ਸੁਖਦੇਵ ਸਿੰਘ ਪਨੇਸਰ
ਕਾਠਗੜ੍ਹ 12ਸਤੰਬਰ:
ਦ ਨਾਰਵੁਡ ਸਕੂਲ ਚਾਹਲ ਦੇ ਸਕੂਲੀ ਬੱਚਿਆਂ ਨੇ ਖੇਡਾਂ ਵਤਨ ਪੰਜਾਬ ਦੀਆਂ ਵਿਚ ਵੱਖ ਵੱਖ ਖੇਡਾਂ ਖੇਡ ਕੇ ਢੇਰ ਸਾਰੇ ਇਨਾਮ ਜਿੱਤ ਕੇ ਪੰਜਾਬ ਪੱਧਰ ਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ।ਇਹ ਜਾਣਕਾਰੀ ਦਿੰਦਿਆਂ ਸਕੂਲ ਦੇ ਅਧਿਕਾਰੀ ਮੁਕੇਸ਼ ਭਾਟੀਆ ਨੇ ਦੱਸਿਆ ਕਿ ਸਾਡੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਮੋਹਿਤ ਕੁਮਾਰ ਅਤੇ ਪ੍ਰਿੰਸੀਪਲ ਰਵਿੰਦਰ ਸਿੰਘ ਭਨੋਟ ਦੀ ਯੋਗ ਅਗਵਾਈ ਅਧੀਨ ਬੱਚਿਆਂ ਨੂੰ ਖਾਸ ਤਜਰਬੇਕਾਰ ਕੋਚ ਮੁਹੱਈਆ ਕਰਵਾਏ ਗਏ ਹਨ। ਜਿਹਨਾਂ ਦੀ ਮੋਹਨਤ ਸਦਕਾ ਬੱਚਿਆਂ ਨੂੰ ਖੇਡਾਂ ਲਈ ਯੋਗ ਸਿਖਲਾਈ ਦਿੱਤੀ ਜਾਂਦੀ ਹੈ।ਜਿਸ ਕਰਕੇ ਬੱਚਿਆਂ ਨੇ ਸਖਤ ਮੇਹਨਤ ਕਰਕੇ ਖੇਡਾਂ ਦੇ ਮੈਦਾਨ ਵਿੱਚ ਮੱਲਾਂ ਮਾਰੀਆਂ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ। ਉਹਨਾਂ ਇਹ ਦੱਸਿਆ ਕਿ ਇਸ ਵਾਰ ਲੜਕੀਆਂ ਦੇ ਦੌੜ ਮੁਕਾਬਲਿਆਂ ਵਿੱਚ 100 ਮੀਟਰ ਦੌੜ ਵਿੱਚ ਪਹਿਲਾ ਸਥਾਨ ਪ੍ਰੇਰਨਾ, ਦੂਜਾ ਸਥਾਨ ਤਾਨੀਆ,100 ਮੀਟਰ ਦੌੜ ਮੁਕਾਬਲੇ ਲੜਕਿਆਂ ਵਿਚ ਗੋਪਾਲ ਨੇ ਤੀਸਰਾ ਸਥਾਨ,200ਮੀਟਰ ਦੌੜ ਵਿੱਚ ਲੜਕੀਆਂ ਪਹਿਲਾ ਸਥਾਨ ਪੇ੍ਰਰਨਾ,ਦੂਜਾ ਕਿਰਨਜੀਤ ਕੌਰ,ਤੀਜਾ ਅਵਨੀਕ ਕੌਰ, 8੦੦ਮੀਟਰ ਦੌੜਾਂ ਵਿੱਚ ਪਹਿਲਾ ਸਥਾਨ ਦਿਕਸ਼ਾ ਗੋਲਾ ਸੁੱਟਣ ਸ਼ਾਟ ਪੁੱਟ ਲੜਕੀਆਂ ਮੁਕਾਬਲੇ ਵਿੱਚ ਪਹਿਲਾ ਸਥਾਨ ਤਾਨੀਆ) ਗੋਲਾ ਸੁੱਟਣ ਸ਼ਾਟ ਪੁੱਟ ਵਿਚ ਲੜਕੇ ਪਹਿਲਾ ਸਥਾਨ ਵਰੁਨ ਚੇਚੀ,ਦੂਜਾ ਸਥਾਨ ਲੇਖ ਰਾਜ ਅਤੇ ਦੂਸਰਾ ਸਥਾਨ ਪਾਰਸ ਕੁਮਾਰ ਨੇ ਹਾਸਲ ਕੀਤਾ। ਖੇਡਾਂ ਵਤਨ ਪੰਜਾਬ ਦੀਆਂ ਵਿੱਚ ਇਸ ਵਧੀਆ ਸ਼ਾਨਦਾਰ ਜਿੱਤ ਹਾਸਲ ਕਰਨ 19 ਤੇ ਬੱਚਿਆਂ ਦੇ ਮਾਪਿਆਂ ਨੇ ਸਕੂਲ ਸਟਾਫ, ਕੋਚਾਂ ਅਤੇ ਸਕੂਲ ਚੇਅਰਮੈਨ ਮੋਹਿਤ ਕੁਮਾਰ ਦੀ ਭਰਪੂਰ ਸ਼ਲਾਘਾ ਕੀਤੀ।