Thursday, September 28, 2023  

ਅਪਰਾਧ

ਕਰਿਆਨੇ ਦੀ ਦੁਕਾਨ 'ਚੋਂ ਸਮਾਨ ਅਤੇ ਨਕਦੀ ਚੋਰੀ

September 17, 2023

ਜੁਲਾਈ ਮਹੀਨੇ ਆਏ ਹੜ੍ਹਾਂ ਦੇ ਪਾਣੀ ਕਾਰਨ ਦੁਕਾਨਦਾਰ ਦਾ ਪਹਿਲਾਂ ਵੀ ਹੋ ਚੁੱਕੈ ਲੱਖਾਂ ਦਾ ਨੁਕਸਾਨ

ਸ੍ਰੀ ਫ਼ਤਹਿਗੜ੍ਹ ਸਾਹਿਬ, 17 ਸਤੰਬਰ (ਰਵਿੰਦਰ ਸਿੰਘ ਢੀਂਡਸਾ) :  ਫ਼ਤਹਿਗੜ੍ਹ ਸਾਹਿਬ ਦੇ ਜੋਤੀ ਸਰੂਪ ਚੌਂਕ ਨਜ਼ਦੀਕ ਸਥਿਤ ਇੱਕ ਕਰਿਆਨੇ ਦੀ ਦੁਕਾਨ 'ਚ ਬੀਤੀ ਰਾਤ ਚੋਰੀ ਹੋ ਜਾਣ ਦਾ ਸਮਾਚਾਰ ਹੈ।ਪ੍ਰੇਮ ਚੰਦ ਨਾਮਕ ਦੁਕਾਨਦਾਰ ਨੇ ਦੱਸਿਆ ਕਿ ਬੀਤੇ ਜੁਲਾਈ ਮਹੀਨੇ ਉਸਦੀ ਕਰਿਆਨੇ ਦੀ ਦੁਕਾਨ ਹੜ੍ਹਾਂ ਦੀ ਲਪੇਟ 'ਚ ਆ ਗਈ ਸੀ ਜਿਸ ਕਾਰਨ ਉਸਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਸੀ ਜਿਸ ਤੋਂ ਬਾਅਦ ਉਸਨੇ ਇੱਧਰੋ-ਉੱਧਰੋ ਪੈਸੇ ਫੜ੍ਹ ਕੇ ਦੁਕਾਨ 'ਚ ਦੁਬਾਰਾ ਸਮਾਨ ਪਾ ਕੇ ਆਪਣੀ ਰੋਜ਼ੀ ਰੋਟੀ ਦਾ ਸਿਲਸਿਲਾ ਸ਼ੁਰੂ ਕੀਤਾ ਸੀ ਜਿੱਥੇ ਬੀਤੀ ਰਾਤ ਚੋਰੀ ਹੋ ਗਈ ਜਿਸ ਬਾਰੇ ਉਸਨੂੰ ਅੱਜ ਸਵੇਰੇ ਪਤਾ ਲੱਗਿਆ।ਦੁਕਾਨਦਾਰ ਪ੍ਰੇਮ ਚੰਦ ਨੇ ਦੱਸਿਆ ਕਿ ਦੁਕਾਨ 'ਚ ਪਈਆਂ 10/15 ਦੇ ਕਰੀਬ ਰਿਫਾਇੰਡ ਤੇਲ ਦੀਆਂ ਪੇਟੀਆਂ,ਆਟੇ ਦੀਆਂ ਥੈਲੀਆਂ,ਚਾਕਲੇਟਾਂ ਦਾ ਕਰੇਟ,ਦਸ ਹਜ਼ਾਰ ਰੁਪਏ ਦੀ ਨਕਦੀ ਅਤੇ ਹੋਰ ਸਮਾਨ ਗਾਇਬ ਹੈ।ਥਾਣਾ ਫ਼ਤਹਿਗੜ੍ਹ ਸਾਹਿਬ ਦੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ