Saturday, April 13, 2024  

ਕੌਮੀ

ਦਿੱਲੀ ਦੇ ਮੰਤਰੀ ਰਾਜ ਕੁਮਾਰ ਆਨੰਦ ਦਾ ਮੰਤਰੀ ਮੰਡਲ ਤੇ ‘ਆਪ’ ਤੋਂ ਅਸਤੀਫ਼ਾ

ਦਿੱਲੀ ਦੇ ਮੰਤਰੀ ਰਾਜ ਕੁਮਾਰ ਆਨੰਦ ਦਾ ਮੰਤਰੀ ਮੰਡਲ ਤੇ ‘ਆਪ’ ਤੋਂ ਅਸਤੀਫ਼ਾ

ਦਿੱਲੀ ਸਰਕਾਰ ’ਚ ਸਮਾਜ ਕਲਿਆਣ ਮੰਤਰੀ ਰਾਜ ਕੁਮਾਰ ਆਨੰਦ ਨੇ ਬੁੱਧਵਾਰ ਨੂੰ ਮੰਤਰੀ ਅਹੁਦੇ ਅਤੇ ਆਮ ਆਦਮੀ ਪਾਰਟੀ (ਆਪ) ਤੋਂ ਅਸਤੀਫ਼ਾ ਦੇ ਦਿੱਤਾ। ਅਸਤੀਫ਼ਾ ਦੇਣ ਤੋਂ ਬਾਅਦ ਉਨ੍ਹਾਂ ਕਿਹਾ, ਮੈਨੂੰ ਕਿਸੇ ਵੀ ਪਾਸਿਓ ਕੋਈ ਸੱਦਾ ਨਹੀਂ ਮਿਲਿਆ ਹੈ। ਉਨ੍ਹਾਂ ਕਿਹਾ ਕਿ ਮੈਂ ਅੱਜ ਬਹੁਤ ਦੁਖੀ ਹਾਂ। ਆਮ ਆਦਮੀ ਪਾਰਟੀ ਦਾ ਜਨਮ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਅੰਦੋਲਨ ਤੋਂ ਹੋਇਆ ਸੀ। ਅੱਜ ਇਹ ਪਾਰਟੀ ਖ਼ੁਦ ਭ੍ਰਿਸ਼ਟਾਚਾਰ ਦੀ ਦਲਦਲ ਵਿੱਚ ਧਸ ਚੁੱਕੀ ਹੈ। ਉਨ੍ਹਾਂ ਕਿਹਾ, ਮੇਰੇ ਲਈ ਮੰਤਰੀ ਅਹੁਦੇ ’ਤੇ ਰਹਿ ਕੇ ਇਸ ਸਰਕਾਰ ’ਚ ਕੰਮ ਕਰਨਾ ਅਸਹਿਜ ਹੋ ਗਿਆ ਹੈ।

ਸੁਪਰੀਮ ਕੋਰਟ ਨੇ ਬਾਬਾ ਰਾਮਦੇਵ ਤੇ ਬਾਲਕ੍ਰਿਸ਼ਨ ਦੀ ਮੁਆਫ਼ੀ ਦੂਜੀ ਵਾਰ ਰੱਦ ਕੀਤੀ

ਸੁਪਰੀਮ ਕੋਰਟ ਨੇ ਬਾਬਾ ਰਾਮਦੇਵ ਤੇ ਬਾਲਕ੍ਰਿਸ਼ਨ ਦੀ ਮੁਆਫ਼ੀ ਦੂਜੀ ਵਾਰ ਰੱਦ ਕੀਤੀ

 ਗੁੰਮਰਾਹਕੁਨ ਪਤੰਜਲੀ ਇਸ਼ਤਿਹਾਰਬਾਜ਼ੀ ਮਾਮਲੇ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਰਾਮਦੇਵ ਤੇ ਪਤੰਜਲੀ ਆਯੁਰਵੇਦ ਦੇ ਐਮਡੀ ਅਚਾਰੀਆ ਬਾਲਕ੍ਰਿਸ਼ਨ ਦੇ ਦੂਜੇ ਮੁਆਫ਼ੀ ਹਲਫ਼ਨਾਮੇ ਨੂੰ ਰੱਦ ਕਰਦੀ ਹੈ। ਸੁਪਰੀਮ ਕੋਰਟ ਨੇ ਕਿਹਾ, ‘ਅਸੀਂ ਇੰਨੇ ਫ਼ਰਾਖ਼ ਦਿਲ ਨਹੀਂ ਹੋ ਸਕਦੇ।’ ਜਸਟਿਸ ਹਿਮਾ ਕੋਹਲੀ ਅਤੇ ਜਸਟਿਸ ਅਹਿਸਾਨੁਦੀਨ ਅਮਾਨਉੱਲਾਹ ਦੀ ਬੈਂਚ ਨੇ ਪਤੰਜਲੀ ਦੇ ਵਕੀਲ ਵਿਪਿਨ ਸਾਂਘੀ ਅਤੇ ਮੁਕੁਲ ਰੋਹਤਗੀ ਨੂੰ ਕਿਹਾ ਕਿ ਤੁਸੀਂ ਜਾਣਬੁੱਝ ਕੇ ਅਦਾਲਤੀ ਹੁਕਮਾਂ ਦੀ ਉਲੰਘਣਾ ਕੀਤੀ ਹੈ, ਕਾਰਵਾਈ ਲਈ ਤਿਆਰ ਰਹੋ।

MCX ਦੀ ਗਲੋਬਲ ਰੈਲੀ 'ਤੇ ਨਜ਼ਰ ਰੱਖਣ 'ਤੇ ਸੋਨੇ ਦੀਆਂ ਕੀਮਤਾਂ ਵਧੀਆਂ

MCX ਦੀ ਗਲੋਬਲ ਰੈਲੀ 'ਤੇ ਨਜ਼ਰ ਰੱਖਣ 'ਤੇ ਸੋਨੇ ਦੀਆਂ ਕੀਮਤਾਂ ਵਧੀਆਂ

ਬੁੱਧਵਾਰ ਨੂੰ MCX 'ਤੇ ਸੋਨੇ ਦੀ ਕੀਮਤ 5 ਜੂਨ ਦੀ ਡਿਲੀਵਰੀ ਲਈ ਸਵੇਰੇ 11:30 ਵਜੇ ਦੇ ਕਰੀਬ 0.44 ਫੀਸਦੀ ਵਧ ਕੇ 71,652 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ। ਘਰੇਲੂ ਵਾਇਦਾ ਬਾਜ਼ਾਰ 'ਚ ਸੋਨੇ ਦੀ ਕੀਮਤ ਨੇ ਗਲੋਬਲ ਬਾਜ਼ਾਰ 'ਚ ਤੇਜ਼ੀ ਨੂੰ ਦੇਖਿਆ ਜਿਸ ਨਾਲ ਪੀਲੀ ਧਾਤੂ ਦੀ ਕੀਮਤ ਰਿਕਾਰਡ ਉੱਚ ਪੱਧਰ 'ਤੇ ਬੰਦ ਹੋਈ। ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਬੁੱਧਵਾਰ ਨੂੰ ਸੋਨੇ ਅਤੇ ਚਾਂਦੀ ਦੋਵਾਂ ਦੀਆਂ ਕੀਮਤਾਂ 'ਚ ਵਾਧਾ ਦਰਜ ਕੀਤਾ ਗਿਆ।

ਪਾਕਿਸਤਾਨ ਨੇ ਵਿਸਾਖੀ ਲਈ ਭਾਰਤੀ ਸਿੱਖ ਸ਼ਰਧਾਲੂਆਂ ਵਾਸਤੇ 2,843 ਵੀਜ਼ੇ ਜਾਰੀ ਕੀਤੇ

ਪਾਕਿਸਤਾਨ ਨੇ ਵਿਸਾਖੀ ਲਈ ਭਾਰਤੀ ਸਿੱਖ ਸ਼ਰਧਾਲੂਆਂ ਵਾਸਤੇ 2,843 ਵੀਜ਼ੇ ਜਾਰੀ ਕੀਤੇ

ਪਾਕਿਸਤਾਨ ਨੇ ਭਾਰਤ ਦੇ ਸਿੱਖ ਸ਼ਰਧਾਲੂਆਂ ਨੂੰ 2,843 ਵੀਜ਼ੇ ਜਾਰੀ ਕੀਤੇ ਹਨ, ਜਿਸ ਨਾਲ ਉਨ੍ਹਾਂ ਨੂੰ 13 ਅਪ੍ਰੈਲ ਤੋਂ 22 ਅਪ੍ਰੈਲ ਤੱਕ ਪਾਕਿਸਤਾਨ ਵਿਚ ਹੋਣ ਵਾਲੇ ਸਾਲਾਨਾ ਵਿਸਾਖੀ ਤਿਉਹਾਰ ਵਿਚ ਹਿੱਸਾ ਲੈਣ ਦੀ ਇਜਾਜ਼ਤ ਮਿਲ ਗਈ ਹੈ । ਇਹ ਐਲਾਨ ਭਾਰਤ ਵਿਚ ਪਾਕਿਸਤਾਨ ਹਾਈ ਕਮਿਸ਼ਨ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਇਕ ਪੋਸਟ ਰਾਹੀਂ ਕੀਤਾ ਗਿਆ । ਵਿਸਾਖੀ, ਸਿੱਖ ਭਾਈਚਾਰੇ ਲਈ ਬਹੁਤ ਸੱਭਿਆਚਾਰਕ ਅਤੇ ਧਾਰਮਿਕ ਮਹੱਤਵ ਰੱਖਦੀ ਹੈ, ਜੋ ਵਾਢੀ ਦਾ ਤਿਉਹਾਰ ਹੈ ਅਤੇ 1699 ਵਿੱਚ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖਾਲਸਾ ਪੰਥ ਦੀ ਸਥਾਪਨਾ ਦੀ ਯਾਦ ਦਿਵਾਉਂਦਾ ਹੈ ।

ਉੱਤਰਾਖੰਡ : ਬਾਬਾ ਤਰਸੇਮ ਸਿੰਘ ਹੱਤਿਆ ਕਾਂਡ ਦਾ ਇੱਕ ਮੁਲਜ਼ਮ ਮੁਕਾਬਲੇ ’ਚ ਹਲਾਕ, ਦੂਜਾ ਫ਼ਰਾਰ

ਉੱਤਰਾਖੰਡ : ਬਾਬਾ ਤਰਸੇਮ ਸਿੰਘ ਹੱਤਿਆ ਕਾਂਡ ਦਾ ਇੱਕ ਮੁਲਜ਼ਮ ਮੁਕਾਬਲੇ ’ਚ ਹਲਾਕ, ਦੂਜਾ ਫ਼ਰਾਰ

ਉੱਤਰਾਖੰਡ ਦੇ ਊਧਮ ਸਿੰਘ ਨਗਰ ਸਥਿਤ ਨਾਨਕਮੱਤਾ ਗੁਰਦੁਆਰੇ ਦੇ ਕਾਰ ਸੇਵਾ ਮੁਖੀ ਬਾਬਾ ਤਰਸੇਮ ਸਿੰਘ ਦੇ ਕਤਲ ਦੇ ਮੁਲਜ਼ਮ ਨੂੰ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਅਤੇ ਪੁਲਿਸ ਨੇ ਹਰਿਦੁਆਰ ਜ਼ਿਲ੍ਹੇ ਦੇ ਕਲਿਆਰ ਵਿੱਚ ਮੁਕਾਬਲੇ ਦੌਰਾਨ ਮਾਰ ਦਿੱਤਾ ।
ਮਿ੍ਰਤਕ ਮੁਲਜ਼ਮ ਦੀ ਪਛਾਣ ਅਮਰਜੀਤ ਸਿੰਘ ਉਰਫ਼ ਬਿੱਟੂ ਵਜੋਂ ਹੋਈ ਹੈ । ਪੁਲਿਸ ਨੇ ਦੱਸਿਆ ਕਿ ਦੂਜਾ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ ਅਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ । ਦੋਵਾਂ ’ਤੇ ਇੱਕ-ਇੱਕ ਲੱਖ ਦਾ ਇਨਾਮ ਹੈ । ਹਰਿਦੁਆਰ ਜ਼ਿਲ੍ਹੇ ਦੇ ਭਗਵਾਨਪੁਰ ’ਚ ਬੀਤੀ ਰਾਤ ਨੂੰ ਚੈਕਿੰਗ ਦੌਰਾਨ ਪੁਲਿਸ ਨੇ ਮੁਲਜ਼ਮਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਹ ਕਲਿਆਰ ਵੱਲ ਫਰਾਰ ਹੋ ਗਏ । 

ਭਾਜਪਾ ਨੇ ਕਸ਼ਮੀਰੀ ਪੰਡਿਤਾਂ ਦੇ ਦਰਦ ਨੂੰ ਦੇਸ਼ ਭਰ ’ਚ ਵੋਟ ਪਾਉਣ ਲਈ ਹਥਿਆਰ ਵਜੋਂ ਵਰਤਿਆ : ਮਹਿਬੂਬਾ

ਭਾਜਪਾ ਨੇ ਕਸ਼ਮੀਰੀ ਪੰਡਿਤਾਂ ਦੇ ਦਰਦ ਨੂੰ ਦੇਸ਼ ਭਰ ’ਚ ਵੋਟ ਪਾਉਣ ਲਈ ਹਥਿਆਰ ਵਜੋਂ ਵਰਤਿਆ : ਮਹਿਬੂਬਾ

ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਦੀ ਮੁਖੀ ਮਹਿਬੂਬਾ ਮੁਫ਼ਤੀ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਕਸ਼ਮੀਰੀ ਪੰਡਿਤਾਂ ਦੇ ਦੁੱਖ-ਦਰਦ ਨੂੰ ਦੇਸ਼ ਭਰ ਵਿਚ ਵੋਟਾਂ ਹਾਸਲ ਕਰਨ ਲਈ ‘ਹਥਿਆਰ’ ਵਜੋਂ ਵਰਤਿਆ ਹੈ । ਪੀਡੀਪੀ ਦੀ ਚੇਅਰਪਰਸਨ ਇੱਥੇ ਅਬੀ ਗੁੱਜਰ ਇਲਾਕੇ ਵਿਚ ਕਸ਼ਮੀਰੀ ਪੰਡਿਤ ਰੋਸ਼ਨ ਲਾਲ ਦੇ ਘਰ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੀ ਸੀ । ਰੋਸ਼ਨ ਲਾਲ ਇਕ ਫੋਟੋ ਜਰਨਲਿਸਟ ਸਨ, ਜਿਨ੍ਹਾਂ ਦੀ ਪਿਛਲੇ ਮਹੀਨੇ ਮੌਤ ਹੋ ਗਈ ਸੀ । 

ਹੇਮੰਤ ਸੋਰੇਨ ਖ਼ਿਲਾਫ਼ ਮਨੀ ਲਾਂਡਰਿੰਗ ਦਾ ਮਾਮਲਾ : ਈਡੀ ਨੇ ਕੀਤੀ ਤੀਜੀ ਗਿ੍ਫ਼ਤਾਰੀ

ਹੇਮੰਤ ਸੋਰੇਨ ਖ਼ਿਲਾਫ਼ ਮਨੀ ਲਾਂਡਰਿੰਗ ਦਾ ਮਾਮਲਾ : ਈਡੀ ਨੇ ਕੀਤੀ ਤੀਜੀ ਗਿ੍ਫ਼ਤਾਰੀ

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਖ਼ਿਲਾਫ਼ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਸਿਲਸਿਲੇ ’ਚ ਤੀਜੀ ਗਿ੍ਰਫ਼ਤਾਰੀ ਕੀਤੀ ਹੈ । ਅਧਿਕਾਰਤ ਸੂਤਰਾਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ।

ਗੁੰਮਰਾਹਕੁਨ ਇਸ਼ਤਿਹਾਰਬਾਜ਼ੀ ਮਾਮਲੇ ’ਚ ਬਾਬਾ ਰਾਮਦੇਵ ਤੇ ਆਚਾਰੀਆ ਬਾਲਕ੍ਰਿਸ਼ਨ ਨੇ ਮੁੜ ਮੰਗੀ ਮੁਆਫ਼ੀ

ਗੁੰਮਰਾਹਕੁਨ ਇਸ਼ਤਿਹਾਰਬਾਜ਼ੀ ਮਾਮਲੇ ’ਚ ਬਾਬਾ ਰਾਮਦੇਵ ਤੇ ਆਚਾਰੀਆ ਬਾਲਕ੍ਰਿਸ਼ਨ ਨੇ ਮੁੜ ਮੰਗੀ ਮੁਆਫ਼ੀ

ਯੋਗ ਗੁਰੂ ਰਾਮਦੇਵ ਅਤੇ ਪਤੰਜਲੀ ਆਯੁਰਵੇਦ ਲਿਮਟਿਡ ਦੇ ਐਮਡੀ ਆਚਾਰੀਆ ਬਾਲਕ੍ਰਿਸ਼ਨ ਨੇ ਆਪਣੇ ਉਤਪਾਦਾਂ ਨੂੰ ਲੈ ਕੇ ਵੱਡੇ-ਵੱਡੇ ਦਾਅਵੇ ਕਰਨ ਵਾਲੀ ਕੰਪਨੀ ਦੁਆਰਾ ਜਾਰੀ ਇਸ਼ਤਿਹਾਰਾਂ ’ਤੇ ਸੁਪਰੀਮ ਕੋਰਟ ਤੋਂ ਬਿਨਾਂ ਸ਼ਰਤ ਮੁਆਫੀ ਮੰਗੀ ਹੈ । ਅਦਾਲਤ ’ਚ ਦਾਇਰ ਦੋ ਵੱਖ-ਵੱਖ ਹਲਫਨਾਮਿਆਂ ’ਚ ਰਾਮਦੇਵ ਅਤੇ ਬਾਲਕ੍ਰਿਸ਼ਨ ਨੇ ਪਿਛਲੇ ਸਾਲ 21 ਨਵੰਬਰ ਦੇ ਸੁਪਰੀਮ ਕੋਰਟ ਦੇ ਹੁਕਮ ’ਚ ਦਰਜ ਬਿਆਨ ਦੀ ਉਲੰਘਣਾ ਲਈ ਮੁਆਫੀ ਵੀ ਮੰਗੀ ਹੈ ।

ਦਿੱਲੀ ਸ਼ਰਾਬ ਨੀਤੀ ਮਾਮਲਾ : ਬੀਆਰਐਸ ਆਗੂ ਕਵਿਤਾ ਦੀ ਅਦਾਲਤੀ ਹਿਰਾਸਤ 23 ਅਪ੍ਰੈਲ ਤੱਕ ਵਧਾਈ

ਦਿੱਲੀ ਸ਼ਰਾਬ ਨੀਤੀ ਮਾਮਲਾ : ਬੀਆਰਐਸ ਆਗੂ ਕਵਿਤਾ ਦੀ ਅਦਾਲਤੀ ਹਿਰਾਸਤ 23 ਅਪ੍ਰੈਲ ਤੱਕ ਵਧਾਈ

ਆਬਕਾਰੀ ਨੀਤੀ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿਚ ਭਾਰਤ ਰਾਸ਼ਟਰ ਸਮਿਤੀ (ਬੀਆਰਐਸ) ਦੀ ਆਗੂ ਕੇ. ਕਵਿਤਾ ਨੂੰ ਰਾਊਜ਼ ਐਵੇਨਿਊ ਅਦਾਲਤ ਨੇ 23 ਅਪ੍ਰੈਲ ਤੱਕ ਅਦਾਲਤੀ ਹਿਰਾਸਤ ’ਚ ਭੇਜ ਦਿੱਤਾ ਹੈ । ਰਾਊਜ਼ ਐਵੇਨਿਊ ਅਦਾਲਤ ਨੇ ਕੱਲ ਕੇ. ਕਵਿਤਾ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਸੀ । ਕਵਿਤਾ ਨੇ ਪੁੱਤਰ ਦੀ ਪ੍ਰੀਖਿਆ ਦਾ ਹਵਾਲਾ ਦੇ ਕੇ ਜ਼ਮਾਨਤ ਮੰਗੀ ਸੀ, ਜਿਸ ਨੂੰ ਰਾਊਜ਼ ਐਵੇਨਿਊ ਕੋਰਟ ਨੇ ਰੱਦ ਕਰ ਦਿੱਤਾ ਸੀ । ਕਵਿਤਾ ਫ਼ਿਲਹਾਲ ਦਿੱਲੀ ਦੀ ਤਿਹਾੜ ਜੇਲ੍ਹ ’ਚ ਬੰਦ ਹੈ । 

ਚੋਣ ਕਮਿਸ਼ਨਰ ਰਾਜੀਵ ਕੁਮਾਰ ਨੂੰ ਮਿਲੀ ਜ਼ੈਡ ਸ਼ੇ੍ਰਣੀ ਦੀ ਸੁਰੱਖਿਆ

ਚੋਣ ਕਮਿਸ਼ਨਰ ਰਾਜੀਵ ਕੁਮਾਰ ਨੂੰ ਮਿਲੀ ਜ਼ੈਡ ਸ਼ੇ੍ਰਣੀ ਦੀ ਸੁਰੱਖਿਆ

ਕੇਂਦਰ ਸਰਕਾਰ ਨੇ ਸੰਭਾਵਿਤ ਖ਼ਤਰਿਆਂ ਦੇ ਮੱਦੇਨਜ਼ਰ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੂੰ ਹਥਿਆਰਬੰਦ ਕਮਾਂਡੋ ਦੀ ਜ਼ੈੱਡ ਸ਼੍ਰੇਣੀ ਦੀ ਵੀਆਈਪੀ ਸੁਰੱਖਿਆ ਪ੍ਰਦਾਨ ਕੀਤੀ ਹੈ । ਇਹ ਜਾਦਕਾਰੀ ਅਧਿਕਾਰਤ ਸੂਤਰਾਂ ਨੇ ਮੰਗਲਵਾਰ ਨੂੰ ਦਿੱਤੀ । ਸੂਤਰਾਂ ਅਨੁਸਾਰ ਕੇਂਦਰੀ ਗ੍ਰਹਿ ਮੰਤਰਾਲਾ ਨੇ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ ਨੂੰ ਇਸ ਕੰਮ ਲਈ ਕਰੀਬ 40-50 ਕਰਮੀਆਂ/ਜਵਾਨਾਂ ਦੀ ਇਕ ਟੁਕੜੀ ਉਪਲੱਬਧ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ ਹੈ । ਕੇਂਦਰੀ ਸੁਰੱਖਿਆ ਏਜੰਸੀਆਂ ਵਲੋਂ ਤਿਆਰ ਕੀਤੀ ਗਈ ਖ਼ਤਰਾ ਸਬੰਧੀ ਧਾਰਨਾ ਰਿਪੋਰਟ ’ਚ ਮੁੱਖ ਚੋਣ ਕਮਿਸ਼ਨਰ ਕੁਮਾਰ ਲਈ ਸਖ਼ਤ ਸੁਰੱਖਿਆ ਦੀ ਸਿਫ਼ਾਰਿਸ਼ ਕੀਤੀ ਗਈ ਹੈ । 

ਚੌਧਰੀ ਬੀਰੇਂਦਰ ਸਿੰਘ ਕਾਂਗਰਸ ’ਚ ਸ਼ਾਮਲ

ਚੌਧਰੀ ਬੀਰੇਂਦਰ ਸਿੰਘ ਕਾਂਗਰਸ ’ਚ ਸ਼ਾਮਲ

ਗਿ੍ਰਫ਼ਤਾਰੀ ਖ਼ਿਲਾਫ਼ ਕੇਜਰੀਵਾਲ ਦੀ ਅਰਜ਼ੀ ਦਿੱਲੀ ਹਾਈ ਕੋਰਟ ਨੇ ਕੀਤੀ ਰੱਦ

ਗਿ੍ਰਫ਼ਤਾਰੀ ਖ਼ਿਲਾਫ਼ ਕੇਜਰੀਵਾਲ ਦੀ ਅਰਜ਼ੀ ਦਿੱਲੀ ਹਾਈ ਕੋਰਟ ਨੇ ਕੀਤੀ ਰੱਦ

ਮਹਾਰਾਸ਼ਟਰ : ਵਿਰੋਧੀ ਪਾਰਟੀਆਂ ਦਾ ਸੀਟਾਂ ਦੀ ਵੰਡ ਬਾਰੇ ਸਮਝੌਤਾ ਸਿਰੇ ਲੱਗਾ

ਮਹਾਰਾਸ਼ਟਰ : ਵਿਰੋਧੀ ਪਾਰਟੀਆਂ ਦਾ ਸੀਟਾਂ ਦੀ ਵੰਡ ਬਾਰੇ ਸਮਝੌਤਾ ਸਿਰੇ ਲੱਗਾ

ਭਾਰਤ ਆਮ ਮਾਨਸੂਨ ਵੱਲ ਵਧਿਆ: ਸਕਾਈਮੇਟ

ਭਾਰਤ ਆਮ ਮਾਨਸੂਨ ਵੱਲ ਵਧਿਆ: ਸਕਾਈਮੇਟ

ਕੈਪੀਟਲ ਗੁਡਸ, ਆਟੋ ਵਰਗੇ ਸੈਕਟਰ ਸੈਂਸੈਕਸ ਨੂੰ ਨਵੀਂ ਉਚਾਈ 'ਤੇ ਲੈ ਜਾਂਦੇ

ਕੈਪੀਟਲ ਗੁਡਸ, ਆਟੋ ਵਰਗੇ ਸੈਕਟਰ ਸੈਂਸੈਕਸ ਨੂੰ ਨਵੀਂ ਉਚਾਈ 'ਤੇ ਲੈ ਜਾਂਦੇ

SMID ਮਾਰਕੀਟ ਕੈਪ ਨੂੰ ਜੀਡੀਪੀ ਦੇ ਉੱਚੇ ਪੱਧਰਾਂ 'ਤੇ

SMID ਮਾਰਕੀਟ ਕੈਪ ਨੂੰ ਜੀਡੀਪੀ ਦੇ ਉੱਚੇ ਪੱਧਰਾਂ 'ਤੇ

ਭਾਰਤ ਦੀ ਈਂਧਨ ਦੀ ਮੰਗ 2023-24 ਵਿੱਚ ਰਿਕਾਰਡ ਉੱਚੀ

ਭਾਰਤ ਦੀ ਈਂਧਨ ਦੀ ਮੰਗ 2023-24 ਵਿੱਚ ਰਿਕਾਰਡ ਉੱਚੀ

ਆਟੋ ਸਟਾਕ ਸੈਂਸੈਕਸ ਲਾਭ ਦੀ ਅਗਵਾਈ ਕਰਦੇ

ਆਟੋ ਸਟਾਕ ਸੈਂਸੈਕਸ ਲਾਭ ਦੀ ਅਗਵਾਈ ਕਰਦੇ

ਵਧ ਰਹੇ ਭੂ-ਰਾਜਨੀਤਿਕ ਤਣਾਅ ਦੇ ਵਿਚਕਾਰ ਸੋਨੇ ਦੀ ਕੀਮਤ ਵਿੱਚ ਵਾਧਾ ਜਾਰੀ

ਵਧ ਰਹੇ ਭੂ-ਰਾਜਨੀਤਿਕ ਤਣਾਅ ਦੇ ਵਿਚਕਾਰ ਸੋਨੇ ਦੀ ਕੀਮਤ ਵਿੱਚ ਵਾਧਾ ਜਾਰੀ

ਵਿਦੇਸ਼ੀ ਫੰਡ ਟੈਲੀਕਾਮ, ਰੀਅਲਟੀ ਸਟਾਕਾਂ ਵਿੱਚ ਵੱਡੀ ਖਰੀਦਦਾਰੀ ਕਰ ਰਹੇ

ਵਿਦੇਸ਼ੀ ਫੰਡ ਟੈਲੀਕਾਮ, ਰੀਅਲਟੀ ਸਟਾਕਾਂ ਵਿੱਚ ਵੱਡੀ ਖਰੀਦਦਾਰੀ ਕਰ ਰਹੇ

ਰੀਅਲਟੀ ਸੈਕਟਰ ਦੇ ਸਟਾਕ ਵਿੱਤੀ ਸਾਲ 24 ਦਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲਾ ਸੈਕਟਰ

ਰੀਅਲਟੀ ਸੈਕਟਰ ਦੇ ਸਟਾਕ ਵਿੱਤੀ ਸਾਲ 24 ਦਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲਾ ਸੈਕਟਰ

ਵਾਲਿਟ ਮਾਰਕੀਟ ਦਾ ਲੋਕਤੰਤਰੀਕਰਨ ਕਰਨ ਲਈ ਤੀਜੀ-ਪਾਰਟੀ UPI ਐਪਸ 'ਤੇ RBI ਦਾ ਫੈਸਲਾ: ਮਾਹਰ

ਵਾਲਿਟ ਮਾਰਕੀਟ ਦਾ ਲੋਕਤੰਤਰੀਕਰਨ ਕਰਨ ਲਈ ਤੀਜੀ-ਪਾਰਟੀ UPI ਐਪਸ 'ਤੇ RBI ਦਾ ਫੈਸਲਾ: ਮਾਹਰ

RBI UPI ਰਾਹੀਂ CDM ਵਿੱਚ ਨਕਦ ਜਮ੍ਹਾ ਕਰਨ ਦੀ ਇਜਾਜ਼ਤ ਦਿੰਦਾ

RBI UPI ਰਾਹੀਂ CDM ਵਿੱਚ ਨਕਦ ਜਮ੍ਹਾ ਕਰਨ ਦੀ ਇਜਾਜ਼ਤ ਦਿੰਦਾ

ਰਿਜ਼ਰਵ ਬੈਂਕ ਨੇ ਮੁੱਖ ਰੇਪੋ ਦਰ ਨੂੰ ਕੋਈ ਬਦਲਾਅ ਨਹੀਂ ਕੀਤਾ, ਮਹਿੰਗਾਈ ਨੂੰ ਕੰਟਰੋਲ 'ਤੇ ਰੱਖਣ 'ਤੇ ਧਿਆਨ ਦਿੱਤਾ

ਰਿਜ਼ਰਵ ਬੈਂਕ ਨੇ ਮੁੱਖ ਰੇਪੋ ਦਰ ਨੂੰ ਕੋਈ ਬਦਲਾਅ ਨਹੀਂ ਕੀਤਾ, ਮਹਿੰਗਾਈ ਨੂੰ ਕੰਟਰੋਲ 'ਤੇ ਰੱਖਣ 'ਤੇ ਧਿਆਨ ਦਿੱਤਾ

ਆਰਬੀਆਈ ਨੇ ਰੈਪੋ ਰੇਟ 6.5 ਫੀਸਦੀ 'ਤੇ ਬਰਕਰਾਰ ਰੱਖਿਆ

ਆਰਬੀਆਈ ਨੇ ਰੈਪੋ ਰੇਟ 6.5 ਫੀਸਦੀ 'ਤੇ ਬਰਕਰਾਰ ਰੱਖਿਆ

Back Page 2