Saturday, November 22, 2025  

ਪੰਜਾਬ

ਸਿਹਤ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਨੇ "ਕੁਸ਼ਟ ਨਿਵਾਰਨ ਦਿਵਸ" ਦੇ ਮੌਕੇ ਤੇ ਲਿਆ ਪ੍ਰਣ

January 30, 2025

ਸ੍ਰੀ ਫ਼ਤਹਿਗੜ੍ਹ ਸਾਹਿਬ/30 ਜਨਵਰੀ: 
(ਰਵਿੰਦਰ ਸਿੰਘ ਢੀਂਡਸਾ) 
 
ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ " ਨੈਸ਼ਨਲ ਲੈਪਰੋਸੀ ਅਰੈਡੀਕੇਸ਼ਨ ਪ੍ਰੋਗਰਾਮ" ਤਹਿਤ ਜ਼ਿਲ੍ਹਾ ਸਿਹਤ ਵਿਭਾਗ ਫਤਿਹਗਡ਼੍ਹ ਸਾਹਿਬ ਦੇ ਸਮੂਹ ਅਧਿਕਾਰੀਆਂ /ਕਰਮਚਾਰੀਆਂ ਵੱਲੋਂ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਦੀ ਅਗਵਾਈ ਹੇਠ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੇ ਬਲਿਦਾਨ ਦਿਵਸ ਨੂੰ ਸਮਰਪਿਤ "ਕੁਸ਼ਟ ਨਿਵਾਰਨ ਦਿਵਸ" ਮਨਾਇਆ ਗਿਆ।ਇਸ ਮੌਕੇ ਤੇ ਡਾ. ਦਵਿੰਦਰਜੀਤ ਕੌਰ ਵੱਲੋਂ ਸਮੂਹ ਅਧਿਕਾਰੀਆਂ/ ਕਰਮਚਾਰੀਆਂ ਨੂੰ ਕੁਸ਼ਟ ਰੋਗ ਦੇ ਲੱਛਣ ਵਾਲੇ ਵਿਅਕਤੀਆਂ ਨੂੰ ਨਜ਼ਦੀਕੀ ਸਿਹਤ ਕੇਂਦਰ ਵਿੱਚ ਜਾਣ ਲਈ ਪ੍ਰੇਰਤ ਕਰਨ ,ਜੇ ਉਸ ਨੂੰ ਕੁਸ਼ਟ ਰੋਗ ਹੈ ਤਾਂ ਉਸ ਦਾ ਇਲਾਜ ਕਰਵਾਉਣ ਲਈ ਪੂਰੀ ਮਦਦ ਕਰਨ, ਕੁਸ਼ਟ ਰੋਗੀ ਨਾਲ ਭੇਦਭਾਵ ਨਾ ਕਰਨ, ਕੁਸ਼ਟ ਮੁਕਤ ਭਾਰਤ ਲਈ ਸਦਾ ਯਤਨਸ਼ੀਲ ਰਹਿਣ ਦੀ ਸਹੁੰ ਚੁਕਾਈ ਗਈ ਅਤੇ ਦੋ ਮਿੰਟ ਦਾ ਮੋਨ ਵੀ ਰੱਖਿਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਨੇ ਕਿਹਾ ਕਿ ਕੁਸ਼ਟ ਰੋਗ ਇਲਾਜਯੋਗ ਹੈ ਅਤੇ ਸਾਰੇ ਸਰਕਾਰੀ ਸਿਹਤ ਕੇਂਦਰਾਂ ਵਿੱਚ ਇਸ ਦਾ ਇਲਾਜ ਮੁਫਤ ਕੀਤਾ ਜਾਂਦਾ ਹੈ। ਚਮੜੀ ਰੋਗਾਂ ਦੇ ਮਾਹਿਰ ਕਮ ਜਿਲਾ ਲੈਪਰੋਸੀ ਅਫਸਰ ਡਾ. ਹਰਪ੍ਰੀਤ ਕੌਰ ਨੇ ਕਿਹਾ ਕਿ 13 ਫਰਵਰੀ ਤੱਕ ਕੁਸ਼ਟ ਰੋਗ ਵਿਰੋਧੀ ਪੰਦਰਵਾੜਾ ਮਨਾਇਆ ਜਾਵੇਗਾ ਜਿਸ ਵਿੱਚ ਆਮ ਲੋਕਾਂ ਨੂੰ ਕੁਸ਼ਟ ਰੋਗ ਸਬੰਧੀ ਜਾਗਰੂਕ ਕੀਤਾ ਜਾਵੇਗਾ ਤੇ ਕੋਸਟ ਰੋਗੀਆਂ ਨੂੰ ਦਵਾਈਆਂ ਅਤੇ ਸਪੈਸ਼ਲ ਕਿਸਮ ਦੇ ਬੂਟ ਆਦਿ ਸਮਾਨ ਵੰਡਿਆ ਜਾਵੇਗਾ। ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਡਾ. ਅਮਰੀਕ ਸਿੰਘ ਚੀਮਾ, ਸੀਨੀਅਰ ਮੈਡੀਕਲ ਅਫਸਰ ਡਾ. ਕੇਡੀ ਸਿੰਘ, ਡਾ. ਪ੍ਰਭਜੋਤ ਕੌਰ, ਜਿਲਾ ਲੇਪਰੋਸੀ ਅਫਸਰ ਡਾ. ਹਰਪ੍ਰੀਤ ਕੌਰ, ਡਾ. ਪ੍ਰਤਿਭਾ ਸ਼ਰਮਾ , ਬਲਜਿੰਦਰ ਸਿੰਘ, ਗੁਰਦੀਪ ਸਿੰਘ, ਜਸਵਿੰਦਰ ਕੌਰ,ਸੁਪਰਡੈਂਟ ਮਨੋਹਰ ਲਾਲ, ਦਵਿੰਦਰ ਸਿੰਘ, ਜੋਂਟੀ ਵਿੱਜ਼, ਨਾਨ ਮੈਡੀਕਲ ਸੁਪਰਵਾਈਜਰ , ਸੋਮਨਾਥ, ਸ਼ਿਵ ਕੁਮਾਰ, ਕਰਮਜੀਤ ਸਿੰਘ, ਨੁਪਿੰਦਰ ਕੌਰ ਤੋਂ ਇਲਾਵਾ ਹੋਰ ਕਰਮਚਾਰੀ ਹਾਜ਼ਰ ਸਨ।
 
ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਨੌਵੇਂ ਸਿੱਖ ਗੁਰੂ ਦੇ 350ਵੇਂ ਸ਼ਹੀਦੀ ਦਿਵਸ ਨੂੰ ਮਨਾਉਣ ਲਈ ਅਨੰਦਪੁਰ ਸਾਹਿਬ ਧਾਰਮਿਕ ਤੌਰ 'ਤੇ ਚਮਕ ਰਿਹਾ ਹੈ

ਨੌਵੇਂ ਸਿੱਖ ਗੁਰੂ ਦੇ 350ਵੇਂ ਸ਼ਹੀਦੀ ਦਿਵਸ ਨੂੰ ਮਨਾਉਣ ਲਈ ਅਨੰਦਪੁਰ ਸਾਹਿਬ ਧਾਰਮਿਕ ਤੌਰ 'ਤੇ ਚਮਕ ਰਿਹਾ ਹੈ

ਦੇਸ਼ ਭਗਤ ਯੂਨੀਵਰਸਿਟੀ ਵਿਖੇ ਦੋ ਰੋਜ਼ਾ ਸਮਰੱਥਾ ਨਿਰਮਾਣ ਵਰਕਸ਼ਾਪ ਦੀ ਸ਼ੁਰੂਆਤ

ਦੇਸ਼ ਭਗਤ ਯੂਨੀਵਰਸਿਟੀ ਵਿਖੇ ਦੋ ਰੋਜ਼ਾ ਸਮਰੱਥਾ ਨਿਰਮਾਣ ਵਰਕਸ਼ਾਪ ਦੀ ਸ਼ੁਰੂਆਤ

ਦੋ-ਰੋਜ਼ਾ 47ਵਾਂ ਏ.ਆਈ.ਈ.ਐਸ.ਸੀ.ਬੀ. ਫੁੱਟਬਾਲ ਟੂਰਨਾਮੈਂਟ ਸ਼ੁਰੂ

ਦੋ-ਰੋਜ਼ਾ 47ਵਾਂ ਏ.ਆਈ.ਈ.ਐਸ.ਸੀ.ਬੀ. ਫੁੱਟਬਾਲ ਟੂਰਨਾਮੈਂਟ ਸ਼ੁਰੂ

ਰਾਣਾ ਹਸਪਤਾਲ, ਸਰਹਿੰਦ ‘ਚ ਵਿਸ਼ਵ ਪਾਈਲਜ਼ ਦਿਵਸ ਮੌਕੇ ਕਰਵਾਇਆ ਜਾਗਰੂਕਤਾ ਸੈਮੀਨਾਰ

ਰਾਣਾ ਹਸਪਤਾਲ, ਸਰਹਿੰਦ ‘ਚ ਵਿਸ਼ਵ ਪਾਈਲਜ਼ ਦਿਵਸ ਮੌਕੇ ਕਰਵਾਇਆ ਜਾਗਰੂਕਤਾ ਸੈਮੀਨਾਰ

ਪੰਜਾਬ ਦੇ ਡੀਜੀਪੀ ਨੇ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਤੋਂ ਪਹਿਲਾਂ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ

ਪੰਜਾਬ ਦੇ ਡੀਜੀਪੀ ਨੇ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਤੋਂ ਪਹਿਲਾਂ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ

ਦੇਸ਼ ਭਗਤ ਗਲੋਬਲ ਸਕੂਲ ਵਿਖੇ ਕਰਵਾਇਆ ਗਿਆ ਅੰਤਰ-ਸਕੂਲ ਫੇਸ ਪੇਂਟਿੰਗ ਮੁਕਾਬਲਾ

ਦੇਸ਼ ਭਗਤ ਗਲੋਬਲ ਸਕੂਲ ਵਿਖੇ ਕਰਵਾਇਆ ਗਿਆ ਅੰਤਰ-ਸਕੂਲ ਫੇਸ ਪੇਂਟਿੰਗ ਮੁਕਾਬਲਾ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵੱਲੋਂ ਰਸੋਈ ਬਾਗਬਾਨੀ ਵਿਸ਼ੇ ਉੱਤੇ ਇਕ-ਦਿਨਾ ਵਰਕਸ਼ਾਪ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵੱਲੋਂ ਰਸੋਈ ਬਾਗਬਾਨੀ ਵਿਸ਼ੇ ਉੱਤੇ ਇਕ-ਦਿਨਾ ਵਰਕਸ਼ਾਪ

ਦੇਸ਼ ਭਗਤ ਯੂਨੀਵਰਸਿਟੀ ਫੈਕਲਟੀ ਆਫ਼ ਫਾਰਮੇਸੀ ਵੱਲੋਂ ਕਰਵਾਈ ਗਈ ਸਪੋਰਟਸ ਮੀਟ 2025

ਦੇਸ਼ ਭਗਤ ਯੂਨੀਵਰਸਿਟੀ ਫੈਕਲਟੀ ਆਫ਼ ਫਾਰਮੇਸੀ ਵੱਲੋਂ ਕਰਵਾਈ ਗਈ ਸਪੋਰਟਸ ਮੀਟ 2025

ਰਾਣਾ ਹਸਪਤਾਲ ਵੱਲੋਂ ਰਿਆਸਤ-ਏ-ਰਾਣਾ, ਸਰਹਿੰਦ ਵਿਖੇ ਮਨਾਇਆ ਗਿਆ ਬਾਲ ਦਿਵਸ

ਰਾਣਾ ਹਸਪਤਾਲ ਵੱਲੋਂ ਰਿਆਸਤ-ਏ-ਰਾਣਾ, ਸਰਹਿੰਦ ਵਿਖੇ ਮਨਾਇਆ ਗਿਆ ਬਾਲ ਦਿਵਸ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਕਰਵਾਏ ਵਿਰਾਸਤੀ ਪ੍ਰਸ਼ਨੋਤਰੀ ਮੁਕਾਬਲੇ 

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਕਰਵਾਏ ਵਿਰਾਸਤੀ ਪ੍ਰਸ਼ਨੋਤਰੀ ਮੁਕਾਬਲੇ