Monday, April 29, 2024  

ਖੇਤਰੀ

ਆਪਸੀ ਮਿਲੀਭੁਗਤ ਨਾਲ ਜਾਅਲੀ ਵਸੀਅਤ ਤਿਆਰ ਕਰਕੇ ਹਲਕਾ ਪਟਵਾਰੀ,ਕਾਨੂੰਗੋ ਅਤੇ ਤਹਿਸੀਲਦਾਰ ਰਾਹੀ ਜਾਅਲੀ ਵਸੀਅਤ ਦਾ ਇੰਤਕਾਲ ਦਰਜ

March 26, 2024

ਦੋਸ਼ੀਆਨ ਦੇ ਜੁਡੀਸ਼ੀਅਲ ਮੈਜਿਸਟਰੇਟ ਬਾਬਾ ਬਕਾਲਾ ਵੱਲੋ ਜਮਾਨਤੀ ਵਰੰਟ ਜਾਰੀ 
ਮਾਮਲਾ ਮਿ੍ਤਕ ਦੀ ਮੌਤ ਤੋ 12 ਸਾਲ ਬਾਅਦ ਵਸੀਅਤ ਤਿਆਰ ਕਰਨ ਦਾ

ਬਾਬਾ ਬਕਾਲਾ ਸਾਹਿਬ, 26 ਮਾਰਚ (ਅਮਰਵੀਰ ਸਿੰਘ ਆਜਾਦ) : ਵਿਰਾਸਤੀ ਜਾਇਦਾਦ ਹੜੱਪਣ ਲਈ ਜਾਅਲੀ ਵਸੀਅਤ ਤਿਆਰ ਕਰਕੇ ਹਲਕਾ ਪਟਵਾਰੀ ,ਕਾਨੂੰਗੋ ਅਤੇ ਤਹਿਸੀਲਦਾਰ ਨਾਲ ਮਿਲੀਭੁਗਤ ਕਰਕੇ ਜਾਅਲੀ ਵਸੀਅਤ ਦਾ ਇੰਤਕਾਲ ਦਰਜ ਕਰਨ ਵਾਲੇ ਦੋਸ਼ੀਆਨ ਖਿਲਾਫ ਜੁਡੀਸ਼ੀਅਲ ਮੈਜਿਸਟਰੇਟ ਬਾਬਾ ਬਕਾਲਾ ਸਾਹਿਬ ਵੱਲੋ ਜਮਾਨਤੀ ਵਰੰਟ ਜਾਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਪ੍ਰਾਪਤ ਜਾਣਕਾਰੀ ਅਨੁਸਾਰ ਨੰਬਰਦਾਰ ਮੰਗਲ ਸਿੰਘ ਪੁੱਤਰ ਕੁੰਨਣ ਸਿੰਘ ਵਾਸੀ ਪਿੰਡ ਚੀਮਾਬਾਠ ਨੇ ਪੁਲਿਸ ਥਾਣਾ ਬਿਆਸ ਅਤੇ ਐਸ.ਐਸ.ਪੀ ਅੰਮ੍ਰਿਤਸਰ ਦਿਹਾਤੀ ਨੂੰ ਸ਼ਕਾਇਤ ਕੀਤੀ ਕਿ ਉਸ ਦੇ ਪਿਤਾ ਕੁੰਨਂਣ ਸਿੰਘ ਦੀ ਮਿਤੀ 5-1-2009 ਨੂੰ ਮੌਤ ਹੋ ਗਈ ਸੀ ਪਰ ਉਸ ਦੇ ਭਰਾ ਸੁਖਦੇਵ ਸਿੰਘ ਨੇ ਉਸ ਦੇ ਪਿਤਾ ਕੁੰਨਣ ਸਿੰਘ ਦੀ ਮੌਤ ਤੋ 12 ਸਾਲ ਬਾਅਦ ਬਾਬਾ ਬਕਾਲਾ ਸਾਹਿਬ ਵਿਖੇ ਉਨ੍ਹਾ ਦੀ 6 ਮਰਲੇ ਵਿਰਾਸਤੀ ਜਗਾ ਦੀ ਜਾਅਲੀ ਵਸੀਅਤ ਤਿਆਰ ਕਰਕੇ ਹਲਕਾ ਪਟਵਾਰੀ ,ਕਾਨੂੰਗੋ ਅਤੇ ਤਹਿਸੀਲਦਾਰ ਬਾਬਾ ਬਕਾਲਾ ਸਾਹਿਬ ਦੀ ਮਿਲੀਭੁਗਤ ਨਾਲ ਇੰਤਕਾਲ ਦਰਜ ਕਰਵਾ ਲਿਆ ਹੈ ਪਰ ਪੁਲਿਸ ਨੇ ਉਸ ਦੀਆ ਦਰਖਾਸਤਾ ਤੇ ਕੋਈ ਵੀ ਕਾਰਾਵਈ ਨਹੀ ਕੀਤੀ । ਜਿਸ ਤੇ ਨੰਬਰਦਾਰ ਮੰਗਲ ਸਿੰਘ ਨੇ ਵਕੀਲ ਦਲਬੀਰ ਸਿੰਘ ਬਾਠ ਅਤੇ ਵਕੀਲ ਲੱਖਾ ਸਿੰਘ ਆਜਾਦ ਰਾਹੀ ਜੁਡੀਸ਼ੀਅਲ ਮੈਜਿਸਟਰੇਟ ਬਾਬਾ ਬਕਾਲਾ ਸਾਹਿ ਜੀ ਦੀ ਅਦਾਲਤ ਵਿੱਚ ਆਪਣੇ ਭਰਾ ਸੁਖਦੇਵ ਸਿੰਘ ਪੁੱਤਰ ਕੁੰਨਣ ਸਿੰਘ ਵਾਸੀ ਪਿੰਡ ਚੀਮਾਬਾਠ ਲਿਖਾਰੀ ਦਲਬੀਰ ਸਿੰਘ ਪੁੱਤਰ ਸਰਦੂਲ ਸਿੰਘ ਪਿੰਡ ਸਠਿਆਲਾ , ਨੰਬਰਦਾਰ ਗੁਰਮੇਜ ਸਿੰਘ ਪਿੰਡ ਸੁਧਾਰ ਰਾਜਪੂਤਾ ਗਵਾਹ ਫੋਜਾ ਸਿੰਘ ਪੁੱਤਰ ਬਚਨ ਸਿੰਘ ਸੁਧਾਰ ਰਾਜਪੂਤਾ , ਨੰਬਰਦਾਰ ਗੁਰਪ੍ਰੀਤ ਸਿੰਘ ਬਾਬਾ ਬਕਾਲਾ ,ਪਟਵਾਰੀ ਅੰਗਰੇਜ ਸਿੰਘ ਹਲਕਾ ਬਾਬਾ ਬਕਾਲਾ ਅਤੇ ਤਹਿਸੀਲਦਾਰ ਸਰਬਜੀਤ ਸਿੰਘ ਬਾਬਾ ਬਕਾਲਾ ਖਿਲ਼ਾਫ ਇੰਸਤਗਾਸਾ ਦਾਇਰ ਕਰ ਦਿੱਤਾ ।ਅਦਾਲਤ ਵਿੱਚ ਕਾਰਵਾਈ ਦੌਰਾਨ ਮੁਦਈ ਮੰਗਲ ਸਿੰਘ ਵੱਲੋ ਪੇਸ਼ ਗਵਾਹਾ ਅਤੇ ਸਬੂਤਾ ਦੇ ਆਧਾਰ ਤੇ ਮਾਣਯੋਗ ਸ੍ਰੀ ਬਿਕਰਮਦੀਪ ਸਿੰਘ ਜੁਡੀਸ਼ੀਅਲ ਮੈਜਿਸਟਰੇਟ ਬਾਬਾ ਬਕਾਲਾ ਸਾਹਿਬ ਨੇ ਸਾਰੇ ਦੋਸ਼ੀਆਨਾ ਨੂੰ ਜਾਅਲੀ ਵਸੀਅਤ ਤਿਆਰ ਕਰਨ ਤੇ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ।ਪਰ ਦੋਸ਼ੀਆਨ ਜਾਣਬੁੱਝ ਕੇ ਅਦਾਲਤ ਵਿੱਚ ਪੇਸ਼ ਨਹੀ ਹੋ ਰਹੇ ਜਿਸ ਤੇ ਸ੍ਰੀ ਬਿਕਰਮਦੀਪ ਸਿੰਘ ਜੁਡੀਸ਼ੀਅਲ ਮੈਜਿਸਟਰੇਟ ਬਾਬਾ ਬਕਾਲਾ ਨੇ ਦੋਸ਼ੀਆਨ ਦੇ 5000/ ਰੁਪੈ ਜਮਾਨਤੀ ਵਰੰਟ ਜਾਰੀ ਕਰਕੇ ਦੋਸ਼ੀਆਨ ਨੂੰ ਮਿਤੀ 4-4-2024 ਨੂੰ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮ ਜਾਰੀ ਕੀਤੀ ਹਨ ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਪੱਛਮੀ ਬੰਗਾਲ : ਮਮਤਾ ਬੈਨਰਜੀ ਦਾ ਹੈਲੀਕਾਪਟਰ ਚੜ੍ਹਦਿਆਂ ਫਿਸਲਿਆ ਪੈਰ, ਹੋਏ ਜ਼ਖ਼ਮੀ

ਪੱਛਮੀ ਬੰਗਾਲ : ਮਮਤਾ ਬੈਨਰਜੀ ਦਾ ਹੈਲੀਕਾਪਟਰ ਚੜ੍ਹਦਿਆਂ ਫਿਸਲਿਆ ਪੈਰ, ਹੋਏ ਜ਼ਖ਼ਮੀ

ਨੈਨੀਤਾਲ ਦੇ ਜੰਗਲਾਂ ਨੂੰ ਲੱਗੀ ਭਿਆਨਕ ਅੱਗ, ਹਵਾਈ ਫੌਜ ਬੁਲਾਈ

ਨੈਨੀਤਾਲ ਦੇ ਜੰਗਲਾਂ ਨੂੰ ਲੱਗੀ ਭਿਆਨਕ ਅੱਗ, ਹਵਾਈ ਫੌਜ ਬੁਲਾਈ

ਸਰਹੱਦੀ ਪਿੰਡ ਮਨਾਵਾ ਤਲਾਸ਼ੀ ਮੁਹਿੰਮ ਦੌਰਾਨ ਵਿਦੇਸ਼ੀ ਡਰੋਨ ਬਰਾਮਦ

ਸਰਹੱਦੀ ਪਿੰਡ ਮਨਾਵਾ ਤਲਾਸ਼ੀ ਮੁਹਿੰਮ ਦੌਰਾਨ ਵਿਦੇਸ਼ੀ ਡਰੋਨ ਬਰਾਮਦ

ਭਾਜਪਾ ਉਮੀਦਵਾਰ ਨੇ ਛੱਡਿਆ ਮੈਦਾਨ ਲਾਏ ਦਿੱਲੀ ਡੇਰੇ : ਕੁਲਦੀਪ ਧਾਲੀਵਾਲ

ਭਾਜਪਾ ਉਮੀਦਵਾਰ ਨੇ ਛੱਡਿਆ ਮੈਦਾਨ ਲਾਏ ਦਿੱਲੀ ਡੇਰੇ : ਕੁਲਦੀਪ ਧਾਲੀਵਾਲ

ਵਿਅਕਤੀ ਨੂੰ ਗੋਲੀ ਮਾਰ ਕੇ ਨਕਦੀ ਖੋਹ ਲੈ ਜਾਣ ਦੇ ਕੇਸ ’ਚ ਨਾਮਜ਼ਦ ਤਿੰਨੋਂ ਵਿਅਕਤੀ ਅਦਾਲਤ ਵੱਲੋਂ ਬਰੀ

ਵਿਅਕਤੀ ਨੂੰ ਗੋਲੀ ਮਾਰ ਕੇ ਨਕਦੀ ਖੋਹ ਲੈ ਜਾਣ ਦੇ ਕੇਸ ’ਚ ਨਾਮਜ਼ਦ ਤਿੰਨੋਂ ਵਿਅਕਤੀ ਅਦਾਲਤ ਵੱਲੋਂ ਬਰੀ

ਭਾਜਪਾ ਦੀਆਂ ਲੋਕ ਵਿਰੋਧੀ ਫੁੱਟ ਪਾਊ ਨੀਤੀਆਂ ਨੂੰ ਭਾਂਜ ਦੇਣ ਲਈ ਕਾਂਗਰਸ ਨੂੰ ਵੋਟਾਂ ਪਾਓ : ਗੁਰਜੀਤ ਔਜਲਾ

ਭਾਜਪਾ ਦੀਆਂ ਲੋਕ ਵਿਰੋਧੀ ਫੁੱਟ ਪਾਊ ਨੀਤੀਆਂ ਨੂੰ ਭਾਂਜ ਦੇਣ ਲਈ ਕਾਂਗਰਸ ਨੂੰ ਵੋਟਾਂ ਪਾਓ : ਗੁਰਜੀਤ ਔਜਲਾ

30 ਸਾਲ ਦਾ ਤਜਰਬਾ 40 ਦਿਨ ਵੀ ਸੰਭਾਲ ਨਾ ਸਕਿਆ 92 ਕਰੋੜ ਦਾ ਪ੍ਰਾਜੈਕਟ

30 ਸਾਲ ਦਾ ਤਜਰਬਾ 40 ਦਿਨ ਵੀ ਸੰਭਾਲ ਨਾ ਸਕਿਆ 92 ਕਰੋੜ ਦਾ ਪ੍ਰਾਜੈਕਟ

ਪੱਤਰਕਾਰ ਤੱਗੜ ਦੀ ਗ੍ਰਿਫਤਾਰੀ ਦੀ ਸਖ਼ਤ ਨਿਖੇਧੀ, ਤੁਰੰਤ ਰਿਹਾਈ ਮੰਗੀ

ਪੱਤਰਕਾਰ ਤੱਗੜ ਦੀ ਗ੍ਰਿਫਤਾਰੀ ਦੀ ਸਖ਼ਤ ਨਿਖੇਧੀ, ਤੁਰੰਤ ਰਿਹਾਈ ਮੰਗੀ

ਬਾਰਦਾਨਾ ਤੇ ਲਿਫਟਿੰਗ ਨਾਂ ਹੋਣ ਕਾਰਨ ਆੜਤੀ ਤੇ ਕਿਸਾਨ ਪਰੇਸ਼ਾਨ

ਬਾਰਦਾਨਾ ਤੇ ਲਿਫਟਿੰਗ ਨਾਂ ਹੋਣ ਕਾਰਨ ਆੜਤੀ ਤੇ ਕਿਸਾਨ ਪਰੇਸ਼ਾਨ

ਦਿ ਡਿਸਟਿ੍ਰਕਟ ਪ੍ਰੈਸ ਕਲੱਬ ਫਿਰੋਜ਼ਪੁਰ ਵਲੋ ਮੁੱਖ ਮੰਤਰੀ ਨੂੰ ਫਿਰੋਜ਼ਪੁਰ ਫੇਰੀ ਦੌਰਾਨ ਕੀਤਾ ਸਨਮਾਨਿਤ

ਦਿ ਡਿਸਟਿ੍ਰਕਟ ਪ੍ਰੈਸ ਕਲੱਬ ਫਿਰੋਜ਼ਪੁਰ ਵਲੋ ਮੁੱਖ ਮੰਤਰੀ ਨੂੰ ਫਿਰੋਜ਼ਪੁਰ ਫੇਰੀ ਦੌਰਾਨ ਕੀਤਾ ਸਨਮਾਨਿਤ