Wednesday, September 17, 2025  

ਪੰਜਾਬ

ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਦੇ ਐਨਐਸਐਸ ਵਲੰਟੀਅਰਾਂ ਨੇ ਪਿੰਡ ਸੈਂਪਲਾ 'ਚ ਕੱਢੀ ਜਾਗਰੂਕਤਾ ਰੈਲੀ

February 04, 2025

ਸ੍ਰੀ ਫ਼ਤਹਿਗੜ੍ਹ ਸਾਹਿਬ/4 ਫ਼ਰਵਰੀ:
(ਰਵਿੰਦਰ ਸਿੰਘ ਢੀਂਡਸਾ)
 
ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਚੱਲ ਰਹੇ ਸੱਤ ਰੋਜ਼ਾ ਐਨ.ਐਸ.ਐਸ. ਕੈਂਪ ਦੇ ਚੌਥੇ ਦਿਨ ਦਾ ਆਗਾਜ਼ ਕਾਲਜ ਪ੍ਰਿੰਸੀਪਲ ਡਾ. ਵਨੀਤਾ ਗਰਗ ਦੀ ਅਗਵਾਈ ਹੇਠ ਹੋਇਆ। ਪ੍ਰੋਗਰਾਮ ਅਫ਼ਸਰ ਡਾ. ਜਸਵੀਰ ਕੌਰ, ਡਾ. ਸਤਪਾਲ ਸਿੰਘ, ਸਹਾਇਕ ਪ੍ਰੋਗਰਾਮ ਅਫ਼ਸਰ ਡਾ. ਜਸਵੀਰ ਸਿੰਘ ਅਤੇ ਮਨਦੀਪ ਕੌਰ ਦੀ ਨਿਗਰਾਨੀ ਅਧੀਨ ਚੱਲ ਰਹੇ ਇਸ ਸੱਤ ਰੋਜ਼ਾ ਕੈਂਪ ਦੀ ਸ਼ੁਰੂਆਤ ਯੋਗਾ ਦੁਆਰਾ ਹੋਈ। ਸਰੀਰਕ ਸਿੱਖਿਆ ਵਿਭਾਗ ਦੇ ਪ੍ਰੋਫੈਸਰ ਵਿਜੇ ਕੁਮਾਰ ਨੇ ਵਿਦਿਆਰਥੀਆਂ ਨੂੰ ਯੋਗ ਦੇ ਵੱਖ-ਵੱਖ ਆਸਣ ਕਰਵਾਏ। ਇਸ ਤੋਂ ਬਾਅਦ ਡਿਪਟੀ ਡਾਇਰੈਕਟਰ, ਯੁਵਕ ਸੇਵਾਵਾਂ, ਪੰਜਾਬ ਕੁਲਵਿੰਦਰ ਸਿੰਘ ਉਚੇਚੇ ਤੌਰ ਤੇ ਪੁੱਜੇ। ਉਹਨਾਂ ਨੇ ਕਾਲਜ ਦੇ ਵਿਦਿਆਰਥੀਆਂ ਨੂੰ ਡੰਬਲ, ਖੇਡ ਕਿਟਾਂ ਤੇ ਹੋਰ ਬਹੁਤ ਸਾਰੀ ਖੇਡ ਸਮੱਗਰੀ ਵੀ ਦਾਨ ਕੀਤੀ।ਉਹਨਾਂ ਨੇ ਕਿਹਾ ਕਿ ਐਨ.ਐਸ.ਐਸ. ਇੱਕ ਸਮੁੰਦਰ ਹੈ, ਇਹ ਵਿਦਿਆਰਥੀਆਂ ਤੇ ਨਿਰਭਰ ਕਰਦਾ ਹੈ ਕਿ ਉਹ ਕਿੰਨਾ ਕੁ ਡੁੰਘਾਈ ਵਿੱਚ ਜਾ ਕੇ ਇਸ ਵਿਚਲਾ ਖਜ਼ਾਨਾ ਪ੍ਰਾਪਤ ਕਰ ਸਕਦੇ ਹਨ। ਇਸ ਦੇ ਨਾਲ ਹੀ ਉਹਨਾਂ ਤੋਂ ਬਾਅਦ ਪ੍ਰੋਗਰਾਮ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਵਕਤਾ ਹਰਸੁਖ ਇੰਦਰ ਸਿੰਘ ਬੱਬੀ ਬਾਦਲ ਨੇ ਸ਼ਿਰਕਤ ਕੀਤੀ। ਉਹਨਾਂ ਨੇ ਬੜੇ ਹੀ ਸੰਖੇਪ ਸ਼ਬਦਾਂ ਵਿੱਚ ਵਿਦਿਆਰਥੀਆਂ ਨਾਲ ਆਪਣੇ ਨਿੱਜੀ ਅਨੁਭਵ ਸਾਂਝੇ ਕੀਤੇ। ਉਹਨਾਂ ਨੇ ਕਿਹਾ ਕਿ ਐਨ.ਐਸ.ਐਸ. ਤੁਹਾਨੂੰ ਜ਼ਿੰਦਗੀ ਜਿਉਣ ਦਾ ਸਲੀਕਾ ਸਿਖਾਉਂਦਾ ਹੈ। ਇਸ ਦੇ ਨਾਲ ਹੀ ਉਹਨਾਂ ਇਹ ਵਿਸ਼ਵਾਸ ਦਵਾਇਆ ਕੀ ਉਹ ਕਾਲਜ ਦੀ ਰੈਨੋਵੇਸ਼ਨ ਕਰਵਾਉਣਗੇ ਅਤੇ ਨਾਲ ਹੀ ਕਾਲਜ ਦਾ ਖੇਡ ਗਰਾਊਂਡ ਵੀ ਪੂਰੀ ਤਰਾਂ ਤਿਆਰ ਕਰਵਾਉਣਗੇ। ਕਾਲਜ ਪ੍ਰਿੰਸੀਪਲ ਡਾ.ਵਨੀਤਾ ਗਰਗ ਨੇ ਉਹਨਾਂ ਦਾ ਇਸ ਗੱਲ ਲਈ ਵਿਸ਼ੇਸ਼ ਧੰਨਵਾਦ ਕੀਤਾ। ਉਹਨਾਂ ਦੇ ਨਾਲ ਆਪ ਦੇ ਨੌਜਵਾਨ ਆਗੂ ਅਤੇ ਕਾਲਜ ਦੇ ਪੁਰਾਣੇ ਵਿਦਿਆਰਥੀ ਬਿਕਰਮਜੀਤ ਸਿੰਘ ਵੀ ਆਏ ਜੋ ਹਰ ਸਮੇਂ ਕਾਲਜ ਦੀ ਬਿਹਤਰੀ ਲਈ ਕੰਮ ਕਰਦੇ ਹਨ। ਡਾ.ਜਸਬੀਰ ਸਿੰਘ ਨੇ ਦੋਨਾਂ ਹੀ ਬੁਲਾਰਿਆਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਮੰਚ ਸੰਚਾਲਨ ਦੀ ਜਿੰਮੇਵਾਰੀ ਡਾ.ਦਵਿੰਦਰ ਸਿੰਘ ਨੇ ਨਿਭਾਈ। ਇਸ ਕੈਂਪ ਦੇ ਅਗਲੇ ਸੈਸ਼ਨ ਵਿੱਚ ਕਾਲਜ ਵੱਲੋਂ ਗੋਦ ਲਏ ਗਏ ਪਿੰਡ ਸੈਂਪਲਾਂ ਵਿਖੇ ਨਸ਼ਿਆਂ ਪ੍ਰਤੀ ਜਾਗਰੂਕਤਾ ਰੈਲੀ ਕੱਢੀ ਗਈ ਜਿਸ ਨੂੰ ਬੱਬੀ ਬਾਦਲ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਪਿੰਡ ਸੈਂਪਲਾ ਵਿਖੇ ਸਰਪੰਚ ਅਮਨਪ੍ਰੀਤ ਸਿੰਘ ਨੇ ਐਨ. ਐਸ. ਐਸ. ਦੀ ਸਮੁੱਚੀ ਟੀਮ ਅਤੇ ਵਲੰਟੀਅਰਜ਼ ਦਾ ਬਹੁਤ ਹੀ ਗਰਮਜੋਸ਼ੀ ਨਾਲ ਸਵਾਗਤ ਕੀਤਾ। ਉੱਥੇ ਵਿਦਿਆਰਥੀਆਂ ਵੱਲੋਂ ਪੌਦੇ ਲਗਾਏ ਗਏ ਅਤੇ ਟੈਂਕੀ ਦੀ ਸਫਾਈ ਕੀਤੀ ਗਈ। ਲੋਕਾਂ ਨੂੰ ਬਿਮਾਰੀਆਂ ਪ੍ਰਤੀ ਜਾਗਰੂਕ ਕੀਤਾ ਗਿਆ। ਸਰਪੰਚ ਅਮਨਪ੍ਰੀਤ ਸਿੰਘ ਨੇ ਐਨ.ਐਸ.ਐਸ.ਟੀਮ ਨੂੰ ਵਿਸ਼ਵਾਸ ਦਵਾਇਆ ਕਿ ਉਹ ਕਾਲਜ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣਗੇ।ਇਸ ਮੌਕੇ ਸਮੁੱਚੀ ਟੀਮ ਨੇ ਓਹਨਾਂ ਦਾ ਧੰਨਵਾਦ ਕੀਤਾ ।
 
ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਪੰਜਾਬ ਵਿੱਚ 5G ਟੈਲੀਕਾਮ ਬੁਨਿਆਦੀ ਢਾਂਚੇ ਦੀ ਚੋਰੀ 'ਤੇ ਕਾਰਵਾਈ; 61 ਗ੍ਰਿਫ਼ਤਾਰ

ਪੰਜਾਬ ਵਿੱਚ 5G ਟੈਲੀਕਾਮ ਬੁਨਿਆਦੀ ਢਾਂਚੇ ਦੀ ਚੋਰੀ 'ਤੇ ਕਾਰਵਾਈ; 61 ਗ੍ਰਿਫ਼ਤਾਰ

ਪੰਜਾਬ ਦੇ ਮੁੱਖ ਮੰਤਰੀ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਨਵੇਂ ਨਿਰਦੇਸ਼, ਬੁਖਾਰ, ਚਮੜੀ ਦੀ ਲਾਗ ਵਧ ਰਹੀ ਹੈ

ਪੰਜਾਬ ਦੇ ਮੁੱਖ ਮੰਤਰੀ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਨਵੇਂ ਨਿਰਦੇਸ਼, ਬੁਖਾਰ, ਚਮੜੀ ਦੀ ਲਾਗ ਵਧ ਰਹੀ ਹੈ

ਕੇਂਦਰ ਸਰਕਾਰ ਵੱਲੋਂ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਦੇ ਜੱਥੇ ਤੇ ਰੋਕ ਲਗਾਉਣਾ ਮੰਦਭਾਗਾ: ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ

ਕੇਂਦਰ ਸਰਕਾਰ ਵੱਲੋਂ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਦੇ ਜੱਥੇ ਤੇ ਰੋਕ ਲਗਾਉਣਾ ਮੰਦਭਾਗਾ: ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ

ਹੜ੍ਹ ਪੀੜਤਾਂ ਲਈ ਪੰਜਾਬ ਸਰਕਾਰ ਦਾ ਮੈਗਾ ਹੈਲਥ ਕੈਂਪ, 2303 ਪਿੰਡਾਂ 'ਚ ਪਹੁੰਚਿਆਂ ਮੈਡੀਕਲ ਟੀਮਾਂ!

ਹੜ੍ਹ ਪੀੜਤਾਂ ਲਈ ਪੰਜਾਬ ਸਰਕਾਰ ਦਾ ਮੈਗਾ ਹੈਲਥ ਕੈਂਪ, 2303 ਪਿੰਡਾਂ 'ਚ ਪਹੁੰਚਿਆਂ ਮੈਡੀਕਲ ਟੀਮਾਂ!

ਡੀਬੀਯੂ ਨੇ ਸਵੈਮ ਲੋਕਲ ਚੈਪਟਰ ਦੇ ਸਹਿਯੋਗ ਨਾਲ ਕਰਵਾਈ

ਡੀਬੀਯੂ ਨੇ ਸਵੈਮ ਲੋਕਲ ਚੈਪਟਰ ਦੇ ਸਹਿਯੋਗ ਨਾਲ ਕਰਵਾਈ "ਸਵਯਮ ਅਤੇ ਸਵੈਮ ਪ੍ਰਭਾ" 'ਤੇ ਜਾਗਰੂਕਤਾ ਵਰਕਸ਼ਾਪ 

ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਕਮਰਸ ਵਿਭਾਗ ਵੱਲੋਂ ਕਰਵਾਈ ਗਈ ਫਰੈਸ਼ਰ ਪਾਰਟੀ 

ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਕਮਰਸ ਵਿਭਾਗ ਵੱਲੋਂ ਕਰਵਾਈ ਗਈ ਫਰੈਸ਼ਰ ਪਾਰਟੀ 

ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਵਿਖੇ ਪਾਇਥਨ ਨਾਲ ਏ.ਆਈ. ਅਤੇ ਐਮ.ਐਲ. ਵਿਸ਼ੇ ਤੇ ਬੂਟਕੈਂਪ

ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਵਿਖੇ ਪਾਇਥਨ ਨਾਲ ਏ.ਆਈ. ਅਤੇ ਐਮ.ਐਲ. ਵਿਸ਼ੇ ਤੇ ਬੂਟਕੈਂਪ

ਸਿਹਤ ਕੇਂਦਰਾਂ ਵਿਚ ਲੋੜੀਦੇ ਸਾਜੋ ਸਮਾਨ ਅਤੇ ਦਵਾਈਆਂ ਵਿੱਚ ਕੋਈ ਕਮੀ ਨਾ ਹੋਵੇ : ਡਾ. ਰਾਜੇਸ਼ ਕੁਮਾਰ 

ਸਿਹਤ ਕੇਂਦਰਾਂ ਵਿਚ ਲੋੜੀਦੇ ਸਾਜੋ ਸਮਾਨ ਅਤੇ ਦਵਾਈਆਂ ਵਿੱਚ ਕੋਈ ਕਮੀ ਨਾ ਹੋਵੇ : ਡਾ. ਰਾਜੇਸ਼ ਕੁਮਾਰ 

ਦੇਸ਼ ਭਗਤ ਯੂਨੀਵਰਸਿਟੀ ਨੇ ਪੀਐਚਡੀ ਵਿਦਵਾਨਾਂ ਦਾ ਓਰੀਐਂਟੇਸ਼ਨ ਪ੍ਰੋਗਰਾਮ ਵਿੱਚ ਕੀਤਾ ਸਵਾਗਤ

ਦੇਸ਼ ਭਗਤ ਯੂਨੀਵਰਸਿਟੀ ਨੇ ਪੀਐਚਡੀ ਵਿਦਵਾਨਾਂ ਦਾ ਓਰੀਐਂਟੇਸ਼ਨ ਪ੍ਰੋਗਰਾਮ ਵਿੱਚ ਕੀਤਾ ਸਵਾਗਤ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਨੇ ਯੂਸੀਏਐਸ, ਬੀਜਿੰਗ ਵਿਖੇ ਪ੍ਰਾਪਤ ਕੀਤੀ ਵੱਕਾਰੀ ਫੈਲੋਸ਼ਿਪ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਨੇ ਯੂਸੀਏਐਸ, ਬੀਜਿੰਗ ਵਿਖੇ ਪ੍ਰਾਪਤ ਕੀਤੀ ਵੱਕਾਰੀ ਫੈਲੋਸ਼ਿਪ