਰੀਦ-ਰਵੀ ਭਗਤ

ਕੋਵਿਡ-19 ਮਹਾਮਾਰੀ ਦੌਰਾਨ ਚੁਨੌਤੀਪੂਰਨ ਕੰਮ ਦੇ ਬਾਵਜੂਦ ਸੂਬੇ ਦੀਆਂ ਮੰਡੀਆਂ ਵਿਚ ਹੁਣ ਤੰਕ 29.65 ਲੱਖ ਮੀਟਿ੍ਰਕ ਟਨ ਕਣਕ ਦੀ ਆਮਦ ਹੋਈ ਹੈ, ਜਿਸ ਵਿਚੋਂ 25.61 ਲੱਖ ਮੀਟਿ੍ਰਕ ਟਨ, ਭਾਵ 86.37 ਫੀਸਦੀ ਦੀ ਖ਼ਰੀਦ ਸਿਰਫ ਇਕ ਹਫ਼ਤੇ ਦੇ ਅੰਦਰ ਕੀਤੀ ਗਈ ਹੈ। ਮੰਡੀ ਬੋਰਡ ਦੇ ਸਕੱਤਰ ਅਤੇ ਖ਼ੁਰਾਕ ਤੇ ਸਪਲਾਈ ਵਿਭਾਗ ਦੇ ਡਾਇਰੈਕਟਰ ਰਵੀ ਭਗਤ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲਾ ਸੰਗਰੂਰ 

18 ਸਾਲਾਂ ਬੀਐਸਸੀ ਵਿਦਿਆਰਥਣ ਨੇ ਕੀਤਾ ਸੁਸਾਈਡ 

ਇੱਥੇ ਬੀ.ਐੱਸ.ਸੀ. ਪਹਿਲੇ ਸਾਲ ਦੀ ਇਕ ਵਿਦਿਆਰਥਣ ਨੇ ਮੌਤ ਨੂੰ ਗਲੇ ਲਗਾ ਲਿਆ ਹੈ। ਉਹ ਆਪਣੇ ਘਰ ਫਾਹੇ ‘ਤੇ ਲਟਕਦੀ ਮਿਲੀ। ਮੌਕੇ 'ਤੇ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। ਮਾਮਲਾ ਸੈਕਟਰ-3 ਦਾ ਹੈ। ਸੂਚਨਾ ਮਿਲਦੇ ਹੀ ਸੈਕਟਰ-5 ਚੌਕੀ ਪੁਲੀਸ ਮੌਕੇ 'ਤੇ ਪਹੁੰਚ ਗਈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ। ਮ੍ਰਿਤਕਾ ਦੀ ਪਛਾਣ 18 ਸਾਲਾ ਜਯੋਤੀ ਵਾਸੀ ਸੈਕਟਰ-3 ਵਜੋਂ ਹੋਈ ਹੈ।

ਜ਼ਮਾਨਤ ਮਿਲਣ ਦੇ ਕੁਝ ਘੰਟਿਆਂ ਬਾਅਦ ਹੀ ਦੀਪ ਸਿੱਧੂ ਮੁੱੜ ਗਿਰਫ਼ਤਾਰ

ਦਿੱਲੀ ਦੀ ਤੀਸ ਹਜ਼ਾਰੀ ਕੋਰਟ ਤੋਂ ਲਾਲ ਕਿਲੇ 'ਤੇ ਝੰਡਾ ਲਹਿਰਾਉਣ ਦੇ ਦੋਸ਼ੀ ਦੀਪ ਸਿੱਧੂ ਨੂੰ ਜ਼ਮਾਨਤ ਮਿਲਣ ਤੋਂ ਕੁਝ ਘੰਟਿਆਂ ਬਾਅਦ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਸ਼ਨੀਵਾਰ ਦੁਪਹਿਰ ਨੂੰ ਤਿਹਾੜ ਜੇਲ੍ਹ ਜਾ ਕੇ ਗਿਰਫ਼ਤਾਰ ਕਰ ਲਿਆ। ਇਸ ਵਾਰ ਉਸ ਦੀ ਗਿਰਫ਼ਤਾਰੀ ਪੁਰਾਤੱਤਵ ਵਿਭਾਗ ਵੱਲੋਂ ਭੰਨ-ਤੋੜ ਦੀ ਸ਼ਿਕਾਇਤ ਦੇ ਮਾਮਲੇ ਵਿੱਚ ਕੀਤੀ ਗਈ ਹੈ।

ਧੋਨੀ ਸੀਐਸਕੇ ਟੀਮ ਦੀ ਧੜਕਣ : ਸਟੀਫਨ ਫਲੇਮਿੰਗ

ਚੇਨਈ ਸੁਪਰ ਕਿੰਗਜ਼ ਦੇ ਮੁੱਖ ਕੋਚ ਸਟੀਫਨ ਫਲੇਮਿੰਗ ਨੇ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਟੀਮ ਦੀ ਧੜਕਣ ਦੱਸਦਿਆਂ ਕਿਹਾ ਕਿ 200 ਮੈਚ ਖੇਡਣ ਦੇ ਬਾਵਜੂਦ ਵੀ ਖੇਡ ਅਤੇ ਫਰੈਂਚਾਇਜ਼ੀ ਪ੍ਰਤੀ ਉਨ੍ਹਾਂ ਦਾ ਰਵੱਈਆ ਨਹੀਂ ਬਦਲਿਆ ਹੈ। ਧੋਨੀ ਸਾਲ 2008 ਵਿੱਚ ਲੀਗ ਦੇ ਉਦਘਾਟਨ ਐਡੀਸ਼ਨ ਤੋਂ ਚੇਨਈ ਸੁਪਰ ਕਿੰਗਜ਼ ਦੀ ਟੀਮ ਦੀ ਅਗਵਾਈ ਕਰ ਰਹੇ ਹਨ।

ਸੋਨੇ ਦੀ ਚਮਕ ਹੋਈ ਤੇਜ਼, 15 ਦਿਨਾਂ 'ਚ 6% ਵਧਿਆ

ਆਪਣੇ ਸਰਵ-ਉੱਚੇ ਸਮੇਂ ਤੋਂ ਲਗਭਗ 12 ਹਜ਼ਾਰ ਰੁਪਏ ਪ੍ਰਤੀ ਦਸ ਗ੍ਰਾਮ ਦੀ ਗਿਰਾਵਟ ਦੇ ਬਾਅਦ, ਸੋਨੇ ਦੀ ਕੀਮਤ ਵਿੱਚ ਇੱਕ ਵਾਰ ਫਿਰ ਤੇਜ਼ੀ ਵਿੱਖਣ ਲੱਗੀ ਹੈ। 

ਟ੍ਰੇਨ ਅਤੇ ਸਟੇਸ਼ਨ 'ਤੇ ਬਿਨਾਂ ਮਾਸਕ ਦੇ ਵਿਖਣ 'ਤੇ 500 ਰੁਪਏ ਜੁਰਮਾਨਾ

ਰੇਲ ਗੱਡੀਆਂ ਅਤੇ ਸਟੇਸ਼ਨਾਂ ਦੇ ਅਹਾਤੇ ਵਿੱਚ ਮਾਸਕ ਤੋਂ ਬਿਨਾਂ ਪਾਏ ਜਾਣ ਵਾਲੇ ਲੋਕਾਂ ਨੂੰ 500 ਰੁਪਏ ਤੱਕ ਦਾ ਜੁਰਮਾਨਾ ਦੇਣਾ ਪਵੇਗਾ। ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦੇ ਫੈਲਣ ਦੇ ਮੱਦੇਨਜ਼ਰ ਭਾਰਤੀ ਰੇਲਵੇ ਨੇ ਸ਼ਨੀਵਾਰ ਨੂੰ ਇਹ ਫੈਸਲਾ ਲਿਆ ਹੈ। ਮਾਸਕ ਦੀ ਵਰਤੋਂ ਨਾ ਕਰਨਾ ਰੇਲਵੇ ਐਕਟ ਦੇ ਅਧੀਨ ਇੱਕ ਜੁਰਮ ਮੰਨਿਆ ਗਿਆ ਹੈ।

"ਸਾਨੂੰ ਟੀਕਾ ਲੱਗ ਚੁੱਕਾ ਹੈ" ਸਟੀਕਰ ਮੁਹਿੰਮ ਦੀ ਸ਼ੁਰੂਆਤ

ਟੀਕਾਕਰਨ ਦੀ ਗਤੀ ਨੂੰ ਹੋਰ ਤੇਜ਼ ਕਰਨ ਲਈ, ਲੁਧਿਆਣਾ ਪ੍ਰਸ਼ਾਸਨ ਵੱਲੋਂ ਅੱਜ ਖੁਰਾਕ, ਸਿਵਲ ਸਪਲਾਈ ਤੇ ਖ਼ਪਤਕਾਰ ਮਾਮਲੇ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਲੋਕਾਂ ਨੂੰ ਵੈਕਸੀਨੇਸ਼ਨ ਲਗਵਾਉਣ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ "ਸਾਨੂੰ ਟੀਕਾ ਲੱਗ ਚੁੱਕਾ ਹੈ" ਸਟੀਕਰ ਮੁਹਿੰਮ ਦੀ ਸ਼ੁਰੂਆਤ ਕੀਤੀ।

ਵਿਦੇਸ਼ ਵਿੱਚ ਪੜਾਈ ਤੇ ਪਲੇਸਮੈਂਟ ਸਬੰਧੀ ਕਾਊਂਸਲਿੰਗ ਲਈ ਰਜਿਸਟ੍ਰੇਸ਼ਨ 21 ਤੋਂ 25 ਤੱਕ

ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ‘ਫੋਰਨ ਸਟੱਡੀ ਐਂਡ ਪਲੇਸਮੈਂਟ ਸੈੱਲ’ ਸਥਾਪਿਤ ਕੀਤਾ ਗਿਆ ਹੈ, 

ਮਾਸਕ ਨਾ ਪਾਉਣ ਸਬੰਧੀ 366 ਚਲਾਨ ਕੱਟੇ, ਕਰਫਿਊ ਉਲੰਘਣਾ ਸਬੰਧੀ 15 ਮੁਕੱਦਮੇ ਦਰਜ਼

ਕੋਰੋਨਾ ਦੇ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਜ਼ਿਲ੍ਹਾ ਪੁਲੀਸ ਨੇ ਕੋਵਿਡ ਸਬੰਧੀ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਪਿਛਲੇ 24 ਘੰਟਿਆਂ ਦੌਰਾਨ ਮਾਸਕ ਨਾ ਪਾਉਣ ਸਬੰਧੀ 366 ਚਲਾਨ ਕੱਟੇ। ਇਸ ਦੇ ਨਾਲ ਹੀ ਰਾਤ ਦੇ ਕਰਫਿਊ ਦੀ ਉਲੰਘਣਾ ਸਬੰਧੀ ਜਿੱਥੇ 15 ਐਫ ਆਈ ਆਰਜ਼ ਦਰਜ ਕੀਤੀਆਂ ਗਈਆਂ, ਉਥੇ 66 ਵਾਹਨ ਜ਼ਬਤ ਵੀ ਕੀਤੇ ਗਏ। 

ਕੰਟੈਕਟ ਟ੍ਰੇਸਿੰਗ ਤੇ ਕੋਵਿਡ ਰੋਕੂ ਟੀਕਾਕਰਨ ਨਾਲ ਤੋੜਿਆ ਜਾ ਰਿਹੈ ਕੋਰੋਨਾ ਵਾਇਰਸ ਦਾ ਲੱਕ : ਡਾ. ਗੀਤਾਂਜਲੀ ਸਿੰਘ

ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਡਾ. ਗੁਰਦੀਪ ਸਿੰਘ ਕਪੂਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਸਿਹਤ ਵਿਭਾਗ ਨੇ ਕੋਰੋਨਾ ਵਰਗੇ ਮਾਰੂ ਵਾਇਰਸ ਨੂੰ ਹਰਾ ਕੇ “ਮਿਸ਼ਨ ਫਤਿਹ” ਦੀ ਪ੍ਰਾਪਤੀ ਲਈ ਕੋਵਿਡ ਰੋਕੂ ਤੀਬਰ ਟੀਕਾਕਰਨ ਮੁਹਿੰਮ ਵਿੱਢੀ ਹੋਈ ਹੈ।

ਐਨ.ਜੀ.ਓ 'ਸਿਟੀ ਨੀਡਜ਼' ਵੱਲੋਂ ਕੋਵਿਡ-19 ਸੰਬਧੀ ਤਿਆਰ ਕੀਤੀ ਡਾਕਊਮੈਂਟਰੀ ਜਾਰੀ

ਲੁਧਿਆਣਾ ਵਿੱਚ ਕੋਵਿਡ ਟੀਕਾਕਰਣ ਦੀ ਗਤੀ ਨੂੰ ਹੋਰ ਤੇਜ਼ ਕਰਦਿਆਂ, ਖੁਰਾਕ, ਸਿਵਲ ਸਪਲਾਈ ਤੇ ਖ਼ਪਤਕਾਰ ਮਾਮਲੇ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਅੱਜ ਸਥਾਨਕ ਕੋਚਰ ਮਾਰਕੀਟ ਰੋਡ ਸਥਿਤ 'ਦ ਕਰੇਨਲਜ਼ ਪ੍ਰਿੰਟਰਜ਼' ਵਿੱਚ ਇੱਕ ਟੀਕਾਕਰਨ ਕੈਂਪ ਦਾ ਉਦਘਾਟਨ ਕੀਤਾ।

ਅਮਰੀਕਾ 'ਚ ਫਾਇਰਿੰਗ ਦੇ 8 ਮ੍ਰਿਤਕਾਂ 'ਚੋਂ 4 ਸਿੱਖ ਸ਼ਾਮਿਲ

ਸਯੁੰਕਤ ਰਾਜ ਵਿੱਚ ਫੇਡੈਕਸ ਸੁਵਿਧਾ ਵਿੱਚ ਸ਼ੁੱਕਰਵਾਰ ਨੂੰ ਹੋਈ ਗੋਲੀਬਾਰੀ ਵਿੱਚ ਮਾਰੇ ਗਏ 8 ਵਿਅਕਤੀਆਂ ਵਿੱਚ ਚਾਰ ਸਿੱਖ ਸ਼ਾਮਲ ਹਨ।

ਪੁਲਿਸ ਅਨੁਸਾਰ ਗੋਲੀਬਾਰੀ ਵਿੱਚ ਸਿੱਖ ਭਾਈਚਾਰੇ ਦੇ 4 ਲੋਕ ਮਾਰੇ ਗਏ ਹਨ। ਇਨ੍ਹਾਂ ਵਿੱਚ ਤਿੰਨ ਔਰਤਾਂ ਅਤੇ ਇੱਕ ਮਰਦ ਸ਼ਾਮਲ ਹਨ। ਸਥਾਨਕ ਕਾਰੋਬਾਰੀ ਗੁਰਿੰਦਰ ਸਿੰਘ ਖਾਲਸਾ ਨੇ ਇਸ ਬਾਰੇ ਜਾਣਕਾਰੀ ਦਿੱਤੀ।

ਰੂਸ : ਗੈਰਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਛੱਡਣ ਲਈ ਕਿਹਾ

ਰੂਸ ਦੇ ਉਪ ਗ੍ਰਹਿ ਮੰਤਰੀ ਐਲਗਜ਼ੈਡਰ ਗੋਰੋਏ ਨੇ ਕਾਮਨਵੈਲਥ ਆਫ ਇੰਡਿਪੇਂਡੇਟ ਸਟੇਟ ਨੂੰ ਕਿਹਾ ਹੈ ਕਿ ਉਹ ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਤੋਂ ਬਾਹਰ ਕੱਢਣ।

ਹੁਣ ਬ੍ਰਿਟੇਨ 'ਚ ਮਿਲਿਆ ਭਾਰਤ ਵਾਲੇ ਕੋਰੋਨਾ ਦਾ ਜਾਨਲੇਵਾ ਸਟ੍ਰੈਨ

ਵੱਖ-ਵੱਖ ਦੇਸ਼ਾਂ ’ਚੋਂ ਮਿਲੇ ਕੋਰੋਨਾ ਦੇ ਨਵੇਂ ਸਟ੍ਰੇਨ ਹੁਣ ਦੂਜੇ ਦੇਸ਼ਾਂ ’ਚ ਪੁੱਜਣੇ ਸ਼ੁਰੂ ਹੋ ਗਏ ਹਨ। ਭਾਰਤ ’ਚ ਮਿਲਣ ਵਾਲਾ ਡਬਲ ਮਿਊਟੈਂਟ ਸਟ੍ਰੇਨ ਬ੍ਰਿਟੇਨ ’ਚ ਫੈਲਣਾ ਸ਼ੁਰੂ ਹੋ ਗਿਆ ਹੈ। ਬਰਤਾਨੀਆ ਦੇ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਭਾਰਤ ’ਚ ਮਿਲਣ ਵਾਲੇ ਕੋਰੋਨਾ ਸਟ੍ਰੇਨ ਦੇ ਮਾਮਲੇ ਇੱਥੇ ਸਾਹਮਣੇ ਆਉਣ ਲੱਗੇ ਹਨ ਅਤੇ ਇਹ ਵੈਰੀਐਂਟ ਦੱਖਣੀ ਅਫ਼ਰੀਕਾ ’ਚ ਮਿਲਣ ਵਾਲੇ ਵੈਰੀਐਂਟ ਤੋਂ ਵੱਧ ਖਤਰਨਾਕ ਹੈ। 

'ਦੋਸਤਾਨਾ 2' ਤੋਂ ਕਾਰਤਿਕ ਆਰੀਅਨ ਨੂੰ ਬਾਹਰ ਕਰਨ ਤੋਂ ਬਾਅਦ ਧਰਮਾ ਪ੍ਰੋਡਕਸ਼ਨ ਦੁਬਾਰਾ ਕਰੇਗਾ ਫਿਲਮ ਦੀ ਕਾਸਟਿੰਗ

ਕਰਨ ਜੌਹਰ ਦੀ ਫਿਲਮ 'ਦੋਸਤਾਨਾ 2' ਤੋਂ ਅਦਾਕਾਰ ਕਾਰਤਿਕ ਆਰੀਅਨ ਦਾ ਪੱਤਾ ਸਾਫ ਹੋ ਗਿਆ ਹੈ। ਫਿਲਮ ਨੇ ਪਹਿਲਾਂ ਜਾਹਨਵੀ ਕਪੂਰ ਅਤੇ ਅਕਸ਼ੈ ਲਾਲਵਾਨੀ ਦੇ ਨਾਲ ਕਾਰਤਿਕ ਆਰੀਅਨ ਅਤੇ ਫਿਲਮ ਦੇ ਕੁਝ ਹਿੱਸੇ ਵੀ ਸ਼ੂਟ ਕੀਤੇ ਸਨ, ਪਰ ਹੁਣ ਫਿਲਮ ਚੋਂ ਕਾਰਤਿਕ ਆਰੀਅਨ ਨੂੰ ਬਾਹਰ ਦਾ ਰਾਹ ਦਿਖਾ ਦਿੱਤਾ ਗਿਆ ਹੈ। 

ਜ਼ਿਲ੍ਹੇ ਵਿੱਚ ਹੁਣ ਤੱਕ ਹੋਈ 154685 ਮੀਟਰਕ ਟਨ ਕਣਕ ਦੀ ਖਰੀਦ

ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਨੇ ਪੰਜਾਬ ਮੰਡੀ ਬੋਰਡ,ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਜਿਲ੍ਹੇ ਦੇ ਸਾਰੇ ਖ਼ਰੀਦ ਕੇਂਦਰਾਂ ਵਿਚ ਕਰੋਨਾ ਤੋਂ ਬਚਾਅ ਪ੍ਰਤੀ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ/ਹਦਾਇਤਾਂ ਨੂੰ ਲਾਗੂ ਕਰਨਾ ਯਕੀਨੀ ਬਣਾਇਆ ਜਾਵੇ ਤਾਂ ਜੋ ਕਰੋਨਾ ਦੀ ਲਾਗ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਸਕੇ।

ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਕੌਂਸਲਰਾਂ ਨੂੰ ਕੋਵਿਡ ਵਿਰੁੱਧ ਸਾਂਝੀ ਜੰਗ ਵਿੱਚ ਸਰਗਰਮ ਸ਼ਮੂਲੀਅਤ ਦਾ ਸੱਦਾ

ਕੋਰੋਨਾ ਮਹਾਂਮਾਰੀ ’ਤੇ ਕਾਬੂ ਪਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੁਆਰਾ ਨਿਰੰਤਰ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਤਹਿਤ ਡਿਪਟੀ ਕਮਿਸ਼ਨਰ ਮਹਿੰਦਰ ਪਾਲ ਅਤੇ ਐਸ ਐਸ ਪੀ ਸੁਰੇਂਦਰ ਲਾਂਬਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੁਲਿਸ ਵਿਭਾਗ ਦੇ ਸਹਿਯੋਗ ਨਾਲ ਸਿਵਲ ਸਰਜਨ ਡਾ. ਸੁਖਵਿੰਦਰ ਸਿੰਘ ਦੁਆਰਾ ਮਾਨਸਾ ਸ਼ਹਿਰ ਵਿਚ ਨਵੇਂ ਬਣੇ ਕੌਂਸਲਰਾਂ ਨਾਲ ਥਾਣਾ ਸਿਟੀ-1 ਵਿਖੇ ਇੱਕ ਮੀਟਿੰਗ ਕੀਤੀ ਗਈ।

ਜ਼ਿਲ੍ਹਾ ਫਾਜ਼ਿਲਕਾ ਦੇ ਅਧਿਆਪਕਾਂ ਅਤੇ ਅਧਿਕਾਰੀਆਂ ਨੇ ਭਖਾਈ ਦਾਖਲਾ ਮੁਹਿੰਮ

ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਕੂਲਾਂ ਵਿੱਚ ਦਾਖਲਿਆਂ ਨੂੰ ਬੜਾਵਾ ਦੇਣ ਲਈ ਸ਼ੁਰੂ ਕੀਤੀ ਈਚ ਵੰਨ ਬਰਿੰਗ ਵੰਨ ਮੁਹਿੰਮ ਤਹਿਤ ਜ਼ਿਲ੍ਹਾ ਫਾਜਿਲਕਾ ਦੇ ਵੱਖ ਵੱਖ ਸਕੂਲਾਂ ਵੱਲੋਂ ਪਿੰਡਾਂ ਵਿਚ ਜਾਗਰੂਕਤਾ ਦਾਖਲਾ ਅਭਿਆਨ ਚਲਾਇਆ ਜਾ ਰਿਹਾ ਹੈ।

ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ 'ਚ ਕੋਰੋਨਾ ਵਾਇਰਸ ਕਾਰਨ ਪੈਦਾ ਹੋਏ ਹਾਲਾਤ 'ਤੇ ਚਰਚਾ

ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ ਤੇਜ਼ੀ ਨਾਲ ਵੱਧ ਰਹੇ ਮਾਮਲਿਆਂ ਬਾਰੇ ਵਿਚਾਰ ਵਟਾਂਦਰੇ ਲਈ ਕਾਂਗਰਸ ਦੀ ਚੋਟੀ ਦੀ ਨੀਤੀ ਨਿਰਧਾਰਕ ਸੰਸਥਾ ਕਾਂਗਰਸ ਵਰਕਿੰਗ ਕਮੇਟੀ (ਸੀਡਬਲਯੂਸੀ) ਨੇ ਸ਼ਨੀਵਾਰ ਨੂੰ ਮੀਟਿੰਗ ਕੀਤੀ। ਇਸ ਬੈਠਕ ਵਿੱਚ ਕੋਰੋਨਾ ਇਨਫੈਕਸ਼ਨ ਦੇ ਸੰਬੰਧ ਵਿੱਚ ਦੇਸ਼ ਦੀ ਮੌਜੂਦਾ ਸਥਿਤੀ ਅਤੇ ਇਸ ਸਥਿਤੀ ਵਿੱਚ ਸੁਧਾਰ ਲਿਆਉਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।

ਸੂਰਤ 'ਚ ਸਵੈਛਿੱਕ ਤਾਲਾਬੰਦੀ : 48 ਘੰਟੇ ਲਈ ਕਪੜਾ ਅਤੇ ਹੀਰਾ ਬਜ਼ਾਰ ਬੰਦ

ਕੋਰੋਨਾ ਵਾਇਰਸ ਦੇ ਪ੍ਰਸਾਰ ਦਰਮਿਆਨ ਹੁਣ ਲੋਕਾਂ ਨੇ ਸਵੈ-ਅਨੁਸ਼ਾਸਨ ਦਾ ਤਰੀਕਾ ਇਸਤੇਮਾਲ ਕੀਤਾ ਹੈ। ਜਦ ਪੂਰਾ ਸ਼ਹਿਰ ਮੁਸ਼ਕਿਲ ਵਿੱਚ ਹੈ ਤਾਂ ਇਹ ਜ਼ਰੂਰੀ ਹੈ ਕਿ ਲੋਕ ਸਰਕਾਰ ਵੱਲੋਂ ਜਾਰੀ ਗਾਈਡ ਲਾਈਨ ਦਾ ਪਾਲਣ ਕਰਨ ਅਤੇ ਕੋਰੋਨਾ ਵਾਇਰਸ ਦੀ ਲੜੀ ਤੋੜਨ ਲਈ ਸਵੈ ਇੱਛਾ ਤਾਲਾਬੰਦੀ ਦੀ ਲੋੜ ਹੁੰਦੀ ਹੈ। 

ਤਾਮਿਲ ਫ਼ਿਲਮਾਂ ਦੇ ਸਟਾਰ ਅਭਿਨੇਤਾ ਵਿਵੇਕ ਦਾ ਦੇਹਾਂਤ

ਤਾਮਿਲ ਫ਼ਿਲਮਾਂ ਦੇ ਸਟਾਰ ਅਭਿਨੇਤਾ ਵਿਵੇਕ ਦਾ ਅੱਜ ਸਵੇਰੇ 4 : 35 ਵਜੇ 59 ਦੀ ਉਮਰ 'ਚ ਦੇਹਾਂਤ ਹੋ ਗਿਆ ਹੈ | ਅਭਿਨੇਤਾ ਨੂੰ ਸ਼ੁੱਕਰਵਾਰ ਨੂੰ ਮੇਜਰ ਹਾਰਟ ਅਟੈਕ ਦੇ ਕਾਰਨ ਚੇਨਈ ਦੇ ਐਸ.ਆਈ.ਐਮ.ਐੱਸ. ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ |

ਪਰਿਨੀਤੀ ਚੋਪੜਾ ਦੀ ਫਿਲਮ 'ਸਾਇਨਾ' ਐਮਾਜ਼ੋਨ ਪ੍ਰਾਈਮ ਵੀਡੀਓ 'ਤੇ ਇਸ ਦਿਨ ਹੋਵੇਗੀ ਰਿਲੀਜ਼

ਬਾਲੀਵੁੱਡ ਦੀ ਸਟਾਰ ਅਭਿਨੇਤਰੀ ਪਰਿਨੀਤੀ ਚੋਪੜਾ ਇਨ੍ਹੀਂ ਦਿਨੀਂ ਆਪਣੀ ਫਿਲਮ 'ਸਾਇਨਾ' ਨੂੰ ਲੈ ਕੇ ਸੁਰਖੀਆਂ 'ਚ ਬਣੀ ਹੋਈ ਹਨ | ਪਰਿਨੀਤੀ ਚੋਪੜਾ ਦੀ ਇਹ ਫਿਲਮ ਪਿਛਲੇ ਮਹੀਨੇ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ | ਜਿਸ ਨੂੰ ਦਰਸ਼ਕਾਂ ਨੇ ਪਸੰਦ ਕੀਤਾ ਹੈ |

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਕੋਰੋਨਾ ਪਾਜ਼ੇਟਿਵ

ਸ਼ਹਿਰ 'ਚ ਕੋਰੋਨਾ ਵਾਇਰਸ ਦਾ ਕਹਿਰ ਦਿਨੋਂ-ਦਿਨ ਵੱਧਦਾ ਹੀ ਜਾ ਰਿਹਾ ਹੈ | ਦੱਸ ਦੇਈਏ ਕਿ ਹੁਣ ਕੋਰੋਨਾ ਦੀ ਚਪੇਟ 'ਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਰਵੀ ਸ਼ੰਕਰ ਝਾਅ ਵੀ ਆ ਗਏ ਹਨ | ਉਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ |

ਕੋਰੋਨਾ ਮੁਹਿੰਮ ਪੰਜਾਬ ਦੇ ਬ੍ਰਾਂਡ ਅੰਬੈਸਡਰ ਅਤੇ ਕਲਾਕਾਰ ਸੋਨੂੰ ਸੂਦ ਨੂੰ ਕੋਰੋਨਾ ਹੋਇਆ

ਪੰਜਾਬ ਸਰਕਾਰ ਦੇ ਕੋਰੋਨਾ ਮੁਹਿੰਮ ਦੇ ਅੰਬੈਸਡਰ ਅਤੇ ਫ਼ਿਲਮੀ ਕਲਾਕਾਰ ਸੋਨੂੰ ਸੂਦ ਨੂੰ ਕੋਰੋਨਾ ਹੋ ਗਿਆ ਹੈ। ਉਨ੍ਹਾਂ ਨੇ ਟਵੀਟ ਕਰਕੇ ਇਸਦੀ ਜਾਣਕਾਰੀ ਦਿੱਤੀ ਹੈ। ਆਪਣੇ ਟਵੀਟ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਕੋਰੋਨਾ ਪੋਜ਼ੇਟਿਵ ਹੋਣ ਦੀ ਜਾਣਕਾਰੀ ਉਨ੍ਹਾਂ ਨੂੰ ਅੱਜ ਸਵੇਰੇ ਹੀ ਮਿਲੀ। 

ਬੰਗਾਲ 'ਚ 11 ਵਜੇ ਤੱਕ 36 ਫੀਸਦ ਵੋਟਿੰਗ

ਪੱਛਮੀ ਬੰਗਾਲ ਵਿੱਚ, ਵੋਟਿੰਗ ਦੇ ਪੰਜਵੇਂ ਪੜਾਅ ਦੌਰਾਨ, ਸਵੇਰੇ 11 ਵਜੇ ਤੱਕ 36 ਪ੍ਰਤੀਸ਼ਤ ਤੋਂ ਵੱਧ ਵੋਟਿੰਗ ਹੋ ਚੁੱਕੀ ਹੈ। ਚੋਣ ਕਮਿਸ਼ਨ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਸਵੇਰੇ 07 ਵਜੇ ਤੋਂ ਸਵੇਰੇ 11 ਵਜੇ ਤੱਕ 36.02 ਪ੍ਰਤੀਸ਼ਤ ਵੋਟਿੰਗ ਦਰਜ ਕੀਤੀ ਗਈ ਹੈ।

ਦੇਸ਼ 'ਚ ਤੀਜੇ ਦਿਨ ਵੀ ਕੋਰੋਨਾ ਦੇ ਨਵੇਂ ਮਾਮਲੇ 2 ਲੱਖ ਤੋਂ ਪਾਰ

ਦੇਸ਼ ਵਿੱਚ ਕੋਰੋਨਾ ਦੇ ਨਵੇਂ ਮਾਮਲਿਆਂ ਦੀ ਗਿਣਤੀ ਸਵਾ 2 ਲੱਖ ਨੂੰ ਪਾਰ ਕਰ ਗਈ ਹੈ। ਪਿਛਲੇ 24 ਘੰਟਿਆਂ ਵਿੱਚ, ਕੋਰੋਨਾ ਦੇ 2 ਲੱਖ 34 ਹਜ਼ਾਰ 692 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ, ਦੇਸ਼ ਵਿੱਚ ਹੁਣ ਤੱਕ ਕੋਰੋਨਾ ਦੇ ਕੁਲ 1,45,26,609 ਮਾਮਲੇ ਸਾਹਮਣੇ ਆ ਚੁੱਕੇ ਹਨ।

ਲਾਲ ਕਿਲੇ 'ਤੇ ਝੰਡਾ ਲਹਿਰਾਉਣ ਦੇ ਦੋਸ਼ੀ ਦੀਪ ਸਿੱਧੂ ਨੂੰ ਮਿਲੀ ਜ਼ਮਾਨਤ

ਦਿੱਲੀ ਦੀ ਤੀਸ ਹਜ਼ਾਰੀ ਕੋਰਟ ਦੇ ਐਡੀਸ਼ਨਲ ਸੈਸ਼ਨ ਜੱਜ ਨੀਲੋਫਰ ਆਬੀਦਾ ਪਰਵੀਨ ਨੇ 26 ਜਨਵਰੀ ਨੂੰ ਲਾਲ ਕਿਲੇ ਉੱਤੇ ਝੰਡਾ ਲਹਿਰਾਉਣ ਦੇ ਦੋਸ਼ੀ ਦੀਪ ਸਿੱਧੂ ਨੂੰ ਜ਼ਮਾਨਤ ਦੇ ਦਿੱਤੀ ਹੈ। ਅਦਾਲਤ ਨੇ ਦੀਪ ਸਿੱਧੂ ਨੂੰ ਤੀਹ ਹਜ਼ਾਰ ਰੁਪਏ ਦੇ ਨਿੱਜੀ ਮੁਚੱਲਕੇ ‘ਤੇ ਜ਼ਮਾਨਤ ਦੇ ਦਿੱਤੀ।

ਦੋ ਦਰਜਨ ਪਰਿਵਾਰ ਕਾਂਗਰਸ ’ਚ ਸ਼ਾਮਲ

ਪੰਜਾਬ ਯੂਥ ਕਾਂਗਰਸ ਆਈ ਦੇ ਨਿਧੜਕ ਯੋਧੇ ਪੰਜਾਬ ਯੂਥ ਕਾਂਗਰਸ ਦੇਜਰਨਲ ਸੈਕਟਰੀ ਤੇ ਮੁੱਖ ਬੁਲਾਰੇ ਪਰਮਿੰਦਰ ਸਿੰਘ ਡਿੰਪਲ ਵੱਲੋਂ ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡ ਅਜੀਤਵਾਲ ਵਿਖੇ ਤਕਰੀਬਨ ਪੱਚੀ ਤੋਂ ਤੀਹ ਪਰਿਵਾਰਾਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਪਰਮਿੰਦਰ ਸਿੰਘ ਡਿੰਪਲ ਦੀਆਂ ਸਰਗਰਮੀਆਂ ਲੋਕਾਂ ਦੇ ਦੁੱਖ ਸੁੱਖ ਵਿਚ ਸ਼ਾਮਲ ਹੋਣਾ ਹਰ ਛੋਟੇ ਵੱਡੇ

ਗੋਇਲ ਕਾਂਗਰਸ ਦੇ ਵਫ਼ਾਦਾਰ ਸਿਪਾਹੀ ਸਨ : ਹਰਮਿੰਦਰ ਜੱਸੀ

ਟਕਸਾਲੀ ਕਾਂਗਰਸ ਆਗੂ ਬਿਰਸ਼ਭਾਨ ਗੋਇਲ ਉਰਫ ਲੀਲਾ ਦੀ ਅੰਤਿਮ ਅਰਦਾਸ ਦੌਰਾਨ ਇਲਾਕੇ ਦੀਆਂ ਸਮਾਜਸੇਵੀ ਸਖਸ਼ੀਅਤਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਹਲਕਾ ਮੌੜ ਦੇ ਇੰਚਾਰਜ਼ ਅਤੇ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਨੇ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਕਿਹਾ ਲਾਲਾ ਬਿਰਸ਼ਭਾਨ ਗੋਇਲ ਦੇ ਚਲੇ ਜਾਣ ਨਾਲ ਜਿੱਥੇ

ਕਣਕ ਦੀ ਖਰੀਦ ਸ਼ੁਰੂ ਨਾ ਹੋਣ ’ਤੇ ਸਰਕਾਰ ਤੇ ਮੰਡੀਕਰਨ ਬੋਰਡ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ

ਮਾਰਕੀਟ ਕਮੇਟੀ ਮਹਿਲ ਕਲਾਂ ਅਧੀਨ ਪੈਂਦੇ ਖਰੀਦ ਕੇਂਦਰ ਚੁਹਾਣਕੇ ਖੁਰਦ ਵਿਖੇ ਕਣਕ ਦੀ ਖਰੀਦ ਨਾ ਸ਼ੁਰੂ ਕੀਤੇ ਜਾਣ ਬਾਰਦਾਨਾ ਨਾ ਭੇਜਣ ਬਿਜਲੀ ਪਾਣੀ ਅਤੇ ਸਫਾਈ ਦੇ ਢੁੱਕਵੇਂ ਪ੍ਰਬੰਧ ਨਾ ਕੀਤੇ ਜਾਣ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਵੱਲੋਂ ਜਥੇਬੰਦੀ ਦੇ ਬਲਾਕ ਜਨਰਲ ਸਕੱਤਰ ਯਾਦਵਿੰਦਰ ਸਿੰਘ ਚੁਹਾਣਕੇ ,ਸਮਾਜ ਸੇਵੀ ਨੰਬਰਦਾਰ

ਬਾਰਦਾਨੇ ਦੀ ਕਮੀਂ ਨਾ ਆਉਣ ਦੇਣ ਲਈ ਦਿੱਤੇ ਨਿਰਦੇਸ਼

ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਜ਼ਿਲੇ ਅੰਦਰ ਕਣਕ ਦੀ ਖਰੀਦ ਸਬੰਧੀ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਤੇ ਫਸਲ ਦਾ ਦਾਣੋਾ-ਦਾਣਾ ਖਰੀਦਿਆ ਜਾਵੇਗਾ। ਉਨਾਂ ਦੱਸਿਆ ਕਿ ਖਰੀਦ ਏਜੰਸੀਆਂ ਦੇ ਡੀ.ਐਮ ਨੂੰ ਸਖ਼ਤ ਹਦਾਇਤ ਦਿੱਤੀ ਜਾ ਚੁੱਕੀ ਹੈ ਕਿ ਮੰਡੀਆਂ ਵਿਚ ਕਿਸਾਨਾਂ ਨੂੰ ਕੋਈ ਦਿੱਕਤ ਨਾ ਆਉਣ ਦਿੱਤੀ ਜਾਵੇ ਅਤੇ

ਕਿਰਤ ਕਾਨੂੰਨਾਂ ਨੁੂੰ ਰੱਦ ਕਰਨ ਵਿਰੁੱਧ ਭੱਠਾ ਮਜਦੂਰਾਂ ਵਲੋਂ ਰੈਲੀ

ਬਨਾਸਰ ਬਾਗ਼ ਸੰਗਰੂਰ ਵਿਖੇ ਹਜਾਰਾਂ ਭੱਠਾ ਮਜਦੂਰਾਂ ਵੱਲੋਂ ਆਪਣੀਆਂ ਮੰਗਾਂ ਦੇ ਹੱਕ ਵਿੱਚ ਭਰਵੀਂ ਅਤੇ ਰੋਹ ਭਰਪੂਰ ਰੈਲੀ ਕੀਤੀ। ਉਹ ਮੰਗ ਕਰ ਰਹੇ ਸਨ ਕਿ 1 ਮਾਰਚ 2020 ਤੋਂ ਪੰਜਾਬ ਵਿੱਚ ਰੋਕੀਆਂ ਘੱਟੋ ਘੱਟ ਉਜਰਤਾਂ ਤੁਰੰਤ ਜਾਰੀ ਕੀਤੀਆਂ ਜਾਣ। 

‘ਆਪ’ ਦੇ ਆਸ਼ੂ ਬੰਗੜ ਨੇ ਸਿਆਸੀ ਸਰਗਰਮੀਆਂ ਕੀਤੀਆਂ ਤੇਜ਼

ਐਸ ਸੀ ਰਾਖਵਾਂ ਹਲਕਾ ਫਿਰੋਜ਼ਪੁਰ ਦਿਹਾਤੀ ਤੋਂ ਭਾਵੇਂ ਕਈ ਆਪ ਆਗੂ ਆਪਣੇ ਆਪ ਨੂੰ ਵਿਧਾਨ ਸਭਾ ਚੋਣਾਂ ਲਈ ਟਿਕਟ ਦੇ ਦਾਅਵੇਦਾਰ ਵਜੋਂ ਦੇਖ ਰਹੇ ਹਨ ,ਇਨ੍ਹਾਂ ਸਾਰਿਆਂ ਵਿੱਚੋਂ ਸਭ ਤੋਂ ਛੋਟੀ ਉਮਰ ਦਾ ਨੌਜਵਾਨ ਜੋ ਕਿ ਫਿਰੋਜ਼ਪੁਰ ਦਿਹਾਤੀ ਦੇ ਸਿਆਸੀ ਹਲਕਿਆਂ ਵਿੱਚ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ ਉਹ ਹੈ ਆਸ਼ੂ ਬੰਗੜ । 

ਸ਼੍ਰੋਮਣੀ ਅਕਾਲੀ ਦਲ ਅਗਾਮੀ ਚੋਣਾਂ ’ਚ ਸ਼ਾਨ ਨਾਲ ਜਿੱਤ ਹਾਸਲ ਕਰੇਗਾ : ਗਿੱਲ

ਹਲਕਾ ਦੱਖਣੀ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਅੱਜ ਪਿੰਡ ਸੁਲਤਾਨਵਿੰਡ ਦੇ ਬੂਥ ਪੱਧਰ ’ਤੇ ਅਕਾਲੀ ਵਰਕਰਾਂ ਨਾਲ ਮੀਟਿੰਗ ਕਰਕੇ ਉਨਾ ਨੂੰ ਪਾਰਟੀ ਦੀ ਮਜਬੂਤੀ ਲਈ ਹੋਰ ਤੱਕੜੇ ਹੋ ਕੇ ਕੰਮ ਕਰਨ ਲਈ ਪ੍ਰੇਰਿਆ।

ਕੋਟਕਪੂਰਾ ਵਿਖੇ ਘੱਟ ਆਬਾਦੀ ਵਾਲੀਆਂ ਸੜਕਾਂ ’ਤੇ ਲੱਗ ਰਹੀਆਂ ਟਾਈਲਾਂ ਚਰਚਾ ਦਾ ਵਿਸ਼ਾ ਬਣੀਆਂ

ਕੋਟਕਪੂਰਾ ਵਿਖੇ ਪਿਛਲੇ ਸਮੇ ਤੋ ਵਿਕਾਸ ਕਾਰਜਾਂ ਤਹਿਤ ਵੱਖ ਵੱਖ ਵਾਰਡਾਂ ਵਿਚ ਕੰਮ ਜੰਗੀ ਪੱਧਰ ਤੇ ਚਲ ਰਿਹਾ ਹੈ ਤੇ ਕਈ ਵਾਰਡਾਂ ਵਿਚ ਕੰਮ ਹਾਲੇ ਵੀ ਹੋਣੇ ਬਾਕੀ ਹਨ ਜਿਸ ਤਹਿਤ ਕਈ ਵਾਰਡਾਂ ਦੇ ਵਸਨੀਕ ਹਾਲੇ ਵੀ ਵਿਕਾਸ ਦੇ ਪਹੀਏ ਨੂੰ ਤਰਸ ਰਹੇ ਹਨ ਪਰ ਕਈਂ ਵਾਰਡਾਂ ਦੇ ਮੁਹੱਲੇ ਤੇ ਇਲਾਕੇ ਐਸੇ ਹਨ ਜਿੱਥੇ ਆਬਾਦੀ ਘੱਟ ਹੋਣ ਦੇ ਬਾਵਜੂਦ ਵੀ ਉਨਾਂ ਦੇ ਇਲਾਕਿਆਂ

ਲੋਕ ਸਭਾ ਮੈਂਬਰ ਡਿੰਪਾ, ਧੂੰਦਾ ਪਰਿਵਾਰ ਨਾਲ ਅਫ਼ਸੋਸ ਪ੍ਰਗਟ ਕਰਨ ਪੁੱਜੇ

ਪਿਛਲੇ ਦਿਨੀਂ ਸੀਨੀਅਰ ਪੱਤਰਕਾਰ ਹਰਵਿੰਦਰ ਸਿੰਘ ਧੂੰਦਾ ਦੇ ਸੁਪਤਨੀ ਬੀਬੀ ਇੰਦਰਜੀਤ ਕੌਰ ਧੂੰਦਾ ਗੁਰੂ ਚਰਨਾਂ ‘ਚ ਜਾ ਬਿਰਾਜੇ ਸਨ। ਇਸ ਦੁਖਦਾਈ ਮੌਕੇ ਤੇ ਧੂੰਦਾ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਲਈ ਲੋਕ ਸਭਾ ਮੈਂਬਰ ਜਸਬੀਰ ਸਿੰਘ ਡਿੰਪਾ ਉਨ੍ਹਾਂ ਦੇ ਗ੍ਰਹਿ ਫਤਿਆਬਾਦ ਵਿਖੇ ਵਿਸ਼ੇਸ਼ ਤੌਰ ਤੇ ਪੁੱਜੇ।

400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਹਿਲਾ ਕਵੀ ਦਰਬਾਰ ਛੱਡ ਗਿਆ ਅਮਿੱਟ ਛਾਪ

ਸ਼੍ਰੋਮਣੀ ਪੰਥਕ ਕਵੀ ਸਭਾ ਵੱਲੋਂ ਜਿਲ੍ਹਾ ਅੰਮਿ੍ਰਤਸਰ ਸਾਹਿਬ ਦੇ ਕਸਬੇ ਜੰਡਿਆਲਾ ਗੁਰੂ ਦੇ ਨਜ਼ਦੀਕੀ ਪਿੰਡ ਪੰਡੋਰੀ(ਪੰਡੋਰੀ ਮਹਿਮਾ) ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਹਿਲਾ ਕਵੀ ਦਰਬਾਰ ਕਰਵਾਇਆ ਗਿਆ, ਜੋ ਇੱਕ ਅਮਿੱਟ ਛਾਪ ਛੱਡ ਗਿਆ।

ਜ਼ਿਲ੍ਹਾ ਮੈਨੇਜਰ ਦੇ ਭਰੋਸੇ ’ਤੇ ਆੜ੍ਹਤੀਆਂ ਨੇ ਅੱਜ ਦੀ ਹੜਤਾਲ ਕੀਤੀ ਰੱਦ

ਸਥਾਨਕ ਆੜ੍ਹਤੀਆਂ ਐਸੋਸੀਏਸਨ ਵੱਲੋ ਭਾਰਤੀ ਖੁਰਾਕ ਯੂਨੀਅਨ ਨੂੰ ਕਣਕ ਦੀ ਖਰੀਦ ਨਾ ਦੇਣ ਸਬੰਧੀ ਕੱਲ ਨੂੰ ਕੀਤੀ ਜਾਣ ਵਾਲੀ ਹੜਤਾਲ ਭਾਰਤੀ ਖੁਰਾਕ ਨਿਗਮ ਦੇ ਜਿਲ੍ਹਾ ਮੈਨੇਜਰ ਪਰਤੀਯੂਸ ਕੁਮਾਰ ਸਿੰਨ੍ਹਾ ਵੱਲੋ ਜਿਲ੍ਹਾ ਮੰਡੀ ਅਫਸਰ

ਕਿਸਾਨ ਧਰਨੇ ਵਿੱਚ ਉਠਿਆ ਕਣਕ ਖਰੀਦ ਦਾ ਮਾਮਲਾ

ਸਥਾਨਕ ਰੇਲਵੇ ਸਟੇਸਨ ਦੀ ਪਾਰਕਿੰਗ ਵਿਖੇ ਚੱਲ ਰਹੇ, ਕੇਂਦਰ ਦੇ 3 ਕਾਨੂੰਨਾਂ ਵਿਰੁੱਧ ਸਾਂਝਾ ਕਿਸਾਨ ਮੋਰਚਾ ਦੇ ਧਰਨੇ ਵਿੱਚ ਕੇਂਦਰ ਸਰਕਾਰ ਵਿਰੁੱਧ ਨਾਅਰੇ ਬਾਜੀ ਕਰਕੇ ਕਾਲੇ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ ਗਈ ਅਤੇ ਕਣਕ ਦੀ ਖਰੀਦ

ਸਰਹਿੰਦ ਨਹਿਰ ’ਚ ਮੁੱਕਿਆ ਪਾਣੀ, ਸ਼ਹਿਰੀ ਤਰਸੇ, ‘ਆਪ’ ਦਾ ਪ੍ਰਦਰਸ਼ਨ

ਸ਼ਹਿਰ ਬਠਿੰਡਾ ਨੂੰ ਪਾਣੀ ਸਪਲਾਈ ਕਰਨ ਵਾਲੀ ਸਰਹਿੰਦ ਨਹਿਰ ਦੀ ਬੰਦੀ ਕੀਤੀ ਗਈ ਹੈ ਜਿਸ ਕਰਕੇ ਨਹਿਰ ਸੁੱਕੀ ਹੈ ਤੇ ਸ਼ਹਿਰ ਵਾਸੀ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਹਨ, ਇਸ ਮਾਮਲੇ ਤੇ ਸਿਆਸਤ ਵੀ ਭਖਦੀ ਹੋਈ ਨਜ਼ਰ ਆ ਰਹੀ ਹੈ ।

123