Sunday, May 05, 2024  

ਖੇਤਰੀ

ਫਤਿਹਗੜ੍ਹ ਸਾਹਿਬ ਤੋਂ ਕੁਲਵੰਤ ਸਿੰਘ ਮਹਤੋ ਅਤੇ ਬਠਿੰਡਾ ਤੋਂ ਲਖਵੀਰ ਸਿੰਘ ਨਿੱਕਾ ਹੋਣਗੇ ਬਸਪਾ ਉਮੀਦਵਾਰ : ਰਣਧੀਰ ਸਿੰਘ ਬੈਣੀਵਾਲ

April 25, 2024

ਚੰਡੀਗੜ੍ਹ/ਜਲੰਧਰ, 25 ਅਪ੍ਰੈਲ : ਬਹੁਜਨ ਸਮਾਜ ਪਾਰਟੀ ਪੰਜਾਬ ਵਲੋਂ ਜਾਰੀ ਪ੍ਰੈਸ ਨੋਟ ਵਿੱਚ ਕਿਹਾ ਗਿਆ ਕਿ ਬਸਪਾ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਦੇ ਹੁਕਮ ਅਨੁਸਾਰ ਅਤੇ ਪੰਜਾਬ, ਹਰਿਆਣਾ, ਚੰਡੀਗੜ੍ਹ ਦੇ ਇੰਚਾਰਜ ਸ਼੍ਰੀ ਰਣਧੀਰ ਸਿੰਘ ਬੈਨੀਵਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਵਿੱਚ ਬਸਪਾ ਦੇ ਲੋਕ ਸਭਾ ਫਤਿਹਗੜ੍ਹ ਸਾਹਿਬ ਤੋਂ ਸ. ਕੁਲਵੰਤ ਸਿੰਘ ਮਹਤੋ ਅਤੇ ਬਠਿੰਡਾ ਤੋਂ ਲਖਵੀਰ ਸਿੰਘ ਨਿੱਕਾ ਹੋਣਗੇ। ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਬਠਿੰਡਾ ਤੋਂ ਸ੍ਰੀ ਲਖਵੀਰ ਸਿੰਘ ਨਿੱਕਾ ਮੌਜੂਦਾ ਜਿਲਾ ਪ੍ਰਧਾਨ ਅਤੇ ਸਾਹਿਬ ਕਾਂਸੀ ਰਾਮ ਜੀ ਦੇ ਸਮੇਂ ਤੋਂ ਬਹੁਜਨ ਸਮਾਜ ਪਾਰਟੀ ਨਾਲ ਜੁੜੇ ਹੋਏ ਹਨ ਜੋ ਕਿ ਤਲਵੰਡੀ ਸਾਬੋ ਵਿਧਾਨ ਸਭਾ ਨਾਲ ਸੰਬੰਧਿਤ ਮਜਬੀ ਸਿੱਖ ਭਾਈਚਾਰੇ ਦੇ ਪ੍ਰਮੁੱਖ ਆਗੂ ਹਨ। ਜਿਨਾਂ ਨੇ ਮੋਹਰਲੀ ਕਤਾਰ ਖੜ੍ਹੇ ਹੋਕੇ ਤਲਵੰਡੀ ਸਾਬੋ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਗੁਰੂ ਘਰ ਦਾ ਜ਼ਮੀਨ ਕਬਜੇ ਦਾ ਮਾਮਲਾ ਪ੍ਰਮੁੱਖਤਾ ਨਾਲ ਲੜਿਆ ਸੀ। ਇਸੇ ਤਰ੍ਹਾਂ ਫਤਿਹਗੜ੍ਹ ਸਾਹਿਬ ਲੋਕ ਸਭਾ ਤੋਂ ਸ਼੍ਰੀ ਕੁਲਵੰਤ ਸਿੰਘ ਮਹਤੋ ਬਹੁਜਨ ਸਮਾਜ ਪਾਰਟੀ ਤੇ ਸੂਬਾ ਸਕੱਤਰ ਵਜੋਂ ਪਿਛਲੇ ਦੋ ਸਾਲਾਂ ਤੋਂ ਲੋਕ ਸਭਾ ਫਤਿਹਗੜ੍ਹ ਸਾਹਿਬ ਦੇ ਇੰਚਾਰਜ ਵਜੋਂ ਕੰਮ ਕਰ ਰਹੇ ਸਨ। ਸ ਗੜ੍ਹੀ ਨੇ ਕਿਹਾ ਕਿ ਇਸ ਦੇ ਨਾਲ ਹੀ ਬਹੁਜਨ ਸਮਾਜ ਪਾਰਟੀ ਵੱਲੋਂ ਨੌਂ ਉਮੀਦਵਾਰਾਂ ਦੇ ਨਾਵਾਂ ਦੀ ਘੋਸ਼ਣਾ ਹੋ ਚੁੱਕੀ ਹੈ ਜਿਸ ਵਿੱਚ ਪਹਿਲਾਂ ਘੋਸ਼ਿਤ ਕੀਤੇ ਗਏ ਸੱਤ ਉਮੀਦਵਾਰਾਂ ਵਿੱਚ ਹੁਸ਼ਿਆਰਪੁਰ ਤੋਂ ਸ਼੍ਰੀ ਰਕੇਸ਼ ਕੁਮਾਰ ਸੁਮਨ, ਫਿਰੋਜ਼ਪੁਰ ਤੋਂ ਸ਼੍ਰੀ ਸੁਰਿੰਦਰ ਕੰਬੋਜ, ਸੰਗਰੂਰ ਤੋਂ ਡਾਕਟਰ ਮੱਖਣ ਸਿੰਘ, ਪਟਿਆਲੇ ਤੋਂ ਜਗਜੀਤ ਸਿੰਘ ਛੜਬੜ, ਜਲੰਧਰ ਤੋਂ ਬਲਵਿੰਦਰ ਕੁਮਾਰ, ਫਰੀਦਕੋਟ ਤੋਂ ਗੁਰਬਖਸ਼ ਸਿੰਘ ਚੌਹਾਨ ਅਤੇ ਗੁਰਦਾਸਪੁਰ ਤੋਂ ਇੰਜੀਨੀਅਰ ਰਾਜ ਕੁਮਾਰ ਜਨੋਤਰਾ ਪ੍ਰਮੁੱਖ ਹਨ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਪਿੰਡ ਚਲਾਕੀ ਤੇ ਡੂਮਛੇੜੀ ਦੇ ਖੇਤਾਂ ਵਿੱਚ ਕਣਕ ਦੇ ਨਾੜ ਨੂੰ ਲੱਗੀ ਅੱਗ

ਪਿੰਡ ਚਲਾਕੀ ਤੇ ਡੂਮਛੇੜੀ ਦੇ ਖੇਤਾਂ ਵਿੱਚ ਕਣਕ ਦੇ ਨਾੜ ਨੂੰ ਲੱਗੀ ਅੱਗ

ਬੀਜੇਪੀ ਦੀਆਂ ਨੀਤੀਆ ਕਾਰਪੋਰਟ ਪੱਖੀ ਤੇ ਕਿਸਾਨ ਮਜ਼ਦੂਰ ਵਿਰੋਧੀ : ਜਗਜੀਤ ਸਿੰਘ ਛੜਬੜ

ਬੀਜੇਪੀ ਦੀਆਂ ਨੀਤੀਆ ਕਾਰਪੋਰਟ ਪੱਖੀ ਤੇ ਕਿਸਾਨ ਮਜ਼ਦੂਰ ਵਿਰੋਧੀ : ਜਗਜੀਤ ਸਿੰਘ ਛੜਬੜ

ਹਰਿਆਣਾ ’ਚ ਮੁੱਖ ਮੰਤਰੀ ਦੀ ਆਮਦ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਅਸਥਾਨ ਦੀ ਚੈਕਿੰਗ ਕਰਨਾ ਨਿੰਦਣਯੋਗ -- - ਧਾਮੀ

ਸਪੀਕਰ ਸੰਧਵਾਂ ਦੇ ਯਤਨਾ ਸਦਕਾ ਮਲੇਸ਼ੀਆ ਜ਼ੇਲ ਤੋਂ ਵਾਪਸ ਘਰ ਪੁੱਜੀਆਂ ਸੱਤ ਪੰਜਾਬਣ ਮੁਟਿਆਰਾਂ

ਸਪੀਕਰ ਸੰਧਵਾਂ ਦੇ ਯਤਨਾ ਸਦਕਾ ਮਲੇਸ਼ੀਆ ਜ਼ੇਲ ਤੋਂ ਵਾਪਸ ਘਰ ਪੁੱਜੀਆਂ ਸੱਤ ਪੰਜਾਬਣ ਮੁਟਿਆਰਾਂ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਪ੍ਰੋਫੈਸਰ ਦੁਆਰਾ ਕਾਰਬਨ ਨੈਨੋਮੈਟਰੀਅਲਜ਼ 'ਤੇ ਖੋਜ ਪ੍ਰਕਾਸ਼ਿਤ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਪ੍ਰੋਫੈਸਰ ਦੁਆਰਾ ਕਾਰਬਨ ਨੈਨੋਮੈਟਰੀਅਲਜ਼ 'ਤੇ ਖੋਜ ਪ੍ਰਕਾਸ਼ਿਤ

ਖੇਤਾਂ ਚ ਅੱਗ ਨੇ ਤਾਂਡਵ ਮਚਾ ਦਿੱਤਾ ਨੇੜੇ ਬਾੜੇ 'ਚ ਖੜ੍ਹੀਆਂ 50 ਦੇ ਕਰੀਬ ਭੇਡਾਂ-ਬੱਕਰੀ ਲੱਗੀ ਭਿਆਨਕ ਅੱਗ

ਖੇਤਾਂ ਚ ਅੱਗ ਨੇ ਤਾਂਡਵ ਮਚਾ ਦਿੱਤਾ ਨੇੜੇ ਬਾੜੇ 'ਚ ਖੜ੍ਹੀਆਂ 50 ਦੇ ਕਰੀਬ ਭੇਡਾਂ-ਬੱਕਰੀ ਲੱਗੀ ਭਿਆਨਕ ਅੱਗ

ਲੋਕ ਸਭਾ ਚੋਣਾਂ 2024 :ਡਿਪਟੀ ਕਮਿਸ਼ਨਰ ਅਤੇ ਜਿਲਾ ਪੁਲਿਸ ਮੁੱਖੀ ਵੱਲੋਂ ਸ੍ਰੀ ਮੁਕਤਸਰ ਸਾਹਿਬ ਦੇ ਦੂਸਰੇ ਰਾਜਾਂ ਨਾਲ ਲਗਦੀਆ ਸਰਹੱਦਾਂ ਦੀ ਕੀਤੀ ਗਈ ਚੈਕਿੰਗ

ਲੋਕ ਸਭਾ ਚੋਣਾਂ 2024 :ਡਿਪਟੀ ਕਮਿਸ਼ਨਰ ਅਤੇ ਜਿਲਾ ਪੁਲਿਸ ਮੁੱਖੀ ਵੱਲੋਂ ਸ੍ਰੀ ਮੁਕਤਸਰ ਸਾਹਿਬ ਦੇ ਦੂਸਰੇ ਰਾਜਾਂ ਨਾਲ ਲਗਦੀਆ ਸਰਹੱਦਾਂ ਦੀ ਕੀਤੀ ਗਈ ਚੈਕਿੰਗ

ਬਿਜਲੀ ਦੇ ਸ਼ਾਰਟ ਸਰਕਟ ਨਾਲ 30 ਏਕੜ ਕਣਕ ਦੇ ਟਾਂਗਰ ਨੂੰ ਲੱਗੀ ਅੱਗ

ਬਿਜਲੀ ਦੇ ਸ਼ਾਰਟ ਸਰਕਟ ਨਾਲ 30 ਏਕੜ ਕਣਕ ਦੇ ਟਾਂਗਰ ਨੂੰ ਲੱਗੀ ਅੱਗ

ਹਾਈ ਵੋਲਟੇਜ਼ ਖੰਬੇ ਦੀ ਤਾਰ ਡਿੱਗਣ ਨਾਲ ਢਾਈ ਏਕੜ ਫਸਲ ਸੜ ਕੇ ਸੁਆਹ

ਹਾਈ ਵੋਲਟੇਜ਼ ਖੰਬੇ ਦੀ ਤਾਰ ਡਿੱਗਣ ਨਾਲ ਢਾਈ ਏਕੜ ਫਸਲ ਸੜ ਕੇ ਸੁਆਹ