Thursday, May 30, 2024  

ਕੌਮੀ

ਬਰਾਬਰਤਾ ਅਤੇ ਸਾਂਝੀਵਾਲਤਾ ਦੇ ਖਾਲਸਾਈ ਸੰਦੇਸ਼ ਨੂੰ ਅਮਲ ਵਿੱਚ ਲਿਆਉਣਾ ਸਮੇਂ ਦੀ ਵੱਡੀ ਲੋੜ ਹੈ: ਪ੍ਰੋਫੈਸਰ ਬਰਾੜ

April 12, 2024

ਸ੍ਰੀ ਫ਼ਤਹਿਗੜ੍ਹ ਸਾਹਿਬ/12 ਅਪ੍ਰੈਲ:
(ਰਵਿੰਦਰ ਸਿੰਘ ਢੀਂਡਸਾ)

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਵਿਖੇ ਖਾਲਸਾ ਸਾਜਨਾ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਧਰਮ ਅਧਿਐਨ ਵਿਭਾਗ ਵੱਲੋਂ ਕਰਵਾਏ ਗਏ ਇਸ ਵਿਸ਼ੇਸ਼ ਭਾਸ਼ਣ ਵਿੱਚ ਮੁੱਖ ਮਹਿਮਾਨ ਵਜੋਂ ਪ੍ਰੋਫੈਸਰ ਅਜਾਇਬ ਸਿੰਘ ਬਰਾੜ, ਪ੍ਰੋ ਚਾਂਸਲਰ ਅਤੇ ਮੁੱਖ ਵਕਤਾ ਵਜੋਂ ਪ੍ਰੋਫੈਸਰ ਕੇਹਰ ਸਿੰਘ, ਸਾਬਕਾ ਚੇਅਰਮੈਨ, ਪੰਜਾਬ ਸਕੂਲ ਸਿੱਖਿਆ ਬੋਰਡ ਸ਼ਾਮਲ ਹੋਏ।ਸਮਾਗਮ ਦੀ ਪ੍ਰਧਾਨਗੀ ਕਰਦਿਆਂ ਵਾਈਸ-ਚਾਂਸਲਰ ਪ੍ਰੋਫੈਸਰ ਪ੍ਰਿਤਪਾਲ ਸਿੰਘ ਨੇ ਆਖਿਆ ਕਿ ਖਾਲਸਾ ਪੰਥ ਦੀ ਸਾਜਣਾ ਦਾ ਵਿਸ਼ਵ ਧਰਮ ਦੇ ਇਤਿਹਾਸ ਵਿੱਚ ਇੱਕ ਵਿਲੱਖਣ ਮੁਕਾਮ ਹੈ। ਉਹਨਾਂ ਆਖਿਆ ਕਿ ਇੱਕ ਰੱਬ ਅਤੇ ਇਕ ਮਨੁੱਖਤਾ ਵਿੱਚ ਦ੍ਰਿੜ ਵਿਸ਼ਵਾਸ ਨੂੰ ਸਥਾਪਿਤ ਕਰਦਾ ਇਹ ਦਿਹਾੜਾ ਸਾਨੂੰ ਵਡਮੁੱਲੀ ਸੇਧ ਪ੍ਰਧਾਨ ਕਰਦਾ ਹੈ। ਇਸ ਮੌਕੇ ਪ੍ਰੋਫੈਸਰ ਬਰਾੜ ਨੇ ਆਖਿਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਬਰਾਬਰਤਾ ਅਤੇ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਹੈ ਜਿਸ ਨੂੰ ਅਮਲ ਵਿੱਚ ਲਿਆਉਣ ਦੀ ਵੱਡੀ ਲੋੜ ਹੈ। ਰੱਖੇ ਗਏ ਵਿਸ਼ੇ "ਖਾਲਸਾ ਪੰਥ ਅਤੇ ਸਮਕਾਲੀ ਵਿਸ਼ਵ" ਉੱਪਰ ਵਿਚਾਰ ਪੇਸ਼ ਕਰਦਿਆਂ ਪ੍ਰੋਫੈਸਰ ਕੇਹਰ ਸਿੰਘ ਨੇ ਆਖਿਆ ਕਿ ਖਾਲਸਾ ਪੰਥ ਦੀ ਸਾਜਨਾ ਦਾ ਮਹੱਤਵ ਅਜੋਕੇ ਸੰਸਾਰ ਵਿੱਚ ਹੋਰ ਵੀ ਵੱਧ ਗਿਆ ਹੈ। ਉਹਨਾਂ ਆਖਿਆ ਕਿ ਜਾਤ ਪਾਤ ਦਾ ਖੰਡਨ, ਮਜ਼ਲੂਮ ਦੀ ਰਾਖੀ ਅਤੇ ਜਾਬਰ ਦੇ ਖਿਲਾਫ ਆਵਾਜ਼ ਬੁਲੰਦ ਕਰਨੀ ਸਾਡੇ ਸਮਿਆਂ ਦੀ ਵੱਡੀ ਲੋੜ ਬਣ ਚੁੱਕੇ ਹਨ। ਅਜੋਕੇ ਸੰਸਾਰ ਦੇ ਹਾਲਾਤ ਦੇ ਪਰਪੇਖ ਵਿੱਚ ਖਾਲਸਾਈ ਗਿਆਨ ਅਤੇ ਵਿਹਾਰ ਨੂੰ ਪੇਸ਼ ਕਰਨਾ ਪੰਥ ਦਾ ਮੁੱਢਲਾ ਫਰਜ ਹੈ। ਵਿਸ਼ੇਸ਼ ਮਹਿਮਾਨ ਵਜੋਂ ਪ੍ਰੋਫੈਸਰ ਸੁਖਵਿੰਦਰ ਸਿੰਘ ਬਿਲਿੰਗ, ਡੀਨ ਅਕਾਦਮਿਕ ਮਾਮਲੇ ਨੇ ਖਾਲਸਾ ਪੰਥ ਦੀ ਸਾਜਨਾ ਦੇ ਇਤਿਹਾਸ ਉੱਪਰ ਚਾਨਣਾ ਪਾਉਂਦਿਆਂ ਦੱਸਿਆ ਕਿ ਖਾਲਸਾ ਸਾਜਨਾ ਨੂੰ ਭਗਤ ਸਾਹਿਬਾਨ ਅਤੇ ਗੁਰੂ ਸਾਹਿਬਾਨ ਵੱਲੋਂ ਆਰੰਭੇ ਕਾਰਜ ਦੀ ਸੰਪੂਰਨਤਾ ਵਜੋਂ ਵੇਖਿਆ ਜਾ ਸਕਦਾ ਹੈ। ਉਹਨਾਂ ਆਖਿਆ ਕਿ ਖਾਲਸਾ ਸਾਜਨਾ ਰਾਹੀਂ ਨਾ ਸਿਰਫ ਪੰਜਾਬ ਤੇ ਭਾਰਤ ਸਗੋਂ ਸਮੁੱਚੀ ਮਨੁੱਖਤਾ ਲਈ ਇੱਕ ਸਾਂਝਾ ਅਤੇ ਸੁੱਚਾ ਆਦਰਸ਼ ਪ੍ਰਗਟ ਹੋਇਆ ਹੈ। ਸਵਾਗਤੀ ਸ਼ਬਦ ਆਖਦਿਆਂ ਵਿਭਾਗ ਦੇ ਸੀਨੀਅਰ ਪ੍ਰੋਫੈਸਰ ਡਾ ਜਸਪਾਲ ਕੌਰ ਕਾਂਗ ਨੇ ਵਿਦਵਾਨ ਵਕਤਾ ਦੀ ਸਰੋਤਿਆਂ ਨਾਲ ਜਾਣ ਪਛਾਣ ਕਰਵਾਈ ਅਤੇ ਵਿਸ਼ੇ ਦੇ ਮਹੱਤਵ ਉੱਪਰ ਚਾਨਣਾ ਪਾਇਆ। ਧੰਨਵਾਦੀ ਸ਼ਬਦ ਆਖਦਿਆਂ ਵਿਭਾਗ ਮੁਖੀ, ਡਾ. ਹਰਦੇਵ ਸਿੰਘ ਨੇ ਦੱਸਿਆ ਕਿ ਗੁਰਬਾਣੀ, ਗੁਰਮਤਿ ਸਿਧਾਂਤ ਅਤੇ ਗੁਰ ਇਤਿਹਾਸ ਨੂੰ ਸਮਕਾਲੀ ਪਰਿਪੇਖ ਵਿੱਚ ਵਾਚਣਾ, ਖੋਜਣਾ ਅਤੇ ਪੇਸ਼ ਕਰਨਾ ਵਿਭਾਗ ਦੀ ਪਹਿਲੀ ਤਰਜੀਹ ਹੈ।ਵਿਭਾਗ ਵੱਲੋਂ ਹਰ ਸਾਲ ਕੁਝ ਚੋਣਵੇ ਇਤਿਹਾਸਿਕ ਦਿਹਾੜਿਆਂ ਮੌਕੇ ਵਿਦਿਆਰਥੀਆਂ ਨੂੰ ਸਿੱਖ ਅਕਾਦਮਿਕ ਜਗਤ ਦੀਆਂ ਨਾਮਵਰ ਸ਼ਖਸੀਅਤਾਂ ਦੇ ਰੂਬਰੂ ਕਰਵਾਇਆ ਜਾਂਦਾ ਹੈ। ਉਹਨਾਂ ਨੇ ਸਮਾਗਮ ਵਿੱਚ ਪਹੁੰਚੇ ਮਹਿਮਾਨਾਂ, ਵਿਦਵਾਨਾਂ, ਵਿਦਿਆਰਥੀਆਂ ਅਤੇ ਪ੍ਰੈਸ ਦੇ ਨੁਮਾਇੰਦਿਆਂ ਦਾ ਧੰਨਵਾਦ ਕੀਤਾ। ਸਟੇਜ ਸੰਚਾਲਨ ਦੀ ਜਿੰਮੇਵਾਰੀ ਰਮਨਦੀਪ ਕੌਰ, ਇੰਚਾਰਜ, ਰਾਜਨੀਤੀ ਸ਼ਾਸਤਰ ਵਿਭਾਗ ਨੇ ਨਿਭਾਈ। ਹੋਰਨਾਂ ਤੋਂ ਇਲਾਵਾ ਡੀਨ ਵਿਦਿਆਰਥੀ ਭਲਾਈ, ਡਾ ਸਿਕੰਦਰ ਸਿੰਘ, ਡਿਪਟੀ ਰਜਿਸਟਰਾਰ ਜਗਜੀਤ ਸਿੰਘ, ਅੰਗਰੇਜੀ ਵਿਭਾਗ ਦੇ ਮੁਖੀ ਡਾ ਅੰਕਦੀਪ ਕੌਰ, ਰਾਜਨੀਤੀ ਸ਼ਾਸਤਰ ਵਿਭਾਗ ਦੇ ਰਮਨਦੀਪ ਕੌਰ, ਸਮਾਜ ਸ਼ਾਸਤਰ ਵਿਭਾਗ ਦੇ ਇੰਚਾਰਜ ਡਾ ਨਵ ਸ਼ਗਨ ਦੀਪ ਕੌਰ ਆਦਿ ਹਾਜਰ ਸਨ। ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਸਮਾਗਮ ਵਿੱਚ ਸ਼ਮੂਲੀਅਤ ਕਰਦੇ ਹੋਏ ਸਵਾਲ ਜਵਾਬ ਸੈਸ਼ਨ ਵਿੱਚ ਹਿੱਸਾ ਲਿਆ।
 
ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਗਲੋਬਲ ਸੰਕੇਤਾਂ ਦੇ ਵਿਚਕਾਰ ਸੈਂਸੈਕਸ 314 ਅੰਕ ਡਿੱਗ ਗਿਆ

ਗਲੋਬਲ ਸੰਕੇਤਾਂ ਦੇ ਵਿਚਕਾਰ ਸੈਂਸੈਕਸ 314 ਅੰਕ ਡਿੱਗ ਗਿਆ

ਉਦਯੋਗ ਨੇ ਫਿਨਟੈਕ ਸੈਕਟਰ ਨੂੰ ਉਤਸ਼ਾਹਿਤ ਕਰਨ ਲਈ ਆਰਬੀਆਈ ਦੀਆਂ 3 ਨਵੀਆਂ ਪਹਿਲਕਦਮੀਆਂ ਦੀ ਸ਼ਲਾਘਾ ਕੀਤੀ

ਉਦਯੋਗ ਨੇ ਫਿਨਟੈਕ ਸੈਕਟਰ ਨੂੰ ਉਤਸ਼ਾਹਿਤ ਕਰਨ ਲਈ ਆਰਬੀਆਈ ਦੀਆਂ 3 ਨਵੀਆਂ ਪਹਿਲਕਦਮੀਆਂ ਦੀ ਸ਼ਲਾਘਾ ਕੀਤੀ

ਨਕਾਰਾਤਮਕ ਗਲੋਬਲ ਸੰਕੇਤਾਂ 'ਤੇ ਸੈਂਸੈਕਸ, ਨਿਫਟੀ ਵਪਾਰ ਵਿੱਚ ਗਿਰਾਵਟ

ਨਕਾਰਾਤਮਕ ਗਲੋਬਲ ਸੰਕੇਤਾਂ 'ਤੇ ਸੈਂਸੈਕਸ, ਨਿਫਟੀ ਵਪਾਰ ਵਿੱਚ ਗਿਰਾਵਟ

80 ਪ੍ਰਤੀਸ਼ਤ ਭਾਰਤੀ ਰੁਜ਼ਗਾਰਦਾਤਾ ਮੰਨਦੇ ਹਨ ਕਿ ਤਕਨੀਕ ਨੇ ਲਚਕਤਾ ਨੂੰ ਜੋੜਿਆ, ਲਿੰਗ ਸਮਾਨਤਾ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਕੀਤੀ

80 ਪ੍ਰਤੀਸ਼ਤ ਭਾਰਤੀ ਰੁਜ਼ਗਾਰਦਾਤਾ ਮੰਨਦੇ ਹਨ ਕਿ ਤਕਨੀਕ ਨੇ ਲਚਕਤਾ ਨੂੰ ਜੋੜਿਆ, ਲਿੰਗ ਸਮਾਨਤਾ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਕੀਤੀ

ਮਿਜ਼ੋਰਮ 'ਚ ਭਾਰੀ ਮੀਂਹ ਦੌਰਾਨ ਪੱਥਰ ਦੀ ਖੱਡ ਡਿੱਗਣ ਕਾਰਨ 12 ਲੋਕਾਂ ਦੀ ਮੌਤ, ਕਈ ਲਾਪਤਾ

ਮਿਜ਼ੋਰਮ 'ਚ ਭਾਰੀ ਮੀਂਹ ਦੌਰਾਨ ਪੱਥਰ ਦੀ ਖੱਡ ਡਿੱਗਣ ਕਾਰਨ 12 ਲੋਕਾਂ ਦੀ ਮੌਤ, ਕਈ ਲਾਪਤਾ

ਦਿੱਲੀ ਹਵਾਈ ਅੱਡੇ 'ਤੇ ਇੰਡੀਗੋ ਦੀ ਉਡਾਣ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਝੂਠੀ ਨਿਕਲੀ

ਦਿੱਲੀ ਹਵਾਈ ਅੱਡੇ 'ਤੇ ਇੰਡੀਗੋ ਦੀ ਉਡਾਣ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਝੂਠੀ ਨਿਕਲੀ

ਸੈਂਸੈਕਸ, ਨਿਫਟੀ ਵਪਾਰ ਫਲੈਟ; ਫਾਰਮਾ ਸਟਾਕ ਚਮਕ ਰਹੇ

ਸੈਂਸੈਕਸ, ਨਿਫਟੀ ਵਪਾਰ ਫਲੈਟ; ਫਾਰਮਾ ਸਟਾਕ ਚਮਕ ਰਹੇ

ਡੀਆਰਡੀਓ ਦੇ ਮੁਖੀ ਡਾ. ਸਮੀਰ ਵੀ ਕਾਮਤ ਦੇ ਕਾਰਜਕਾਲ ’ਚ ਇੱਕ ਸਾਲ ਦਾ ਵਾਧਾ

ਡੀਆਰਡੀਓ ਦੇ ਮੁਖੀ ਡਾ. ਸਮੀਰ ਵੀ ਕਾਮਤ ਦੇ ਕਾਰਜਕਾਲ ’ਚ ਇੱਕ ਸਾਲ ਦਾ ਵਾਧਾ

ਪੱਛਮੀ ਬੰਗਾਲ : ਚੱਕਰਵਾਤੀ ਤੂਫ਼ਾਨ ‘ਰੇਮਲ’ ਤੱਟ ਨਾਲ ਟਕਰਾਇਆ, 4 ਮੌਤਾਂ

ਪੱਛਮੀ ਬੰਗਾਲ : ਚੱਕਰਵਾਤੀ ਤੂਫ਼ਾਨ ‘ਰੇਮਲ’ ਤੱਟ ਨਾਲ ਟਕਰਾਇਆ, 4 ਮੌਤਾਂ

ਕੁਦਰਤੀ ਸਿੰਚਾਈ ’ਤੇ ਨਿਰਭਰ ਖੇਤਰਾਂ ’ਚ ਇਸ ਮਾਨਸੂਨ ਦੌਰਾਨ ਆਮ ਨਾਲੋਂ ਵੱਧ ਰਹੇਗੀ ਬਾਰਿਸ਼ : ਮੌਸਮ ਵਿਭਾਗ

ਕੁਦਰਤੀ ਸਿੰਚਾਈ ’ਤੇ ਨਿਰਭਰ ਖੇਤਰਾਂ ’ਚ ਇਸ ਮਾਨਸੂਨ ਦੌਰਾਨ ਆਮ ਨਾਲੋਂ ਵੱਧ ਰਹੇਗੀ ਬਾਰਿਸ਼ : ਮੌਸਮ ਵਿਭਾਗ