Sunday, May 05, 2024  

ਖੇਤਰੀ

ਬਿਨਾ ਲਾਇਸੈਂਸ ਤੋਂ ਚੱਲ ਰਹੇ ਨਸ਼ਾ ਛੁਡਾਉ ਕੇਂਦਰ ਤੋਂ 18 ਨੌਜਵਾਨ ਛੁਡਵਾਏ

April 25, 2024

ਮੁੱਲਾਂਪੁਰ ਦਾਖਾ, 25 ਅਪ੍ਰੈਲ (ਸਤਿਨਾਮ ਬੜੈਚ) : ਸਥਾਨਕ ਸ਼ਹਿਰ ਦੇ ਜਾਂਗਪੁਰ ਰੋਡ ’ਤੇ ਪਿਛਲੇ ਕਈ ਸਾਲਾਂ ਤੋਂ ਇੱਕ ਘਰ ਅੰਦਰ ਚੱਲ ਰਹੇ ਇੱਕ ਨਸ਼ਾ ਛੁਡਾਉ ਕੇਂਦਰ ਤੋਂ 18 ਨੌਜਵਾਨਾ ਨੂੰ ਛੁਡਵਾਕੇ ਸਿਵਿਲ ਹਸਪਤਾਲ ਜਗਰਾਉਂ ਭੇਜ ਦਿੱਤਾ ਗਿਆ । ਉੱਕਤ ਨਸ਼ਾ ਛੁੜਾਉ ਕੇਂਦਰ ’ਤੇ ਡਿਪਟੀ ਮੈਡੀਕਲ ਕਮਿਸ਼ਨਰ ਲੁਧਿਆਣਾ ਮੈਡਮ ਅਮਰਜੀਤ ਕੌਰ ਵੱਲੋਂ ਐਸ.ਐਮ.ਓ. ਸੁਧਾਰ ਦਵਿੰਦਰ ਕੁਮਾਰ, ਡਾ. ਵਿਵੇਕ ਗੋਇਲ ਜਗਰਾਉਂ ਅਤੇ ਦਾਖਾ ਪੁਲਿਸ ਨੂੰ ਨਾਲ ਲੈਕੇ ਛਾਪੇਮਾਰੀ ਕੀਤੀ ਗਈ। ਜਿਸ ਬਾਰੇ ਜਾਣਕਾਰੀ ਦਿੰਦਿਆਂ ਡੀ.ਐਮ.ਸੀ. ਮੈਡਮ ਅਮਰਜੀਤ ਕੌਰ ਨੇ ਦੱਸਿਆ ਕਿ ਕਿਸੇ ਵਿਅਕਤੀ ਵੱਲੋਂ ਉਹਨਾਂ ਨੂੰ ਇਸਦੀ ਲਿਖਤੀ ਸ਼ਿਕਾਇਤ ਕੀਤੀ ਗਈ ਸੀ , ਜਿਸ ’ਤੇ ਕਾਰਵਾਈ ਕਰਦਿਆਂ ਉਹਨਾਂ ਵੱਲੋਂ ਇਹ ਛਾਪੇਮਾਰੀ ਕਰਕੇ ਨਜਾਇਜ ਰੂਪ ਵਿੱਚ ਰੱਖੇ ਗਏ 18 ਨੌਜਵਾਨਾਂ ਨੂੰ ਰਿਹਾਅ ਕਰਵਾਕੇ 108 ਐਂਬੂਲੈਂਸਾਂ ਰਾਹੀਂ ਸਿਵਿਲ ਹਸਪਤਾਲ ਜਗਰਾਉਂ ਭੇਜ ਦਿੱਤਾ ਗਿਆ ਹੈ, ਜਿੱਥੇ ਸਾਰਿਆਂ ਦਾ ਮੈਡੀਕਲ ਚੈੱਕਅਪ ਕਰਨ ਉਪਰੰਤ ਇਲਾਜ ਸ਼ੁਰੂ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਉੱਕਤ ਕੇਂਦਰ ਨੂੰ ਚਲਾ ਰਹੇ ਬਾਬਾ ਭੁਪਿੰਦਰ ਸਿੰਘ ਤੋਂ ਜਦੋਂ ਇਸ ਚਲਾਏ ਜਾ ਰਹੇ ਨਸ਼ਾ ਛੁਡਾਉ ਕੇਂਦਰ ਦੇ ਬਾਰੇ ਲਈ ਗਈ ਮਨਜੂਰੀ ਦੇ ਦਸਤਾਵੇਜਾਂ ਬਾਰੇ ਪੁੱਛਿਆਂ ਗਿਆ ਤਾਂ ਉਹ ਇਸ ਸਬੰਧੀ ਕੋਈ ਵੀ ਲਾਇਸੈਂਸ ਪੇਸ਼ ਨਹੀਂ ਕਰ ਸਕੇ, ਜਿਸ ਕਾਰਨ ਇਹ ਕੇਂਦਰ ਗੈਰਕਾਨੂੰਨੀ ਪਾਇਆ ਗਿਆ।
25ਐਮ.ਐਲ.ਪੀ 001, ਕੈਪਸ਼ਨ- ਮੈਡਮ ਅਮਰਜੀਤ ਕੌਰ ਦੀ ਹਾਜਰੀ ਵਿੱਚ ਨਸ਼ਾ ਛੁਡਾਉ ਕੇਂਦਰ ਤੋਂ ਬਾਹਰ ਆਉਂਦਾ ਹੋਇਆ ਇੱਕ ਵਿਅਕਤੀ।
25ਐਮ.ਐਲ.ਪੀ 002== ਰਿਹਾਅ ਕਰਵਾਏ ਵਿਅਕਤੀਆਂ ਨੂੰ ਐਂਬੂਲੈਂਸ ਵਿੱਚ ਲਿਜਾਂਦੇ ਹੋਏ ਨੌਜਵਾਨਾਂ ਨੂੰ ਲਿਜਾਂਦੇ ਹੋਏ ਸਿਹਤ ਕਰਮਚਾਰੀ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਪਿੰਡ ਚਲਾਕੀ ਤੇ ਡੂਮਛੇੜੀ ਦੇ ਖੇਤਾਂ ਵਿੱਚ ਕਣਕ ਦੇ ਨਾੜ ਨੂੰ ਲੱਗੀ ਅੱਗ

ਬੀਜੇਪੀ ਦੀਆਂ ਨੀਤੀਆ ਕਾਰਪੋਰਟ ਪੱਖੀ ਤੇ ਕਿਸਾਨ ਮਜ਼ਦੂਰ ਵਿਰੋਧੀ : ਜਗਜੀਤ ਸਿੰਘ ਛੜਬੜ

ਹਰਿਆਣਾ ’ਚ ਮੁੱਖ ਮੰਤਰੀ ਦੀ ਆਮਦ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਅਸਥਾਨ ਦੀ ਚੈਕਿੰਗ ਕਰਨਾ ਨਿੰਦਣਯੋਗ -- - ਧਾਮੀ

ਸਪੀਕਰ ਸੰਧਵਾਂ ਦੇ ਯਤਨਾ ਸਦਕਾ ਮਲੇਸ਼ੀਆ ਜ਼ੇਲ ਤੋਂ ਵਾਪਸ ਘਰ ਪੁੱਜੀਆਂ ਸੱਤ ਪੰਜਾਬਣ ਮੁਟਿਆਰਾਂ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਪ੍ਰੋਫੈਸਰ ਦੁਆਰਾ ਕਾਰਬਨ ਨੈਨੋਮੈਟਰੀਅਲਜ਼ 'ਤੇ ਖੋਜ ਪ੍ਰਕਾਸ਼ਿਤ

ਖੇਤਾਂ ਚ ਅੱਗ ਨੇ ਤਾਂਡਵ ਮਚਾ ਦਿੱਤਾ ਨੇੜੇ ਬਾੜੇ 'ਚ ਖੜ੍ਹੀਆਂ 50 ਦੇ ਕਰੀਬ ਭੇਡਾਂ-ਬੱਕਰੀ ਲੱਗੀ ਭਿਆਨਕ ਅੱਗ

ਲੋਕ ਸਭਾ ਚੋਣਾਂ 2024 :ਡਿਪਟੀ ਕਮਿਸ਼ਨਰ ਅਤੇ ਜਿਲਾ ਪੁਲਿਸ ਮੁੱਖੀ ਵੱਲੋਂ ਸ੍ਰੀ ਮੁਕਤਸਰ ਸਾਹਿਬ ਦੇ ਦੂਸਰੇ ਰਾਜਾਂ ਨਾਲ ਲਗਦੀਆ ਸਰਹੱਦਾਂ ਦੀ ਕੀਤੀ ਗਈ ਚੈਕਿੰਗ

ਬਿਜਲੀ ਦੇ ਸ਼ਾਰਟ ਸਰਕਟ ਨਾਲ 30 ਏਕੜ ਕਣਕ ਦੇ ਟਾਂਗਰ ਨੂੰ ਲੱਗੀ ਅੱਗ

ਹਾਈ ਵੋਲਟੇਜ਼ ਖੰਬੇ ਦੀ ਤਾਰ ਡਿੱਗਣ ਨਾਲ ਢਾਈ ਏਕੜ ਫਸਲ ਸੜ ਕੇ ਸੁਆਹ