Monday, April 29, 2024  

ਖੇਤਰੀ

'ਰੈਡੀ ਵਰਗੇ ਵਰਕਰ ਨੂੰ ਪਾਰਟੀ ਤੋਂ ਬਾਹਰ ਕਰ ਕਾਂਗਰਸ ਨੇ ਮਾਰੀ ਅਪਣੇ ਪੈਰਾਂ ਤੇ ਕੁਲਹਾੜੀ !'

March 29, 2024

ਜੀਰਕਪੁਰ, 29 ਮਾਰਚ (ਵਿੱਕੀ ਭਬਾਤ) : ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਣਜੀਤ ਰੈਡੀ ਵਰਗੇ ਵਰਕਰ ਨੂੰ ਬਿਨਾ ਕਾਰਨ ਦੱਸੋ ਨੋਟਿਸ ਦਿੱਤੇ ਪਾਰਟੀ ਚੋਂ ਬਾਹਰ ਕਰਵਾਉਣਾ ਢਿੱਲੋਂ ਪਰਿਵਾਰ ਦੀ ਬੌਖਲਾਹਟ ਬਿਆਨ ਕਰਦਾ ਹੈ। ਢਿੱਲੋਂ ਪਰਿਵਾਰ ਸਿਰਫ ਕੁਰਸੀ ਅਤੇ ਪੁੱਤਰ ਮੋਹ ਵਿਚ ਫਸਕੇ ਰਿਹ ਚੁਕਾ ਹੈ। ਕੁਰਸੀ ਖਾਤਰ ਫਿਰ ਚਾਹੇ ਅਕਾਲੀ ਦਲ ਦੀ ਅੰਦਰ-ਖਾਤੇ ਸ਼ਰਨ ਲੇਣੀ ਪਏ ਯਾ ਫਿਰ ਵਰਕਰਾਂ ਦੀ ਕੁਰਬਾਨੀ, ਢਿੱਲੋਂ ਪਰਿਵਾਰ ਝਿਜਕਿਆ ਨਹੀਂ। ਸਾਬਕਾ ਜ਼ਿਲ੍ਹਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਐਮ ਸੀ ਨੇ ਦੱਸਿਆ ਕਿ ਇਹ ਹਲਕਾ ਜੱਦੀ ਕਾਂਗਰਸੀ ਹਲਕਾ ਸੀ ਅਤੇ ਕੁੱਕੂ ਸੋਹੀ ਦੀ ਮੌਤ ਤੋਂ ਬਾਦ ਕੈਪਟਨ ਕੰਵਲਜੀਤ ਇੱਥੋਂ ਜਿੱਤ ਕੇ ਅਕਾਲੀ ਦਲ ਦੇ ਮੰਤ੍ਰੀ ਬਣੇ ਸਨ। ਉਸ ਸਮੇਂ ਵੀ ਢਿੱਲੋਂ ਨੇ ਅਕਾਲੀ ਦਲ ਨਾਲ ਅੰਦਰ ਖਾਤੇ ਮਿਲੀਭੁਗਤ ਕਰਕੇ ਕਾਂਗਰਸੀ ਉਮੀਦਵਾਰ ਦਾ ਵਿਰੋਧ ਕਰ ਕਾਂਗਰਸ ਦੀ ਪਿੱਠ ਤੇ ਛੂਰਾ ਮਾਰਿਆ ਸੀ। ਉਸ ਤੋਂ ਬਾਦ ਇਨ੍ਹਾਂ 5 ਵਾਰੀ ਚੋਣਾ ਲੜੀ ਅਤੇ ਬਾਰ-ਬਾਰ ਕਾਂਗਰਸ ਪਾਰਟੀ ਨੇ ਭਰੋਸਾ ਜਤਾਇਆ ਪਰ ਹਲਕੇ ਦੇ ਲੋਕਾਂ ਨੇ ਬਾਹਰੀ ਫਰੀਦਕੋਟ ਦੇ ਉਮੀਦਵਾਰ ਦਾ ਵਿਰੋਧ ਰਿਹਾ ਜਿਸ ਦੀ ਬਦੌਲਤ 25 ਸਾਲਾਂ ਤੋਂ ਕਾਂਗਰਸ ਇੱਥੋਂ ਇਕ ਵਾਰ ਵੀ ਨਹੀਂ ਜਿੱਤ ਸਕੀ। ਪਹਿਲਾਂ ਇਹ ਅਕਾਲੀ ਦਲ ਦੀ ਸਰਕਾਰ ਸਮੇਂ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ ਸੀ, ਉਪਰੰਤ ਫਿਰ ਤੋਂ 2017 ਵਿਚ ਕਾਂਗਰਸ ਤੋਂ ਚੋਣ ਲੜੇ। ਪਰ ਹੁਣ ਦੀਪਇੰਦਰ ਢਿੱਲੋਂ ਨੂੰ ਸਿਰਫ ਆਪਣਾ ਪੁੱਤਰ ਅਤੇ ੳਸਦੀ ਨਗਰ ਕੌੰਸਲ ਪ੍ਰਧਾਨ ਦੀ ਕੁਰਸੀ ਦਿਖ ਰਹੀ ਹੈ। ਫਿਰ ਚਾਹੇ ਉਸ ਕੁਰਸੀ ਖਾਤਰ ਸ਼ਹਿਰ ਦਾ ਵਿਨਾਸ਼ ਕਰਨਾ ਪਏ ਯਾ ਹਲਕੇ ਦੇ ਕਾਂਗਰਸੀਆਂ ਦੀ ਭਾਵਨਾਵਾਂ ਨੂੰ ਛਿੱਕੇ ਟੰਗ ਕੇ ਅਕਾਲੀ ਦਲ ਦੀ ਸ਼ਰਨ ਵਿਚ ਜਾਣਾ ਪਏ। ਜਿਨ੍ਹਾਂ ਪਰਿਵਾਰਾਂ ਨੇ ਕਾਂਗਰਸ ਪਾਰਟੀ ਲਈ ਤਸ਼ਦੱਦ ਝੱਲੀ ਅਤੇ ਪਰਚੇ ਵੀ ਕਰਵਾਏ ਅੱਜ ਉਹਨਾਂ ਪਰਿਵਾਰਾਂ ਨੂੰ ਕਾਂਗਰਸ ਪਾਰਟੀ ਤੋਂ ਬਾਹਰ ਕਰਵਾ ਢਿੱਲੋਂ ਪਰਿਵਾਰ ਹਲਕੇ ਵਿੱਚੋਂ ਕਾਂਗਰਸ ਨੂੰ ਤਾਂ ਖਤਮ ਕਰ ਹੀ ਦਿੱਤਾ ਹੈ ਬਲਕਿ ਹਲਕੇ ਦਾ ਵਿਨਾਸ਼ ਵੀ ਕਰ ਰਿਹਾ ਹੈ।
ਐਮ ਸੀ ਨਵਜੋਤ ਨੇ ਕਿਹਾ ਕਿ ਨਗਰ ਕੌੰਸਲ ਪ੍ਰਧਾਨ ਉਦੇਵੀਰ ਇੱਕ ਨਖਿੱਧ ਪ੍ਰਧਾਨ ਸਾਬਿਤ ਹੋਇਆ ਹੈ। ਅੱਜ 23 ਚੋਂ ਉਸ ਕੋਲ ਕੇਵਲ 10 ਐਮ ਸੀ ਰਿਹ ਗਏ ਫਿਰ ਵੀ ਬਿਨਾ ਬਹੁਮਤ ਓਹ ਅਕਾਲੀ ਦਲ ਦੀ ਰਹਿਮ ਸਦਕਾ ਕੁਰਸੀ ਤੇ ਬਰਕਰਾਰ ਹੈ। ਜੇਕਰ ਕਾਰਗੁਜਾਰੀ ਦੀ ਗੱਲ ਕਰਿਏ ਤਾਂ 6 ਲੱਖ ਅਬਾਦੀ ਵਾਲੇ ਜ਼ੀਰਕਪੁਰ ਸ਼ਹਿਰ ਦਾ ਅੱਜ ਬੇੜਾ ਗਰਕ ਹੈ ਅਤੇ ਅੱਜ ਲੋਕ ਬੁਨਿਆਦੀ ਸਹੂਲਤਾਂ ਨੂੰ ਵੀ ਵਾਂਝੇ ਹਨ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਪੱਛਮੀ ਬੰਗਾਲ : ਮਮਤਾ ਬੈਨਰਜੀ ਦਾ ਹੈਲੀਕਾਪਟਰ ਚੜ੍ਹਦਿਆਂ ਫਿਸਲਿਆ ਪੈਰ, ਹੋਏ ਜ਼ਖ਼ਮੀ

ਪੱਛਮੀ ਬੰਗਾਲ : ਮਮਤਾ ਬੈਨਰਜੀ ਦਾ ਹੈਲੀਕਾਪਟਰ ਚੜ੍ਹਦਿਆਂ ਫਿਸਲਿਆ ਪੈਰ, ਹੋਏ ਜ਼ਖ਼ਮੀ

ਨੈਨੀਤਾਲ ਦੇ ਜੰਗਲਾਂ ਨੂੰ ਲੱਗੀ ਭਿਆਨਕ ਅੱਗ, ਹਵਾਈ ਫੌਜ ਬੁਲਾਈ

ਨੈਨੀਤਾਲ ਦੇ ਜੰਗਲਾਂ ਨੂੰ ਲੱਗੀ ਭਿਆਨਕ ਅੱਗ, ਹਵਾਈ ਫੌਜ ਬੁਲਾਈ

ਸਰਹੱਦੀ ਪਿੰਡ ਮਨਾਵਾ ਤਲਾਸ਼ੀ ਮੁਹਿੰਮ ਦੌਰਾਨ ਵਿਦੇਸ਼ੀ ਡਰੋਨ ਬਰਾਮਦ

ਸਰਹੱਦੀ ਪਿੰਡ ਮਨਾਵਾ ਤਲਾਸ਼ੀ ਮੁਹਿੰਮ ਦੌਰਾਨ ਵਿਦੇਸ਼ੀ ਡਰੋਨ ਬਰਾਮਦ

ਭਾਜਪਾ ਉਮੀਦਵਾਰ ਨੇ ਛੱਡਿਆ ਮੈਦਾਨ ਲਾਏ ਦਿੱਲੀ ਡੇਰੇ : ਕੁਲਦੀਪ ਧਾਲੀਵਾਲ

ਭਾਜਪਾ ਉਮੀਦਵਾਰ ਨੇ ਛੱਡਿਆ ਮੈਦਾਨ ਲਾਏ ਦਿੱਲੀ ਡੇਰੇ : ਕੁਲਦੀਪ ਧਾਲੀਵਾਲ

ਵਿਅਕਤੀ ਨੂੰ ਗੋਲੀ ਮਾਰ ਕੇ ਨਕਦੀ ਖੋਹ ਲੈ ਜਾਣ ਦੇ ਕੇਸ ’ਚ ਨਾਮਜ਼ਦ ਤਿੰਨੋਂ ਵਿਅਕਤੀ ਅਦਾਲਤ ਵੱਲੋਂ ਬਰੀ

ਵਿਅਕਤੀ ਨੂੰ ਗੋਲੀ ਮਾਰ ਕੇ ਨਕਦੀ ਖੋਹ ਲੈ ਜਾਣ ਦੇ ਕੇਸ ’ਚ ਨਾਮਜ਼ਦ ਤਿੰਨੋਂ ਵਿਅਕਤੀ ਅਦਾਲਤ ਵੱਲੋਂ ਬਰੀ

ਭਾਜਪਾ ਦੀਆਂ ਲੋਕ ਵਿਰੋਧੀ ਫੁੱਟ ਪਾਊ ਨੀਤੀਆਂ ਨੂੰ ਭਾਂਜ ਦੇਣ ਲਈ ਕਾਂਗਰਸ ਨੂੰ ਵੋਟਾਂ ਪਾਓ : ਗੁਰਜੀਤ ਔਜਲਾ

ਭਾਜਪਾ ਦੀਆਂ ਲੋਕ ਵਿਰੋਧੀ ਫੁੱਟ ਪਾਊ ਨੀਤੀਆਂ ਨੂੰ ਭਾਂਜ ਦੇਣ ਲਈ ਕਾਂਗਰਸ ਨੂੰ ਵੋਟਾਂ ਪਾਓ : ਗੁਰਜੀਤ ਔਜਲਾ

30 ਸਾਲ ਦਾ ਤਜਰਬਾ 40 ਦਿਨ ਵੀ ਸੰਭਾਲ ਨਾ ਸਕਿਆ 92 ਕਰੋੜ ਦਾ ਪ੍ਰਾਜੈਕਟ

30 ਸਾਲ ਦਾ ਤਜਰਬਾ 40 ਦਿਨ ਵੀ ਸੰਭਾਲ ਨਾ ਸਕਿਆ 92 ਕਰੋੜ ਦਾ ਪ੍ਰਾਜੈਕਟ

ਪੱਤਰਕਾਰ ਤੱਗੜ ਦੀ ਗ੍ਰਿਫਤਾਰੀ ਦੀ ਸਖ਼ਤ ਨਿਖੇਧੀ, ਤੁਰੰਤ ਰਿਹਾਈ ਮੰਗੀ

ਪੱਤਰਕਾਰ ਤੱਗੜ ਦੀ ਗ੍ਰਿਫਤਾਰੀ ਦੀ ਸਖ਼ਤ ਨਿਖੇਧੀ, ਤੁਰੰਤ ਰਿਹਾਈ ਮੰਗੀ

ਬਾਰਦਾਨਾ ਤੇ ਲਿਫਟਿੰਗ ਨਾਂ ਹੋਣ ਕਾਰਨ ਆੜਤੀ ਤੇ ਕਿਸਾਨ ਪਰੇਸ਼ਾਨ

ਬਾਰਦਾਨਾ ਤੇ ਲਿਫਟਿੰਗ ਨਾਂ ਹੋਣ ਕਾਰਨ ਆੜਤੀ ਤੇ ਕਿਸਾਨ ਪਰੇਸ਼ਾਨ

ਦਿ ਡਿਸਟਿ੍ਰਕਟ ਪ੍ਰੈਸ ਕਲੱਬ ਫਿਰੋਜ਼ਪੁਰ ਵਲੋ ਮੁੱਖ ਮੰਤਰੀ ਨੂੰ ਫਿਰੋਜ਼ਪੁਰ ਫੇਰੀ ਦੌਰਾਨ ਕੀਤਾ ਸਨਮਾਨਿਤ

ਦਿ ਡਿਸਟਿ੍ਰਕਟ ਪ੍ਰੈਸ ਕਲੱਬ ਫਿਰੋਜ਼ਪੁਰ ਵਲੋ ਮੁੱਖ ਮੰਤਰੀ ਨੂੰ ਫਿਰੋਜ਼ਪੁਰ ਫੇਰੀ ਦੌਰਾਨ ਕੀਤਾ ਸਨਮਾਨਿਤ