ਚੰਡੀਗੜ੍ਹ, 8 ਸਤੰਬਰ, (ਭੁੱਲਰ) : ਚੰਡੀਗੜ੍ਹ ਦੇ ਮੇਅਰ ਅਨੂਪ ਗੁਪਤਾ ਨੇ ਦੱਸਿਆ ਕਿ ਅੱਜ ਨਗਰ ਨਿਗਮ ਨੇ ਗ੍ਰਾਂਟ ਇਨ ਏਡ ਸ਼ੇਅਰ ਦੀ ਤੀਜੀ ਕਿਸ਼ਤ ਭਾਵ 135 ਕਰੋੜ ਰੁਪਏ ਦੀ ਐਡਵਾਂਸ ਮੰਗੀ ਹੈ। ਜ਼ਿਕਰਯੋਗ ਹੈ ਕਿ ਮੇਅਰ ਨੇ ਮਾਨਯੋਗ ਪ੍ਰਸ਼ਾਸਕ ਯੂਟੀ ਨੂੰ ਮਿਲ ਕੇ ਫੰਡਾਂ ਦੀ ਮੰਗ ਕੀਤੀ ਸੀ ਤਾਂ ਜੋ ਚੱਲ ਰਹੇ ਵਿਕਾਸ ਕਾਰਜ ਪ੍ਰਭਾਵਿਤ ਨਾ ਹੋਣ। ਅੱਜ ਇੱਥੇ ਇਹ ਜਾਣਕਾਰੀ ਸਾਂਝੀ ਕਰਦੇ ਹੋਏ ਮੇਅਰ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਜਲਦੀ ਤੋਂ ਜਲਦੀ ਜਾਰੀ ਕਰਨ ਦਾ ਭਰੋਸਾ ਦਿੱਤਾ ਹੈ। 135 ਕਰੋੜ ਦੇ ਸਹਾਇਤਾ ਹਿੱਸੇ ਵਿੱਚ ਗ੍ਰਾਂਟ ਦੀ ਆਪਣੀ ਤੀਜੀ ਕਿਸ਼ਤ ਵਿੱਚੋਂ 25 ਕਰੋੜ ਰੁਪਏ ਪੇਸ਼ਗੀ ਵਜੋਂ ਮੰਗੇ ਹਨ ਅਤੇ ਪ੍ਰਸ਼ਾਸ਼ਨ ਨੇ ਭਰੋਸਾ ਵੀ ਦਿੱਤਾ ਸੀ । ਉਨ੍ਹਾਂ ਅੱਗੇ ਕਿਹਾ ਕਿ ਸ਼ਹਿਰ ਦੇ ਵਿਕਾਸ ਨੂੰ ਕਿਸੇ ਵੀ ਕੀਮਤ 'ਤੇ ਨਹੀਂ ਰੋਕਿਆ ਜਾਵੇਗਾ ਅਤੇ ਨਗਰ ਨਿਗਮ ਸ਼ਹਿਰ ਵਾਸੀਆਂ ਦੀ ਸੇਵਾ ਲਈ ਵਚਨਬੱਧ ਹੈ।