Wednesday, February 12, 2025  

ਪੰਜਾਬ

ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਦੇ ਸੀ.ਐਸ.ਈ. ਵਿਭਾਗ ਵੱਲੋਂ ਐਲੂਮਨੀ ਇੰਟਰੈਕਸ਼ਨ ਸੈਸ਼ਨ 

January 24, 2025
 
ਸ੍ਰੀ ਫ਼ਤਹਿਗੜ੍ਹ ਸਾਹਿਬ/24 ਜਨਵਰੀ:
(ਰਵਿੰਦਰ ਸਿੰਘ ਢੀਂਡਸਾ)
 
ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ (ਬੀਬੀਐਸਬੀਈਸੀ), ਫਤਿਹਗੜ੍ਹ ਸਾਹਿਬ ਦੇ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ (ਸੀ.ਐਸ.ਈ.) ਵਿਭਾਗ ਵੱਲੋਂ 24 ਜਨਵਰੀ 2025 ਨੂੰ ਇੱਕ ਐਲੂਮਨੀ ਇੰਟਰੈਕਸ਼ਨ ਸੈਸ਼ਨ ਕਰਵਾਇਆ ਗਿਆ। ਇਸ ਮੌਕੇ ਮੁੱਖ ਵਕਤਾ ਦੇ ਰੂਪ ਵਿੱਚ ਨਵਦੀਪ ਕੌਰ, ਹੈਡ ਆਫ਼ ਓਪਰੇਸ਼ਨ, ਡਿਪਾਰਟਮੈਂਟ ਆਫ ਵਾਟਰ, ਗਵਰਨਮੈਂਟ ਆਫ ਵੈਸਟਰਨ ਆਸਟ੍ਰੇਲੀਆ, ਨੇ ਆਪਣੇ ਵਿਚਾਰ ਸਾਂਝੇ ਕੀਤੇ।ਇਸ ਇਵੈਂਟ ਵਿੱਚ ਕੁੱਲ 40 ਵਿਦਿਆਰਥੀਆਂ ਨੇ ਭਾਗ ਲਿਆ, ਜਿੱਥੇ ਨਵਦੀਪ ਕੌਰ ਨੇ ਆਪਣੇ ਪੇਸ਼ੇਵਰ ਅਨੁਭਵਾਂ ਅਤੇ ਗਵਰਨਮੈਂਟ ਆਫ ਵੈਸਟਰਨ ਆਸਟ੍ਰੇਲੀਆ ਦੇ ਵਰਕ ਕਲਚਰ ਬਾਰੇ ਜਾਣਕਾਰੀ ਦਿੱਤੀ। ਇਸ ਸੈਸ਼ਨ ਦੀ ਖਾਸ ਗੱਲ ਇਸਦਾ ਇੰਟਰੈਕਟਿਵ ਪ੍ਰਸ਼ਨੋੱਤਰ ਸੈਗਮੈਂਟ ਸੀ, ਜਿਸ ਵਿੱਚ ਵਿਦਿਆਰਥੀਆਂ ਨੇ ਪੂਰੇ ਜੋਸ਼ ਨਾਲ ਸਵਾਲ ਕੀਤੇ ਅਤੇ ਕੀਮਤੀ ਜਾਣਕਾਰੀਆਂ ਪ੍ਰਾਪਤ ਕੀਤੀਆਂ।ਇਸ ਸੈਸ਼ਨ ਨੂੰ ਕਾਮਯਾਬ ਬਣਾਉਣ ਲਈ ਫੈਕਲਟੀ ਮੈਂਬਰਾਂ, ਤਕਨੀਕੀ ਸਟਾਫ ਅਤੇ ਵਿਦਿਆਰਥੀਆਂ ਨੇ ਵੱਡੇ ਯਤਨ ਕੀਤੇ। ਕਾਲਜ ਦੇ ਪ੍ਰਿੰਸੀਪਲ ਡਾ. ਲਖਵੀਰ ਸਿੰਘ ਨੇ ਵਿਭਾਗ ਵੱਲੋਂ ਇਸ ਤਰ੍ਹਾਂ ਦੀ ਮਾਇਲਸਟੋਨ ਇਵੈਂਟ ਕਰਵਾਉਣ ਲਈ ਵਧਾਈ ਦਿੱਤੀ ਅਤੇ ਐਲੂਮਨੀ ਇੰਟਰੈਕਸ਼ਨ ਸੈਸ਼ਨਾਂ ਨੂੰ ਅਕਾਦਮਿਕ ਅਤੇ ਉਦਯੋਗਾਂ ਦੇ ਦਰਮਿਆਨ ਪੁਲ ਬਣਾਉਣ ਲਈ ਮਹੱਤਵਪੂਰਨ ਦੱਸਿਆ। ਉਨ੍ਹਾਂ ਨੇ ਵਿਭਾਗ ਦੇ ਮੁਖੀ ਡਾ. ਜਤਿੰਦਰ ਸਿੰਘ ਸੈਣੀ ਅਤੇ ਵਿਭਾਗ ਦੇ ਐਲੂਮਨੀ ਕਮੇਟੀ ਨੂੰ ਇਸ ਪ੍ਰਯਾਸ ਨੂੰ ਕਾਮਯਾਬ ਬਣਾਉਣ ਲਈ ਮੁਬਾਰਕਬਾਦ ਦਿੱਤੀ।ਡਾ. ਲਖਵੀਰ ਸਿੰਘ ਨੇ ਇਹ ਵੀ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਇਸ ਪ੍ਰਕਾਰ ਦੇ ਹੋਰ ਸੈਸ਼ਨ ਕਰਵਾਏ ਜਾਣਗੇ ਤਾਂ ਜੋ ਵਿਦਿਆਰਥੀਆਂ ਨੂੰ ਪ੍ਰੋਫੈਸ਼ਨਲ ਟੀਚਿਆਂ ਵੱਲ ਪ੍ਰੇਰਿਤ ਕੀਤਾ ਜਾ ਸਕੇ।
 
ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਪੰਜਾਬ ਦੇ ਫਾਰਮ ਸਾਲਾਨਾ 14 ਕਰੋੜ ਤੋਂ ਵੱਧ ਮੱਛੀ ਬੀਜ ਪੈਦਾ ਕਰਦੇ ਹਨ: ਮੰਤਰੀ

ਪੰਜਾਬ ਦੇ ਫਾਰਮ ਸਾਲਾਨਾ 14 ਕਰੋੜ ਤੋਂ ਵੱਧ ਮੱਛੀ ਬੀਜ ਪੈਦਾ ਕਰਦੇ ਹਨ: ਮੰਤਰੀ

ਸੀ.ਆਈ.ਏ. ਸਟਾਫ਼ ਸਰਹਿੰਦ ਵੱਲੋਂ ਗੈਂਗਸਟਰ ਅਰਸ਼ ਡੱਲਾ ਗੈਂਗ ਦੇ 2 ਮੈਂਬਰ ਅਸਲੇ ਸਮੇਤ ਕਾਬੂ

ਸੀ.ਆਈ.ਏ. ਸਟਾਫ਼ ਸਰਹਿੰਦ ਵੱਲੋਂ ਗੈਂਗਸਟਰ ਅਰਸ਼ ਡੱਲਾ ਗੈਂਗ ਦੇ 2 ਮੈਂਬਰ ਅਸਲੇ ਸਮੇਤ ਕਾਬੂ

ਭਗਤ ਰਵਿਦਾਸ ਜੀ ਦੀ ਬਾਣੀ ਸਾਡੇ ਲਈ ਚਾਨਣ ਮੁਨਾਰਾ : ਰਾਏ 

ਭਗਤ ਰਵਿਦਾਸ ਜੀ ਦੀ ਬਾਣੀ ਸਾਡੇ ਲਈ ਚਾਨਣ ਮੁਨਾਰਾ : ਰਾਏ 

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਰਾਮਾਨੁਜਨ ਗਣਿਤ ਕਲੱਬ ਵਲੋਂ ਗਣਿਤ ਦੇ ਉਪਯੋਗਾਂ 'ਤੇ ਇੱਕ ਰੋਜ਼ਾ ਸੈਮੀਨਾਰ 

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਰਾਮਾਨੁਜਨ ਗਣਿਤ ਕਲੱਬ ਵਲੋਂ ਗਣਿਤ ਦੇ ਉਪਯੋਗਾਂ 'ਤੇ ਇੱਕ ਰੋਜ਼ਾ ਸੈਮੀਨਾਰ 

मीत हेयर ने पंजाब के किसानों को पूरी तरह नजरअंदाज करने पर केंद्र सरकार को घेरा

मीत हेयर ने पंजाब के किसानों को पूरी तरह नजरअंदाज करने पर केंद्र सरकार को घेरा

ਮੀਤ ਹੇਅਰ ਨੇ ਪੰਜਾਬ ਦੇ ਕਿਸਾਨਾਂ ਨੂੰ ਪੂਰੀ ਤਰ੍ਹਾਂ ਅੱਖੋਂ ਪਰੋਖੇ ਕਰਨ ਲਈ ਕੇਂਦਰ ਨੂੰ ਘੇਰਿਆ

ਮੀਤ ਹੇਅਰ ਨੇ ਪੰਜਾਬ ਦੇ ਕਿਸਾਨਾਂ ਨੂੰ ਪੂਰੀ ਤਰ੍ਹਾਂ ਅੱਖੋਂ ਪਰੋਖੇ ਕਰਨ ਲਈ ਕੇਂਦਰ ਨੂੰ ਘੇਰਿਆ

ਸੁਨੀਲ ਜਾਖੜ ਦੇ ਬਿਆਨ 'ਤੇ 'ਆਪ' ਦਾ ਪਲਟਵਾਰ, ਕਿਹਾ- ਭਗਵੰਤ ਮਾਨ ਦੀ ਚਿੰਤਾ ਛੱਡੋ, ਆਪਣੀ ਚਿੰਤਾ ਕਰੋ 

ਸੁਨੀਲ ਜਾਖੜ ਦੇ ਬਿਆਨ 'ਤੇ 'ਆਪ' ਦਾ ਪਲਟਵਾਰ, ਕਿਹਾ- ਭਗਵੰਤ ਮਾਨ ਦੀ ਚਿੰਤਾ ਛੱਡੋ, ਆਪਣੀ ਚਿੰਤਾ ਕਰੋ 

ਪੰਜਾਬ ਨੂੰ ਇੱਕ ਮਾਡਲ ਸੂਬਾ ਬਣਾਉਣ ਲਈ ਦਿੱਲੀ ਦੀ ਮੁਹਾਰਤ ਦੀ ਵਰਤੋਂ ਕਰਾਂਗੇ: ਭਗਵੰਤ ਮਾਨ

ਪੰਜਾਬ ਨੂੰ ਇੱਕ ਮਾਡਲ ਸੂਬਾ ਬਣਾਉਣ ਲਈ ਦਿੱਲੀ ਦੀ ਮੁਹਾਰਤ ਦੀ ਵਰਤੋਂ ਕਰਾਂਗੇ: ਭਗਵੰਤ ਮਾਨ

ਦੇਸ਼ ਭਗਤ ਯੂਨੀਵਰਸਿਟੀ ਸਕੂਲ ਆਫ਼ ਨਰਸਿੰਗ ਵੱਲੋਂ ਮਨਾਇਆ ਗਿਆ ਏਡਜ਼ ਜਾਗਰੂਕਤਾ ਦਿਵਸ  

ਦੇਸ਼ ਭਗਤ ਯੂਨੀਵਰਸਿਟੀ ਸਕੂਲ ਆਫ਼ ਨਰਸਿੰਗ ਵੱਲੋਂ ਮਨਾਇਆ ਗਿਆ ਏਡਜ਼ ਜਾਗਰੂਕਤਾ ਦਿਵਸ  

ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਰੈਡ ਕਰਾਸ ਯੂਨਿਟ ਵੱਲੋਂ ਲਗਾਇਆ ਗਿਆ ਚੈੱਕਅਪ ਕੈਂਪ 

ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਰੈਡ ਕਰਾਸ ਯੂਨਿਟ ਵੱਲੋਂ ਲਗਾਇਆ ਗਿਆ ਚੈੱਕਅਪ ਕੈਂਪ