ਸ੍ਰੀ ਫ਼ਤਹਿਗੜ੍ਹ/24 ਨਵੰਬਰ :
(ਰਵਿੰਦਰ ਸਿੰਘ ਢੀਂਡਸਾ)
ਉਤਰੀ ਰੇਲਵੇ ਦੀ ਅੰਬਾਲਾ ਡਿਵੀਜ਼ਨ ਦੇ ਅਧਿਕਾਰੀਆਂ ਵੱਲੋਂ ਰੇਲ ਗੱਡੀਆਂ ਵਿੱਚ ਯਾਤਰੀ ਸੁਵਿਧਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਨ-ਬੋਰਡ ਹਾਊਸਕੀਪਿੰਗ ਸਰਵਿਸ ਅਤੇ ਪੈਂਟਰੀ ਸੇਵਾਵਾਂ ਦੀ ਗੁਣਵੱਤਾ ਸੁਧਾਰਣ ਲਈ ਨਿਗਰਾਨੀ ਕੜੀ ਕੀਤੀ ਗਈ ਹੈ। ਅੰਬਾਲਾ ਡਿਵੀਜ਼ਨ ਦੇ ਬੁਲਾਰੇ ਨੇ ਦੱਸਿਆ ਕਿ ਸਟਾਫ ਦੇ ਮੈਡੀਕਲ ਸਰਟੀਫਿਕੇਟ, ਪਹਿਚਾਣ ਪੱਤਰ, ਭੋਜਨ ਦੀ ਗੁਣਵੱਤਾ, ਅਤੇ ਹਾਈਜੀਨ ਦੀ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਰੇਲ ਗੱਡੀਆਂ ਵਿੱਚ ਮੁਹਈਆ ਕਰਵਾਈਆਂ ਜਾ ਰਹੀਆਂ ਖਾਣ ਪੀਣ ਦੀਆਂ ਵਸਤਾਂ ਅਤੇ ਹੋਰ ਸੁਵਿਧਾਵਾਂ ਦੀ ਸਮੀਖਿਆ ਕਰਕੇ ਸਟਾਫ ਨੂੰ ਕੌਂਸਲਿੰਗ ਅਤੇ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਯਾਤਰੀਆਂ ਨੂੰ ਸੁਰੱਖਿਅਤ ਅਤੇ ਸੰਤੋਸ਼ਜਨਕ ਸੇਵਾ ਦਿੱਤੀ ਜਾਵੇ। ਤੇ ਜੇਕਰ ਕੋਈ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ ਤਾਂ ਜੁਰਮਾਨੇ ਤੋਂ ਇਲਾਵਾ ਉਸਦਾ ਠੇਕਾ ਵੀ ਰੱਦ ਕੀਤਾ ਜਾ ਸਕਦਾ ਹੈ।