ਕੌਮੀ

ਰੱਖਿਆ ਮੰਤਰਾਲੇ ਵੱਲੋਂ ਜਲ ਸੈਨਿਕ ਹਵਾਈ ਅੱਡੇ ’ਤੇ ਰਾਹੁਲ ਗਾਂਧੀ ਦੇ ਜਹਾਜ਼ ਨੂੰ ਉਤਰਨ ਦੀ ਨਹੀਂ ਮਿਲੀ ਮਨਜ਼ੂਰੀ

December 01, 2023

ਏਜੰਸੀਆਂ
ਕੋਚੀ/1 ਦਸੰਬਰ : ਕਾਂਗਰਸ ਨੇ ਸ਼ੁੱਕਰਵਾਰ ਨੂੰ ਦੋਸ਼ ਲਗਾਇਆ ਕਿ ਰੱਖਿਆ ਮੰਤਰਾਲਾ ਨੇ ਉਸ ਜਹਾਜ਼ ਨੂੰ ਉੱਥੇ ਜਲ ਸੈਨਿਕ ਹਵਾਈ ਅੱਡੇ ’ਤੇ ਉਤਰਨ ਦੀ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ’ਚ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਸਵਾਰ ਸਨ। ਐਨਾਰਕੁਲਮ ਦੇ ਜ਼ਿਲ੍ਹਾ ਕਾਂਗਰਸ ਕਮੇਟੀ (ਡੀਸੀਸੀ) ਦੇ ਪ੍ਰਧਾਨ ਮੁਹੰਮਦ ਸ਼ਿਆਸ ਨੇ ਦੋਸ਼ ਲਗਾਇਆ ਕਿ ਸ਼ੁਰੂ ’ਚ ਜਲ ਸੈਨਿਕ ਹਵਾਈ ਅੱਡੇ ’ਤੇ ਜਹਾਜ਼ ਉਤਾਰਨ ਦੀ ਮਨਜ਼ੂਰੀ ਦਿੱਤੀ ਗਈ ਸੀ ਪਰ ਬਾਅਦ ’ਚ ਇਹ ਮਨਜ਼ੂਰੀ ਵਾਪਸ ਲੈ ਲਈ ਗਈ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਕਨੂੰਰ ਤੋਂ ਰਾਹੁਲ ਗਾਂਧੀ ਨੂੰ ਲੈ ਕੇ ਆ ਰਹੇ ਜਹਾਜ਼ ਨੂੰ ਕੋਲ ਦੇ ਨੇਦੁੰਬਸੇਰੀ ’ਚ ‘ਕੋਚੀਨ ਅੰਤਰਰਾਸ਼ਟਰੀ ਹਵਾਈ ਅੱਡਾ ਲਿਮਟਿਡ’ (ਸੀਆਈਏਐਲ) ਵੱਲ ਮੋੜ ਦਿੱਤਾ ਗਿਆ। ਇਕ ਅਧਿਕਾਰਤ ਸੂਤਰ ਨੇ ਦੱਸਿਆ ਕਿ ਜਲ ਸੈਨਿਕ ਸਟੇਸ਼ਨ ’ਤੇ ਨਿੱਜੀ ਜੈੱਟ ਜਹਾਜ਼ਾਂ ਨੂੰ ਉਤਾਰੇ ਜਾਣ ਦੀ ਮਨਜ਼ੂਰੀ ਦੇਣ ਦਾ ਫ਼ੈਸਲਾ ਰੱਖਿਆ ਮੰਤਰਾਲਾ ਵੱਲੋਂ ਕੀਤਾ ਗਿਆ ਸੀ। ਹਾਲਾਂਕਿ ਉਨ੍ਹਾਂ ਨੇ ਇਸ ਵਿਸ਼ੇ ’ਚ ਵਿਸਥਾਰ ਨਾਲ ਜਾਣਕਾਰੀ ਨਹੀਂ ਦਿੱਤੀ। ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਕੇਰਲ ਦੇ ਦੌਰੇ ’ਤੇ ਹਨ ਅਤੇ ਸ਼ੁੱਕਰਵਾਰ ਨੂੰ ਕੋਚੀ ’ਚ ਉਨ੍ਹਾਂ ਦੇ 2 ਪ੍ਰੋਗਰਾਮ ਤੈਅ ਹਨ ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ