Saturday, July 27, 2024  

ਸਿਹਤ

ਐਸ.ਐਮ.ਓ. ’ਤੇ ਹਮਲੇ ਵਿਰੁਧ ਡਾਕਟਰਾਂ ਨੇ ਕਢਿਆ ਇਕਜੁੱਟਤਾ ਮਾਰਚ

April 22, 2024

ਸਿਹਤ ਸਟਾਫ਼ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ : ਡਾ. ਚੀਮਾ

ਮੋਹਾਲੀ 22 ਅਪ੍ਰੇਲ ( ਹਰਬੰਸ ਬਾਗੜੀ ): ਈ.ਐਸ.ਆਈ. ਹਸਪਤਾਲ ਹੁਸ਼ਿਆਰਪੁਰ ਦੇ ਐਸ.ਐਮ.ਓ. ਡਾ. ਸੁਨੀਲ ਭਗਤ ਅਤੇ ਉਨ੍ਹਾਂ ਦੇ ਪਰਵਾਰ ਉਤੇ ਮਰੀਜ਼ ਦੇ ਰਿਸ਼ਤੇਦਾਰਾਂ ਵਲੋਂ ਕੀਤੇ ਗਏ ਹਮਲੇ ਦੇ ਵਿਰੋਧ ਵਿਚ ਸਥਾਨਕ ਜ਼ਿਲ੍ਹਾ ਹਸਪਤਾਲ ਅਤੇ ਮੈਡੀਕਲ ਕਾਲਜ ਦੇ ਡਾਕਟਰਾਂ ਤੇ ਹੋਰ ਸਟਾਫ਼ ਨੇ ਇਕਜੁੱਟਤਾ ਮਾਰਚ ਕਢਿਆ। ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ. ਐਚ.ਐਸ.ਚੀਮਾ ਨੇ ਆਖਿਆ ਕਿ ਪੀ.ਸੀ.ਐਮ.ਐਸ.ਏ. ਅਤੇ ਸਮੁੱਚਾ ਸਿਹਤ ਸਟਾਫ਼ ਡਾ. ਸੁਨੀਲ ਭਗਤ ਅਤੇ ਉਨ੍ਹਾਂ ਦੇ ਪਰਵਾਰ ’ਤੇ ਕੀਤੇ ਗਏ ਹਮਲੇ ਦੀ ਪੁਰਜ਼ੋਰ ਨਿਖੇਧੀ ਕਰਦਾ ਹੈ ਅਤੇ ਪੀੜਤ ਡਾਕਟਰ ਅਤੇ ਉਨ੍ਹਾਂ ਦੇ ਪਰਵਾਰ ਨਾਲ ਖੜਾ ਹੈ। ਉਨ੍ਹਾਂ ਕਿਹਾ ਕਿ ਇਹ ਮੰਦਭਾਗੀ ਗੱਲ ਹੈ ਕਿ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਡਾਕਟਰਾਂ ਉਤੇ ਹੀ ਮਰੀਜ਼ਾਂ ਦੇ ਰਿਸ਼ਤੇਦਾਰਾਂ ਵਲੋਂ ਹਮਲੇ ਕੀਤੇ ਜਾਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਘਟਨਾ ਪ੍ਰਤੀ ਸਰਕਾਰ ਵਲੋਂ ਕੀਤੀ ਗਈ ਕਾਰਵਾਈ ਤਸੱਲੀਬਖ਼ਸ਼ ਰਹੀ ਹੈ, ਜਿਸ ਕਾਰਨ ਉਨ੍ਹਾਂ ਨੇ ਤਜਵੀਜ਼ਤ ਹੜਤਾਲ ਰੱਦ ਕਰ ਕੇ ਅੱਜ ਇਕਜੁੱਟਤਾ ਮਾਰਚ ਕਢਿਆ ਹੈ। ਉਨ੍ਹਾਂ ਸਰਕਾਰ ਕੋਲੋਂ ਮੰਗ ਕੀਤੀ ਕਿ ਡਾਕਟਰਾਂ ਸਮੇਤ ਸਮੁੱਚੇ ਸਿਹਤ ਸਟਾਫ਼ ਦੀ ਸੁਰੱਖਿਆ ਲਈ ਜ਼ਰੂਰੀ ਇੰਤਜ਼ਾਮ ਕੀਤੇ ਜਾਣ ਤਾਕਿ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਨਾ ਵਾਪਰਨ। ਮਾਰਚ ਵਿਚ ਐਸ.ਐਮ.ਓ. ਡਾ. ਵਿਜੇ ਭਗਤ, ਐਮ.ਐਸ. ਡਾ. ਨਵਦੀਪ ਸੈਣੀ ਤੇ ਹੋਰ ਡਾਕਟਰ ਸ਼ਾਮਲ ਸਨ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਇਹ ਚੀਨੀ ਚਿਕਿਤਸਕ ਉੱਲੀਮਾਰ ਫੇਫੜਿਆਂ ਦੀ ਪੁਰਾਣੀ ਬਿਮਾਰੀ ਦੇ ਇਲਾਜ ਵਿੱਚ ਮਦਦ ਕਰ ਸਕਦੀ

ਇਹ ਚੀਨੀ ਚਿਕਿਤਸਕ ਉੱਲੀਮਾਰ ਫੇਫੜਿਆਂ ਦੀ ਪੁਰਾਣੀ ਬਿਮਾਰੀ ਦੇ ਇਲਾਜ ਵਿੱਚ ਮਦਦ ਕਰ ਸਕਦੀ

ਕੈਂਸਰ ਦੀ ਸ਼ੁਰੂਆਤੀ ਖੋਜ ਸ਼ੁਰੂ ਕਰਨ ਵਾਲੀ ਨਵੌਕਸ ਨੂੰ ਨਵੀਂ ਫੰਡਿੰਗ ਮਿਲਦੀ

ਕੈਂਸਰ ਦੀ ਸ਼ੁਰੂਆਤੀ ਖੋਜ ਸ਼ੁਰੂ ਕਰਨ ਵਾਲੀ ਨਵੌਕਸ ਨੂੰ ਨਵੀਂ ਫੰਡਿੰਗ ਮਿਲਦੀ

ਅਧਿਐਨ ਗੋਡੇ ਦੀ ਸ਼ਕਲ ਨੂੰ ਓਸਟੀਓਆਰਥਾਈਟਿਸ ਦੇ ਜੋਖਮ ਨਾਲ ਜੋੜਦਾ

ਅਧਿਐਨ ਗੋਡੇ ਦੀ ਸ਼ਕਲ ਨੂੰ ਓਸਟੀਓਆਰਥਾਈਟਿਸ ਦੇ ਜੋਖਮ ਨਾਲ ਜੋੜਦਾ

ਮੁੰਡਿਆਂ ਨੂੰ ਕੁੜੀਆਂ ਨਾਲੋਂ ਟਾਈਪ 1 ਡਾਇਬਟੀਜ਼ ਹੋਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ: ਅਧਿਐਨ

ਮੁੰਡਿਆਂ ਨੂੰ ਕੁੜੀਆਂ ਨਾਲੋਂ ਟਾਈਪ 1 ਡਾਇਬਟੀਜ਼ ਹੋਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ: ਅਧਿਐਨ

ਘੱਟ ਗੋਗਲਿੰਗ ਅਤੇ ਜ਼ਿਆਦਾ ਝਪਕੀ ਡਿਮੈਂਸ਼ੀਆ ਨੂੰ ਘਟਾਉਣ ਵਿੱਚ ਮਦਦ ਕਰ ਸਕਦੇ

ਘੱਟ ਗੋਗਲਿੰਗ ਅਤੇ ਜ਼ਿਆਦਾ ਝਪਕੀ ਡਿਮੈਂਸ਼ੀਆ ਨੂੰ ਘਟਾਉਣ ਵਿੱਚ ਮਦਦ ਕਰ ਸਕਦੇ

ਸਿਹਤਮੰਦ ਜੀਵਨ ਸ਼ੈਲੀ, ਵੱਧ ਰਹੇ ਬ੍ਰੇਨ ਸਟ੍ਰੋਕ, ਬਿਮਾਰੀਆਂ ਨਾਲ ਲੜਨ ਲਈ ਜਾਗਰੂਕਤਾ ਕੁੰਜੀ: ਮਾਹਰ

ਸਿਹਤਮੰਦ ਜੀਵਨ ਸ਼ੈਲੀ, ਵੱਧ ਰਹੇ ਬ੍ਰੇਨ ਸਟ੍ਰੋਕ, ਬਿਮਾਰੀਆਂ ਨਾਲ ਲੜਨ ਲਈ ਜਾਗਰੂਕਤਾ ਕੁੰਜੀ: ਮਾਹਰ

ਗਰਭ ਅਵਸਥਾ ਵਿੱਚ ਉੱਚ ਤਣਾਅ ਡਿਪਰੈਸ਼ਨ, ਬਾਅਦ ਵਿੱਚ ਬੱਚਿਆਂ ਵਿੱਚ ਮੋਟਾਪੇ ਦਾ ਜੋਖਮ ਵਧਾ ਸਕਦਾ 

ਗਰਭ ਅਵਸਥਾ ਵਿੱਚ ਉੱਚ ਤਣਾਅ ਡਿਪਰੈਸ਼ਨ, ਬਾਅਦ ਵਿੱਚ ਬੱਚਿਆਂ ਵਿੱਚ ਮੋਟਾਪੇ ਦਾ ਜੋਖਮ ਵਧਾ ਸਕਦਾ 

ਮਾਹਿਰਾਂ ਦਾ ਕਹਿਣਾ ਹੈ ਕਿ ਬਜ਼ੁਰਗਾਂ ਵਿੱਚ ਘੱਟ ਸੋਡੀਅਮ ਇੱਕ ਵੱਡੀ ਸਿਹਤ ਚਿੰਤਾ

ਮਾਹਿਰਾਂ ਦਾ ਕਹਿਣਾ ਹੈ ਕਿ ਬਜ਼ੁਰਗਾਂ ਵਿੱਚ ਘੱਟ ਸੋਡੀਅਮ ਇੱਕ ਵੱਡੀ ਸਿਹਤ ਚਿੰਤਾ

ਦੁਬਾਰਾ ਖੂਨ ਦੇ ਕੈਂਸਰ ਵਾਲੇ ਮਰੀਜ਼ਾਂ ਲਈ ਨਵੀਂ ਦਵਾਈ ਵਧੇਰੇ ਪ੍ਰਭਾਵਸ਼ਾਲੀ

ਦੁਬਾਰਾ ਖੂਨ ਦੇ ਕੈਂਸਰ ਵਾਲੇ ਮਰੀਜ਼ਾਂ ਲਈ ਨਵੀਂ ਦਵਾਈ ਵਧੇਰੇ ਪ੍ਰਭਾਵਸ਼ਾਲੀ

ਸਨੋਫੀ ਹੈਲਥਕੇਅਰ 2030 ਤੱਕ ਹੈਦਰਾਬਾਦ ਜੀਸੀਸੀ ਵਿੱਚ 3,600 ਕਰੋੜ ਰੁਪਏ ਦਾ ਨਿਵੇਸ਼ ਕਰੇਗੀ

ਸਨੋਫੀ ਹੈਲਥਕੇਅਰ 2030 ਤੱਕ ਹੈਦਰਾਬਾਦ ਜੀਸੀਸੀ ਵਿੱਚ 3,600 ਕਰੋੜ ਰੁਪਏ ਦਾ ਨਿਵੇਸ਼ ਕਰੇਗੀ