Sunday, April 28, 2024  

ਖੇਤਰੀ

ਡੱਬਵਾਲੀ ਵਾਸੀਆਂ ਨੂੰ ਨਾਕੇਬੰਦੀਆਂ ਤੋਂ 50 ਫ਼ੀਸਦੀ ਛੁਟਕਾਰਾ ਮਿਲਣ ਦਾ ਰਾਹ ਪੱਧਰਾ

March 28, 2024

ਭਾਕਿਯੂ ਡਕੋਂਦਾ ਵੱਲੋਂ 31 ਮਾਰਚ ਨੂੰ ਬਠਿੰਡਾ ਰੋਡ ਹੱਦ ਤੋਂ ਮੋਰਚਾ ਹਟਾਉਣ ਦਾ ਐਲਾਨ
- ਭਾਕਿਯੂ ਸਿੱਧੂਪੁਰ ਦਾ ਮਲੋਟ ਰੋਡ ਹੱਦ ’ਤੇ ਜਾਰੀ ਰਹੇਗਾ ਲਗਾਤਾਰ ਮੋਰਚਾ
- ਵਪਾਰੀਆਂ ਤੇ ਦੁਕਾਨਦਾਰਾਂ ਵੱਲੋਂ ਨਾਕੇਬੰਦੀਆਂ ਖਿਲਾਫ਼ 30 ਤੋਂ ਸੰਘਰਸ਼ ਦਾ ਐਲਾਨ

ਡੱਬਵਾਲੀ, 28 ਮਾਰਚ (ਇਕਬਾਲ ਸਿੰਘ ਸ਼ਾਂਤ) : ਡੱਬਵਾਲੀ ਵਾਸੀਆਂ ਨੂੰ ਦੋਹਰੀ ਨਾਕੇਬੰਦੀ ਤੋਂ 50 ਫ਼ੀਸਦੀ ਛੁਟਕਾਰਾ ਮਿਲਣ ਦਾ ਰਾਹ ਪੱਧਰਾ ਹੋ ਗਿਆ ਹੈ। ਭਾਕਿਯੂ ਡਕੌਂਦਾ ਨੇ ਇੱਥੇ ਬਠਿੰਡਾ ਰੋਡ ਹੱਦ ’ਤੇ ਮੋਰਚੇ ਨੂੰ 31 ਮਾਰਚ ਨੂੰ ਮੁਲਤਵੀ ਕਰਨ ਦਾ ਐਲਾਨ ਕਰ ਦਿੱਤਾ ਹੈ। ਜਦਕਿ ਦੂਜੇ ਪਾਸੇ ਮਲੋਟ ਰੋਡ ਹੱਦ ’ਤੇ ਭਾਕਿਯੂ (ਸਿੱਧੂਪੁਰ) ਨੇ ਮੋਰਚਾ ਜਾਰੀ ਰੱਖਣ ਦੀ ਗੱਲ ਆਖੀ ਹੈ। ਭਾਕਿਯੂ (ਸਿੱਧੂਪੁਰ) ਦੇ ਬਲਾਕ ਜਨਰਲ ਸਕੱਤਰ ਹਰਭਗਵਾਨ ਸਿੰਘ ਲੰਬੀ ਮੁਤਾਬਕ ਜਥੇਬੰਦੀ ਦਾ ਮਲੋਟ ਰੋਡ ਹੱਦ ’ਤੇ ਮੋਰਚਾ ਲਗਾਤਾਰ ਜਾਰੀ ਰਹੇਗਾ।

ਇਸੇ ਵਿਚਕਾਰ ਨਾਕੇਬੰਦੀਆਂ ਤੋਂ ਡੱਬਵਾਲੀ ਦੇ ਵਪਾਰੀ ਆਗੂ ਅਤੇ ਦੁਕਾਨਦਾਰਾਂ ਨੇ ਅੱਜ ਸਿਵਲਰ ਜੁਬਲੀ ਚੌਕ ’ਤੇ ਇਕੱਠੇ ਹੋ ਕੇ ਨਾਕੇਬੰਦੀਆਂ ਨੂੰ ਖੋਲ੍ਹਣ ਦੀ ਮੰਗ ਕੀਤੀ। ਵਪਾਰੀਆਂ ਨੇ ਡੀਐਸਪੀ ਨੂੰ ਮੰਗ ਪੱਤਰ ਦੇ ਕੇ 30 ਮਾਰਚ ਨੂੰ ਧਰਨਾ ਸ਼ੁਰੂ ਕਰਨ ਦੀ ਚਿਤਾਵਨੀ ਦਿੱਤੀ। ਪਰਸੋਂ ਮਲੋਟ ਰੋਡ ਹੱਦ ’ਤੇ ਡੱਬਵਾਲੀ ਅਤੇ ਮੰਡੀ ਕਿੱਲਿਆਂਵਾਲੀ ਦੇ ਦੁਕਾਨਦਾਰਾਂ ਨੇ ਸਾਂਝਾ ਧਰਨਾ ਲਗਾ ਕੇ ਨਾਕੇਬੰਦੀਆਂ ਹਟਾਉਣ ਦੀ ਮੰਗ ਕੀਤੀ ਸੀ। ਬਠਿੰਡਾ ਰੋਡ ਹੱਦ ਖੋਲ੍ਹਣ ਬਾਰੇ ਭਾਕਿਯੂ ਡਕੌਂਦਾ ਯੂਨੀਅਨ ਦੇ ਜ਼ਿਲ੍ਹਾ ਬਠਿੰਡਾ ਦੇ ਸਕੱਤਰ ਹਰਵਿੰਦਰ ਸਿੰਘ ਕੋਟਲੀ ਨੇ ਦੱਸਿਆ ਕਿ 31 ਮਾਰਚ ਨੂੰ ਮੋਰਚਾ ਮੁਲਤਵੀ ਹੋ ਜਾਵੇਗਾ ਅਤੇ ਚੋਣਾਂ ਮਗਰੋਂ ਜਥੇਬੰਦਕ ਫੈਸਲੇ ਮੁਤਾਬਕ ਆਗਾਮੀ ਸੰਘਰਸ਼ ਵਿੱਢਿਆ ਜਾਵੇਗਾ। ਇਸੇ ਵਿਚਕਾਰ ਵਪਾਰੀ ਆਗੂ ਗੁਰਦੀਪ ਕਾਮਰਾ ਨੇ ਦੱਸਿਆ ਕਿ ਨਾਕੇਬੰਦੀਆਂ ਕਾਰਨ ਸ਼ਹਿਰ ਦਾ ਵਪਾਰ ਠੱਪ ਹੋ ਗਿਆ ਹੈ। ਪ੍ਰਸ਼ਾਸਨ ਵੱਲੋਂ ਨਾਕੇਬੰਦੀਆਂ ਹਟਾਉਣ ਲਈ ਕੋਈ ਕਦਮ ਨਹੀਂ ਚੁੱਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ 30 ਮਾਰਚ ਤੱਕ ਨਾਕੇ ਨਾ ਖੋਲ੍ਹੇ ਗਏ ਤਾਂ ਧਰਨੇ ਮਗਰੋਂ ਸ਼ਹਿਰ ਬੰਦ ਕਰਨ ਦਾ ਕਦਮ ਪੁੱਟਿਆ ਜਾਵੇਗਾ। ਦੂਜੇ ਪਾਸੇ ਡੱਬਵਾਲੀ ਦੇ ਡੀਐਸਪੀ ਕਿਸ਼ੋਰੀ ਲਾਲ ਨੇ ਕਿਹਾ ਕਿ ਦੁਕਾਨਦਾਰਾਂ ਨੇ ਨਾਕੇਬੰਦੀਆਂ ਖੋਲ੍ਹਣ ਲਈ ਮੰਗ ਪੱਤਰ ਸੌਂਪਿਆ ਹੈ। ਜੇਕਰ ਕਿਸਾਨ ਹੱਦਾਂ ਤੋਂ ਮੋਰਚੇ ਹਟਾ ਦੇਣਗੇ ਤਾਂ ਸਰਕਾਰ ਦੇ ਨਿਰਦੇਸ਼ਾਂ ਮੁਤਾਬਕ ਆਗਾਮੀ ਕਾਰਵਾਈ ਅਮਲ ਵਿੱਚ ਲਿਆ ਕੇ ਜਨਤਾ ਨੂੰ ਰਾਹਤ ਦਿਵਾਈ ਜਾਵੇਗੀ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਪੱਛਮੀ ਬੰਗਾਲ : ਮਮਤਾ ਬੈਨਰਜੀ ਦਾ ਹੈਲੀਕਾਪਟਰ ਚੜ੍ਹਦਿਆਂ ਫਿਸਲਿਆ ਪੈਰ, ਹੋਏ ਜ਼ਖ਼ਮੀ

ਪੱਛਮੀ ਬੰਗਾਲ : ਮਮਤਾ ਬੈਨਰਜੀ ਦਾ ਹੈਲੀਕਾਪਟਰ ਚੜ੍ਹਦਿਆਂ ਫਿਸਲਿਆ ਪੈਰ, ਹੋਏ ਜ਼ਖ਼ਮੀ

ਨੈਨੀਤਾਲ ਦੇ ਜੰਗਲਾਂ ਨੂੰ ਲੱਗੀ ਭਿਆਨਕ ਅੱਗ, ਹਵਾਈ ਫੌਜ ਬੁਲਾਈ

ਨੈਨੀਤਾਲ ਦੇ ਜੰਗਲਾਂ ਨੂੰ ਲੱਗੀ ਭਿਆਨਕ ਅੱਗ, ਹਵਾਈ ਫੌਜ ਬੁਲਾਈ

ਸਰਹੱਦੀ ਪਿੰਡ ਮਨਾਵਾ ਤਲਾਸ਼ੀ ਮੁਹਿੰਮ ਦੌਰਾਨ ਵਿਦੇਸ਼ੀ ਡਰੋਨ ਬਰਾਮਦ

ਸਰਹੱਦੀ ਪਿੰਡ ਮਨਾਵਾ ਤਲਾਸ਼ੀ ਮੁਹਿੰਮ ਦੌਰਾਨ ਵਿਦੇਸ਼ੀ ਡਰੋਨ ਬਰਾਮਦ

ਭਾਜਪਾ ਉਮੀਦਵਾਰ ਨੇ ਛੱਡਿਆ ਮੈਦਾਨ ਲਾਏ ਦਿੱਲੀ ਡੇਰੇ : ਕੁਲਦੀਪ ਧਾਲੀਵਾਲ

ਭਾਜਪਾ ਉਮੀਦਵਾਰ ਨੇ ਛੱਡਿਆ ਮੈਦਾਨ ਲਾਏ ਦਿੱਲੀ ਡੇਰੇ : ਕੁਲਦੀਪ ਧਾਲੀਵਾਲ

ਵਿਅਕਤੀ ਨੂੰ ਗੋਲੀ ਮਾਰ ਕੇ ਨਕਦੀ ਖੋਹ ਲੈ ਜਾਣ ਦੇ ਕੇਸ ’ਚ ਨਾਮਜ਼ਦ ਤਿੰਨੋਂ ਵਿਅਕਤੀ ਅਦਾਲਤ ਵੱਲੋਂ ਬਰੀ

ਵਿਅਕਤੀ ਨੂੰ ਗੋਲੀ ਮਾਰ ਕੇ ਨਕਦੀ ਖੋਹ ਲੈ ਜਾਣ ਦੇ ਕੇਸ ’ਚ ਨਾਮਜ਼ਦ ਤਿੰਨੋਂ ਵਿਅਕਤੀ ਅਦਾਲਤ ਵੱਲੋਂ ਬਰੀ

ਭਾਜਪਾ ਦੀਆਂ ਲੋਕ ਵਿਰੋਧੀ ਫੁੱਟ ਪਾਊ ਨੀਤੀਆਂ ਨੂੰ ਭਾਂਜ ਦੇਣ ਲਈ ਕਾਂਗਰਸ ਨੂੰ ਵੋਟਾਂ ਪਾਓ : ਗੁਰਜੀਤ ਔਜਲਾ

ਭਾਜਪਾ ਦੀਆਂ ਲੋਕ ਵਿਰੋਧੀ ਫੁੱਟ ਪਾਊ ਨੀਤੀਆਂ ਨੂੰ ਭਾਂਜ ਦੇਣ ਲਈ ਕਾਂਗਰਸ ਨੂੰ ਵੋਟਾਂ ਪਾਓ : ਗੁਰਜੀਤ ਔਜਲਾ

30 ਸਾਲ ਦਾ ਤਜਰਬਾ 40 ਦਿਨ ਵੀ ਸੰਭਾਲ ਨਾ ਸਕਿਆ 92 ਕਰੋੜ ਦਾ ਪ੍ਰਾਜੈਕਟ

30 ਸਾਲ ਦਾ ਤਜਰਬਾ 40 ਦਿਨ ਵੀ ਸੰਭਾਲ ਨਾ ਸਕਿਆ 92 ਕਰੋੜ ਦਾ ਪ੍ਰਾਜੈਕਟ

ਪੱਤਰਕਾਰ ਤੱਗੜ ਦੀ ਗ੍ਰਿਫਤਾਰੀ ਦੀ ਸਖ਼ਤ ਨਿਖੇਧੀ, ਤੁਰੰਤ ਰਿਹਾਈ ਮੰਗੀ

ਪੱਤਰਕਾਰ ਤੱਗੜ ਦੀ ਗ੍ਰਿਫਤਾਰੀ ਦੀ ਸਖ਼ਤ ਨਿਖੇਧੀ, ਤੁਰੰਤ ਰਿਹਾਈ ਮੰਗੀ

ਬਾਰਦਾਨਾ ਤੇ ਲਿਫਟਿੰਗ ਨਾਂ ਹੋਣ ਕਾਰਨ ਆੜਤੀ ਤੇ ਕਿਸਾਨ ਪਰੇਸ਼ਾਨ

ਬਾਰਦਾਨਾ ਤੇ ਲਿਫਟਿੰਗ ਨਾਂ ਹੋਣ ਕਾਰਨ ਆੜਤੀ ਤੇ ਕਿਸਾਨ ਪਰੇਸ਼ਾਨ

ਦਿ ਡਿਸਟਿ੍ਰਕਟ ਪ੍ਰੈਸ ਕਲੱਬ ਫਿਰੋਜ਼ਪੁਰ ਵਲੋ ਮੁੱਖ ਮੰਤਰੀ ਨੂੰ ਫਿਰੋਜ਼ਪੁਰ ਫੇਰੀ ਦੌਰਾਨ ਕੀਤਾ ਸਨਮਾਨਿਤ

ਦਿ ਡਿਸਟਿ੍ਰਕਟ ਪ੍ਰੈਸ ਕਲੱਬ ਫਿਰੋਜ਼ਪੁਰ ਵਲੋ ਮੁੱਖ ਮੰਤਰੀ ਨੂੰ ਫਿਰੋਜ਼ਪੁਰ ਫੇਰੀ ਦੌਰਾਨ ਕੀਤਾ ਸਨਮਾਨਿਤ