ਇਸਲਾਮਾਬਾਦ, 20 ਜੂਨ
ਪੁਲਿਸ ਨੇ ਦੱਸਿਆ ਕਿ ਉੱਤਰੀ ਗਿਲਗਿਤ ਬਾਲਟਿਸਤਾਨ ਖੇਤਰ ਵਿੱਚ ਇੱਕ ਸੜਕ ਹਾਦਸੇ ਵਿੱਚ ਪੰਜ ਸੈਲਾਨੀਆਂ ਦੀ ਮੌਤ ਹੋ ਗਈ ਅਤੇ ਇੱਕ ਜ਼ਖ਼ਮੀ ਹੋ ਗਿਆ।
ਖੇਤਰ ਦੀ ਪੁਲਿਸ ਨੇ ਮੀਡੀਆ ਨੂੰ ਦੱਸਿਆ ਕਿ ਇਹ ਹਾਦਸਾ ਨਲਤਾਰ ਦੀ ਘਾਟੀ ਵਿੱਚ ਬੁੱਧਵਾਰ ਰਾਤ ਨੂੰ ਵਾਪਰਿਆ, ਜਿੱਥੇ ਸੈਲਾਨੀ ਇੱਕ ਸੈਰ-ਸਪਾਟਾ ਯਾਤਰਾ ਤੋਂ ਬਾਅਦ ਘਰ ਵਾਪਸ ਜਾ ਰਹੇ ਸਨ।
ਸਮਾਚਾਰ ਏਜੰਸੀ ਨੇ ਖੇਤਰੀ ਪੁਲਸ ਦੇ ਹਵਾਲੇ ਨਾਲ ਦੱਸਿਆ ਕਿ ਯਾਤਰੀਆਂ ਦੀ ਜੀਪ ਉਸ ਸਮੇਂ ਡੂੰਘੀ ਖੱਡ 'ਚ ਡਿੱਗ ਗਈ ਜਦੋਂ ਡਰਾਈਵਰ ਨੇ ਘਾਟੀ ਦੇ ਪਹਾੜੀ ਇਲਾਕੇ 'ਤੇ ਖਸਤਾ ਹਾਲ ਸੜਕ 'ਤੇ ਤਿੱਖਾ ਮੋੜ ਲੈਣ ਦੀ ਕੋਸ਼ਿਸ਼ ਕੀਤੀ।
ਮ੍ਰਿਤਕ ਇਕ ਹੀ ਪਰਿਵਾਰ ਦੇ ਮੈਂਬਰ ਸਨ ਅਤੇ ਜ਼ਖਮੀ ਵਿਅਕਤੀ ਨੂੰ ਨਜ਼ਦੀਕੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।