Sunday, April 28, 2024  

ਖੇਤਰੀ

ਮੁਹੰਮਦ ਇਸਹਾਕ ਵੱਲੋ ਅਟਾਰੀ-ਵਾਹਗਾ ਸਰਹੱਦ ਵਪਾਰ ਲਈ ਖੋਲ੍ਹਣ ਦੇ ਪ੍ਰਗਟਾਏ ਵਿਚਾਰ ਦੋਵਾਂ ਮੁਲਕਾਂ ਦੇ ਮਾਲੀ ਅਤੇ ਸਮਾਜਿਕ ਸੰਬੰਧਾਂ ਨੂੰ ਮਜ਼ਬੂਤ ਕਰਨਗੇ : ਟਿਵਾਣਾ

March 28, 2024

ਸ੍ਰੀ ਫ਼ਤਹਿਗੜ੍ਹ ਸਾਹਿਬ, 28 ਮਾਰਚ (ਰਵਿੰਦਰ ਸਿੰਘ ਢੀਂਡਸਾ) :  “ਪੰਜਾਬ ਦੇ ਜਿਮੀਦਾਰ, ਖੇਤ ਮਜਦੂਰ, ਵਪਾਰੀ, ਟਰਾਸਪੋਰਟਰ ਅਤੇ ਛੋਟੇ ਸਹਾਇਕ ਕੰਮਾਂ ਤੇ ਕਾਰੋਬਾਰ ਨਾਲ ਜੁੜੇ ਨਿਵਾਸੀਆ ਦੇ ਹਿੱਤ ਇਸ ਅਮਲ ਦੀ ਜੋਰਦਾਰ ਮੰਗ ਕਰਦੇ ਹਨ ਕਿ ਦੋਵਾਂ ਮੁਲਕਾਂ ਦੀਆਂ ਅਟਾਰੀ-ਵਾਹਗਾ ਸਰਹੱਦਾਂ ਨੂੰ ਖੋਲ੍ਹਕੇ ਦੋਵਾਂ ਮੁਲਕਾਂ ਵਿਚ ਉਤਪਾਦ ਹੋਣ ਵਾਲੀਆ ਵਸਤਾਂ ਦਾ ਅਦਾਨ-ਪ੍ਰਦਾਨ ਕਰਨ ਤੇ ਵਪਾਰ ਕਰਨ ਦੀ ਖੁੱਲ੍ਹ ਦਿੱਤੀ ਜਾਵੇ। ਤਾਂ ਜੋ ਦੋਵਾਂ ਮੁਲਕਾਂ ਦੇ ਨਿਵਾਸੀਆਂ ਦੀ ਮਾਲੀ ਹਾਲਤ ਬਿਹਤਰ ਹੋਣ ਦੇ ਨਾਲ-ਨਾਲ ਸਮਾਜਿਕ, ਧਾਰਮਿਕ ਸਾਂਝ ਵੀ ਪ੍ਰਪੱਕ ਹੋ ਸਕੇ । ਇਸ ਵੱਡਮੁੱਲੀ ਸੋਚ ਨੂੰ ਲੈਕੇ ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ 2 ਦਹਾਕੇ ਪਹਿਲਾ ਤੋ ਹੀ ਇਹ ਆਵਾਜ ਉਠਾਈ ਜਾਂਦੀ ਆ ਰਹੀ ਹੈ ਕਿ ਪਾਕਿਸਤਾਨ ਦੇ ਲਹਿੰਦੇ ਪੰਜਾਬ ਅਤੇ ਇੰਡੀਆ ਦੇ ਚੜ੍ਹਦੇ ਪੰਜਾਬ ਦੀਆਂ ਸਰਹੱਦਾਂ ਵਪਾਰ ਲਈ ਖੋਲ੍ਹਕੇ ਦੋਵਾਂ ਮੁਲਕਾਂ ਦੇ ਨਿਵਾਸੀਆ ਦੀਆਂ ਫ਼ਸਲਾਂ ਅਤੇ ਹੋਰ ਵਪਾਰਿਕ ਵਸਤਾਂ ਦੀ ਖੁੱਲ੍ਹੀ ਖਰੀਦੋ-ਫਰੋਖਤ ਦਾ ਪ੍ਰਬੰਧ ਹੋਵੇ । ਜੋ ਅੱਜ ਪਾਕਿਸਤਾਨ ਦੇ ਵਿਦੇਸ ਵਜੀਰ ਡਾ. ਮੁਹੰਮਦ ਇਸਹਾਕ ਵੱਲੋ ਦੋਵਾਂ ਮੁਲਕਾਂ ਦੀਆਂ ਸਰਹੱਦਾਂ ਨੂੰ ਖੋਲ੍ਹਣ ਦੇ ਵਿਚਾਰ ਪ੍ਰਗਟਾਏ ਗਏ ਹਨ, ਇਸ ਉਤੇ ਦੋਵਾਂ ਮੁਲਕਾਂ ਵੱਲੋ ਫੌਰੀ ਅਮਲ ਕਰਕੇ ਦੋਵਾਂ ਮੁਲਕਾਂ ਦੀ ਮਾਲੀ ਅਤੇ ਸਮਾਜਿਕ ਸਥਿਤੀ ਨੂੰ ਬਿਹਤਰ ਬਣਾਉਣ ਵਿਚ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ ।”ਇਹ ਵਿਚਾਰ ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪ੍ਰਗਟ ਕੀਤੇ ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਪੱਛਮੀ ਬੰਗਾਲ : ਮਮਤਾ ਬੈਨਰਜੀ ਦਾ ਹੈਲੀਕਾਪਟਰ ਚੜ੍ਹਦਿਆਂ ਫਿਸਲਿਆ ਪੈਰ, ਹੋਏ ਜ਼ਖ਼ਮੀ

ਪੱਛਮੀ ਬੰਗਾਲ : ਮਮਤਾ ਬੈਨਰਜੀ ਦਾ ਹੈਲੀਕਾਪਟਰ ਚੜ੍ਹਦਿਆਂ ਫਿਸਲਿਆ ਪੈਰ, ਹੋਏ ਜ਼ਖ਼ਮੀ

ਨੈਨੀਤਾਲ ਦੇ ਜੰਗਲਾਂ ਨੂੰ ਲੱਗੀ ਭਿਆਨਕ ਅੱਗ, ਹਵਾਈ ਫੌਜ ਬੁਲਾਈ

ਨੈਨੀਤਾਲ ਦੇ ਜੰਗਲਾਂ ਨੂੰ ਲੱਗੀ ਭਿਆਨਕ ਅੱਗ, ਹਵਾਈ ਫੌਜ ਬੁਲਾਈ

ਸਰਹੱਦੀ ਪਿੰਡ ਮਨਾਵਾ ਤਲਾਸ਼ੀ ਮੁਹਿੰਮ ਦੌਰਾਨ ਵਿਦੇਸ਼ੀ ਡਰੋਨ ਬਰਾਮਦ

ਸਰਹੱਦੀ ਪਿੰਡ ਮਨਾਵਾ ਤਲਾਸ਼ੀ ਮੁਹਿੰਮ ਦੌਰਾਨ ਵਿਦੇਸ਼ੀ ਡਰੋਨ ਬਰਾਮਦ

ਭਾਜਪਾ ਉਮੀਦਵਾਰ ਨੇ ਛੱਡਿਆ ਮੈਦਾਨ ਲਾਏ ਦਿੱਲੀ ਡੇਰੇ : ਕੁਲਦੀਪ ਧਾਲੀਵਾਲ

ਭਾਜਪਾ ਉਮੀਦਵਾਰ ਨੇ ਛੱਡਿਆ ਮੈਦਾਨ ਲਾਏ ਦਿੱਲੀ ਡੇਰੇ : ਕੁਲਦੀਪ ਧਾਲੀਵਾਲ

ਵਿਅਕਤੀ ਨੂੰ ਗੋਲੀ ਮਾਰ ਕੇ ਨਕਦੀ ਖੋਹ ਲੈ ਜਾਣ ਦੇ ਕੇਸ ’ਚ ਨਾਮਜ਼ਦ ਤਿੰਨੋਂ ਵਿਅਕਤੀ ਅਦਾਲਤ ਵੱਲੋਂ ਬਰੀ

ਵਿਅਕਤੀ ਨੂੰ ਗੋਲੀ ਮਾਰ ਕੇ ਨਕਦੀ ਖੋਹ ਲੈ ਜਾਣ ਦੇ ਕੇਸ ’ਚ ਨਾਮਜ਼ਦ ਤਿੰਨੋਂ ਵਿਅਕਤੀ ਅਦਾਲਤ ਵੱਲੋਂ ਬਰੀ

ਭਾਜਪਾ ਦੀਆਂ ਲੋਕ ਵਿਰੋਧੀ ਫੁੱਟ ਪਾਊ ਨੀਤੀਆਂ ਨੂੰ ਭਾਂਜ ਦੇਣ ਲਈ ਕਾਂਗਰਸ ਨੂੰ ਵੋਟਾਂ ਪਾਓ : ਗੁਰਜੀਤ ਔਜਲਾ

ਭਾਜਪਾ ਦੀਆਂ ਲੋਕ ਵਿਰੋਧੀ ਫੁੱਟ ਪਾਊ ਨੀਤੀਆਂ ਨੂੰ ਭਾਂਜ ਦੇਣ ਲਈ ਕਾਂਗਰਸ ਨੂੰ ਵੋਟਾਂ ਪਾਓ : ਗੁਰਜੀਤ ਔਜਲਾ

30 ਸਾਲ ਦਾ ਤਜਰਬਾ 40 ਦਿਨ ਵੀ ਸੰਭਾਲ ਨਾ ਸਕਿਆ 92 ਕਰੋੜ ਦਾ ਪ੍ਰਾਜੈਕਟ

30 ਸਾਲ ਦਾ ਤਜਰਬਾ 40 ਦਿਨ ਵੀ ਸੰਭਾਲ ਨਾ ਸਕਿਆ 92 ਕਰੋੜ ਦਾ ਪ੍ਰਾਜੈਕਟ

ਪੱਤਰਕਾਰ ਤੱਗੜ ਦੀ ਗ੍ਰਿਫਤਾਰੀ ਦੀ ਸਖ਼ਤ ਨਿਖੇਧੀ, ਤੁਰੰਤ ਰਿਹਾਈ ਮੰਗੀ

ਪੱਤਰਕਾਰ ਤੱਗੜ ਦੀ ਗ੍ਰਿਫਤਾਰੀ ਦੀ ਸਖ਼ਤ ਨਿਖੇਧੀ, ਤੁਰੰਤ ਰਿਹਾਈ ਮੰਗੀ

ਬਾਰਦਾਨਾ ਤੇ ਲਿਫਟਿੰਗ ਨਾਂ ਹੋਣ ਕਾਰਨ ਆੜਤੀ ਤੇ ਕਿਸਾਨ ਪਰੇਸ਼ਾਨ

ਬਾਰਦਾਨਾ ਤੇ ਲਿਫਟਿੰਗ ਨਾਂ ਹੋਣ ਕਾਰਨ ਆੜਤੀ ਤੇ ਕਿਸਾਨ ਪਰੇਸ਼ਾਨ

ਦਿ ਡਿਸਟਿ੍ਰਕਟ ਪ੍ਰੈਸ ਕਲੱਬ ਫਿਰੋਜ਼ਪੁਰ ਵਲੋ ਮੁੱਖ ਮੰਤਰੀ ਨੂੰ ਫਿਰੋਜ਼ਪੁਰ ਫੇਰੀ ਦੌਰਾਨ ਕੀਤਾ ਸਨਮਾਨਿਤ

ਦਿ ਡਿਸਟਿ੍ਰਕਟ ਪ੍ਰੈਸ ਕਲੱਬ ਫਿਰੋਜ਼ਪੁਰ ਵਲੋ ਮੁੱਖ ਮੰਤਰੀ ਨੂੰ ਫਿਰੋਜ਼ਪੁਰ ਫੇਰੀ ਦੌਰਾਨ ਕੀਤਾ ਸਨਮਾਨਿਤ