Thursday, September 28, 2023  

ਅਪਰਾਧ

ਲੁੱਟ ਖੋਹ ਦੇ ਵੱਖ ਵੱਖ ਮੁਕੱਦਮਿਆਂ ਵਿੱਚ ਇੱਕ ਮਹਿਲਾ ਸਣੇ 5 ਕਾਬੂ

September 17, 2023

ਧਨੌਲਾ ਮੰਡੀ, 17 ਸਤੰਬਰ (ਸੰਜੀਵ ਗਰਗ ਕਾਲੀ) : ਸੀਨੀਅਰ ਪੁਲਿਸ ਕਪਤਾਨ ਸ੍ਰੀ ਸੰਦੀਪ ਮਲਿਕ ਆਈ ਪੀ ਐੱਸ, ਕਪਤਾਨ ਪੁਲਿਸ ਸ੍ਰੀ ਰਮਨੀਸ ਚੌਧਰੀ ਦੀ ਯੋਗ ਅਗਵਾਈ ਵਿੱਚ ਮਾੜੇ ਅਨਸਰਾਂ ਚੋਰਾ ਖਿਲਾਫ ਵਿੱਢੀ ਮੁਹਿੰਮ ਦੇ ਚਲਦਿਆਂ ਧਨੌਲਾ ਪੁਲਿਸ ਨੂੰ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ ਜਦੋਂ ਲੁੱਟ ਖੋਹ ਦੇ ਦੋ ਵੱਖ ਵੱਖ ਮੁਕੱਦਮਿਆਂ ਵਿੱਚ ਲੋੜੀਂਦੀ ਮਹਿਲਾ ਸਮੇਤ ਚਾਰ ਵਿਅਕਤੀਆ ਨੂੰ ਕਾਬੂ ਕੀਤਾ। ਇਸ ਸਬੰਧੀ ਥਾਣਾ ਧਨੌਲਾ ’ਚ ਪ੍ਰੈੱਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਡੀਐਸਪੀ ਸ. ਸਤਵੀਰ ਸਿੰਘ ਬੈਂਸ ਨੇ ਕਿਹਾ ਥਾਣਾ ਧਨੌਲਾ ਦੇ ਮੁਖੀ ਲਖਵਿੰਦਰ ਸਿੰਘ ਦੀ ਅਗਵਾਈ ਹੇਠ ਸਹਾਇਕ ਥਾਣੇਦਾਰ ਅਵਤਾਰ ਸਿੰਘ ਵਲੋ ਮਿਤੀ 08 ਸਤੰਬਰ ਨੂੰ ਅਭਿਸੇਕ ਗੋਇਲ ਦੇ ਬਿਆਨਾਂ ਤੇ ਚਾਰ ਅਣਪਛਾਤੇ ਵਿਅਕਤੀਆਂ ਖਿਲਾਫ ਕੁੱਟਮਾਰ ਲੁੱਟ ਖੋਹ ਦਾ ਮੁਕੱਦਮਾ ਨੰਬਰ 143 ਦਰਜ ਕੀਤਾ ਸੀ, ਜਿਸ ਦੀ ਤਫਤੀਸ ਦੌਰਾਨ ਅਤੇ ਮੁਕੱਦਮੇ ਵਿੱਚ ਲੋੜੀਂਦੇ ਚਾਰ ਵਿਅਕਤੀ ਗਿਰਫਤਾਰ ਕੀਤੇ ਜਿਨ੍ਹਾਂ ਦੀ ਪਹਿਚਾਣ ਹਰਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ, ਭੈਣੀ ਮਹਿਰਾਜ, ਸੁਖਦੀਪ ਸਿੰਘ ਪੁੱਤਰ ਬਲਵੀਰ ਸਿੰਘ, ਗੁਰਮੇਲ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਅਕਲੀਆ, ਬਰਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਰੂੜੇਕੇ ਖੁਰਦ, ਵਜੋਂ ਹੋਈ ਹੈ, ਇਸੇ ਤਰਾਂ ਇਕ ਹੋਰ ਮੁਕੱਦਮਾ ਨੰਬਰ 113 ਮਿਤੀ 21 ਜੁਲਾਈ 2023 ਨੂੰ ਮੁੱਦਈ ਕਰਮਜੀਤ ਕੌਰ ਦੇ ਬਿਆਨਾਂ ਦੇ ਆਧਾਰ ਤੇ ਚੇਨ ਸਨੇਚਿੰਗ ਦਾ ਮਾਮਲਾ ਅਣਪਛਾਤੀ ਔਰਤ ਖਿਲਾਫ ਦਰਜ ਕੀਤਾ ਗਿਆ ਸੀ ਜਿਸ ਵਿੱਚ ਡੂੰਘਾਈ ਨਾਲ ਤਫਤੀਸ ਕਰਦੇ ਹੋਏ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ, ਨੇ ਮਹਿਲਾ ਕਰਮਚਾਰੀ ਵੀਰਪਾਲ ਕੌਰ ਦੀ ਮਦਦ ਨਾਲ ਪਰਮਜੀਤ ਕੌਰ ਪਤਨੀ ਕਾਲਾ ਸਿੰਘ ਵਾਸੀ ਮਰਾਦਪੁਰ, ਸਮਾਣਾ ਜਿਲਾ ਪਟਿਆਲਾ ਨੂੰ ਗਿਰਫਤਾਰ ਕੀਤਾ ਗਿਆ। ਜਿੰਨਾ ਨੂੰ ਮਾਣਯੋਗ ਅਦਾਲਤ ਵਿੱਚ ਪੇਸ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਹੈ ਤੇ ਅਗਲੇਰੀ ਜਾਂਚ ਆਰੰਭ ਦਿੱਤੀ ਹੈ। ਇਸ ਮੌਕੇ ਐਸਐਚਓ ਸਬ ਇੰਸ. ਲਖਵਿੰਦਰ ਸਿੰਘ, ਥਾਣੇਦਾਰ ਅਵਤਾਰ ਸਿੰਘ, ਥਾਣੇਦਾਰ ਬਲਵਿੰਦਰ ਸਿੰਘ, ਮਹਿਲਾ ਪੁਲਿਸ ਮੁਲਾਜਮ ਬੀਰਪਾਲ ਕੌਰ ,ਹੌਲਦਾਰ ਰਣਜੀਤ ਸਿੰਘ, ਗੁਰਵਿੰਦਰ ਸਿੰਘ, ਦਰਸਨ ਸਿੰਘ, ਮਨਵਿੰਦਰ ਸਿੰਘ, ਲਵਪ੍ਰੀਤ ਸਿੰਘ , ਸੋਹਣ ਧਨੌਲਾ , ਕੁਲਵੰਤ ਸਿੰਘ ਆਦਿ ਮੌਜੂਦ ਸਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ