ਸ੍ਰੀ ਫ਼ਤਹਿਗੜ੍ਹ ਸਾਹਿਬ/24 ਨਵੰਬਰ:
(ਰਵਿੰਦਰ ਸਿੰਘ ਢੀਂਡਸਾ)
ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ ਦੇ ਐਨ.ਐੱਸ.ਐੱਸ. ਯੂਨਿਟ ਵੱਲੋਂ ਪਿੰਡ ਮੰਡੋਫਲ ਵਿਖੇ “ਡਿਜਿਟਲ ਲਿਟਰੇਸੀ” ਦੇ ਵਿਸ਼ੇ ’ਤੇ ਇਕ-ਦਿਵਸੀ ਕੈਂਪ ਲਗਾਇਆ ਗਿਆ, ਜਿਸ ਦੀ ਅਗਵਾਈ ਡਾ. ਸੁਮਨ ਪ੍ਰੀਤ ਕੌਰ ਨੇ ਕੀਤੀ। ਕੈਂਪ ਦਾ ਮੁੱਖ ਉਦੇਸ਼ ਪਿੰਡ ਵਾਸੀਆਂ ਨੂੰ ਮੁੱਢਲੇ ਡਿਜਿਟਲ ਗਿਆਨ ਪ੍ਰਦਾਨ ਕਰਨਾ ਸੀ। ਐਨ.ਐੱਸ.ਐੱਸ. ਸੇਵਾਦਾਰਾਂ ਨੇ ਪਿੰਡ ਵਾਸੀਆਂ ਨੂੰ ਆਨਲਾਈਨ ਭੁਗਤਾਨ ਸੁਰੱਖਿਆ, ਈ-ਸਰਕਾਰੀ ਸੇਵਾਵਾਂ, ਸਮਾਰਟਫੋਨ ਦੇ ਵਰਤੋਂ ਅਤੇ ਗਲਤ ਜਾਣਕਾਰੀ ਦੀ ਪਛਾਣ ਕਿਵੇਂ ਕਰਨੀ ਹੈ ਬਾਰੇ ਵੱਖ-ਵੱਖ ਸੈਸ਼ਨ ਵਿੱਚ ਵਿਸਥਾਰ ਨਾਲ ਦੱਸਿਆ।